Table of Contents
ਸਤਿ ਸ੍ਰੀ ਅਕਾਲ!
ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਆਪਣੇ ਕ੍ਰਿਪਟੋ ਸਫ਼ਰ ਲਈ WazirX ਨੂੰ ਅਪਣਾ ਰਹੇ ਹੋ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਵੀ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ, ਤਾਂ ਤੁਸੀਂ ਕਦੇ ਵੀ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
WazirX ਗਾਈਡ
- WazirX ‘ਤੇ ਖਾਤਾ ਕਿਵੇਂ ਖੋਲ੍ਹੀਏ?
- WazirX ‘ਤੇ KYC ਪ੍ਰਕਿਰਿਆ ਕਿਵੇਂ ਪੂਰੀ ਕਰੀਏ?
- WazirX ‘ਤੇ ਬੈਂਕ ਖਾਤਾ ਕਿਵੇਂ ਜੋੜੀਏ ਅਤੇ INR ਕਿਵੇਂ ਜਮ੍ਹਾਂ ਕਰੀਏ?
- Mobikwik ਰਾਹੀਂ ਆਪਣੇ WazirX ਵਾਲੇਟ ਵਿੱਚ INR ਕਿਵੇਂ ਜਮ੍ਹਾਂ ਕਰੀਏ?
- WazirX QuickBuy ਫੀਚਰ ਨਾਲ ਕ੍ਰਿਪਟੋ ਕਿਵੇਂ ਖਰੀਦੀਏ?
- WazirX ‘ਤੇ ਕਿਵੇਂ ਖਰੀਦੀਏ ਅਤੇ ਵੇਚੀਏ?
- WazirX ‘ਤੇ ਕਿਵੇਂ ਜਮ੍ਹਾਂ ਕਰਵਾਈਏ ਅਤੇ ਕਢਵਾਈਏ?
- WazirX ‘ਤੇ ਟ੍ਰੇਡਿੰਗ ਫੀਸ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ?
- ਸਟਾਪ-ਲਿਮਿਟ ਆਰਡਰ ਕਿਵੇਂ ਲਾਈਏ?
- WazirX ‘ਤੇ ਟ੍ਰੇਡਿੰਗ ਰਿਪੋਰਟ ਕਿਵੇਂ ਡਾਊਨਲੋਡ ਕਰੀਏ?
- WazirX P2P ਦੀ ਵਰਤੋਂ ਕਿਵੇਂ ਕਰੀਏ?
- WazirX ਕਨਵਰਟ ਕ੍ਰਿਪਟੋ ਡਸਟ ਫੀਚਰ ਦੀ ਵਰਤੋਂ ਕਿਵੇਂ ਕਰੀਏ?
- WazirX ਰੈਫ਼ਰਲ ਫੀਚਰ ਦੇ ਕੀ ਲਾਭ ਹਨ?
- ਅਧਿਕਾਰਕ WazirX ਚੈਨਲ ਕਿਹੜੇ ਹਨ ਅਤੇ WazirX Support ਤੱਕ ਕਿਵੇਂ ਪਹੁੰਚ ਕਰੀਏ?
WazirX ‘ਤੇ ਬੈਂਕ ਖਾਤਾ ਕਿਵੇਂ ਜੋੜੀਏ?
ਆਪਣਾ WazirX ਖਾਤਾ ਬਣਾਉਣ ਅਤੇ KYC ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਤੁਸੀਂ ਆਪਣਾ ਬੈਂਕ ਖਾਤੇ (IMPS ਟ੍ਰਾਂਜੈਕਸ਼ਨਾਂ ਲਈ) ਅਤੇ UPI ਵੇਰਵਿਆਂ ਨੂੰ ਜੋੜ ਸਕਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਕੋਈ ਵੀ ਕ੍ਰਿਪਟੋ ਟ੍ਰੇਡ ਕਰਨ ਲਈ, ਤੁਹਾਨੂੰ ਪਹਿਲਾਂ ਆਪਣੇ ਬੈਂਕ ਵੇਰਵਿਆਂ ਨੂੰ ਜੋੜਨਾ ਹੋਵੇਗਾ। ਹਾਲਾਂਕਿ, ਜਦੋਂ ਵੀ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ (ਅਧਿਕਤਮ 5 ਵਾਰੀ), ਤਾਂ ਤੁਸੀਂ ਵੇਰਵਿਆਂ ਨੂੰ ਹਟਾ ਸਕਦੇ ਹੋ ਅਤੇ ਨਵੇਂ ਵੇਰਵੇ ਜੋੜ ਸਕਦੇ ਹੋ। ਜਦੋਂ ਕੋਈ ਨਵਾਂ ਖਾਤਾ ਜੋੜਿਆ ਜਾਂਦਾ ਹੈ, ਤਾਂ ਪੁਸ਼ਟੀਕਰਨ ਪ੍ਰਕਿਰਿਆ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ।
ਤੁਸੀਂ ਕਈ ਬੈਂਕ ਖਾਤੇ ਅਤੇ UPI ID ਜੋੜ ਸਕਦੇ ਹੋ। ਡਿਫੌਲਟ ਬੈਂਕ/UPI ਖਾਤੇ ਨੂੰ ਉਦੋਂ ਤੁਹਾਡੀ ਪਸੰਦ ਦੇ ਅਨੁਸਾਰ (ਭੁਗਤਾਨ ਵਿਕਲਪਾਂ ਵਿੱਚੋਂ) ਚੁਣਿਆ ਜਾ ਸਕਦਾ ਹੈ।
ਮਹੱਤਵਪੂਰਨ: INR ਟ੍ਰਾਂਜੈਕਸ਼ਨਾਂ ਦੀਆਂ ਆਸਾਨ ਜਮ੍ਹਾਂ ਅਤੇ ਨਿਕਾਸੀਆਂ ਲਈ, ਅਸੀਂ ਬੈਂਕ ਖਾਤੇ ਅਤੇ UPI ID ਦੀ ਪੁਸ਼ਟੀ ਕਰਦੇ ਹਾਂ ਤਾਂ ਕਿ ਬੈਂਕ ਦੇ ਅੰਤ ‘ਤੇ ਟ੍ਰਾਂਜੈਕਸ਼ਨਾਂ ਅਸਫਲ ਨਾ ਹੋਣ/ਅਟਕਣ।
ਇੱਥੇ ਦੱਸਿਆ ਗਿਆ ਹੈ ਕਿ ਤੁਸੀਂ WazirX ‘ਤੇ ਬੈਂਕ ਖਾਤਾ ਕਿਵੇਂ ਜੋੜ ਸਕਦੇ ਹਾਂ:
ਕਦਮ 1:
ਮੋਬਾਈਲ: ‘ਸੈਟਿੰਗਾਂ’ ਮੀਨੂ ਵਿੱਚ, ‘ਬੈਂਕਿੰਗ ਅਤੇ ਭੁਗਤਾਨ ਵਿਕਲਪਾਂ‘ ਨੂੰ ਚੁਣੋ
ਵੈੱਬ: ਹੇਠਾਂ ਚਿੱਤਰ ਵਿੱਚ ਹਾਈਲਾਈਟ ਕੀਤੇ ਆਈਕੋਨ ‘ਤੇ ਅਤੇ ‘ਖਾਤਾ ਸੈਟਿੰਗਾਂ’ ‘ਤੇ ਕਲਿੱਕ ਕਰੋ। ਫਿਰ ‘ਭੁਗਤਾਨ ਵਿਕਲਪ’ ‘ਤੇ ਕਲਿੱਕ ਕਰੋ।
ਕਦਮ 2 (ਮੋਬਾਈਲ ਅਤੇ ਵੈੱਬ): ‘ਬੈਂਕ ਖਾਤਾ’ ਦੇ ਤਹਿਤ, ‘ਨਵਾਂ ਭੁਗਤਾਨ ਵਿਕਲਪ ਜੋੜੋ’ ‘ਤੇ ਕਲਿੱਕ ਕਰੋ।
ਕਦਮ 3 (ਮੋਬਾਈਲ ਅਤੇ ਵੈੱਬ): ਬੇਨਤੀ ਕੀਤੇ ਵੇਰਵੇ ਭਰੋ ਅਤੇ ਸਬਮਿਟ ਕਰੋ ‘ਤੇ ਕਲਿੱਕ ਕਰੋ।
ਇੱਕ ਵਾਰ ਜਦੋਂ ਤੁਸੀਂ ਬੈਂਕ ਵੇਰਵੇ ਸਬਮਿਟ ਕਰ ਦਿੰਦੇ ਹੋ, ਤਾਂ ਸਾਡੀਆਂ ਟੀਮਾਂ ਉਸ ਦੀ ਪੁਸ਼ਟੀ ਕਰਨਗੀਆਂ।
WazirX ‘ਤੇ UPI ਵੇਰਵੇ ਕਿਵੇਂ ਜੋੜੀਏ?
ਕਦਮ 1 ਮੋਬਾਈਲ ਅਤੇ ਵੈੱਬ ਵਰਤੋਂਕਾਰ ਦੋਵਾਂ ਲਈ ਉੱਪਰ ਜ਼ਿਕਰ ਕੀਤੇ ਅਨੁਸਾਰ ਇੱਕੋ ਜਿਹਾ ਰਹਿੰਦਾ ਹੈ।
ਕਦਮ 2: ‘UPI’ ਦੇ ਤਹਿਤ ‘ਨਵਾਂ ਭੁਗਤਾਨ ਵਿਕਲਪ ਜੋੜੋ’ ‘ਤੇ ਕਲਿੱਕ ਕਰੋ।
ਕਦਮ 3: ਬੇਨਤੀ ਕੀਤੇ ਵੇਰਵੇ ਭਰੋ ਅਤੇ ਸਬਮਿਟ ਕਰੋ ‘ਤੇ ਕਲਿੱਕ ਕਰੋ।
ਇੱਕ ਵਾਰ ਜਦੋਂ ਤੁਸੀਂ UPI ਵੇਰਵੇ ਸਬਮਿਟ ਕਰ ਦਿੰਦੇ ਹੋ, ਤਾਂ ਸਾਡੀਆਂ ਟੀਮਾਂ ਉਸ ਦੀ ਪੁਸ਼ਟੀ ਕਰਨਗੀਆਂ।
ਧਿਆਨ ਦਿਓ:
- ਜਿਵੇਂ ਹੀ ਤੁਸੀਂ ਆਪਣੇ ਬੈਂਕ ਖਾਤੇ ਨੂੰ ਆਪਣੇ WazirX ਖਾਤੇ ਨਾਲ ਲਿੰਕ ਕਰਦੇ ਹੋ, ਬੈਂਕ ਖਾਤਾ ਅਤੇ UPI ਪੁਸ਼ਟੀਕਰਨ ਆਪਣੇ–ਆਪ ਹੋ ਜਾਂਦਾ ਹੈ।
- ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਿਰਫ਼ ਉਸ ਖਾਤੇ ਅਤੇ/ਜਾਂ UPI ID ਨੂੰ ਲਿੰਕ ਕੀਤਾ ਹੈ, ਜੋ ਤੁਹਾਡੇ ਨਾਮ ‘ਤੇ ਹੈ। ਸਫ਼ਲ ਪੁਸ਼ਟੀਕਰਨ ਲਈ WazirX ਖਾਤੇ ਦਾ ਨਾਮ ਅਤੇ ਬੈਂਕ ਖਾਤੇ ਦਾ ਨਾਮ ਮੇਲ ਖਾਂਦਾ ਹੋਣਾ ਚਾਹੀਦਾ ਹੈ।
ਇੱਕ ਵਾਰ ਤੁਹਾਡੇ ਵੇਰਵਿਆਂ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ, ਤੁਹਾਨੂੰ ਤੁਰੰਤ ਈਮੇਲ ਦੇ ਰਾਹੀਂ ਸੂਚਿਤ ਕੀਤਾ ਜਾਵੇਗਾ।
WazirX ‘ਤੇ INR ਕਿਵੇਂ ਜਮ੍ਹਾਂ ਕਰੀਏ?
ਤੁਹਾਡਾ ਬੈਂਕ ਖਾਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਤੁਸੀਂ ਆਪਣੇ WazirX ਵੌਲਿਟੇ ਵਿੱਚ ਫੰਡ (INR) ਜਮ੍ਹਾਂ ਕਰਨਾ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਨਾ ਸਿਰਫ਼ ਨੈੱਟਬੈਂਕਿੰਗ ਰਾਹੀਂ ਬਲਕਿ ਆਪਣੇ Mobikwik ਵਾਲੇਟ ਤੋਂ ਵੀ ਆਪਣੇ WazirX ਖਾਤੇ ਵਿੱਚ INR ਸ਼ਾਮਲ ਕਰ ਸਕਦੇ ਹੋ।
ਇੱਥੇ ਉਹ ਕਦਮ ਦੱਸੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਫਾਲੋ ਕਰ ਸਕਦੇ ਹੋ:
ਕਦਮ 1 (ਮੋਬਾਈਲ ਅਤੇ ਵੈੱਬ): WazirX ਐਪ ‘ਤੇ, ਫੰਡਾਂ ‘ਤੇ ਕਲਿੱਕ ਕਰੋ।
ਮੋਬਾਈਲ:
ਵੈੱਬ:
ਕਦਮ 2: ‘INR’ ਚੁਣੋ।
ਮੋਬਾਈਲ:
ਕਦਮ 3: ਜਮ੍ਹਾਂ ਕਰੋ ‘ਤੇ ਕਲਿੱਕ ਕਰੋ।
ਮੋਬਾਈਲ:
ਵੈੱਬ:
ਕਦਮ 4: INR ਜਮ੍ਹਾਂ ਕਰਨ ਦੇ ਤਰਜੀਹੀ ਮੋਡ ਦੀ ਚੋਣ ਕਰੋ – ਇੰਸਟੈਂਟ ਡਿਪਾਜ਼ਿਟ (ਨੈੱਟ ਬੈਂਕਿੰਗ) ਜਾਂ ਇੰਸਟੈਂਟ ਡਿਪਾਜ਼ਿਟ (ਵਾਲੇਟ ਟ੍ਰਾਂਸਫਰ)
ਕਦਮ 5: ਫੰਡ ਜਮ੍ਹਾਂ ਕਰੋ!
- ਜੇਕਰ ਤੁਸੀਂ ਇੰਸਟੈਂਟ ਡਿਪਾਜ਼ਿਟ (ਨੈੱਟ ਬੈਂਕਿੰਗ) ਵਿਕਲਪ ਰਾਹੀਂ ਫੰਡ ਜਮ੍ਹਾਂ ਕਰਨ ਦੀ ਚੋਣ ਕਰਦੇ ਹੋ ਤਾਂ:
- ਕਦਮ 1: ਉਹ ਰਕਮ ਦਾਖ਼ਲ ਕਰੋ ਜੋ ਤੁਸੀਂ ਜਮ੍ਹਾਂ ਕਰਨਾ ਚਾਹੁੰਦੇ ਹੋ ਅਤੇ ਜਾਰੀ ਰੱਖੋ ‘ਤੇ ਕਲਿੱਕ ਕਰੋ।
- ਕਦਮ 2: ਤੁਹਾਨੂੰ ਆਪਣੇ ਬੈਂਕ ਦੇ ਨੈੱਟ ਬੈਂਕਿੰਗ ਪੰਨੇ ‘ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ। ਨੈੱਟ ਬੈਂਕਿੰਗ ਵਰਤੋਂਕਾਰ ID ਅਤੇ ਪਾਸਵਰਡ ਦਾਖ਼ਲ ਕਰੋ। ਸਫ਼ਲ ਲੌਗਇਨ ਤੋਂ ਬਾਅਦ, ਤੁਸੀਂ ਟ੍ਰਾਂਜੈਕਸ਼ਨ ਨੂੰ ਮਨਜ਼ੂਰ ਕਰਨ ਦੁਆਰਾ ਅੱਗੇ ਵਧ ਸਕਦੇ ਹੋ।
- ਕਿਰਪਾ ਕਰਕੇ ਧਿਆਨ ਦਿਓ:
- ਨੈੱਟ ਬੈਂਕਿੰਗ ਵਿਕਲਪ ਰਾਹੀਂ ਫੰਡ ਟ੍ਰਾਂਸਫਰ ਕਰਨਾ ਸਿਰਫ਼ ਸਮਰਥਿਤ ਬੈਂਕ ਦੇ ਰਾਹੀਂ ਹੀ ਸੰਭਵ ਹੈ। ਤੁਸੀਂ ਸਮਰਥਿਤ ਬੈਂਕਾਂ ਦੀ ਸੂਚੀ ਇੱਥੇ ਵੇਖ ਸਕਦੇ ਹੋ। ਅਸੀਂ ਇਸ ਵਿੱਚ ਹੋਰ ਬੈਂਕਾਂ ਨੂੰ ਜੋੜਨ ‘ਤੇ ਕੰਮ ਕਰ ਰਹੇ ਹਾਂ ਅਤੇ ਤੁਹਾਨੂੰ ਪੋਸਟ ਕਰਦੇ ਰਹਾਂਗੇ।
- ਇੱਕ ਸਫ਼ਲ ਫੰਡ ਟ੍ਰਾਂਸਫਰ ਤੋਂ ਬਾਅਦ, ਜਮ੍ਹਾਂ ਨੂੰ ਤੁਹਾਡੇ WazirX ਖਾਤੇ ਵਿੱਚ ਸਫ਼ਲਤਾਪੂਰਵਕ ਕ੍ਰੈਡਿਟ ਹੋਣ ਵਿੱਚ 24 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ। ਜ਼ਿਆਦਾਤਰ ਜਮ੍ਹਾਂ ਬਹੁਤ ਘੱਟ ਸਮੇਂ (ਇੱਥੋਂ ਤੱਕ 1 ਘੰਟਾ) ਵਿੱਚ ਹੁੰਦੀਆਂ ਹਨ।
- ਜੇਕਰ ਤੁਸੀਂ ਫੰਡਾਂ ਨੂੰ ਆਪਣੇ Mobikwik ਵਾਲੇਟ ਤੋਂ ਜਮ੍ਹਾਂ ਕਰਨਾ ਚਾਹੁੰਦੇ ਹੋ, ਤਾਂ ਇੰਸਟੈਂਟ ਡਿਪਾਜ਼ਿਟ (ਵਾਲਿਟ ਟ੍ਰਾਂਸਫਰ) ਵਿਕਲਪ ਦੀ ਚੋਣ ਕਰੋ। ਇੱਥੇ:
- ਕਦਮ 1:ਉਹ ਰਕਮ ਦਾਖ਼ਲ ਕਰੋ ਜੋ ਤੁਸੀਂ ਜਮ੍ਹਾਂ ਕਰਨਾ ਚਾਹੁੰਦੇ ਹੋ ਅਤੇ ਭੁਗਤਾਨ ਕਰੋ ਤੋਂ ਬਾਅਦ ਜਾਰੀ ਰੱਖੋ ‘ਤੇ ਕਲਿੱਕ ਕਰੋ।
- ਕਦਮ 2: ਆਪਣਾ ਪੰਜੀਕਿਰਤ ਮੋਬਾਈਲ ਨੰਬਰ ਦਾਖ਼ਲ ਕਰੋ ਅਤੇ OTP ਦੀ ਪੁਸ਼ਟੀ ਕਰੋ।
- ਕਦਮ 3: ਹੁਣ ਤੁਸੀਂ Mobikwik ਪੇਮੈਂਟ ਪੰਨੇ ‘ਤੇ ਰੀਡਾਇਰੈਕਟ ਹੋ ਜਾਓਗੇ, ਜਿੱਥੇ ਤੁਹਾਡਾ ਵਾਲੇਟ ਬੈਲੰਸ ਵਿਖਾਈ ਦੇਵੇਗਾ।
- ਕਦਮ 4: ਟ੍ਰਾਂਜੈਕਸ਼ਨ ਨਾਲ ਅੱਗੇ ਵਧੋ, ਅਤੇ ਤੁਹਾਡੀ ਜਮ੍ਹਾਂ ਰਕਮ ਅਧਿਕਤਮ 24 ਘੰਟਿਆਂ ਦੇ ਅੰਦਰ ਵਿਖਾਈ ਦੇਵੇਗੀ।
- ਕਿਰਪਾ ਕਰਕੇ ਧਿਆਨ ਦਿਓ:
- ਟ੍ਰਾਂਜੈਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ Mobikwik ਵੌਲਿਟ (ਸਿਰਫ਼ UPI/ਬੈਂਕ ਖਾਤੇ/ਡੈਬਿਟ ਕਾਰਡ ਦੀ ਵਰਤੋਂ ਕਰਕੇ) ਨੂੰ ਟੌਪ ਅੱਪ ਕਰਨਾ ਮਹੱਤਵਪੂਰਨ ਹੈ। ਕ੍ਰੈਡਿਟ ਕਾਰਡ ਰਾਹੀਂ ਵੌਲਿਟ ਨੂੰ ਟੌਪ–ਅੱਪ ਕਰਨਾ ਸਮਰਥਿਤ ਨਹੀਂ ਹੈ।
ਯਾਦ ਰੱਖਣ ਲਈ ਗੱਲਾਂ
- ਅਜਿਹੇ ਮਾਮਲੇ ਹੋ ਸਕਦੇ ਹਨ ਜਦੋਂ ਤੁਹਾਡੀ INR ਜਮ੍ਹਾਂ ਨੂੰ ਤੁਹਾਡੇ WazirX ਖਾਤੇ ਵਿੱਚ ਵਿਖਾਈ ਦੇਣ ਵਿੱਚ ਆਮ ਨਾਲੋਂ ਥੋੜ੍ਹਾ ਜ਼ਿਆਦਾ ਸਮਾਂ ਲੱਗ ਸਕਦਾ ਹੈ। ਕਿਰਪਾ ਕਰਕੇ ਯਕੀਨ ਰੱਖੋ ਕਿ ਤੁਹਾਡੇ ਫੰਡ ਕਿਤੇ ਨਹੀਂ ਜਾਣਗੇ। ਸਾਡੇ ਕੋਲ ਇੱਕ ਟ੍ਰੈਕ ਰਿਕਾਰਡ ਹੈ: ਰਿਪੋਰਟ ਕੀਤੇ 100% ਮਾਮਲਿਆਂ ਵਿੱਚ, ਵਰਤੋਂਕਾਰਾਂ ਨੂੰ ਉਹਨਾਂ ਦੇ ਪੈਸੇ (ਜਾਂ ਤਾਂ ਉਹਨਾਂ ਦੇ WazirX ਵੌਲਿਟ ਜਾਂ ਬੈਂਕ ਖਾਤੇ ਵਿੱਚ) ਮਿਲ ਜਾਂਦੇ ਹਨ। WazirX ਸਿਰਫ਼ ਜਮ੍ਹਾਂ ਫੀਸ ਲੈਂਦਾ ਹੈ ਅਤੇ ਇਸ ਤੋਂ ਇਲਾਵਾ ਕੁਝ ਨਹੀਂ ਰੱਖਦਾ ਹੈ।
- ਜੇਕਰ ਤੁਹਾਡੇ ਕੋਲ ਲੰਬੇ ਸਮੇਂ ਤੋਂ ਵਿਚਾਰ-ਅਧੀਨ ਸਮੱਸਿਆਵਾਂ ਨਾ-ਹੱਲ ਕੀਤੀਆਂ (7 ਕੰਮਕਾਜ਼ੀ ਦਿਨਾਂ ਤੋਂ ਵੱਧ ਲਈ ਵਿਚਾਰ-ਅਧੀਨ) ਹਨ, ਤਾਂ ਤੁਸੀਂ ਸਿੱਧਾ ਹੀ ਸਾਡੀ ਸਮਰਪਿਤ ਟੀਮ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਮੈਂ ਮੇਰੇ WazirX ਵਾਲੇਟ ਵਿੱਚ ਫੰਡ ਜਮ੍ਹਾਂ ਕਿਉਂ ਨਹੀਂ ਕਰ ਸਕਦਾ/ਸਕਦੀ ਹਾਂ?
ਇਸ ਦੇ ਕਈ ਕਾਰਨ ਹੋ ਸਕਦੇ ਹਨ। ਤੁਸੀਂ ਸ਼ਾਇਦ ਇਸ ਲਈ ਫੰਡ ਜਮ੍ਹਾਂ ਨਹੀਂ ਕਰ ਸਕਦੇ ਕਿਉਂਕਿ:
- ਲਿੰਕ ਕੀਤਾ ਬੈਂਕ ਖਾਤਾ ਜਾਂ IFSC ਗਲਤ ਹੈ।
- ਨਾਮ ਮੇਲ ਨਹੀਂ ਖਾਂਦਾ ਜਦੋਂਕਿ ਬੈਂਕ ਵੇਰਵੇ ਸਹੀ ਹਨ। ਇਸ ਤੋਂ ਭਾਵ ਹੈ ਕਿ: WazirX ਨਾਲ ਤੁਹਾਡਾ ਪੰਜੀਕਿਰਤ ਨਾਮ ਅਤੇ ਬੈਂਕ ਖਾਤੇ ‘ਤੇ ਨਾਮ ਮੇਲ ਨਹੀਂ ਖਾਂਦੇ ਹਨ।
- ਤੁਸੀਂ ਜਮ੍ਹਾਂ ਕਰਨ ਲਈ ਪੁਸ਼ਟੀ ਕੀਤੇ ਬੈਂਕ ਖਾਤੇ ਦੀ ਵਰਤੋਂ ਨਹੀਂ ਕਰ ਰਹੇ ਹੋ।
- ਬੈਂਕ ਖਾਤਾ ਸਮਰਥਿਤ ਬੈਂਕ ਦਾ ਨਹੀਂ ਹੈ।
- ਬੈਂਕ ਸਾਈਟ ‘ਤੇ ਦਾਖ਼ਲ ਕੀਤੇ ਲੌਗਇਨ ਕ੍ਰੇਡੈਂਸ਼ੀਅਲ ਸਹੀ ਨਹੀਂ ਹਨ।
- ਪਲੇਟਫਾਰਮ ਮੁਰੰਮਤ ਅਧੀਨ ਹੈ। ਮੁਰੰਮਤ ਨਿਰਧਾਰਿਤ ਕੀਤੇ ਜਾਣ ਦੌਰਾਨ ਅਸੀਂ ਸਾਡੇ ਵਰਤੋਂਕਾਰਾਂ ਨੂੰ ਸੂਚਿਤ ਕਰਦੇ ਹਾਂ।
ਕੀ ਭੁਗਤਾਨ ਵੇਰਵੇ (ਬੈਂਕ ਖਾਤਾ ਅਤੇ UPI) ਕਿਸੇ ਹੋਰ ਵਿਅਕਤੀ ਨਾਲ ਸੰਬੰਧਿਤ ਹੋ ਸਕਦੇ ਹਨ?
ਨਹੀਂ। ਬੈਂਕ ਅਤੇ UPI ਖਾਤਾ ਲਾਜ਼ਮੀ ਤੌਰ ‘ਤੇ, ਤੁਹਾਡੇ ਨਾਮ ਦਾ ਹੋਣਾ ਚਾਹੀਦਾ ਹੈ। ਹਾਲਾਂਕਿ, ਤੁਸੀਂ ਇੱਕ ਸੰਯੁਕਤ ਖਾਤਾ ਧਾਰਕ ਹੋ ਸਕਦੇ ਹੋ।
ਕੀ ਕੋਈ ਜਮ੍ਹਾਂ ਫੀਸ ਹੈ?
ਹਾਂ! ਤਤਕਾਲ ਜਮ੍ਹਾਂ ਦੀ ਸੁਵਿਧਾ ਲਈ, ਅਸੀਂ ਭੁਗਤਾਨ ਪ੍ਰੋਸੈਸਰਾਂ ਦੀ ਵਰਤੋਂ ਕਰਦੇ ਹਾਂ ਤਾਂ ਕਿ ਰਕਮ ਤੁਰੰਤ ਜਮ੍ਹਾਂ ਹੋ ਜਾਵੇ। ਵੱਖ-ਵੱਖ ਭੁਗਤਾਨ ਮੋਡ ਲਈ ਜਮ੍ਹਾਂ ਫੀਸ ਵੱਖ-ਵੱਖ ਹੈ ਅਤੇ INR ਜਮ੍ਹਾਂ ਪੰਨੇ ‘ਤੇ ਵਿਖਾਈ ਜਾਵੇਗੀ। ਜਮ੍ਹਾਂ ਫੀਸ ਵਿੱਚ ਸਾਡੇ ਟੈਕਸ ਸ਼ਾਮਲ ਹਨ।
ਕੀ ਕੋਈ ਨਿਊਨਤਮ/ਅਧਿਕਤਮ INR ਜਮ੍ਹਾਂ ਸੀਮਾ ਹੈ?
ਹਾਂ! ਤੁਸੀਂ ਪ੍ਰਤੀ ਜਮ੍ਹਾਂ ਨੈੱਟ ਬੈਂਕਿੰਗ ਰਾਹੀਂ ਨਿਊਨਤਮ ₹100 ਅਤੇ ਅਧਿਕਤਮ ₹4.99 ਲੱਖ ਤੱਕ ਜਮ੍ਹਾਂ ਕਰ ਸਕਦੇ ਹੋ। ਹਾਲਾਂਕਿ, ਤੁਸੀਂ ਇੱਕ ਦਿਨ ਵਿੱਚ ਕਈ ਟ੍ਰਾਂਜੈਕਸ਼ਨਾਂ ਕਰ ਸਕਦੇ ਹੋ – ਕੋਈ ਅਧਿਕਤਮ ਸੀਮਾ ਲਾਗੂ ਨਹੀਂ ਹੁੰਦੀ ਹੈ!
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।