Skip to main content

WazirX ਰੈਫਰਲ ਪ੍ਰੋਗਰਾਮ – ਭਾਗੀਦਾਰੀ, ਟਰੈਕਿੰਗ ਅਤੇ ਨਿਯਮ (WazirX Referral Program – Participation, Tracking & Rules)

By ਅਕਤੂਬਰ 23, 2021ਮਈ 17th, 20225 minute read
Praveen R

ਅਪਡੇਟ: 15 ਅਗਸਤ 2021 ਤੋਂ ਪ੍ਰਭਾਵੀ, ਅਸੀਂ WRX ਵਿੱਚ ਰੈਫ਼ਰਲ ਕਮਿਸ਼ਨ ਦਾ ਭੁਗਤਾਨ ਕਰਾਂਗੇ!

ਅਸੀਂ ਸੱਚਮੁੱਚ ਉਤਸ਼ਾਹਿਤ ਹਾਂ ਕਿ ਤੁਸੀਂ ਰੈਫਰਲ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਸਾਰੇ ਪਰਿਵਾਰ ਅਤੇ ਦੋਸਤਾਂ ਵਿੱਚ WazirX ਦਾ ਪ੍ਰਚਾਰ ਕਰਨਾ ਚਾਹੁੰਦੇ ਹੋ। ਅਗਲਾ ਲੇਖ ਪ੍ਰੋਗਰਾਮ ਦੇ ਸਾਰੇ ਵੇਰਵਿਆਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰੇਗਾ। ਅਸੀਂ ਜਿੰਨਾ ਸੰਭਵ ਹੋ ਸਕੇ ਪਾਰਦਰਸ਼ੀ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਪ੍ਰੋਗਰਾਮ ਨੂੰ ਸਰਲ ਰੱਖਿਆ ਹੈ ਤਾਂ ਜੋ ਤੁਸੀਂ ਕਿਸੇ ਵੀ ਨਿਯਮਾਂ ਅਤੇ ਸ਼ਰਤਾਂ ਬਾਰੇ ਚਿੰਤਾ ਕਰਨ ਦੀ ਬਜਾਏ ਹੋਰ ਇਨਾਮ ਹਾਸਿਲ ਕਰਨ ‘ਤੇ ਧਿਆਨ ਕੇਂਦਰਿਤ ਕਰ ਸਕੋ!

WazirX ਰੈਫਰਲ ਪ੍ਰੋਗਰਾਮ ਕੀ ਹੈ?

WazirX ਰੈਫਰਲ ਪ੍ਰੋਗਰਾਮ ਤੁਹਾਡੇ ਲਈ WazirX ‘ਤੇ ਤੁਹਾਡੇ ਦੋਸਤਾਂ ਵੱਲੋਂ ਕੀਤੇ ਹਰੇਕ ਵਪਾਰ ਦਾ 50% ਕਮਿਸ਼ਨ ਕਮਾਉਣ ਦਾ ਵਧੀਆ ਮੌਕਾ ਹੈ। ਇਹ WazirX ‘ਤੇ ਹੋਰ ਉਪਭੋਗਤਾਵਾਂ ਨੂੰ ਲਿਆਉਣ ਅਤੇ ਭਾਰਤ ਵਿੱਚ ਕ੍ਰਿਪਟੋ ਕ੍ਰਾਂਤੀ ਦਾ ਹਿੱਸਾ ਬਣਨ ਵਿੱਚ ਤੁਹਾਡੀ ਮਦਦ ਕਰਨ ਦੇ ਤੁਹਾਡੇ ਯਤਨਾਂ ਲਈ ਤੁਹਾਨੂੰ ਇਨਾਮ ਦੇਣ ਦਾ ਸਾਡਾ ਤਰੀਕਾ ਹੈ! ਇਹ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਲਾਭਕਾਰੀ ਕ੍ਰਿਪਟੋ ਰੈਫਰਲ ਪ੍ਰੋਗਰਾਮ ਹੈ।

ਇਹ ਕਿਵੇਂ ਕੰਮ ਕਰਦਾ ਹੈ –

  1. ਆਪਣਾ ਲਿੰਕ ਸ਼ੇਅਰ ਕਰੋ – ਆਪਣੇ ਰੈਫਰਲ ਲਿੰਕ ਨੂੰ ਈਮੇਲ, ਸੋਸ਼ਲ ਮੀਡੀਆ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
  2. ਸਾਈਨ ਅੱ – ਤੁਹਾਡੇ ਦੋਸਤ WazirX ‘ਤੇ ਸਾਈਨ ਅੱਪ ਕਰਨ ਅਤੇ WazirX ‘ਤੇ ਆਪਣਾ ਪਹਿਲਾ ਟ੍ਰੇਡ ਕਰਨ ਲਈ ਤੁਹਾਡੇ ਲਿੰਕ ਦੀ ਵਰਤੋਂ ਕਰਦੇ ਹਨ।
  3. ਇਨਾਮ ਪ੍ਰਾਪਤ ਕਰੋ – ਤੁਸੀਂ ਹਰ ਦੋਸਤ ਦੀ ਟ੍ਰੇਡਿੰਗ ਫੀਸ ‘ਤੇ 50% ਕਮਿਸ਼ਨ ਕਮਾਉਂਦੇ ਹੋ! ਭਾਵੇਂ ਤੁਸੀਂ ਸੌਂ ਰਹੇ ਹੋਵੋ! ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਵੀ 25 WRX ਸਿੱਕਿਆਂ ਦਾ ਇਨਾਮ ਮਿਲਦਾ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਮੈਂ ਕਿਸ ਕ੍ਰਿਪਟੋ ਵਿੱਚ ਆਪਣਾ ਕਮਿਸ਼ਨ ਕਮਾਵਾਂਗਾ?

ਤੁਹਾਡੇ ਦੋਸਤ ਨੇ ਕਿਸ ਮਾਰਕੀਟ ਵਿੱਚ ਟ੍ਰੇਡ ਕੀਤਾ ਹੈ, ਇਸ ‘ਤੇ ਨਿਰਭਰ ਕਰਦਿਆਂ, ਤੁਹਾਨੂੰ WRX ਵਿੱਚ ਕਮਿਸ਼ਨ ਪ੍ਰਾਪਤ ਹੋਣਗੇ।

Get WazirX News First

* indicates required

ਮੈਂ ਇਸ ਟ੍ਰੇਡ ਕਮਿਸ਼ਨ ਪ੍ਰੋਗਰਾਮ ਵਿੱਚ ਕਿੰਨਾ ਕਮਾ ਸਕਦਾ ਹਾਂ?

ਜਿੰਨਾ ਤੁਸੀਂ ਚਾਹੁੰਦੇ ਹੋ। ਕਮਾਈ ਸੱਚਮੁੱਚ ਅਸੀਮਿਤ ਹੁੰਦੀ ਹੈ! ਤੁਹਾਨੂੰ ਫੀਸਾਂ ਦਾ 50% ਮਿਲਦਾ ਹੈ ਜੋ ਅਸੀਂ ਤੁਹਾਡੇ ਦੋਸਤਾਂ ਤੋਂ ਹਰੇਕ ਟ੍ਰੇਡ ਲਈ ਲੈਂਦੇ ਹਾਂ। ਜਿੰਨਾ ਜ਼ਿਆਦਾ ਤੁਹਾਡੇ ਰੈਫਰ ਕੀਤੇ ਦੋਸਤ ਦਾ ਟ੍ਰੇਡ ਹੋਵੇਗਾ, ਤੁਸੀਂ ਓਨੀਂ ਹੀ ਜ਼ਿਆਦਾ ਕਮਾਈ ਕਰਦੇ ਹੋ। ਇਸ ਲਈ ਹਰ ਦਿਨ ਹੋਰ ਟ੍ਰੇਡ ਕਰਨ ਵਿੱਚ ਆਪਣੇ ਦੋਸਤ ਦੀ ਮਦਦ ਕਰੋ ਅਤੇ ਤੁਸੀਂ ਹਰ ਦਿਨ ਹੋਰ ਕਮਿਸ਼ਨ ਕਮਾਓਗੇ!

(ਅਸੀਂ ਭਵਿੱਖ ਵਿੱਚ ਰੈਫਰਲ ਪ੍ਰੋਗਰਾਮ ਨਿਯਮਾਂ ਨੂੰ ਅਨੁਕੂਲ ਕਰਨ ਜਾਂ ਬਦਲਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ।)

ਮੈਂ ਆਪਣੇ ਰੈਫਰਲ ਕੋਡ ਦੀ ਵਰਤੋਂ ਕਰਦੇ ਹੋਏ ਕਿਸੇ ਦੋਸਤ ਨੂੰ WazirX ਬਾਰੇ ਕਿਵੇਂ ਦੱਸ ਸਕਦਾ ਹਾਂ?

ਇੱਕ ਵਾਰ ਜਦੋਂ ਤੁਸੀਂ ਸਾਈਨ ਅੱਪ ਕਰ ਲੈਂਦੇ ਹੋ, ਤਾਂ ਤੁਸੀਂ ਰੈਫਰਲ ਸਕ੍ਰੀਨ ‘ਤੇ ਜਾ ਕੇ ਆਪਣੇ ਵਿਲੱਖਣ ਰੈਫਰਲ/ਇਨਵਾਈਟ ਲਿੰਕ ਤੱਕ ਪਹੁੰਚ ਕਰ ਸਕਦੇ ਹੋ। ਤੁਸੀਂ ਆਪਣੇ ਰੈਫਰਲ/ਇਨਵਾਈਟ ਲਿੰਕ ਨੂੰ ਸਿਰਫ਼ ਕਾਪੀ ਕਰਕੇ ਅਤੇ ਇਸਨੂੰ ਹਰ ਥਾਂ ਸਾਂਝਾ ਕਰਕੇ ਜਾਂ ਟੈਲੀਗ੍ਰਾਮ, ਟਵਿੱਟਰ, ਫੇਸਬੁੱਕ ਅਤੇ ਵਟਸਐਪ ਵਰਗੇ ਸ਼ੇਅਰਿੰਗ ਵਿਕਲਪਾਂ ਵਿੱਚੋਂ ਇੱਕ ਦੀ ਵਰਤੋਂ ਕਰਕੇ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ।

Graphical user interface, chart, bar chart

Description automatically generated

ਜਦੋਂ ਤੁਹਾਡਾ ਦੋਸਤ ਇਸ ਲਿੰਕ ‘ਤੇ ਕਲਿੱਕ ਕਰਦਾ ਹੈ ਅਤੇ ਵੈੱਬ ਰਾਹੀਂ ਜਾਂ ਐਪ ਸਾਈਨਅਪ ਦੌਰਾਨ ਰੈਫ਼ਰਲ ਕੋਡ ਦਾਖਲ ਕਰਕੇ WazirX ਖਾਤੇ ਲਈ ਸਾਈਨ ਅੱਪ ਕਰਦਾ ਹੈ, ਤਾਂ ਤੁਸੀਂ ਰੈਫ਼ਰਲ ਲਈ ਇਨਾਮ ਵਜੋਂ ਵਪਾਰਕ ਕਮਿਸ਼ਨ ਅਤੇ WRX ਸਿੱਕੇ ਕਮਾਉਣ ਦੇ ਯੋਗ ਹੋਵੋਗੇ।

ਕਮਿਸ਼ਨ ਮੇਰੇ ਖਾਤੇ ਵਿੱਚ ਕਦੋਂ ਕ੍ਰੈਡਿਟ ਕੀਤਾ ਜਾਵੇਗਾ?

ਇੱਕ ਦਿਨ ਵਿੱਚ ਕਮਾਏ ਗਏ ਸਾਰੇ ਕਮਿਸ਼ਨ ਹਰ 24 ਘੰਟਿਆਂ ਵਿੱਚ ਇੱਕ ਵਾਰ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਕੀਤੇ ਜਾਂਦੇ ਹਨ। ਆਮ ਤੌਰ ‘ਤੇ ਸਵੇਰੇ ਜਲਦੀ।

ਜਿਵੇਂ ਹੀ ਤੁਸੀਂ ਅਤੇ ਤੁਹਾਡਾ ਦੋਸਤ ਸਾਈਨ ਅੱਪ ਕਰਨ ਦੇ 30 ਦਿਨਾਂ ਦੇ ਅੰਦਰ 100 USDT ਮੁੱਲ ਦਾ ਟ੍ਰੇਡ ਪੂਰਾ ਕਰ ਲੈਂਦੇ ਹੋ ਤਾਂ WRX ਸਿੱਕੇ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਹੋ ਜਾਂਦੇ ਹਨ।

ਮੈਂ ਆਪਣੇ ਕਮਿਸ਼ਨਾਂ ਅਤੇ ਦੋਸਤਾਂ ਨੂੰ ਕਿਵੇਂ ਟ੍ਰੈਕ ਕਰ ਸਕਦਾ ਹਾਂ ਜਿਨ੍ਹਾਂ ਨੂੰ ਮੈਂ ਰੈਫ਼ਰ ਕੀਤਾ ਹੈ?

ਜਦੋਂ ਤੁਸੀਂ ਰੈਫਰਲ ਸਕ੍ਰੀਨ ਤੇ ਜਾਂਦੇ ਹੋ, ਤਾਂ ਤੁਸੀਂ ਹੇਠਾਂ ਦਿੱਤੀ ਜਾਣਕਾਰੀ ਨੂੰ ਦੇਖ ਸਕਦੇ ਹੋ –

  • ਰੈਫ਼ਰ ਕੀਤੇ ਕੁੱਲ ਦੋਸਤ – ਇਹ ਉਹਨਾਂ ਦੋਸਤਾਂ ਦੀ ਕੁੱਲ ਸੰਖਿਆ ਹੈ ਜੋ ਤੁਹਾਡੇ ਰੈਫਰਲ ਲਿੰਕ ‘ਤੇ ਕਲਿੱਕ ਕਰਦੇ ਹਨ ਅਤੇ WazirX ‘ਤੇ ਸਫਲਤਾਪੂਰਵਕ ਸਾਈਨ ਅੱਪ ਕਰਦੇ ਹਨ।
  • ਕਮਾਇਆ ਗਿਆ ਕੁੱਲ ਕਮਿਸ਼ਨ – ਇਹ ਕੁੱਲ ਕਮਿਸ਼ਨ ਹੈ ਜੋ ਤੁਸੀਂ ਆਪਣੇ ਸਾਰੇ ਦੋਸਤਾਂ ਦੇ ਸਾਰੇ ਟ੍ਰੇਡਾਂ ਤੋਂ ਕਮਾਉਂਦੇ ਹੋ। ਤੁਹਾਡੇ ਦੁਆਰਾ ਕਮਾਏ ਗਏ ਕ੍ਰਿਪਟੋ ਰੈਫਰਲ ਦੇ ਨਵੀਨਤਮ ਮੁੱਲ ਨੂੰ ਭਾਰਤੀ ਰੁਪਏ ਵਿੱਚ ਗਣਨਾ ਕਰਕੇ ਮੁੱਲ ਨੂੰ ਭਾਰਤੀ ਰੁਪਏ ਵਿੱਚ ਦਰਸਾਇਆ ਜਾਂਦਾ ਹੈ।
  • ਤੁਹਾਡੀ ਕਮਿਸ਼ਨ ਦਰ – ਇਹ ਉਹ ਦਰ ਹੈ ਜਿਸ ‘ਤੇ ਤੁਸੀਂ ਕਮਿਸ਼ਨ ਕਮਾਓਗੇ।
  • ਕਮਿਸ਼ਨ ਇਤਿਹਾਸ – ਇਹ ਉਹਨਾਂ ਕਮਿਸ਼ਨਾਂ ਦੀ ਸੂਚੀ ਹੈ ਜੋ ਤੁਸੀਂ ਹਾਲ ਹੀ ਵਿੱਚ ਕਮਾਏ ਹਨ।
  • ਰੈਫਰ ਕੀਤੇ ਦੋਸਤ – ਇਹ ਉਹਨਾਂ ਦੋਸਤਾਂ ਦੀ ਸੂਚੀ ਹੈ ਜਿਨ੍ਹਾਂ ਨੇ ਤੁਹਾਡੇ ਰੈਫਰਲ ਲਿੰਕ ਦੀ ਵਰਤੋਂ ਕੀਤੀ ਹੈ ਅਤੇ ਸਫਲਤਾਪੂਰਵਕ ਸਾਈਨ ਅੱਪ ਕੀਤਾ ਹੈ।

ਸੁਰੱਖਿਆ ਕਾਰਨਾਂ ਕਰਕੇ, ਅਸੀਂ ਨਿੱਜੀ ਤੌਰ ‘ਤੇ ਪਛਾਣਨ ਯੋਗ ਵੇਰਵਿਆਂ ਨੂੰ ਸਾਂਝਾ ਨਹੀਂ ਕਰਾਂਗੇ ਕਿ ਕਿਹੜੇ ਦੋਸਤਾਂ ਨੇ ਤੁਹਾਡੇ ਰੈਫਰਲ ਲਿੰਕ ਦੀ ਵਰਤੋਂ ਕੀਤੀ ਹੈ।

ਕੀ ਤੁਹਾਡੇ ਕੋਲ ਕੋਈ ਸੁਝਾਅ ਹਨ ਜੋ ਮੈਨੂੰ ਹੋਰ ਇਨਾਮ ਕਮਾਉਣ ਵਿੱਚ ਮਦਦ ਕਰਨਗੇ?

  1. ਵੱਧ ਤੋਂ ਵੱਧ ਦੋਸਤਾਂ ਨਾਲ ਆਪਣਾ ਇਨਵਾਈਟ ਲਿੰਕ ਸ਼ੇਅਰ ਕਰੋ। ਜਿੰਨੇ ਜ਼ਿਆਦਾ ਦੋਸਤਾਂ ਨਾਲ ਤੁਸੀਂ ਇਸਨੂੰ ਸ਼ੇਅਰ ਕਰਦੇ ਹੋ, ਉਹਨਾਂ ਦੇ ਸਾਈਨ ਅੱਪ ਕਰਨ ਦੀ ਸੰਭਾਵਨਾ ਓਨੀਂ ਹੀ ਵੱਧ ਹੁੰਦੀ ਹੈ। ਆਪਣਾ ਇਨਵਾਈਟ ਲਿੰਕ ਸ਼ੇਅਰ ਕਰਨ ਲਈ ਸੋਸ਼ਲ ਮੀਡੀਆ, ਚੈਟ ਅਤੇ ਈਮੇਲਾਂ ਦੀ ਵਰਤੋਂ ਕਰੋ
  2. ਆਪਣੇ ਦੋਸਤਾਂ ਨੂੰ ਕ੍ਰਿਪਟੋ ਬਾਰੇ ਉਤਸ਼ਾਹਿਤ ਕਰੋ ਅਤੇ ਦੱਸੋ ਕਿ ਉਹਨਾਂ ਨੂੰ WazirX ਵਰਗੇ ਐਕਸਚੇਂਜ ‘ਤੇ ਸਾਈਨ ਅੱਪ ਕਰਨ ਦੀ ਲੋੜ ਕਿਉਂ ਹੈ
  3. ਆਪਣੇ ਦੋਸਤਾਂ ਨੂੰ ਸਿੱਧੇ ਸਾਈਨ ਅੱਪ ਕਰਨ ਦੀ ਬਜਾਏ ਆਪਣੇ ਸੱਦਾ ਲਿੰਕ ਨਾਲ ਸਾਈਨ ਅੱਪ ਕਰਨ ਦੇ ਫਾਇਦਿਆਂ ਬਾਰੇ ਦੱਸੋ
  4. ਆਪਣੇ ਦੋਸਤਾਂ ਨੂੰ ਸਾਈਨ ਅੱਪ ਕਰਨ ਤੋਂ ਬਾਅਦ ਉਹਨਾਂ ਦੇ ਆਪਣੇ ਰੈਫਰਲ ਲਿੰਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੋ ਇਸ ਨਾਲ ਉਨ੍ਹਾਂ ਦਾ ਤੁਹਾਡੇ ਵਿੱਚ ਭਰੋਸਾ ਵਧੇਗਾ
  5. ਆਪਣੇ ਦੋਸਤਾਂ ਨੂੰ WazirX ‘ਤੇ ਹੋਰ ਟ੍ਰੇਡ ਕਰਨ ਲਈ ਪ੍ਰੇਰਿਤ ਕਰੋ ਤਾਂ ਜੋ ਤੁਸੀਂ ਹਰ ਟ੍ਰੇਡ ਨਾਲ ਵਧੇਰੇ ਕਮਾਈ ਕਰ ਸਕੋ!

ਮੈਂ ਇੱਕ ਦੋਸਤ ਨੂੰ ਰੈਫ਼ਰ ਕੀਤਾ ਪਰ ਉਹ ਅਜੇ ਤੱਕ ਇਨਾਮ ਲਈ ਯੋਗ ਨਹੀਂ ਹੋਈ/ਹੋਇਆ ਹੈ।

ਕੁਝ ਕਾਰਨ ਹਨ, ਭਾਵੇਂ ਤੁਸੀਂ ਸੋਚਦੇ ਹੋ ਕਿ ਤੁਸੀਂ ਸਫਲਤਾਪੂਰਵਕ ਕਿਸੇ ਦੋਸਤ ਨੂੰ ਰੈਫਰ ਕੀਤਾ ਹੈ, ਪਰ ਉਸ ਰੈਫਰਲ ਦੀ ਗਿਣਤੀ ਨਹੀਂ ਕੀਤੀ ਗਈ –

  • ਤੁਹਾਡੇ ਦੋਸਤ ਨੇ ਤੁਹਾਡੇ ਰੈਫਰਲ ਲਿੰਕ ‘ਤੇ ਕਲਿੱਕ ਕੀਤਾ ਪਰ ਰੈਫਰਲ ਕੋਡ ਦਾਖਲ ਕੀਤੇ ਬਿਨਾਂ ਐਪ ਰਾਹੀਂ ਸਾਈਨ ਅੱਪ ਕੀਤਾ।
  • ਤੁਹਾਡੇ ਦੋਸਤ ਨੇ ਤੁਹਾਡੇ ਰੈਫਰਲ ਲਿੰਕ ‘ਤੇ ਕਲਿੱਕ ਨਹੀਂ ਕੀਤਾ ਅਤੇ ਇਸ ਦੀ ਬਜਾਏ ਸਿੱਧੇ WazirX ‘ਤੇ ਸਾਈਨ ਅੱਪ ਕੀਤਾ
  • ਤੁਹਾਡੇ ਦੋਸਤ ਨੇ ਕਿਸੇ ਹੋਰ ਰੈਫਰਲ ਲਿੰਕ ‘ਤੇ ਕਲਿੱਕ ਕੀਤਾ ਅਤੇ ਉਸ ਲਿੰਕ ਨਾਲ ਸਾਈਨ ਅੱਪ ਕੀਤਾ
  • ਤੁਹਾਡੇ ਦੋਸਤ ਦਾ ਕੇ.ਵਾਈ.ਸੀ. ਅਜੇ ਵੀ ਤਸਦੀਕ ਅਧੀਨ ਹੈ ਜਾਂ ਅਪ੍ਰਵਾਨਿਤ ਕੀਤਾ ਗਿਆ ਹੈ
  • ਤੁਹਾਡੇ ਦੋਸਤ ਨੇ WazirX ‘ਤੇ ਆਪਣਾ ਪਹਿਲਾ ਸਫਲ ਲੈਣ-ਦੇਣ ਪੂਰਾ ਨਹੀਂ ਕੀਤਾ ਹੈ। ਕਿਸੇ ਲੈਣ-ਦੇਣ ਦੇ ਸਫਲ ਹੋਣ ਲਈ, ਸਾਈਨ ਅੱਪ ਕਰਨ ਦੇ 30 ਦਿਨਾਂ ਦੇ ਅੰਦਰ ਖਰੀਦਣਾ ਜਾਂ ਵੇਚਣਾ ਚਾਹੀਦਾ ਹੈ।
  • ਤੁਸੀਂ ਜਾਂ ਤੁਹਾਡੇ ਦੋਸਤ ਨੇ ਹੇਠਾਂ ਦਿੱਤੇ ਨਿਯਮਾਂ ਨੂੰ ਪੂਰਾ ਨਹੀਂ ਕੀਤਾ

ਧਿਆਨ ਵਿੱਚ ਰੱਖਣ ਲਈ ਮਹੱਤਵਪੂਰਨ ਨਿਯਮ

ਜਦੋਂ ਤੁਸੀਂ WazirX ਰੈਫਰਲ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਨਿਯਮਾਂ ਨੂੰ ਧਿਆਨ ਵਿੱਚ ਰੱਖੋ। ਇਹ ਸਧਾਰਨ ਪਰ ਮਹੱਤਵਪੂਰਨ ਨਿਯਮ ਪੂਰੇ ਭਾਈਚਾਰੇ ਲਈ ਪ੍ਰੋਗਰਾਮ ਨੂੰ ਨਿਰਪੱਖ ਰੱਖਣ ਵਿੱਚ ਸਾਡੀ ਮਦਦ ਕਰਦੇ ਹਨ।

  • ਆਪਣੇ ਦੋਸਤਾਂ ਨਾਲ ਰੈਫਰਲ ਲਿੰਕ ਸਾਂਝਾ ਕਰਦੇ ਸਮੇਂ ਇਨਾਮਾਂ ਦੀ ਗਲਤ ਵਿਆਖਿਆ ਨਾ ਕਰੋ
  • ਅਸੀਂ ਲਗਾਤਾਰ ਜਾਅਲੀ ਜਾਂ ਡੁਪਲੀਕੇਟ ਖਾਤਿਆਂ ਦੀ ਭਾਲ ਕਰਦੇ ਹਾਂ। ਜੇਕਰ ਸਾਨੂੰ ਕੁਝ ਗਲਤ ਮਿਲਦਾ ਹੈ ਤਾਂ ਅਸੀਂ ਉਹਨਾਂ ਖਾਤਿਆਂ ਨੂੰ ਰੈਫਰਲ ਪ੍ਰੋਗਰਾਮ ਦਾ ਹਿੱਸਾ ਬਣਨ ਤੋਂ ਅਯੋਗ ਕਰ ਦੇਵਾਂਗੇ ਅਤੇ ਕੋਈ ਵੀ ਇਨਾਮ ਵਾਪਸ ਲੈ ਲਵਾਂਗੇ ਜੋ ਸ਼ਾਇਦ ਪਹਿਲਾਂ ਕ੍ਰੈਡਿਟ ਕੀਤੇ ਗਏ ਹੋਣ।

ਨੋਟ: ਜਦੋਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਚੰਗੀ ਭਾਵਨਾ ਨਾਲ ਚਲਾਉਂਦੇ ਹਾਂ, WazirX ਬਿਨਾਂ ਕਿਸੇ ਪੂਰਵ ਸੂਚਨਾ ਦੇ ਰੈਫਰਲ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਅਸੀਂ ਬਾਜ਼ਾਰ ਦੀਆਂ ਬਦਲਦੀਆਂ ਸਥਿਤੀਆਂ, ਸੁਰੱਖਿਆ ਜਾਂ ਧੋਖਾਧੜੀ ਦੇ ਜੋਖਮ ਜਾਂ ਕਿਸੇ ਹੋਰ ਕਾਰਨ ਦੇ ਮੱਦੇਨਜ਼ਰ ਅਜਿਹੀਆਂ ਤਬਦੀਲੀਆਂ ਕਰ ਸਕਦੇ ਹਾਂ। ਇਨਾਮ ਦੀ ਯੋਗਤਾ ‘ਤੇ ਫੈਸਲਾ WazirX ਦੁਆਰਾ ਕੀਤਾ ਜਾਵੇਗਾ ਅਤੇ ਇਹ ਅੰਤਿਮ ਅਤੇ ਬੰਧਨਯੋਗ ਹੋਵੇਗਾ। ਰੈਫਰਲ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਤੁਸੀਂ ਉਪਰੋਕਤ ਨੂੰ ਸਵੀਕਾਰ ਕਰਦੇ ਹੋ।

ਜੇਕਰ ਤੁਸੀਂ ਕਿਸੇ ਨੂੰ ਰੈਫਰਲ ਪ੍ਰੋਗਰਾਮ ਦੀ ਦੁਰਵਰਤੋਂ ਕਰਦੇ ਹੋਏ ਪਾਉਂਦੇ ਹੋ, ਤਾਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਸਾਨੂੰ ਦੱਸ ਸਕਦੇ ਹੋ। ਅਸੀਂ ਇਸਨੂੰ ਦੇਖਾਂਗੇ ਅਤੇ ਇਸਨੂੰ ਠੀਕ ਕਰਨ ਲਈ ਲੋੜੀਂਦੇ ਕਦਮ ਚੁੱਕਾਂਗੇ।

ਸਾਨੂੰ ਟਵਿੱਟਰ (@wazirxindia) ‘ਤੇ ਫਾਲੋ ਕਰੋ ਅਤੇ WazirX ਬਾਰੇ ਨਵੀਨਤਮ ਅਪਡੇਟ ਅਤੇ ਘੋਸ਼ਣਾਵਾਂ ਲਈ WazirX ਟੈਲੀਗ੍ਰਾਮ ਚੈਨਲ (https://t.me/wazirx) ਨਾਲ ਜੁੜੋ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply