ਸਤਿ ਸ੍ਰੀ ਅਕਾਲ ਭਰਾਵੋ ਤੇ ਭੈਣੋ! ਭਾਰਤ ਦੀ ਸਭ ਤੋਂ ਵੱਧ ਭਰੋਸੇਮੰਦ ਕ੍ਰਿਪਟੋ-ਕਰੰਸੀ ਐਕਸਚੇਂਜ ਬਣਨਾ ਕੋਈ ਆਸਾਨ ਕੰਮ ਨਹੀਂ ਹੈ। WazirX ਵਿਖੇ, ਅਸੀਂ ਆਪਣੇ ਆਪ ਨੂੰ ਇੱਕ ਗਾਹਕ-ਪੱਖੀ ਕੰਪਨੀ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ। ਅਸੀਂ ਆਪਣੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਪਹਿਲਾਂ ਬਣਾਉਣ ਅਤੇ ਉਨ੍ਹਾਂ ਨੂੰ ਤੁਹਾਡੇ ਲਈ ਲਾਂਚ ਕਰਨ ਸਮੇਂ ਸਿਰਫ਼ ਤੁਹਾਡੇ ਤੁਹਾਨੂੰ ਹੀ ਧਿਆਨ ਵਿੱਚ ਰੱਖਦੇ ਹਾਂ – ਆਪਣੇ ਭਾਈਚਾਰੇ ਨੂੰ। ਇਹ ਚੀਜ਼ ਸਾਡੇ ਵਰਤੋਂਕਾਰਾਂ ਤੋਂ ਮਿਲੀਆਂ 5-ਤਾਰਾ ਸਮੀਖਿਆਵਾਂ ਵਿੱਚ ਸਾਫ਼ ਦਿਸਦੀ ਹੈ।
ਤੁਹਾਡੇ ‘ਚੋਂ ਬਹੁਤ ਸਾਰੇ ਲੋਕ ਸਾਨੂੰ ਸਾਡੀ ਵੈੱਬਸਾਈਟ ‘ਤੇ ‘ਲਾਈਵ ਚੈਟ ਸਪੋਰਟ’ ਦੀ ਵਿਸ਼ੇਸ਼ਤਾ ਪੇਸ਼ ਕਰਨ ਲਈ ਕਹਿ ਰਹੇ ਸਨ। ਸਾਨੂੰ ਤੁਹਾਡੀ ਗੱਲ ਠੀਕ ਲੱਗੀ ਅਤੇ ਅਸੀਂ 8 ਜੂਨ 2020 ਤੋਂ ਆਪਣੀ ਵੈੱਬਸਾਈਟ ‘ਤੇ ਲਾਈਵ ਚੈਟ ਸਪੋਰਟ ਨੂੰ ਪੇਸ਼ ਕਰਨ ਦਾ ਕੰਮ ਸ਼ੁਰੂ ਕੀਤਾ। ਹੁਣ ਇਹ ਕੰਮ 100% ਪੂਰਾ ਹੋ ਗਿਆ ਹੈ ਅਤੇ ਤੁਸੀਂ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕਿਸੇ ਵੀ ਸਮੇਂ ਸਾਡੇ ਮਦਦ ਅਤੇ ਸਹਾਇਤਾ ਪੰਨੇ ਤੋਂ ਸਾਡੀ ਸ਼ਾਨਦਾਰ ਗਾਹਕ ਸਹਾਇਤਾ ਟੀਮ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਜਲਦ ਹੀ ਲਾਈਵ ਚੈਟ ਵਿਸ਼ੇਸ਼ਤਾ ਨੂੰ ਵੀਕੈਂਡ ਲਈ ਵੀ ਲਾਂਚ ਕਰਾਂਗੇ।
ਚਾਹੇ ਉਤਪਾਦ ਹੋਵੇ, ਮਾਰਕੀਟਿੰਗ ਹੋਵੇ ਜਾਂ ਗਾਹਕ ਸਹਾਇਤਾ WazirX ਦਾ ਉਦੇਸ਼ ਹਮੇਸ਼ਾਂ ਬਿਹਤਰੀਨ ਕੰਮ ਕਰਨਾ ਹੁੰਦਾ ਹੈ। ਅਸੀਂ ਇਹ ਸਾਂਝਾ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੀ ਚੈਟ ਟੀਮ ਦਾ ਪਹਿਲੀ ਵਾਰ ਜਵਾਬ ਦੇਣ ਦਾ ਸਮਾਂ 60 ਸਕਿੰਟ ਹੈ! 8 ਜੂਨ ਤੋਂ ਲੈ ਕੇ ਹੁਣ ਤੱਕ, ਅਸੀਂ 12,000 ਤੋਂ ਜ਼ਿਆਦਾ ਪੁੱਛਗਿੱਛਾਂ ਦਾ ਜਵਾਬ ਦੇ ਚੁੱਕੇ ਹਾਂ, ਅਤੇ ਸਾਡਾ ਸੰਤੁਸ਼ਟਾ ਸਕੋਰ 85% ਤੋਂ ਵੀ ਜ਼ਿਆਦਾ ਦਾ ਹੈ!
ਇਹ ਸਾਡੇ ਵਰਤੋਂਕਾਰਾਂ ਦੀਆਂ ਕੁਝ ਸ਼ਾਨਦਾਰ ਸਮੀਖਿਆਵਾਂ ਹਨ:
ਸਾਡਾ ਹਮੇਸ਼ਾਂ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਅਸੀਂ ਤੁਹਾਡੇ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ!
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।