![](https://wazirx.com/blog/punjabi/wp-content/uploads/sites/13/2022/04/Center-WazirX-Full.png)
Table of Contents
ਸਤਿ ਸ੍ਰੀ ਅਕਾਲ ਭਰਾਵੋ ਤੇ ਭੈਣੋ! ਅਸੀਂ ਸਮਝਦੇ ਹਾਂ ਕਿ ਸਮੇਂ ਸਿਰ ਗਾਹਕ ਸਹਾਇਤਾ ਪ੍ਰਾਪਤ ਕਰਨਾ ਕਿੰਨਾ ਜ਼ਰੂਰੀ ਹੁੰਦਾ ਹੈ, ਖਾਸ ਕਰਕੇ ਉਦੋਂ ਜਦੋਂ ਗੱਲ ਤੁਹਾਡੇ ਪੈਸਿਆਂ ਦੀ ਹੋਵੇ। ਇਸੇ ਗੱਲ ਦੇ ਮੱਦੇਨਜ਼ਰ, ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਲਈ ਇੱਕ ਸਮਰਪਿਤ ਟੈਲੀਫ਼ੋਨਿਕ ਸਹਾਇਤਾ ਸੇਵਾ ਸ਼ੁਰੂ ਕੀਤੀ ਹੈ! ਜੀ ਹਾਂ, ਹੁਣ ਤੁਸੀਂ ਆਪਣੀਆਂ ਪੁੱਛਗਿੱਛਾਂ ਦਾ ਜਲਦੀ ਨਿਪਟਾਰਾ ਕਰਨ ਲਈ ਸਾਡੀ ਸਹਾਇਤਾ ਟੀਮ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ।
WazirX ਆਪਣੇ ਵਰਤੋਂਕਾਰਾਂ ਲਈ ਸਮਰਪਿਤ ਫ਼ੋਨ ਸਪੋਰਟ ਪੇਸ਼ ਕਰਨ ਵਾਲੀ ਭਾਰਤ ਦੀ ਪਹਿਲੀ ਕ੍ਰਿਪਟੋ ਐਕਸਚੇਂਜ ਹੈ।
WazirX ਫ਼ੋਨ ਸਪੋਰਟ ਨਾਲ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ?
ਇਹ ਅਸਲ ਵਿੱਚ ਬਹੁਤ ਹੀ ਆਸਾਨ ਹੈ। ਤੁਸੀਂ ਸਾਨੂੰ 0124-6124101 / 0124-4189201 ‘ਤੇ ਜਾਂ ਸਾਡੇ ਟੋਲ ਫ੍ਰੀ ਨੰਬਰ 1800-309-4449 ‘ਤੇ ਕਾਲ ਕਰ ਸਕਦੇ ਹੋ।
ਸਾਡੀ ਸਮਰਪਿਤ ਫ਼ੋਨ ਸਪੋਰਟ ਟੀਮ ਹਰ ਰੋਜ਼ (ਹਾਂਜੀ, ਵੀਕੈਂਡ ‘ਤੇ ਵੀ), ਭਾਰਤੀ ਸਮੇਂ ਅਨੁਸਾਰ, ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਤੁਹਾਡੇ ਲਈ ਉਪਲਬਧ ਹੈ! ਤੁਸੀਂ ਸਾਡੀ ਸਪੋਰਟ ਟੀਮ ਨੂੰ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ, ਉਤਪਾਦ ਸੰਬੰਧੀ ਸਮੱਸਿਆਵਾਂ ਲਈ, ਜਾਂ ਆਪਣੀ ਕਿਸੀ ਮੌਜੂਦਾ ਸਪੋਰਟ ਟਿਕਟ ਦਾ ਤੇਜ਼ ਹੱਲ ਕਰਵਾਉਣ ਲਈ ਵੀ ਕਾਲ ਕਰ ਸਕਦੇ ਹੋ।
ਸਾਡੀ ਫ਼ੋਨ ਸਪੋਰਟ ਟੀਮ ਸੋਮਵਾਰ ਤੋਂ ਐਤਵਾਰ, ਭਾਰਤੀ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੈ।
ਰੁਕੋ, ਹੋਰ ਬਹੁਤ ਕੁਝ ਹੈ!
ਪਿਛਲੇ ਕੁਝ ਮਹੀਨਿਆਂ ਵਿੱਚ, ਅਸੀਂ ਸਾਡੇ ਨਾਲ ਹੋਣ ਵਾਲੇ ਸਾਈਨ-ਅੱਪਾਂ ਦੀ ਮਾਤਰਾ ਅਤੇ ਵੋਲਿਊਮਜ਼ ਵਿੱਚ ਬਹੁਤ ਤੇਜ਼ ਉਛਾਲ ਦੇਖਿਆ ਹੈ। ਇਸ ਦੇ ਨਤੀਜੇ ਵਜੋਂ ਅਸੀਂ ਫਰਵਰੀ 2021 ਤੋਂ ਬਾਅਦ ਸਾਨੂੰ ਪ੍ਰਾਪਤ ਹੋਣ ਵਾਲੀਆਂ ਸਹਾਇਤਾ ਬੇਨਤੀਆਂ ਵਿੱਚ 400% ਦਾ ਵਾਧਾ ਦੇਖਿਆ। ਕੋਵਿਡ ਨੇ ਚੀਜ਼ਾਂ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਕਿਉਂਕਿ ਸਾਡੀ 40% ਸਪੋਰਟ ਟੀਮ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੋਵਿਡ ਕਰਕੇ ਪ੍ਰਭਾਵਿਤ ਹੋਈ।
ਅਸੀਂ ਸਿੱਖ ਰਹੇ ਹਾਂ, ਅਤੇ ਜ਼ਿਆਦਾ ਟ੍ਰੈਫਿਕ ਨੂੰ ਸੰਭਾਲਣ ਵਾਸਤੇ ਆਪਣੀ ਟੀਮ ਨੂੰ ਹੋਰ ਵੱਡਾ ਅਤੇ ਆਪਣੇ ਸਿਸਟਮਾਂ ਨੂੰ ਹੋਰ ਆਧੁਨਿਕ ਬਣਾ ਰਹੇ ਹਾਂ। ਤਕਨਾਲੋਜੀ ਵਾਲੇ ਪੱਖੋਂ, ਅਸੀਂ ਆਪਣੇ ਟਰੇਡਿੰਗ ਇੰਜਨ ਨੂੰ ਅੱਪਗਰੇਡ ਕਰਨ ਲਈ ਪ੍ਰੋਜੈਕਟ ਰਫਤਾਰ ‘ਤੇ ਕੰਮ ਕਰ ਰਹੇ ਹਾਂ। ਟੀਮ ਵਾਲੇ ਪੱਖੋਂ, ਮੈਂ ਤੁਹਾਡੇ ਨਾਲ ਕੁਝ ਸ਼ਾਨਦਾਰ ਤੱਥ ਸਾਂਝੇ ਕਰਨਾ ਚਾਹੁੰਦਾ ਹਾਂ:
- ਅਸੀਂ ਆਪਣੀ ਸਪੋਰਟ ਟੀਮ ਵਿੱਚ 400% ਦਾ ਵਾਧਾ ਕੀਤਾ ਹੈ ਅਤੇ ਇਹ ਸਭ ਲੋਕ ਲਗਾਤਾਰ ਕੰਮ ਕਰ ਰਹੇ ਹਨ।
- ਮਈ ਵਿੱਚ, ਟੀਮ ਨੂੰ ਵਰਤੋਂਕਾਰ ਨੂੰ ਪਹਿਲਾ ਜਵਾਬ ਦੇਣ ਲਈ ਲਗਭਗ 6 ਦਿਨ ਲੱਗਦੇ ਸੀ। ਅੱਜ, ਸਾਨੂੰ ਇਹੀ ਚੀਜ਼ ਕਰਨ ਵਿੱਚ 14 ਘੰਟੇ ਲੱਗਦੇ ਹਨ!
- ਅੱਜ, ਸਾਡੀ ਸਪੋਰਟ ਟੀਮ ਆਮ ਤੌਰ ‘ਤੇ ਕਿਸੇ ਵੀ ਸਪੋਰਟ ਬੇਨਤੀ ਦਾ 4 ਦਿਨਾਂ ਦੇ ਅੰਦਰ ਹੱਲ ਕਰ ਦਿੰਦੀ ਹੈ। ਮਈ ਵਿੱਚ ਹੱਲ ਕੱਢਣ ਵਿੱਚ ਲੱਗਣ ਵਾਲਾ ਸਮਾਂ 16 ਦਿਨ ਸੀ।
ਨੋਟ ਕਰੋ: ਅਸੀਂ ਬਹੁਤ ਜਲਦ ਲਾਈਵ ਚੈਟ ਵੀ ਚਾਲੂ ਕਰ ਦੇਵਾਂਗੇ!
ਸਾਡਾ ਹਰ ਸਮੇਂ ਸਮਰਥਨ ਕਰਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ! ਮੈਂ ਵਾਅਦਾ ਕਰਦਾ ਹਾਂ, ਕਿ ਅਸੀਂ ਹਰ ਦਿਨ ਬਿਹਤਰ ਕੰਮ ਕਰਨਾ ਜਾਰੀ ਰੱਖਾਂਗੇ।
![](https://wazirx.com/blog/punjabi/wp-content/uploads/sites/13/2022/04/Screenshot-2021-10-13-at-11.50.04-AM-e1634551390723-1.png)