Table of Contents
ਹਾਲ ਹੀ ਦੇ ਸਾਲਾਂ ਵਿੱਚ ਕੁੱਝ ਕਲਾ ਪ੍ਰੇਮੀਆਂ ਅਤੇ ਨਿਵੇਸ਼ਕਾਂ ਵਿੱਚ NFT ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ। ਕਿਉਂਕਿ ਡਿਜਜਿਟਲ ਕਲਾ ਨੂੰ ਸੈਂਕੜੇ ਤੋਂ ਹਜ਼ਾਰਾਂ ਡਾਲਰਾਂ ਵਿੱਚ ਵੇਚਿਆ ਜਾ ਰਿਹਾ ਹੈ, ਇਸ ਲਈ ਕੁੱਝ ਵਪਾਰੀ ਜਲਦੀ ਪੈਸਾ ਬਣਾਉਣ ਲਈ NFT ਖਰੀਦਣ ਲਈ ਭੱਜ-ਦੌੜ ਕਰਨ ਲੱਗ ਪਏ ਹਨ। ਇਹ ਅਜੇ ਵੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਹ ਪਾਗਲਪਣ ਹੈ ਜਾਂ ਵੈਧ ਨਿਵੇਸ਼ ਵਰਗ ਹੈ। ਦੂਜੇ ਪਾਸੇ NFT ਕਲਾਕਾਰਾਂ ਅਤੇ ਸਮੱਗਰੀ ਨਿਰਮਾਤਾਵਾਂ ਲਈ ਇੱਕ ਆਕਰਸ਼ਕ ਵਿਕਾਸ ਹੈ। ਆਓ ਆਪਣਾ ਪਹਿਲਾ NFT ਬਣਾਉਣ ਦੀ ਪ੍ਰਕਿਰਿਆ ‘ਤੇ ਇੱਕ ਨਜ਼ਰ ਮਾਰਦੇ ਹਾਂ, ਜਿਸ ਨੂੰ NFT ਮਿੰਟਿੰਗ ਵੀ ਕਿਹਾ ਜਾਂਦਾ ਹੈ।
NFT: ਮੂਲ ਜਾਣਕਾਰੀ
ਨੌਨ-ਫੰਜੀਬਲ ਟੋਕਨ, ਜਾਂ NFT ਇੱਕ ਤਰ੍ਹਾਂ ਦੀਆਂ ਡਿਜਿਟਲ ਸੰਪੱਤੀਆਂ ਹਨ ਜਿਨ੍ਹਾਂ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ ਜਾਂ ਜਿਨ੍ਹਾਂ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਕਿਸੇ ਵਰਚੁਅਲ ਦੁਨੀਆ ਲਈ ਇਹ ਆਰਟਵਰਕ ਜਾਂ ਇਨ-ਗੇਮ ਮਟੀਰੀਅਲ ਦਾ ਰੂਪ ਲੈ ਲੈਂਦੀਆਂ ਹਨ। ਇਹ ਗਾਰੰਟੀ ਦੇਣ ਲਈ ਕਿ ਹਰੇਕ NFT ਵਿਲੱਖਣ ਹੈ, ਇਨ੍ਹਾਂ ਦੇ ਮੈਟਾਡੇਟਾ ਕੋਡ ਬਲੌਕਚੇਨ ‘ਤੇ ਰੱਖੇ ਜਾਂਦੇ ਹਨ।
NFT ਡਿਜਿਟਲ ਵਪਾਰ ਕਾਰਡਾਂ ਦੀ ਤਰ੍ਹਾਂ ਹਨ; ਹਾਲਾਂਕਿ, ਹਰੇਕ ਵਿਲੱਖਣ ਹੈ। ਬਿੱਟਕੌਇਨ ਵਰਗੀਆਂ ਹੋਰ ਡਿਜਿਟਲ ਸੰਪੱਤੀਆਂ ਦੇ ਉਲਟ, ਹਰੇਕ ਵਿੱਚ ਸਿਰਫ਼ ਇੱਕ ਹੁੰਦਾ ਹੈ ਕੋਈ ਡੁਪਲੀਕੇਟ ਨਹੀਂ। ਇਸ ਤਰ੍ਹਾਂ, ਡਿਜਿਟਲ ਸਮੱਗਰੀ ਦੀ ਵਿਲੱਖਣਤਾ ਰੱਖਿਅਤ ਹੈ।
NFT ਮਿੰਟਿੰਗ ਬਾਰੇ ਆਮ ਜਾਣਕਾਰੀ
NFT ਦੇ ਸੰਦਰਭ ਵਿੱਚ, ਮਿੰਟਿੰਗ ਡਿਜਿਟਲ ਸੰਪੱਤੀ ਨੂੰ ਪ੍ਰਾਪਤ ਕਰਨ ਅਤੇ ਇਸ ਨੂੰ ਬਲੌਕਚੇਨ ਆਧਾਰਿਤ ਡਿਜਿਟਲ ਸੰਪੱਤੀ ਵਿੱਚ ਬਦਲਣ ਦੀ ਪ੍ਰਕਿਰਿਆ ਹੈ ਜੋ ਇਸ ਨੂੰ ਇੱਕ ਡਿਜਿਟਲ ਸੰਪੱਤੀ ਬਣਾਉਂਦੀ ਹੈ ਜਿਸ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ।
ਹੋਰ ਸ਼ਬਦਾਂ ਵਿੱਚ ਕਹੀਏ ਤਾਂ ਇੱਕ ਡਿਜਿਟਲ ਸੰਪੱਤੀ ਇਲੈਕਟ੍ਰਾਨਿਕ ਰੂਪ ਵਿੱਚ ਬਣਾਈ ਗਈ ਕੋਈ ਵੀ ਫਾਈਲ ਹੈ। ਇਹ ਕੋਈ ਤਸਵੀਰ, ਕੋਈ ਲੇਖ, ਕੋਈ ਵੀਡਿਓ ਜਾਂ ਹੋਰ ਕੁੱਝ ਵੀ ਹੋ ਸਕਦੀ ਹੈ। ਮਿੰਟਿੰਗ ਕਿਸੇ ਡਿਜਿਟਲ ਸੰਪੱਤੀ ਨੂੰ ਬਲੌਕਚੇਨ, ਆਮ ਤੌਰ ‘ਤੇ ਇਥੇਰਿਅਮ ਵਿੱਚ ਜੋੜ ਕੇ NFT ਵਿੱਚ ਬਦਲ ਰਹੀ ਹੈ।
ਬਲੌਕਚੇਨ ਵਿਕੇਂਦਰੀਕਿਰਤ ਡਿਜਿਟਲ ਖਾਤਾਵਹੀ ਹੈ ਜਿਸ ਵਿੱਚ ਕਿਸੇ ਆਈਟਮ ਨੂੰ ਸ਼ਾਮਲ ਕਰਨ ਤੋਂ ਬਾਅਦ ਸੋਧਿਆ ਨਹੀਂ ਜਾ ਸਕਦਾ, ਬਦਲਿਆ ਨਹੀਂ ਜਾ ਸਕਦਾ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ, ਮਿੰਟ ਕਰਨ ਤੋਂ ਬਾਅਦ ਅਤੇ NFT ਵਜੋਂ ਮਾਨਤਾ ਪ੍ਰਾਪਤ ਕਰਨ ਤੋਂ ਬਾਅਦ ਇਸ ਸੰਪੱਤੀ ਨੂੰ NFT ਮਾਰਕੀਟਪਲੇਸ ਵਿੱਚ ਵੇਚਿਆ ਜਾ ਸਕਦਾ ਹੈ।
NFT ਮਿੰਟਿੰਗ ਦੇ ਲਾਭ
ਜਦਕਿ ਅਜਿਹਾ ਕਰਨ ਲਈ ਹਰੇਕ ਸੰਭਾਵਿਤ NFT ਮਿੰਟਰ ਦੀਆਂ ਆਪਣੀਆਂ ਪ੍ਰੇਰਨਾਵਾਂ ਹੋ ਸਕਦੀਆਂ ਹਨ, ਪਰ ਕੁੱਝ ਸਧਾਰਨ ਲਾਭ ਹਨ ਜਿਨ੍ਹਾਂ ਬਾਰੇ ਤੁਸੀਂ ਆਪਣਾ NFT ਮਿੰਟ ਕਰਨ ਤੋਂ ਪਹਿਲਾਂ ਵਿਚਾਰ ਕਰ ਸਕਦੇ ਹੋ:
• ਲੋਕਤੰਤਰੀ ਮਲਕੀਅਤ: NFT ਬਣਾਉਣ ਦੁਆਰਾ, ਕਈ ਪਾਰਟੀਆਂ ਡਿਜਿਟਲ ਸੰਪੱਤੀ ਦਾ ਹਿੱਸਾ ਰੱਖ ਸਕਦੀਆਂ ਹਨ।
• ਵਿਲੱਖਣ ਡਿਜਿਟਲ ਸੰਪੱਤੀਆਂ ਵੇਚੋ: ਤੁਸੀਂ ਨਾ ਸਿਰਫ਼ ਸੰਪੱਤੀਆਂ ਵਿੱਚ ਸ਼ੇਅਰਾਂ ਦਾ ਲੈਣ-ਦੇਣ, ਖਰੀਦ-ਵੇਚ ਕਰ ਸਕਦੇ ਹੋ ਬਲਕਿ ਇਹ ਵੀ ਸੰਭਾਵਨਾ ਹੈ ਕਿ ਕਲਾਕਾਰਾਂ ਨੂੰ ਭਵਿੱਖ ਵਿੱਚ ਲਾਭਾਂ ਦਾ ਇੱਕ ਪ੍ਰਤਿਸ਼ਤ ਵੀ ਮਿਲ ਸਕਦਾ ਹੈ।
• ਮੁੱਲ ਨੂੰ ਸਟੋਰ ਕਰੋ ਅਤੇ ਰੱਖਿਅਤ ਕਰੋ: ਸੰਪੱਤੀ ਦੇ ਮੁੱਲ ਨੂੰ ਵਾਸਤਵਿਕ ਰੂਪ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਜਿਵੇਂ ਕਿ ਇੱਕ ਨਿਸ਼ਚਿਤ ਕੀਮਤੀ ਧਾਤ ਸਮੱਗਰੀ ਦੇ ਨਾਲ ਇੱਕ ਵਾਸਤਵਿਕ ਸਿੱਕਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਬਲੌਕਚੇਨ ਦੀ ਸੁਰੱਖਿਆ ਅਤੇ NFTs ਦੀ ਅੰਤਰਨਿਹਿਤ ਕਮੀ ਦੇ ਕਾਰਨ, ਧਨ ਨੂੰ ਡਿਜਿਟਲ ਰੂਪ ਵਿੱਚ ਸਟੋਰ ਕਰਨਾ ਆਮ ਤੌਰ ‘ਤੇ ਸੁਰੱਖਿਅਤ ਮੰਨਿਆ ਜਾਂਦਾ ਹੈ।
NFT ਨੂੰ ਮਿੰਟ ਕਿਵੇਂ ਕਰੀਏ? – ਇੱਕ ਆਮ ਪ੍ਰਕਿਰਿਆ
ਜਦਕਿ ਸੰਭਾਵਿਤ NFT ਮਿੰਟਰਾਂ ਲਈ ਇਸ ਬਾਰੇ ਇੱਕ ਯਕੀਨੀ ਵਿਕਲਪ ਚੁਣਨਾ ਲਾਜ਼ਮੀ ਹੈ ਕਿ ਕਿਹੜੇ ਟੂਲ ਦੀ ਵਰਤੋਂ ਕਰਨੀ ਹੈ, ਪਰ NFT ਨੂੰ ਬਣਾਉਣ ਦੀ ਮੂਲ ਪ੍ਰਕਿਰਿਆ ਆਮ ਤੌਰ ‘ਤੇ ਇੱਕੋ ਹੀ ਹੈ।
ਕਦਮ 1 – ਇੱਕ ਅਸਧਾਰਨ ਸੰਪੱਤੀ ਬਣਾਓ।
NFT ਦੀ ਮਿਟਿੰਗ ਦੇ ਪਹਿਲੇ ਕਦਮ ਵਿੱਚ ਆਪਣੀ ਇੱਕ ਤਰ੍ਹਾਂ ਦੀ ਸੰਪੱਤੀ ਚੁਣਨਾ ਹੈ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ। ਉਸ ਤੋਂ ਬਾਅਦ, ਇਨ-ਗੇਮ ਹਥਿਆਰਾਂ ਤੋਂ ਲੈ ਕੇ ਡਿਜਿਟਲ ਵਪਾਰ ਕਾਰਡਾਂ ਤੱਕ ਡਿਜਿਟਲ ਸਮੱਗਰੀ ਦਾ ਪੂਰਾ ਬ੍ਰਹਿਮੰਡ ਹੁੰਦਾ ਹੈ।
ਮੰਨ ਲਓ ਕਿ ਤੁਸੀਂ NFT ਬਣਾਉਣਾ ਚਾਹੁੰਦੇ ਹੋ ਜੋ ਡਿਜਿਟਲ ਕਲਾ ਦਾ ਕੰਮ ਹੈ। ਤੁਹਾਨੂੰ ਆਪਣੇ ਡਿਜਿਟਲ ਆਰਟਵਰਕ ਨੂੰ ਬਲੌਕਚੇਨ ਡੇਟਾ ਵਿੱਚ ਬਦਲਣ ਦੀ ਲੋੜ ਹੋਵੇਗੀ। NFT ਲਈ, ਇਥੇਰਿਅਮ ਬਲੌਕਚੇਨ ਬਿਹਤਰ ਹੈ।
ਕਦਮ 2 – ਟੋਕਨ ਖਰੀਦੋ
ਤੁਹਾਨੂੰ ਆਪਣੀ ਚੁਣੀ ਗਈ ਬਲੌਕਚੇਨ ਦੇ ਅਨੁਕੂਲ ਕ੍ਰਿਪਟੋਕਰੰਸੀ ਖਰੀਦਣ ਦੀ ਲੋੜ ਹਵੇਗੀ। ਅਸਲ ਵਿੱਚ, ਬਲੌਕਚੇਨ ਤੁਹਾਡੇ ਦੁਆਰਾ ਚੁਣੀਆਂ ਗਈਆਂ ਵੌਲਿਟ ਸੇਵਾਵਾਂ ਅਤੇ ਮਾਰਕੀਟਪਲੇਸ ਨੂੰ ਪ੍ਰਭਾਵਿਤ ਕਰੇਗੀ। ਹਾਲਾਂਕਿ, ਕੁੱਝ ਵੌਲਿਟ ਸੇਵਾਵਾਂ ਅਤੇ ਬਾਜ਼ਾਰ ਸਿਰਫ਼ ਕਿਸੇ ਖ਼ਾਸ ਦੇ ਨਾਲ ਹੀ ਕੰਮ ਕਰਦੇ ਹਨ।
ਇਥੇਰਿਅਮ ‘ਤੇ ਲੈਣ-ਦੇਣ ਲਈ ਭੁਗਤਾਨ ਕਰਨ ਵਾਸਤੇ, ਤੁਹਾਨੂੰ ਕੁੱਝ ਇਥਰ (ETH) ਪ੍ਰਾਪਤ ਕਰਨੇ ਪੈਣਗੇ, ਜੋ ਇਥੇਰਿਅਮ ਦਾ ਮੂਲ ਕੌਇਨ ਹੈ। ਸਭ ਤੋਂ ਅਸਾਨ ਤਰੀਕਾ ਕਿਸੇ ਭਰੋਸੇਮੰਦ ਕ੍ਰਿਪਟੋਕਰੰਸੀ ਐਕਸਚੇਂਜ ‘ਤੇ ਜਾਣਾ ਹੈ।
ਕਦਮ 3 – ਆਪਣੇ ਨੌਨ-ਕਸਟੋਡੀਅਲ ਵੌਲਿਟ ਵਿੱਚ ਕ੍ਰਿਪਟੋਕਰੰਸੀ ਸ਼ਾਮਲ ਕਰੋ।
ਆਪਣੀ ਕ੍ਰਿਪਟੋ ਸਟੋਰ ਕਰਨ ਲਈ, ਤੁਹਾਨੂੰ ਇੰਟਰਨੈੱਟ ਨਾਲ ਜੁੜੇ ਇੱਕ ਹੋਟ ਵੌਲਿਟ ਦੀ ਜ਼ਰੂਰਤ ਹੋਵੇਗੀ। ਕ੍ਰਿਪਟੋਕਰੰਸੀ ਵੌਲਿਟ ਇੱਕ ਐਪਲੀਕੇਸ਼ਨ ਹੈ ਜੋ ਵਰਤੋਂਕਾਰਾਂ ਨੂੰ ਉਨ੍ਹਾਂ ਦੇ ਖਾਤਿਆਂ ਅਤੇ ਬਿੱਟਕੌਇਨ ਨੈੱਟਵਰਕ ਨਾਲ ਇੰਟਰਫੇਸ ਕਰਨ ਦੀ ਆਗਿਆ ਦਿੰਦਾ ਹੈ।
ਆਪਣੀਆਂ ਸੰਪੱਤੀਆਂ ‘ਤੇ ਪੂਰੇ ਨਿਯੰਤਰਣ ਲਈ — ਬਿਨਾਂ ਕਿਸੇ ਤੀਜੀ ਧਿਰ ਦੀ ਸ਼ਮੂਲੀਅਤ ਦੇ – NFT ਮਿੰਟਿੰਗ ਲਈ ਇੱਕ ਨੌਨ-ਕਸਟੋਡੀਅਲ ਵੌਲਿਟ ਦੀ ਲੋੜ ਹੁੰਦੀ ਹੈ। ਤੁਹਾਡੇ ਵੌਲਿਟ ਦੀਆਂ ਨਿੱਜੀ ਕੁੰਜੀਆਂ ਤੁਹਾਡੀਆਂ ਹੋਣਗੀਆ।
ਦੂਜੇ ਪਾਸੇ, ਕਸਟੋਡੀਅਲ ਵੌਲਿਟ ਉਹ ਹੁੰਦਾ ਹੈ ਜੋ ਇੱਕ ਕ੍ਰਿਪਟੋ ਐਕਸਚੇਂਜ ਤੁਹਾਨੂੰ ਜਾਰੀ ਕਰ ਸਕਦਾ ਹੈ। ਤੁਹਾਡਾ ਆਪਣੀਆਂ ਨਿੱਜੀ ਕੁੰਜੀਆਂ ‘ਤੇ ਨਿਯੰਤਰਣ ਨਹੀਂ ਹੋਵੇਗਾ, ਪਰ ਉਹ ਆਸਾਨ ਹੋਣਗੀਆਂ।
ਕਦਮ 4 – ਆਪਣੇ ਤਰਜੀਹੀ NFT ਬਾਜ਼ਾਰ ਵਿੱਚ ਸੰਪੱਤੀਆਂ ਚੁਣ ਕੇ ਸ਼ਾਮਲ ਕਰੋ।
ਅਗਲਾ ਕਦਮ ਵੱਖ-ਵੱਖ ਉਪਲਬਧ NFT ਮਾਰਕੀਟਪਲੇਸ ਵਿੱਚੋਂ ਕਿਸੇ ਇੱਕ ਦੀ ਚੋਣ ਕਰਨਾ ਹੈ। OpenSea, WazirX NFT ਮਾਰਕੀਟਪਲੇਸ, ਜਾਂ Rarible ਵਰਗੇ ਸਾਰੇ ਬਾਜ਼ਾਰ NFT ਮਾਈਨਰਾਂ ਲਈ ਬਿਹਤਰ ਹਨ।
ਕੁੱਝ ਐਕਸਚੇਂਜ ਗਾਹਕਾਂ ਤੋਂ ਮਿੰਟਿੰਗ ਫੀਸ ਵੀ ਲੈਂਦੇ ਹਨ ਅਤੇ ਖਾਤਾ ਬਣਾਉਣ, NFT ਨੂੰ ਸੂਚੀਬੱਧ ਕਰਨ ਅਤੇ ਪਲੇਟਫਾਰਮ ‘ਤੇ ਵਪਾਰ ਕਰਨ ਲਈ ਅਲੱਗ ਤੋਂ ਖ਼ਰਚੇ ਵੀ ਲੱਗ ਸਕਦੇ ਹਨ। ਸਿਆਣਪ ਨਾਲ ਆਪਣਾ ਮਾਰਕੀਟਪਲੇਸ ਚੁਣੋ!
ਕਦਮ 5 – ਆਪਣੇ NFT ਕਲੈਕਸ਼ਨ ‘ਤੇ ਆਪਣਾ ਡਿਜਿਟਲ ਆਰਟਵਰਕ ਅੱਪਲੋਡ ਕਰੋ।
ਉਂਕਿ ਤੁਹਾਡੇ ਖਾਤੇ ਤੋਂ NFT ਬਣਾਉਣ ਲਈ ਹਰੇਕ ਮਾਰਕੀਟਪਲੇਸ ਦੇ ਕਦਮਾਂ ਦਾ ਆਪਣਾ ਸੈੱਟ ਹੁੰਦਾ ਹੈ ਪਰ ਮੂਲ ਸਿਧਾਂਤ ਉਹੀ ਰਹਿੰਦਾ ਹੈ:
- ਉਸ ਆਰਟਵਰਕ ਨੂੰ ਚੁਣੋ ਜੋ ਤੁਸੀਂ ਮਿੰਟ ਕਰਨਾ ਚਾਹੁੰਦੇ ਹੋ,
- ਕੁੱਝ ਜਾਣਕਾਰੀ (ਕਲੈਕਸ਼ਨ ਨਾਮ, ਵੇਰਵੇਵਿਵਰਨ ਆਦਿ) ਦਰਜ ਕਰੋ, ਅਤੇ
- ਮਿੰਟਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਆਪਣੇ ਕਲੈਕਸ਼ਨ ਵਿੱਚ ਸੰਪੱਤੀ ਸ਼ਾਮਲ ਕਰੋ।
ਆਪਣੇ ਕਲੈਕਸ਼ਨ ਵਿੱਚ ਇੱਕ ਵਾਰ NFT ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਸੂਚੀਬੱਧ ਕਰਨਾ, ਮਾਰਕੀਟਿੰਗ ਕਰਨਾ ਅਤੇ ਵਿਕਰੀ ਕਰਨਾ ਸ਼ੁਰੂ ਕਰ ਸਕਦੇ ਹੋ।
ਸਿੱਟਾ
ਪਲੇਟਫਾਰਮ ਦੇ ਅਧਾਰ ‘ਤੇ NFT ਨੂੰ ਮਿੰਟ ਕਰਨ ਦੀ ਪ੍ਰਕਿਰਿਆ ਵੱਖੋ-ਵੱਖਰੀ ਹੁੰਦੀ ਹੈ ਪਰ ਸਿਧਾਂਤ ਇੱਕੋ ਜਿਹੇ ਹੀ ਹੁੰਦੇ ਹਨ। ਤੁਹਾਨੂੰ ਬੱਸ ਵਿਲੱਖਣ ਡਿਜਿਟਲ ਸੰਪੱਤੀ, ਟੋਕਨ, ਇੱਕ ਨੌਨ-ਕਸਟੋਡੀਅਲ ਹੋਟ ਵੌਲਿਟ ਅਤੇ ਇੱਕ ਪ੍ਰਸਿੱਧ ਅਤੇ ਭਰੋਸੇਮੰਦ NFT ਮਾਰਕੀਟਪਲੇਸ ਦੀ ਲੋੜ ਹੁੰਦੀ ਹੈ।
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।