Skip to main content

10 LGBTQ+ NFT ਮਾਣ ਦੇ ਮਹੀਨੇ ਅਤੇ ਉਸ ਤੋਂ ਬਾਅਦ ਵੀ ਕਲਾਕਾਰਾਂ ਦਾ ਸਮਰਥਨ ਕਰਨ ਵਾਸਤੇ

By ਅਗਸਤ 1, 20225 minute read
10 LGBTQ+ NFT Artists To Support In Pride Month And Beyond

ਪ੍ਰਾਈਡ ਮਹੀਨਾ ਸਮਾਪਤ ਹੋਣ ਵਾਲਾ ਹੈ; NFT ਇੰਡਸਟਰੀ ਨੇ ਕੋਈ ਕਸਰ ਨਹੀਂ ਛੱਡੀ ਹੈ ਅਤੇ LGBTQ+ ਭਾਈਚਾਰਾ ਇੱਕ ਵੱਡੇ ਸਮਰਥਕ ਵਜੋਂ ਉੱਭਰ ਰਿਹਾ ਹੈ।

ਪਰ ਸਵਾਲ ਇਹ ਹੈ ਕਿ: LGBTQ+ NFT ਕਲਾਕਾਰਾਂ ਦਾ ਸਮਰਥਨ ਕਰਨ ਵਾਸਤੇ ਕੀ ਸਾਨੂੰ ਅਸਲ ਵਿੱਚ ਪ੍ਰਾਈਡ ਮਹੀਨੇ ਦੀ ਉਡੀਕ ਕਰਨੀ ਹੋਵੇਗੀ? ਕੀ ਸਾਨੂੰ ਸਾਲ ਭਰ ਉਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਹੈ? ਕਿਉਂਕਿ ਇਹ ਪ੍ਰਾਈਡ ਦਾ ਮਹੀਨਾ ਹੈ, ਇਸ ਲਈ ਅਸੀਂ ਕੁਝ LGBTQ+ NFT ਕਲਾਕਾਰਾਂ ਦੀ ਸੂਚੀ ਇਕੱਠੀ ਕੀਤੀ ਹੈ, ਜਿੰਨ੍ਹਾਂ ਦਾ ਤੁਸੀਂ ਸਮਰਥਨ ਕਰ ਸਕਦੇ ਹੋ। ਆਓ ਉਹਨਾਂ ‘ਤੇ ਇੱਕ ਨਜ਼ਰ ਮਾਰੀਏ।

NFT ਇੰਡਸਟਰੀ LGBTQ+ ਕਮਿਊਨਿਟੀ

 NFT ਇੰਡਸਟਰੀ ਨੇ LGBTQ+ ਭਾਈਚਾਰੇ ਸਮੇਤ ਸਾਰੀਆਂ ਬੈਕਗ੍ਰਾਊਂਡਾਂ ਦੇ ਕਲਾਕਾਰਾਂ ਵਾਸਤੇ ਇੱਕ ਸਮਾਵੇਸ਼ੀ ਵਾਤਾਵਰਣ ਪ੍ਰਦਾਨ ਕਰਨ ਦੀ ਤੁਹਾਡੀ ਸਮਰੱਥਾ ਵਾਸਤੇ ਪ੍ਰਸ਼ੰਸਾ ਹਾਸਲ ਕੀਤੀ ਹੈ। ਇਸ ਦੇ ਬਾਵਜੂਦ, ਦੁਖ ਦੀ ਗੱਲ ਹੈ ਕਿ LGBTQ+ NFT ਕਾਲਾਕਾਰਾਂ ਦਾ ਇਸ ਖੇਤਰ ਵਿੱਚ ਘੱਟ ਪ੍ਰਤੀਨਿਧਤਵ ਕੀਤਾ ਜਾਂਦਾ ਹੈ। ਇੰਡਸਟਰੀ ਨੇ ਯਕੀਨੀ ਤੌਰ ‘ਤੇ ਆਪਣੇ ਵਰਤਮਾਨ ਬੌਇ’ਜ਼ ਕਲੱਬ ਇਮੇਜ਼ ਛਾਪਣ ਵਾਸਤੇ ਇੱਕ ਲੰਬਾ ਸਫ਼ਰ ਤੈਅ ਕਰਨਾ ਹੈ। ਸੰਪੂਰਨ NFT ਭਾਈਚਾਰਾ ਵਰਤਮਾਨ LGBTQ+ ਕਲਾਕਾਰਾਂ ਦਾ ਸਮਰਥਨ ਕਰਨ ਅਤੇ ਇਸ ਵਿਚਕਾਰ ਨਵੇਂ ਲੋਕਾਂ ਵਾਸਤੇ ਸਥਾਨ ਉਪਲਬਧ ਕਰਵਾਉਣ ਦਾ ਜ਼ਿੰਮੇਵਾਰ ਹੈ।

ਤਾਂ, ਇਸ ਪਾਰਟੀ ਦੀ ਸ਼ੁਰੂਆਤ ਕਰਨ ਵਾਸਤੇ, ਆਓ ਵੇਖੀਏ ਕਿ ਪ੍ਰਾਈਡ ਮਹੀਨੇ ਦੇ 10 LGBTQ+ NFT ਕਲਾਕਾਰ ਕੌਣ ਹਨ ਜਿੰਨ੍ਹਾਂ ਦਾ ਤੁਸੀਂ ਸਮਰਥਨ ਕਰ ਸਕਦੇ ਹੋ।

Get WazirX News First

* indicates required
  1. Sam August Ng – TheyBalloons

ਡਿਜ਼ੀਟਲ ਵਿਚਾਰਕ ਕਲਾਕਾਰ Sam August Ng ਜਿਸ ਨੂੰ TheyBalloons ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਗੈਰ-ਬਾਇਨਰੀ ਵਜੋਂ ਪਛਾਣ ਕਰਦਾ ਹੈ। ਲੰਡਨ ਸਥਿਤ ਕਲਾਕਾਰ Web3 ਵਿੱਚ ਨਵ-ਅਭਿਵਿਅਕਤੀਵਾਦ ਨੂੰ ਫਿਰ ਤੋਂ ਸ਼ੁਰੂ ਕਰਨ ਵਾਸਤੇ ਗਲਿੱਚ ਆਰਟਸ, 3D ਅਤੇ ਜੀਵੰਤ ਰੰਗਾਂ ਦੀ ਵਰਤੋਂ ਕਰਦਾ ਹੈ।

ਮੇਟਾਵਰਸ ਵਿੱਚ ਸਭ ਤੋਂ ਵੱਡੀ ਪ੍ਰਾਈਡ ਪ੍ਰੇਡ Queer Frens ਦੀ ਸਹਿ-ਸਥਾਪਨਾ TheyBalloons ਦੁਆਰਾ ਕੀਤੀ ਗਈ ਸੀ। ਮਾਰਚ 2022 ਵਿੱਚ ਜਾਰੀ ਕਲੈਕਸ਼ਨ ਵਿੱਚ, 10,000 ਕੁਈਰ ਫ੍ਰੈਂਗਸ, NFT ਭਾਈਚਾਰੇ ਵਿੱਚ ਸਮਾਵੇਸ਼ ਅਤੇ ਵਿਵਧਤਾ ਨੂੰ ਪ੍ਰੋਤਸਾਹਿਤ ਕਰਨ ਲਈ ਸਨ।

2. Zak Krevitt – ਮਿਊਜ਼ੀਅਮ ਕੁਈਰ

Zak Krevitt LGBTQ+ ਗਰੁੱਪਾਂ ਦਾ ਲੰਬੇ-ਸਮੇਂ ਤੋਂ ਸਮਰਥਕ ਹੈ। ਉਹ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਸਮਲੈਂਗਿਕ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਦੀ ਵਿਵਿਧ ਰੇਂਜ ਵਾਸਤੇ ਕੰਮ ਕਰ ਰਿਹਾ ਹੈ, ਸਮਰਥਨ ਕਰ ਰਿਹਾ ਹੈ ਅਤੇ ਪੈਸਾ ਜੋੜ ਰਿਹਾ ਹੈ। ਉਹਨਾਂ ਦੀ ਕਲਾ ਅਸਲ ਅਨੁਭਵਾਂ — ਜਨਤਕ ਅਤੇ ਨਿੱਜੀ ਦੋਵੇਂ — ਅਤੇ ਸਮਲੈਂਗਿਕ ਸਲਾਹਕਾਰੀ ਵਾਸਤੇ ਉਹਨਾਂ ਦੇ ਪਿਆਰ ਨੂੰ ਦਰਸ਼ਾਉਂਦੀ ਹੈੈ।

Joseph Maida ਦੇ ਨਿਰਦੇਸ਼ਨ ਹੇਠ, Krevitt ਨਿਊ ਯਾਰਕ ਸ਼ਹਿਰ ਵਿੱਚ ਸਕੂਲ ਆਫ਼ ਵਿਜ਼ੁਅਲ ਆਰਟਸ ਡਿਪਾਰਟਮੈਂਟ ਆਫ਼ ਫ਼ੋਟੋ ਅਤੇ ਵੀਡੀਓ ਵਿਖੇ ਪ੍ਰੋਫੈਸਰ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਵਿਦਿਆਰਥੀ ਕਾਰਵਾਈ, ਰੋਮਾਂਚ ਅਤੇ ਰਚਨਾਤਮਕ ਵਿਕਾਸ ਦੀ ਭਾਵਨਾ ਵਿਕਸਿਤ ਕਰਨ।

3. Talia Rosa Abreu

Talia Rosa Abreu ਇੱਕ ਗ੍ਰਾਫ਼ਿਕ ਡਿਜ਼ਾਈਨਰ ਅਤੇ ਡਿਜ਼ੀਟਲ ਕਲਾਕਾਰ ਹੈ ਜੋ 2D ਅਤੇ 3D ਕਲਾ ਅਤੇ ਡਿਜ਼ਾਈਨ ਅਤੇ ਬ੍ਰਾਂਡ ਪਛਾਣ ਬਣਾਉਣ ਵਿੱਚ ਮਾਹਰਤਾ ਰੱਖਦਾ ਹੈ। ਉਹ ਇੱਕ ਟ੍ਰਾਂਸ-ਲੈਟਿਨਾ ਕਲਾਕਾਰ ਅਤੇ Runic Glory NFT ਪ੍ਰੋਜੈਕਟ ਦਾ ਕਲਾ ਨਿਰਦੇਸ਼ਕ ਹੈ। ਉਹ ਪੋਰੈਸਟ ਹਾਰਟ ਪ੍ਰੋਜੈਕਟ, ਭਾਈਚਾਰਾ-ਸੰਚਾਲਿਤ ਔਨਲਾਈਨ ਵੀਡੀਓ ਗੇਮ ਪ੍ਰੋਜੈਕਟ ਦਾ ਨਿਰਮਾਤਾ ਅਤੇ ਸੰਸਥਾਪਕ ਹੈ।

4. Diana Sinclair – ਉਸ ਦੀ ਕਹਾਣੀ DAO

NJ/NYC ਤੋਂ, Diana Sinclair ਇੱਕ ਬਲੈਕ ਕੁਈਰ ਫ਼ੋਟੋਗ੍ਰਾਫ਼ਰ ਅਤੇ ਕਲਾਕਾਰ ਹੈ ਜੋ ਪਛਾਣ ਦੀ ਖੋਜ ਅਤੇ ਅਭੀਵਿਅਕਤੀ ‘ਤੇ ਧਿਆਨ ਕੇਂਦਰਿਤ ਕਰਦੀ ਹੈ। Diana ਵੰਨਸੁਵੰਨਤਾ ਨੂੰ ਪ੍ਰੋਤਸਾਹਿਤ ਕਰਨ ਵਿੱਚ NFT ਇੰਡਸਟਰੀ ਵਿੱਚ ਇੱਕ ਮਹਾਨ ਮੋਹਰੀ ਹੈ। ਉਸ ਦੀ ਸਲਾਹਕਾਰੀ ਨੇ ਦੁਨੀਆ ਨੂੰ ਆਪਣੇ ਕਲਾਤਮਕ ਕੈਰੀਅਰ ਨਾਲ ਵਿਕਸਿਤ ਅਤੇ ਪ੍ਰਭਾਵਿਤ ਕੀਤਾ ਹੈ।

ਉਸ ਨੇ ਆਪਣੀ ਕਲਾਕ੍ਰਿਤ ਵਿੱਚ ਕੁਈਰ, ਟ੍ਰਾਂਸ ਅਤੇ ਬਲੈਕ ਲਾਈਵਜ਼ ਮੈਟਰ ਨੂੰ ਸ਼ਾਮਲ ਕਰਨ ਜਾਂ ਉਹਨਾਂ ਮੁੱਦਿਆਂ ਦਾ ਸਮਰਥਨ ਕਰਨ ਵਾਲੀ ਦੂਜੀ ਪਹਿਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਉਹਨਾਂ ਕਾਰਨਾਂ ਦੀ ਦ੍ਰਿੜ੍ਹ ਸਮਰਥਕ ਹੈ। ਹਾਲ ਹੀ ਵਿੱਚ, ਉਸ ਨੇ ਮੇਟਾਵਰਸ ਵਿੱਚ ਘੱਟ ਪ੍ਰਤੀਨਿਧਿਤਵ ਵਾਲੀਆਂ ਆਵਾਜ਼ਾਂ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਸੁਰੱਖਿਅਤ ਕਰਨ, ਪੋਸ਼ਿਤ ਕਰਨ ਅਤੇ ਜਸ਼ਨ ਮਨਾਉਣ ਦੇ ਉਦੇਸ਼ ਨਾਲ @herstorydao, ਇੱਕ DAO ਦੀ ਸਹਿ – ਸਥਾਪਨਾ ਕੀਤੀ ਹੈ।

5. Dr. Brittany Jones – ਕੁਈਰ ਫ੍ਰੈਂਡਜ਼ NFT

 ਕੁਈਰ ਫ੍ਰੈਂਡਜ਼ NFT ਪ੍ਰੋਜੈਕਟ Dr. Brittany Jones ਦੁਆਰਾ ਵਿਕਸਿਤ, ਪ੍ਰਬੰਧਿਤ ਅਤੇ ਸਹਿ-ਸਥਾਪਿਤ ਕੀਤਾ ਗਿਆ ਹੈ। ਜੋਨ ਇੱਕ ਬਾਇਸੈਕਸੁਅਲ ਸਮੁੰਦਰੀ ਜੀਵ ਵਿਗਿਆਨੀ ਹੈ ਜੋ ਖੇਡਾਂ ਵੀ ਖੇਡਦੀ ਹੈ ਅਤੇ ਡੌਲਫ਼ਿਨ ਸੰਚਾਰ ਦੇ ਅਧਿਐਨ ਵਿੱਚ ਮਾਹਰ ਹੈ। ਉਸ ਨੇ ਪਹਿਲਾਂ ਨੌਜਵਾਨ ਕੁੜੀਆਂ ਨੂੰ ਡਿਜ਼ੀਟਲ ਕਲਾ ਦੇ ਰਾਹੀਂ ਵਿਗਿਆਨ ਅਤੇ STEAM (ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ, ਕਲਾ ਅਤੇ ਮੈਥ) ਦੀਆਂ ਨੌਕਰੀਆਂ ਬਾਰੇ ਪੜ੍ਹਾਇਆ ਸੀ।

6. PapiCandlez – The CryptoCandlez

PapiCandlez ਲਾਸ ਐਂਜਲਸ ਵਿਖੇ ਰਹਿਣ ਵਾਲਾ ਇੱਕ ਗੇ ਇਲਸਟ੍ਰੇਟਰ ਅਤੇ ਐਨੀਮੇਟਰ ਹੈ। ਉਸ ਨੇ ਹਾਲ ਹੀ ਵਿੱਚ OpenSea ‘ਤੇ TheCryptoCandlez ਕਲੈਕਸ਼ਨ ਰੀਲੀਜ਼ ਕੀਤੀ ਹੈ। ਕਲੈਕਸ਼ਨ ਵਿੱਚ ਵੱਖ-ਵੱਖ ਆਕਰਸ਼ਕ ਅਵਤਾਰਾਂ ਵਿੱਚ ਕੁੱਲ 103 ਮੋਮਬੱਤੀਆਂ ਸ਼ਾਮਲ ਕੀਤੀਆਂ ਗਈਆਂ ਹਨ।

7. Jesse Soleil

Jesse Soleil ਇੱਕ 2D ਅਤੇ 3D ਕਲਾਕਾਰ ਹੈ ਜਿਸ ਨੇ ਕ੍ਰਿਪਟੋ ਵਿੱਚ ਆਪਣੇ ਕੈਰੀਅਰ ਵਿੱਚ 17 ਵਿਲੱਖਣ NFT ਵੇਚੇ ਹਨ। Jesse ਕਹਿੰਦੇ ਹਨ ਕਿ ਉਹ “ਡਿਜ਼ੀਟਲ ਥੈਰੇਪੀ” ਕੀ ਕਰਦੇ ਹਨ। ਅਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ ਸਾਡੇ ਵਾਸਤੇ ਮਨ ਵੀ ਕੀ ਹੈ ਕਿਉਂਕਿ ਉਹ NFT ਭਾਈਚਾਰੇ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਏ ਹਨ।

8. Stacie A Buhler – Ugly Berts & Bettys

Stacie A. Buhler ਲਾਸ ਐਂਜਲਸ ਦਾ ਨਿਵਾਸੀ ਫੈਸ਼ਨ ਫੋਟੋਗ੍ਰਾਫ਼ਰ ਅਤੇ NFT ਕਲਾਕਾਰ ਹੈ ਜੋ ਆਪਣੇ ਕੰਮ ਨੂੰ “ਆਰਾਮ ਨਾਲ, ਖੁਸ਼ ਹੋ ਕੇ, ਮਿੱਤਰਤਾਪੂਰਨ ਅਤੇ ਸਾਰਿਆਂ ਵਾਸਤੇ ਸਰਲ” ਵਜੋਂ ਵਰਣਿਤ ਕਰਦੀ ਹੈ। ਉਸ ਨੇ Ugly NFT ਦੀ ਸਥਾਪਨਾ ਕੀਤੀ, ਜਿਸ ਵਿੱਚ Ugly Bettys ਅਤੇ Ugly Berts ਹਨ। ਉਸ ਦੇ ਵਿਅਕਤੀਗਤ ਅਨੁਭਵ, ਜਿਸ ਵਿੱਚ ਪੁਰਸ਼ਾ ਅਤੇ ਮਹਿਲਾਵਾਂ ਦੋਵੇਂ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਉਹਨਾਂ ਨੇ ਉਸ ਦੇ ਕੱਪੜੇ ਪਹਿਣਨ ਦਾ ਤਰੀਕਾ ਪਸੰਦ ਨਹੀਂ ਇਆ ਅਤੇ ਉਹਨਾਂ ਨੇ ਕਲੈਕਸ਼ਨ ਵਾਸਤੇ ਪ੍ਰੇਰਣਾ ਦਾ ਕੰਮ ਕੀਤਾ।

ਸੀਰੀਜ਼ ਵਿੱਚ ਹਰੇਕ NFT ਨੂੰ Stacie ਦੁਆਰਾ ਡਿਜ਼ੀਟਲ ਤੌਰ ‘ਤੇ ਹੱਥ ਨਾਲ ਪੇਂਟ ਕੀਤਾ ਗਿਆ ਹੈ। ਪ੍ਰੋਜੈਕਟ ਦੇ ਵੇਰਵੇ ਵਿੱਚ ਕਿਹਾ ਗਿਆ ਹੈ ਕਿ

“ਇਹ NFT ਕਲੈਕਸ਼ਨ ਮਾਡਲ ਵਿਵਿਧਤਾ ਅਤੇ ਫੈਸ਼ਨ ਇੰਡਸਟਰੀ ਦੇ ਅੰਦਰ LGTBQ+ ਅਧਿਕਾਰਾਂ ਅਤੇ ਐਕਸਪੋਜ਼ਰ ‘ਤੇ ਆਧਾਰਿਤ ਹੈ।”

9. Katherina (Kate The Cursed) – aGENDAdao

Katherina “Kate The Cursed” Jesek ਨਿਊ ਯਾਰਕ ਦੀ ਇੱਕ ਟ੍ਰਾਂਸਜੈਂਡਰ ਮਹਿਲਾ ਹੈ ਜੋ 23 ਸਾਲ ਦੀ ਹੈ। ਕੈਥਰੀਨਾ ਇੱਕ ਵਿਜ਼ੁਅਲ ਆਰਟਿਸਟ ਹੈ ਜੋ ਭਵਿੱਖ ਵਾਸਤੇ ਇੱਕ ਸਕਾਰਾਤਮਕ, ਉਦਾਸੀਨ ਸੁੰਦਰਤਾ ਦਾ ਉਤਪਾਦਨ ਕਰਨ ਵਾਸਤੇ ਪੁਰਾਣੇ ਕੈਥੋਡ ਰੇ ਟੇਲੀਵਿਜ਼ਨ ਅਤੇ ਸਮਕਾਲੀਨ ਅਤੇ ਇਤਿਹਾਸਿਕ ਡਿਜ਼ੀਟਲ ਕਲਾ ਟੂਲਾਂ ਦੀ ਵਰਤੋਂ ਕਰਦੀ ਹੈ।

10. ਵੰਸ਼ਿਕਾ ਧਯਾਨੀ – ਦ ਦੇਸੀ ਦੁਲਹਨ ਕਲੱਬ

ਵੰਸ਼ਿਕਾ ਧਯਾਨੀ ਇੱਕ ਏਸ਼ੀਆਈ, ਬਾਇਸੈਕਸ਼ੁਅਲ ਅਤੇ ਨਿਉਰੋਡਾਇਬਰਜੈਂਟ ਕਲਾਕਾਰ ਹੈ। ਦੱਖਣੀ ਏਸ਼ੀਆ ਵਿੱਚ ਬਾਲ ਵਿਆਹ, ਦਹੇਜ ਹੱਤਿਆ, ਆਨਰ ਕਿਲਿੰਗ ਅਤੇ ਕੰਨਿਆ ਭਰੂਣ ਹੱਤਿਆ ‘ਤੇ ਧਿਆਨ ਆਕਰਸ਼ਿਤ ਕਰਨ ਵਾਸਤੇ, ਉਸ ਨੇ ਦੇਸੀ ਦੁਲਹਨ ਕਲੱਬ NFT ਕਲੈਕਸ਼ਨ ਦੀ ਸਥਾਪਨਾ ਕੀਤੀ।

ਉਸ ਨੇ ਆਪਣੀ ਦਾਦੀ ਨੂੰ ਯਾਦ ਕਰਨ ਦੇ ਤਰੀਕੇ ਵਜੋਂ ਪਹਿਲ ਸ਼ੁਰੂ ਕੀਤੀ ਜਿਸ ਦਾ 13 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ। ਇਸ ਤੋਂ ਇਲਾਵਾ, ਸੀਰੀਜ਼ ਵਿਚਲੇ “ਦੇਸੀ ਦੁਲਹਨ” ਵਿਚ ਇਹ ਦਰਸਾਉਣ ਲਈ ਬੁੱਲ੍ਹਾਂ ਦੀ ਘਾਟ ਹੈ ਕਿ ਦੱਖਣੀ ਏਸ਼ੀਆ ਵਿਚ ਔਰਤਾਂ ਨੂੰ ਕਿਵੇਂ ਚੁੱਪ ਕਰਾਇਆ ਜਾਂਦਾ ਹੈ। ਇਸ ਦੇ ਉਲਟ, “ਡਰ ਅਤੇ ਅਨਿਸ਼ਚਿਤਤਾ” ਦਿੱਖ ਨੁੰ ਦਰਸਾਉਣ ਵਾਸਤੇ “deer in headlights” ਦੀ ਮੌਜੂਦਗੀ ਹੁੰਦੀ ਹੈ।

ਧਯਾਨੀ ਦੇ ਅਨੁਸਾਰ, ਇਸ ਕਲੈਕਸ਼ਨ ਦਾ ਉਦੇਸ਼ ਲੋਕਾਂ ਨੂੰ ਮਹਿਲਾਵਾਂ ਦੇ ਉੱਥਾਨ, ਸਸ਼ਕਤੀਕਰਨ ਅਤੇ ਸਿੱਖਿਅਤ ਕਰਨ ਵਾਸਤੇ ਦੱਖਣੀ ਏਸ਼ੀਆ ਵਿੱਚ ਯੂਨੀਸੇਫ਼ ਨਾਲ ਵਲੰਟੀਅਰ ਬਣਾਉਣ ਵਾਸਤੇ ਪ੍ਰੇਰਿਤ ਕਰਨਾ ਹੈ।

ਮੁੱਕਦੀ ਗੱਲ

ਲੇਖ ਸਿਰਫ਼ ਕੁਝ NFT ਕਲਾਕਾਰਾਂ ਨੂੰ ਵਿਖਾਉਂਦਾ ਹੈ, ਅਤੇ ਦੁਨੀਆ ਭਰ ਵਿੱਚ ਕਈ ਦੂਜੇ ਅਦਭੁਤ ਕਲਾਕਾਰ ਹਨ। ਇਸ ਤੋਂ ਇਲਾਵਾ, ਤੁਸੀਂ ਇਸ ਪ੍ਰਾਈਡ ਮਹੀਨੇ ਅਤੇ ਉਸ ਤੋਂ ਬਾਅਦ ਦੇ ਦੌਰਾਨ ਵੱਖ-ਵੱਖ LGBTQ+ NFT ਕਲਾਕਾਰਾਂ ਦਾ ਸਮਰਥਨ ਕਰ ਸਕਦੇ ਹੋ। ਇਸ ਲਈ ਕਿਸੇ ਚੀਜ਼ ਦੀ ਉਡੀ ਨਾ ਕਰੋ; ਜਾਓ ਅਤੇ ਆਪਣਾ ਪਿਆਰ ਅਤੇ ਸਮਰਥਨ ਵਿਖਾਓ!

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।
Harshita Shrivastava

Harshita Shrivastava is an Associate Content Writer with WazirX. She did her graduation in E-Commerce and loved the concept of Digital Marketing. With a brief knowledge of SEO and Content Writing, she knows how to win her content game!

Leave a Reply