Skip to main content

WazirX API ਕੁੰਜੀ ਕਿਵੇਂ ਬਣਾਈਏ? (How to create WazirX API Key?)

By ਨਵੰਬਰ 22, 2021ਮਈ 10th, 20222 minute read

ਸਤਿ ਸ੍ਰੀ ਅਕਾਲ!! 🙏

WazirX API ਹੁਣ ਸਾਰੇ ਵਰਤੋਂਕਾਰਾਂ ਲਈ ਉਪਲਬਧ ਹੈ।

API ਤੁਹਾਨੂੰ ਕੁਝ ਪ੍ਰੋਗਰਾਮਿੰਗ ਭਾਸ਼ਾਵਾਂ ਰਾਹੀਂ WazirX ਦੇ ਸਰਵਰਾਂ ਨਾਲ ਕਨੈਕਟ ਕਰਨ ਦੀ ਆਗਿਆ ਦਿੰਦਾ ਹੈ। ਡੇਟਾ ਨੂੰ WazirX ਤੋਂ ਖਿੱਚਿਆ ਜਾ ਸਕਦਾ ਹੈ ਅਤੇ ਦੂਜੀਆਂ ਬਾਹਰੀ ਐਪਲੀਕੇਸ਼ਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤੁਸੀਂ ਆਪਣਾ ਵਰਤਮਾਨ ਵੌਲਿਟ ਅਤੇ ਟ੍ਰਾਂਜੈਕਸ਼ਨ ਡੇਟਾ ਵੇਖ ਸਕਦੇ ਹੋ, ਟ੍ਰੇਡ ਕਰ ਸਕਦੇ ਹੋ ਅਤੇ ਆਪਣੇ ਫੰਡ ਨੂੰ ਤੀਜੀ ਧਿਰ ਦੇ ਪ੍ਰੋਗਰਾਮਾਂ ਵਿੱਚ ਜਮ੍ਹਾਂ ਕਰ ਸਕਦੇ ਹੋ ਅਤੇ ਕਢਵਾ ਸਕਦੇ ਹੋ।

API ਕੂੰਜੀ ਬਣਾਉਣਾ ਇੱਕ ਸੌਖੀ ਪ੍ਰਕਿਰਿਆ ਹੈ ਜਿਸ ਨੂੰ ਸਿਰਫ਼ 5 ਮਿੰਟ ਵਿੱਚ ਪੂਰਾ ਕੀਤਾ ਜਾ ਸਕਦਾ ਹੈ।

Get WazirX News First

* indicates required

WazirX API ‘ਤੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਇੱਥੇ ਵੇਖੋ।

ਆਪਣੀ ਖੁਦ ਦੀ WazirX API ਕੁੰਜੀ ਕਿਵੇਂ ਬਣਾਈਏ?

1. ਆਪਣੇ WazirX ਖਾਤੇ ਵਿੱਚ ਲੌਗ ਇਨ ਕਰਨ ਤੋਂ ਬਾਅਦ, ਖਾਤਾ ਸੈਟਿੰਗਾਂ > API ਕੁੰਜੀ ਮੈਨੇਜਰ ‘ਤੇ ਜਾਓ

2. ਨਵੀਂ ਕੁੰਜੀ ਬਣਾਓ ‘ਤੇ ਕਲਿੱਕ ਕਰੋ, ਆਪਣੀ API ਕੁੰਜੀ ਲਈ ਨਾਮ ਦਾਖ਼ਲ ਕਰੋ ਅਤੇ ਸੁਰੱਖਿਆ ਪੁਸ਼ਟੀਕਰਨ ਨੂੰ ਪੂਰਾ ਕਰੋ

3. ਤੁਹਾਡੀ API ਕੁੰਜੀ ਹੁਣ ਬਣ ਗਈ ਹੈ।

ਕਿਰਪਾ ਕਰਕੇ ਆਪਣੀ ਗੁਪਤ ਕੁੰਜੀ ਨੂੰ ਸੁਰੱਖਿਅਤ ਤੌਰ ‘ਤੇ ਰੱਖੋ ਕਿਉਂਕਿ ਇਹ ਦੁਬਾਰਾ ਵਿਖਾਈ ਨਹੀਂ ਦੇਵੇਗੀ। ਇਹ ਕੁੰਜੀ ਕਿਸੇ ਨਾਲ ਵੀ ਸਾਂਝੀ ਨਾ ਕਰੋ। ਜੇਕਰ ਤੁਸੀਂ ਆਪਣੀ ਗੁਪਤ ਕੁੰਜੀ ਭੁੱਲ ਜਾਂਦੇ ਹੋ, ਤਾਂ ਤੁਹਾਨੂੰ API ਕੁੰਜੀ ਮਿਟਾਉਣ ਅਤੇ ਨਵੀਂ ਬਣਾਉਣ ਦੀ ਲੋੜ ਹੋਵੇਗੀ। ਕਿਰਪਾ ਕਰਕੇ IP ਐਕਸੈਸ ਪ੍ਰਤੀਬੰਧਾਂ ‘ਤੇ ਧਿਆਨ ਦਿਓ। ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਸਿਰਫ਼ ਉੱਚ ਸੁਰੱਖਿਆ ਵਾਸਤੇ ਭਰੋਸੇਯੋਗ IP ਤੱਕ ਪਹੁੰਚ ਪ੍ਰਤੀਬੰਧਿਤ ਕਰੋ

4. ਤੁਸੀਂ ਆਪਣੀ API ਕੁੰਜੀ ਟ੍ਰੇਡਿੰਗ ਇਜਾਜ਼ਤਾਂ ਅਤੇ IP ਪ੍ਰਤੀਬੰਧਾਂ ਨੂੰ ਸੰਪਾਦਿਤ ਕਰ ਸਕਦੇ ਹੋ ਅਤੇ ਜ਼ਰੂਰਤ ਅਨੁਸਾਰ ਅੱਪਡੇਟ ਕਰ ਸਕਦੇ ਹੋ। ਡਿਫੌਲਟ ਤੌਰ ‘ਤੇ, ਇਹ ਸਿਰਫ਼ ਪੜ੍ਹਨ ਲਈ ਹਨ। ਤੁਸੀਂ ਟੌਗਲ ‘ਤੇ ਕਲਿੱਕ ਕਰਨ ਦੁਆਰਾ SPOT ਟ੍ਰੇਡਿੰਗ ਨੂੰ ਸਮਰੱਥ ਕਰ ਸਕਦੇ ਹੋ।

ਉੱਨਤ ਟ੍ਰੇਡਿੰਗ ਲਈ WazirX API ਦੀ ਵਰਤੋਂ ਕਰੋ ਅਤੇ ਉੱਚਤਮ ਲਿਕੁਡਿਟੀ ਨਾਲ ਭਾਰਤ ਦੇ ਸਭ ਤੋਂ ਵੱਡੇ ਐਕਸਚੇਂਜ ਦਾ ਅਧਿਕਤਮ ਲਾਭ ਉਠਾਓ। ਪੂਰਾ ਦਸਤਾਵੇਜ਼ੀਕਰਨ ਇੱਥੇਪੜ੍ਹੋ।

ਇੱਥੇ WazirX API ਖ਼ਬਰਾਂ ਨਾਲ ਅੱਪਡੇਟ ਰਹੋ ।

ਹੈਪੀ ਟ੍ਰੇਡਿੰਗ 🚀

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply