ਜਦ ਤੁਸੀਂ ਸਾਡੇ NFT ਮਾਰਕੀਟ ਪਲੇਸ ‘ਤੇ ਜਾਂਦੇ ਹੋ ਤਾਂ ਆਮ ਤੌਰ ‘ਤੇ ਸਾਈਨ-ਅੱਪ ਦੀ ਜਗ੍ਹਾ, ਜੋ ਪਹਿਲਾਂ ਹੋਇਆ ਕਰਦਾ ਸੀ, ਤੁਸੀਂ ਆਪਣੇ ਉੱਪਰਲੇ ਸੱਜੇ ਪਾਸੇ ਕਨੈਕਟ ਬਟਨ ਦੇਖ ਸਕਦੇ ਹੋ। ਇਸ ਤਰ੍ਹਾਂ ਤਕਨੀਕੀ ਤੌਰ ‘ਤੇ ਤੁਸੀਂ ਆਪਣੇ ਮੈਟਾਮਾਸਕ ਵੌਲਿਟ ਨੂੰ ਸਾਡੇ ਪਲੇਟਫਾਰਮ ਨਾਲ ਜੋੜ ਰਹੇ ਹੋ। ਇਸ ਦਾ ਮਤਲਬ ਹੈ ਕਿ Wazir X NFT ਮਾਰਕੀਟ ਪਲੇਸ ਵਿਖੇ ਇੱਕ ਖਾਤਾ ਖੋਲ੍ਹਣ ਲਈ ਮੈਟਾਮਾਸਕ ਦਾ ਹੋਣਾ ਪਹਿਲੀ ਸ਼ਰਤ ਹੈ।
ਇਸ ਲਈ ਇੱਕ ਵਾਰ ਜਦੋਂ ਤੁਸੀਂ ਮੈਟਾਮਾਸਕ ਵੌਲਿਟ ਨੂੰ ਆਪਣੇ chrome ਜਾਂ Firefox ਬ੍ਰਾਊਜ਼ਰ ਐਕਸਟੈਂਸ਼ਨ ਵਜੋਂ ਜੋੜ ਲੈਂਦੇ ਹੋ ਤਾਂ ਤੁਹਾਨੂੰ ‘ਕਨੈਕਟ’ ਬਟਨ ‘ਤੇ ਕਲਿੱਕ ਕਰਨ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਤੁਹਾਡੇ ਵੱਖ-ਵੱਖ ਖਾਤਾ ਨੰਬਰਾਂ ਵਾਲਾ ਇੱਕ ਡ੍ਰਾਪਡਾਊਨ ਖੁੱਲ੍ਹ ਜਾਵੇਗਾ। ਤੁਸੀਂ ਖਾਤਾ ਨੰਬਰਾਂ ਦੀ ਸੂਚੀ ਤੋਂ ਚੋਣ ਕਰ ਸਕਦੇ ਹੋ। ਫਿਰ ਅੱਗੇ ਜਾਓ ‘ਤੇ ਕਲਿੱਕ ਕਰੋ ਜੋ ਤੁਹਾਨੂੰ ਦੁਬਾਰਾ ਪੌਪ-ਅੱਪ ਤੋਂ ਕਨੈਕਟ ਬਟਨ ਨੂੰ ਦਿਖਾਉਂਦਾ ਹੈ। ਉਸ ਵੇਲੇ ਤੁਸੀਂ ਇਕ ਸੰਦੇਸ਼ ਦੇਖ ਸਕਦੇ ਹੋ ਜਿਹੜਾ ਇਹ ਪੁੱਛਦਾ ਹੈ ਕਿ ਤੁਸੀਂ ਇਸ ਸਾਈਟ ਨੂੰ ਇੱਕ ਨਵਾਂ ਨੈੱਟਵਰਕ ਜੋੜਨ ਦੀ ਇਜ਼ਾਜ਼ਤ ਦੇਣਾ ਚਾਹੁੰਦੇ ਹੋ ਜਾਂ ਨਹੀਂ (ਜੋ ਇਸ ਮਾਮਲੇ ਵਿੱਚ BSC ਹੈ) ਕਿਉਂਕਿ ਈਥਿਅਰਮ ਮੇਨਨੈੱਟ ਉਹ ਹੈ ਜੋ ਕਿ ਮੈਟਾਮਾਸਕ ਨਾਲ ਜੁੜਿਆ ਹੋਇਆ ਹੈ। ਪਰ ਮੌਜੂਦਾ ਸਮੇਂ WazirX ‘ਤੇ ਬਾਇਨੈਂਸ ਸਮਾਰਟ ਚੇਨ (BSC) ਦਾ ਸਮਰਥਨ ਕੀਤਾ ਜਾ ਰਿਹਾ ਹੈ ਜੋ ਮੈਟਾਮਾਸਕ ਨਾਲ ਸੰਬੰਧਿਤ ਨਹੀਂ ਹੈ।
ਇਸ ਲਈ ਸਾਨੂੰ BSC ਨੈੱਟਵਰਕ ਦੇ ਵੇਰਵੇ ਜੋੜਨ ਅਤੇ ਇਸ ਨੂੰ ਮੈਟਾਮਾਸਕ ‘ਤੇ ਇਸ ਨਵੇਂ ਨੈਟਵਰਕ ਨੂੰ ਜੋੜਨ ਦੀ ਇਜਾਜ਼ਤ ਦੇਣ ਦੀ ਲੋੜ ਹੈ। ਫਿਰ ਤੁਹਾਨੂੰ ਮਨਜ਼ੂਰੀ ‘ਤੇ ਕਲਿੱਕ ਕਰਨ ਦੀ ਲੋੜ ਹੁੰਦੀ ਹੈ। ਅਗਲੀ ਚੀਜ਼ ਜੋ ਇਹ ਪੁੱਛਦਾ ਹੈ ਕਿ ਤੁਸੀਂ ਇਸ ਸਾਈਟ ਨੂੰ ਨੈੱਟਵਰਕ ਬਦਲਣ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ ਜਾਂ ਨਹੀਂ ਕਿਉਂਕਿ ਤੁਸੀਂ ਈਥਿਅਰਮ ਮੇਨਨੈੱਟ ਤੋਂ ਬਾਇਨੈਂਸ ਸਮਾਰਟ ਚੇਨ ਵਿੱਚ ਸਵਿੱਚ ਕਰਨ ਜਾ ਰਹੇ ਹੋ। ਇੱਕ ਵਾਰ ਜਦੋਂ ਤੁਸੀਂ ਇਸਨੂੰ ਮਨਜ਼ੂਰੀ ਦੇ ਦਿੰਦੇ ਹੋ ਤਾਂ ਹੁਣ ਤੁਹਾਨੂੰ ‘ਸਾਇਨ’ ‘ਤੇ ਕਲਿੱਕ ਕਰਨ ਦੀ ਲੋੜ ਹੈ ਜੋ ਕਿ ਤੁਹਾਡੇ ਸਾਇਨ-ਇਨ ਵੇਰਵਿਆਂ ਦੀ ਮੰਗ ਕਰੇਗਾ। ਤੁਹਾਨੂੰ ਆਪਣਾ ਵਰਤੋਂਕਾਰ ਨਾਮ, ਪ੍ਰਦਰਸ਼ਿਤ ਨਾਮ ਅਤੇ ਈਮੇਲ ਆਈਡੀ ਜੋੜਨ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਸਿਖਰਲੇ ਸੱਜੇ ਪਾਸੇ ਪ੍ਰੋਫਾਈਲ ‘ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਆਪਣੀ ਪ੍ਰੋਫਾਈਲ, ਆਪਣੇ ਸੰਗ੍ਰਹਿ, ਰਚਨਾਵਾਂ ਆਦਿ ਦੇਖ ਸਕਦੇ ਹੋ। ਜਦੋਂ ਤੁਸੀਂ ਪ੍ਰੋਫਾਈਲ ਸੰਪਾਦਿਤ ਕਰੋ ‘ਤੇ ਜਾਂਦੇ ਹੋ ਤਾਂ ਤੁਸੀਂ ਸਾਰੇ ਜ਼ਰੂਰੀ ਵੇਰਵੇ ਜੋੜ ਸਕਦੇ ਹੋ। ਤੁਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਉੱਥੇ ਜੋੜ ਸਕਦੇ ਹੋ।
ਪੂਰੀ ਵੀਡੀਓ ਇੱਥੇ ਦੇਖੋ: