Table of Contents
ਧਿਆਨ ਦਿਓ:ਇਹ ਬਲੌਗ ਬਾਹਰੀ ਬਲੌਗਰਾਂ ਦੁਆਰਾ ਲਿਖਿਆ ਗਿਆ ਹੈ।ਇਸ ਪੋਸਟ ਵਿੱਚ ਵਿਅਕਤ ਕੀਤੇ ਵਿਚਾਰ ਅਤੇ ਸੁਝਾਅ ਪੂਰੀ ਤਰ੍ਹਾਂ ਲੇਖਕ ਦੇ ਹਨ।
ਦੁਨੀਆਂ ਭਰ ਦੀਆਂ ਸਰਕਾਰਾਂ ਇਸ ਗੱਲ ਉੱਤੇ ਅਸਹਿਮਤ ਹਨ ਕਿ ਕ੍ਰਿਪਟੋ-ਕਰੰਸੀ ਨੂੰ ਕਿਵੇਂ ਨਿਯੰਤਰਿਤ ਕੀਤਾ ਜਾਵੇ ਕਿਉਂਕਿ ਇਹ ਪੋਰਟਫੋਲੀਓ ਵਿੱਚ ਸੱਟਾ ਨਿਵੇਸ਼ ਤੋਂ ਵਿਵਿਧ ਨਿਵੇਸ਼ ਵਿੱਚ ਤਬਦੀਲ ਹੁੰਦਾ ਹੈ।
ਇਹ ਖੇਤਰ ਵਿਵਹਾਰਕ ਰੂਪ ਵਿੱਚ ਅੱਜ ਦੁਨੀਆਂ ਦੇ ਹਰੇਕ ਹਿੱਸੇ ਵਿੱਚ ਹੋਰ ਉਤਕ੍ਰਿਸ਼ਟ ਕਾਰਨਾਂ ਕਰਕੇ ਵਧ-ਫੁੱਲ ਰਿਹਾ ਹੈ। ਇਹ ਲੈਣ-ਦੇਣ ਕਰਨ ਦੇ ਸਭ ਤੋਂ ਅਸਾਨ ਤਰੀਕਿਆਂ ਵਿੱਚੋਂ ਇੱਕ ਹੈ ਅਤੇ ਸਭ ਤੋਂ ਵੱਧ ਲਚੀਲਾਪਣ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਵੀ ਬਿਹਤਰ ਗੱਲ ਇਹ ਹੈ ਕਿ ਇਹ ਵਿਅਕਤੀਗਤ ਸ਼ਕਤੀਕਰਨ ਦਾ ਇੱਕ ਨਵਾਂ ਰੂਪ ਪ੍ਰਦਾਨ ਕਰਦਾ ਹੈ ਜੋ ਬੇਮਿਸਾਲ ਅਤੇ ਪਰਿਵਰਤਨਸ਼ੀਲ ਦੋਵੇਂ ਹੈ। ਡਿਜਿਟਲ ਸੰਪੱਤੀਆਂ ਵਿੱਚ ਹੋਰ ਕਈ ਕਾਰਨਾਂ ਕਰਕੇ ਵੀ ਵਾਧਾ ਹੋ ਰਿਹਾ ਹੈ। ਇਹ ਮੁਦਰਾ-ਪ੍ਰਸਾਰ ਤੋਂ ਬਚਾਉਂਦਾ ਹੈ, ਸਸਤਾ ਹੈ, ਅਤੇ ਭੁਗਤਾਨ ਕਰਨ ਦਾ ਸੁਰੱਖਿਅਤ ਤਰੀਕਾ ਵੀ ਹੈ। ਇਸਦੇ ਬਾਰੇ ਵਿੱਚ ਹੋਰ ਵੀ ਵਿਲੱਖਣ ਗੱਲ ਇਹ ਹੈ ਕਿ ਇਹ ਨਿੱਜੀ ਦ੍ਰਿਸ਼ਟੀਕੋਣ ਹੈ ਜੋ ਸਵੈ-ਨਿਯੰਤਰਿਤ ਅਤੇ ਪ੍ਰਬੰਧਿਤ ਹੈ। ਜਦੋਂ ਮੈਂ ਇਹ ਸੋਚਦਾ/ਦੀ ਹਾਂ ਕਿ ਕੋਈ ਦੇਸ਼ ਕ੍ਰਿਪਟੋ-ਕਰੰਸੀ ਲਈ ਕਿੰਨਾ ਅਨੁਕੂਲ ਹੈ ਤਾਂ ਮੈਂ ਇਸ ਬਾਰੇ ਸੋਚਦਾ/ਦੀ ਹਾਂ ਕਿ ਇਹ ਕ੍ਰਿਪਟੋ-ਕਰੰਸੀ ਨੂੰ ਕਿੰਨਾ ਨਿਯੰਤਰਿਤ ਕਰਦਾ ਹੈ ਅਤੇ ਟੈਕਸ ਲਗਾਉਂਦਾ ਹੈ ਤਾਂ ਕਿ ਇਹ ਪਤਾ ਲਗਾ ਸਕਾਂ ਕਿ ਉਹ ਦੇਸ਼ ਉਨ੍ਹਾਂ ਲਈ ਕਿੰਨਾ ਅਨੁਕੂਲ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਕੁੱਝ ਕਥਿਤ “ਕ੍ਰਿਪਟੋ ਅਨੁਕੂਲ” ਦੇਸ਼ ਕ੍ਰਿਪਟੋ ਨਿਯਮਾਂ ਨਾਲ ਨਜਿੱਠ ਰਹੇ ਹਨ।
ਮਾਲਟਾ
ਇਸ ਛੋਟੇ ਜਿਹੇ ਭੂ-ਮੱਧ ਸਾਗਰੀ ਦੇਸ਼ ਨੂੰ ਹਮੇਸ਼ਾ ਹੀ ਕ੍ਰਿਪਟੋਕਰੰਸੀ ਨਿਵੇਸ਼ਕਾਂ ਦੁਆਰਾ ਇੱਕ ਸੁਆਗਤੀ ਚਿਹਰੇ ਦੇ ਰੂਪ ਵਿੱਚ ਦੇਖਿਆ ਗਿਆ ਹੈ। ਉਨ੍ਹਾਂ ਦੇ ਖੁੱਲ੍ਹੇ ਦਿਮਾਗ਼ ਦੇ ਕਾਰਨ, ਕਈ ਕ੍ਰਿਪਟੋਕਰੰਸੀ ਐਕਸਚੇਂਜ ਅਤੇ ਬਲੌਕਚੇਨ ਪ੍ਰੋਜੈਕਟਾਂ ਦੇ ਹੈੱਡਕੁਆਰਟਰ ਇਸ ਦੇਸ਼ ਵਿੱਚ ਸਥਾਪਿਤ ਹਨ। ਕੁਝ ਹੋਰ ਵੀ ਕਾਰਨ ਹਨ ਕਿ ਮਾਲਟਾ ਕ੍ਰਿਪਟੋ-ਕੇਂਦਰਿਤ ਉੱਦਮਾਂ ਲਈ ਰਣਨੀਤਕ ਸਮਝ ਨੂੰ ਵੀ ਵਿਕਸਿਤ ਕਰਦਾ ਹੈ। ਮਾਲਟਾ ਯੂਰਪੀ ਸੰਘ ਦਾ ਮੈਂਬਰ ਦੇਸ਼ ਹੈ। ਇਸਦਾ ਅਰਥ ਹੈ ਕਿ ਮਾਲਟਾ ਵਿੱਚ ਸਥਿਤ ਸੰਚਾਲਿਤ ਕੀਤੇ ਜਾਣ ਵਾਲੇ ਕ੍ਰਿਪਟੋ ਪ੍ਰੋਜੈਕਟ ਬਾਕੀ ਦੇ ਯੂਰਪੀ ਸੰਘ ਵਿੱਚ ਸੁਤੰਤਰ ਰੂਪ ਵਿੱਚ ਚਲਾਏ ਜਾ ਸਕਦੇ ਹਨ।
ਕ੍ਰਿਪਟੋ ਨੂੰ ਵਿਨਿਯਮਿਤ ਕਰਨ ਦੀ ਦਿਸ਼ਾ ਵੱਲ ਦੇਸ਼ ਦਾ ਉਦਾਰ ਰੁੱਖ ਆਲੋਚਨਾ ਤੋਂ ਬਿਨਾਂ ਨਹੀਂ ਗਿਆ ਹੈ। ਫਾਇਨੈਂਸ਼ਲ ਐਕਸ਼ਨ ਟਾਕਸ ਫੋਰਸ (FATF), ਅੰਤਰਰਾਸ਼ਟਰੀ ਨੀਤੀ ਬਣਾਉਣ ਵਾਲਾ 39 ਮੈਂਬਰ ਦੇਸ਼ਾਂ ਦਾ ਸਮੂਹ, ਮਾਲਟਾ ਉੱਪਰ ਆਪਣੀ ਚਿੰਤਾ ਨੂੰ ਲੈ ਕੇ ਮੁਖਰ ਰਿਹਾ ਹੈ। FATF ਨੇ ਇੱਕ ਬੰਦ ਬੈਠਕ ਬੁਲਾਈ ਜਿਸ ਵਿੱਚ ਕ੍ਰਿਪਟੋ-ਕਰੰਸੀ ਵਿੱਚ ਤਥਾਕਥਿਤ 60 ਬਿਲਿਅਨ EUR ($71.2 ਬਿਲਿਅਨ) ਦੇ ਸੰਬੰਧ ਵਿੱਚ ਖ਼ਤਰੇ ਨੂੰ ਲੈ ਕੇ ਆਵਾਜ਼ ਉਠਾਈ ਗਈ ਜਿਸ ਦਾ ਪ੍ਰਵਾਹ ਮਾਲਟਾ ਦੀਆਂ ਸਰਹੱਦਾਂ ਰਾਹੀਂ ਹੋਇਆ ਸੀ। ਇਸਦੇ ਅਪਰਾਧਿਕ ਉਦੇਸ਼ਾਂ ਲਈ ਨਿਯੋਜਿਤ ਹੋਣ ਦੀ ਵੀ ਕੋਈ ਰਿਪੋਰਟ ਨਹੀਂ ਸੀ ਅਤੇ ਇੱਥੋਂ ਤੱਕ ਕੋਈ ਸੰਕੇਤ ਵੀ ਨਹੀਂ। ਮਾਰਗਦਰਸ਼ਨ ਪ੍ਰਦਾਨ ਕਰਨ ਲਈ ਇੱਕ ਨਿਯਾਮਕ ਅਥਾਰਟੀ ਦੀ ਕਮੀ ਬਾਰੇ ਚਿੰਤਾਵਾਂ ਵਿਅਕਤ ਕੀਤੀਆਂ ਗਈਆਂ। ਇਸ ਛੋਟੇ ਜਿਹੇ ਭੂ-ਮੱਧ ਸਾਗਰੀ ਦੇਸ਼ ਵਿੱਚ ਨਿਯਮ ਵੱਧ ਵੀ ਸਕਦੇ ਹਨ ਅਤੇ ਨਹੀਂ ਵੀ ਵੱਧ ਸਕਦੇ। ਇਸ ਵਿਚਕਾਰ, ਗ਼ੈਰ-ਯੂਰਪੀ ਸੰਘ ਦੇਸ਼ਾਂ ਦੇ ਸਮਰਿੱਧ ਕ੍ਰਿਪਟੋ ਨਿਵੇਸ਼ਕ ਇਸਦੇ 1.5 ਮਿਲਿਅਨ EUR ($1.78 ਮਿਲਿਅਨ) ਦੇ ਨਾਗਰਿਕਤਾ ਪ੍ਰਸਤਾਵ ਅਤੇ ਕ੍ਰਿਪਟੋ ਦੇ ਪ੍ਰਤੀ ਉਦਾਰ ਰੁੱਖ ਲਈ ਇਸ ‘ਤੇ ਵਿਚਾਰ ਕਰਨਾ ਜਾਰੀ ਰੱਖਣਗੇ।
ਸਵਿੱਜ਼ਰਲੈਂਡ
ਸਵਿੱਜ਼ਰਲੈਂਡ ਦੀ ਕਈ ਚੀਜ਼ਾਂ ਕਰਕੇ ਸਮਰਿੱਧੀ ਬਣੀ ਹੋਈ ਹੈ। ਉੱਚ ਗੋਪਨੀਯਤਾ ਅਤੇ ਨਿਊਨਤਮ ਜੋਖਿਮ Swiss ਬੈਂਕਿੰਗ ਮਾਪਦੰਡਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਨੂੰ ਵਿੱਤੀ ਦੁਨੀਆਂ ਵਿੱਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਇਸਦੇ ਨਤੀਜੇ ਵਜੋਂ, ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਦੇਸ਼ ਵਿੱਚ ਕ੍ਰਿਪਟੋ ਨਿਵੇਸ਼ਕਾਂ ਲਈ ਕਨੂੰਨ ਵੀ ਨਰਮ ਹਨ।
ਹਾਲਾਂਕਿ, ਖੇਤਰ ਦਾ ਕੈਂਟਨ ਵਿੱਚ ਵੰਡਿਆ ਹੋਣਾ ਮਹੱਤਵਪੂਰਨ ਰੂਪ ਵਿੱਚ ਇਸ ਗੱਲ ‘ਤੇ ਪ੍ਰਭਾਵ ਪਾਉਂਦਾ ਹੈ ਕਿ ਕੀ ਸੰਭਵ ਹੈ ਅਤੇ ਕੀ ਅਸੰਭਵ ਹੈ। ਸਵਿੱਜ਼ਰਲੈਂਡ ਵਿੱਚ ਕ੍ਰਿਪਟੋ-ਕਰੰਸੀਆਂ ਨੂੰ ਨਿਯੰਤਰਿਤ ਕਰਨ ਵਾਲੇ ਕਨੂੰਨੀ ਮਾਪਦੰਡ ਇੱਕ ਕੈਂਟਨ ਤੋਂ ਲੈ ਕੇ ਦੂਜੇ ਕੈਂਟਨ ਵਿੱਚ ਵੱਖੋ-ਵੱਖਰੇ ਹਨ, ਜਿਸ ਵਿੱਚ 26 ਰਾਜ ਅਤੇ ਸੰਘੀ ਖੇਤਰ ਆਉਂਦੇ ਹਨ। ਇੱਕ ਸਵਿੱਸ ਕੈਂਟਨ ਵਿੱਚ ਕ੍ਰਿਪਟੋ-ਕਰੰਸੀ ‘ਤੇ ਟੈਕਸ ਲਗਾਇਆ ਜਾ ਸਕਦਾ ਹੈ ਪਰ ਦੂਜੇ ਵਿੱਚ ਨਹੀਂ। ਹਰੇਕ ਕੈਂਟਨ ਵਿੱਚ ਇਹ ਨਿਰਧਾਰਿਤ ਕਰਨ ਲਈ ਆਪਣੇ ਖੁਦ ਦੇ ਮਾਪਦੰਡ ਹਨ ਕਿ ਟੈਕਸ ਕਦੋਂ ਲਗਾਏ ਜਾਣ। ਜ਼ਿਉਰਿਖ ਵਿੱਚ ਚੱਲ ਨਿੱਜੀ ਸੰਪੱਤੀ ਲਈ ਟੈਕਸ ਤੋਂ ਛੋਟ ਦੇ ਕਾਰਨ, ਬਿੱਟਕੌਇਨ ਅਤੇ ਹੋਰ ਕ੍ਰਿਪਟੋ-ਕਰੰਸੀਆਂ ਨੂੰ ਦੇਸ਼ ਦੇ ਆਮਦਨ ਕਰ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਦੂਜੇ ਪਾਸੇ, ਮਾਈਨਿੰਗ ਲਾਭ ਮਿਆਰੀ ਆਮਦਨ ਕਰ ਦੇ ਅਧੀਨ ਹਨ। ਬਰਨ ਵਿੱਚ ਨਿਯਮ ਹੋਰ ਵੀ ਸਖ਼ਤ ਹਨ ਅਤੇ ਮਾਈਨਿੰਗ ਅਤੇ ਲੈਣ-ਦਣ ਨੂੰ ਸਧਾਰਨ ਰੁਜ਼ਗਾਰ ਮੁਆਵਜ਼ਾ ਮੰਨਿਆ ਜਾਂਦਾ ਹੈ। ਜਿਉਰਿਖ ਦੇ ਪੂੰਜੀਗਤ ਲਾਭ ਲਿਉਸਰਨ ਵਿੱਚ ਟੈਕਸ ਮੁਕਤ ਹਨ ਜੋ ਕੈਂਟਨ ਦੀ ਨੀਤੀ ਦੇ ਅਨੁਸਾਰ ਹੈ।
ਯੂਰਪੀ ਸੰਘ
ਜਿੱਥੇ ਕ੍ਰਿਪਟੋ-ਕਰੰਸੀ ਜ਼ਿਆਦਾਤਰ ਯੂਰਪੀ ਸੰਘ (EU) ਵਿੱਚ ਵੈਧ ਹੈ, ਉੱਥੇ ਐਕਸਚੇਂਜ ਨੂੰ ਮੈਂਬਰ ਰਾਜ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਇਸ ਦੌਰਾਨ EU ਵਿੱਚ ਟੈਕਸ 0% ਤੋਂ ਲੈ ਕੇ 50% ਦੀ ਰੇਂਜ ਤੱਕ ਕਾਫ਼ੀ ਵੱਖੋ-ਵੱਖਰੇ ਹੁੰਦੇ ਹਨ। ਹਾਲ ਹੀ ਦੇ ਸਾਲਾਂ ਵਿੱਚ ਯੂਰਪੀ ਸੰਘ ਦੇ ਪੰਜਵੇ ਅਤੇ ਛੇਵੇਂ ਐਂਟੀ-ਮਨੀ ਲੌਂਡਰਿੰਗ ਨਿਰਦੇਸ਼ਾਂ (5AMLD ਅਤੇ 6AMLD) ਨੂੰ ਲਾਗੂ ਹੁੰਦੇ ਦੇਖਿਆ ਗਿਆ ਹੈ, ਜੋ KYC/CFT ਮਿਆਰਾਂ ਅਤੇ ਮਿਆਰੀ ਰਿਪੋਰਟਿੰਗ ਜ਼ਰੂਰਤਾਂ ਨੂੰ ਮਜ਼ਬੂਤ ਬਣਾਉਂਦੇ ਹਨ। ਯੂਰਪੀ ਕਮਿਸ਼ਨ ਨੇ ਸਤੰਬਰ 2020 ਵਿੱਚ ਮਾਰਕਿਟ ਇਨ ਕ੍ਰਿਪਟੋ-ਅਸੈੱਟ ਰੈਗੁਲੇਸ਼ਨ (MiCA) ਦਾ ਪ੍ਰਸਤਾਵ ਰੱਖਿਆ ਸੀ — ਜੋ ਉਹ ਢਾਂਚਾ ਹੈ ਜੋ ਗਾਹਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ, ਕ੍ਰਿਪਟੋ ਉਦਯੋਗ ਦੇ ਸੰਚਾਲਨ ਨੂੰ ਸਪਸ਼ਟ ਕਰਦਾ ਹੈ ਅਤੇ ਨਵੀਆਂ ਲਾਇਸੈਂਸਿੰਗ ਜ਼ਰੂਰਤਾਂ ਪ੍ਰਦਾਨ ਕਰਦਾ ਹੈ।
ਪੁਰਤਗਾਲ
ਅੱਜ ਜੇਕਰ ਤੁਸੀਂ ਦੁਨੀਆ ਦੇ ਕੁੱਝ ਸਭ ਤੋਂ ਵੱਧ ਕ੍ਰਿਪਟੋ-ਪੱਖੀ ਦੇਸ਼ਾਂ ਦੀ ਤਲਾਸ਼ ਵਿੱਚ ਹੋ, ਤਾਂ ਪੁਰਤਗਾਲ ਦਾ ਟੌਪ ‘ਤੇ ਹੋਣਾ ਲਗਭਗ ਤੈਅ ਹੈ। ਪੁਰਤਗਾਲ ਵਿੱਚ, ਕ੍ਰਿਪਟੋ-ਕਰੰਸੀ ਕਰ-ਮੁਕਤ ਹੈ, ਅਤੇ ਕਈ ਕ੍ਰਿਪਟੋ ਵਪਾਰੀਆਂ ਨੇ ਪਹਿਲਾਂ ਹੀ ਦੇਸ਼ ਵਿੱਚ ਦੂਜਾ ਨਿਵਾਸ ਸਥਾਪਿਤ ਕਰ ਲਿਆ ਹੈ। ਪੁਰਤਗਾਲ ਵਿੱਚ ਕ੍ਰਿਪਟੋ-ਕਰੰਸੀ ਨੂੰ ਲੈ ਕੇ ਬਹੁਤ ਦਿਲਚਸਪੀ ਹੈ। ਅਪ੍ਰੈਲ 2020 ਵਿੱਚ, ਪੁਰਤਗਾਲ ਨੇ ਡਿਜਿਟਲਾਇਜ਼ੇਸ਼ਨ ਨੂੰ ਵਧਾਉਣ ਲਈ “ਡਿਜਿਟਲ ਟ੍ਰਾਂਜ਼ਿਸ਼ਨਲ ਐਕਸ਼ਨ ਪਲਾਨ” ਦੀ ਸ਼ੁਰੂਆਤ ਕੀਤੀ। ਸਰਕਾਰ ਦੇ ਅਨੁਸਾਰ, ਇਹ ਰਣਨੀਤੀ ਕਾਰਪੋਰੇਟ ਨਵਾਚਾਰ ਅਤੇ ਡਿਜਿਟਲ ਪਰਿਵਰਤਨ ਲਈ ਅਨੁਕੂਲ ਵਾਤਾਵਰਣ ਨੂੰ ਵਧਾਏਗੀ। ਇਸ ਤੋਂ ਇਲਾਵਾ, ਐਕਸ਼ਨ ਪਲਾਨ ਬਲੌਕਚੇਨ ਅਤੇ ਹੋਰ ਖੇਤਰੀ ਪਰੀਖਣਾਂ ਦੀ ਸੁਵਿਧਾ ਲਈ “ਤਕਨੀਕੀ ਮੁਕਤ ਖੇਤਰ” ਦੀ ਮੰਗ ਕਰਦਾ ਹੈ।
ਕੈਨੇਡਾ
ਆਮ ਤੌਰ ‘ਤੇ, ਕੈਨੇਡਾ ਵਾਸੀਆਂ ਨੇ ਕ੍ਰਿਪਟੋ-ਕਰੰਸੀ ਨੂੰ ਲੈ ਕੇ ਇੱਕ ਪ੍ਰੋਐਕਟਿਵ ਰਵੱਈਆ ਅਪਣਾਇਆ ਹੈ। ਫਰਵਰੀ 2021 ਵਿੱਚ, ਇਹ ਬਿੱਟਕੌਇਨ ਐਕਸਚੇਂਜ-ਟ੍ਰੇਡਿਡ ਫੰਡ (ETF) ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਅਧਿਕਾਰ ਖੇਤਰ ਬਣ ਗਿਆ। ਇਸ ਤੋਂ ਇਲਾਵਾ, ਕੈਨੇਡਾ ਸਿਕਿਓਰਿਟੀਜ਼ ਅਡਮਿਨੀਸਟ੍ਰੇਟਰ (CSA) ਅਤੇ ਇਨਵੈਸਟਮੈਂਟ ਇੰਡਸਟਰੀ ਰੈਗੁਲੇਟਰੀ ਓਰਗੈਨਾਈਜ਼ੇਸ਼ਨ ਔਫ਼ ਕੈਨੇਡਾ (IIROC) ਨੇ ਕਿਹਾ ਹੈ ਕਿ ਕ੍ਰਿਪਟੋ-ਕਰੰਸੀ ਟ੍ਰੇਡਿੰਗ ਪਲੇਟਫਾਰਮਾਂ ਅਤੇ ਡੀਲਰਾਂ ਦਾ ਕੈਨੇਡਾ ਦੇ ਖੇਤਰੀ ਅਧਿਕਾਰੀਆਂ ਕੋਲ ਰਜਿਸਟਰ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਕੈਨੇਡਾ ਕ੍ਰਿਪਟੋਕਰੰਸੀ ਨਿਵੇਸ਼ ਫਰਮਾਂ ਨੂੰ ਮਨੀ ਸਰਵਿਸ ਬਿਜ਼ਨਸ (MSBs) ਦੀ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਲਈ ਜ਼ਰੂਰੀ ਬਣਾਉਂਦਾ ਹੈ ਕਿ ਉਹ ਕੈਨੇਡਿਅਨ ਫਾਇਨੈਂਸ਼ਲ ਟ੍ਰਾਂਜ਼ੈਕਸ਼ਨਸ ਐਂਡ ਰਿਪੋਰਟ ਐਨਲਾਇਸਿਸ ਸੈਂਟਰ (FINTRAC) ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ। ਕੈਨੇਡਾ ਹੋਰ ਵਸਤੂਆਂ ਦੀ ਤਰ੍ਹਾਂ ਹੀ ਕ੍ਰਿਪਟੋ-ਕਰੰਸੀਆਂ ‘ਤੇ ਵੀ ਟੈਕਸ ਲਗਾਉਂਦਾ ਹੈ।
Estonia
ਇਸਟੋਨੀਆ ਕ੍ਰਿਪਟੋਕਰੰਸੀ ਦੀ ਦੁਨੀਆ ਵਿੱਚ ਆਪਣੇ ਲਈ ਇੱਕ ਸ਼ਾਨਦਾਰ ਜਗ੍ਹਾ ਬਣਾਉਣ ਲਈ ਅਡਿੱਗ ਹੈ। ਇਹ ਕ੍ਰਿਪਟੋ-ਕਰੰਸੀ ਦੀ ਸ਼ੁਰੂਆਤ ਲਈ ਯੂਰਪ ਦੇ ਹੌਟਬੈੱਡ ਵਿੱਚੋਂ ਇੱਕ ਹੈ ਅਤੇ ਕ੍ਰਿਪਟੋ-ਕਰੰਸੀਆਂ ਦੀ ਪ੍ਰਸਿੱਧੀ ਇੱਕ ਡਿਜਿਟਲ ਸਫ਼ਲਤਾ ਦੀ ਕਹਾਣੀ ਦੇ ਰੂਪ ਵਿੱਚ ਇਸਟੋਨੀਆ ਦੀ ਪ੍ਰਤਿਸ਼ਠਾ ਨਾਲ ਮੇਲ ਖਾਂਦੀ ਹੈ। ਇਹ ਬਾਜ਼ਾਰ ਫੈਲ ਰਿਹਾ ਹੈ ਅਤੇ ਨਿਵੇਸ਼ਕ ਬਲੌਕਚੇਨ ਤਕਨਾਲੋਜੀ ਸਮੇਤ ਕਿਸੇ ਵੀ ਸਮਾਧਾਨ ਵਿੱਚ ਨਿਵੇਸ਼ ਕਰਨ ਦੇ ਇੱਛੁਕ ਹਨ। ਇਸਟੋਨੀਆ ਵਿੱਚ, ਬਿੱਟਕੌਇਨ ਅਤੇ ਹੋਰ ਕ੍ਰਿਪਟੋਕਰੰਸੀਆਂ ਲੈਣ-ਦੇਣਾਂ ਉੱਪਰ ਹੋਰ ਕੰਪਨੀ ਗਤੀਵਿਧੀਆਂ ਦੀ ਤਰ੍ਹਾਂ ਹੀ ਟੈਕਸ ਲਗਾਇਆ ਜਾਂਦਾ ਹੈ – ਅਜਿਹੇ ਅਵਿਤਰਿਤ ਲਾਭਾਂ ਉੱਪਰ ਕੋਈ ਕਾਰਪੋਰੇਟ ਆਮਦਨ ਕਰ ਨਹੀਂ ਹੈ।
ਇਸਟੋਨੀਆ ਦਾ ਬੈਂਕਿੰਗ ਖੇਤਰ ਵੀ ਕ੍ਰਿਪਟੋ ਵੱਲ ਵੱਧ ਕੇਂਦਰਿਤ ਹੁੰਦਾ ਜਾ ਰਿਹਾ ਹੈ। ਉਦਾਹਰਣ ਲਈ, ਇਸਟੋਨੀਆ ਵਿੱਚ LHV ਬੈਂਕ ਬਲੌਕਚੇਨ ਤਕਨਾਲੋਜੀ ਨੂੰ ਵਰਤਣ ਵਾਲੀਆਂ ਪਹਿਲੀਆਂ ਵਿੱਤੀ ਸੰਸਥਾਵਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ, ਸੰਗਠਨ ਨੇ ਸਾਈਬਰ ਵੌਲਿਟ ਐਪਲੀਕੇਸ਼ਨ ਦੀ ਪੇਸ਼ਕਸ਼ ਕੀਤੀ ਜੋ ਬਲੌਕਚੇਨ ਅਧਾਰਿਤ ਵੌਲਿਟ ਹੈ ਜੋ ਵਰਤੋਂਕਾਰਾਂ ਨੂੰ ਵਾਸਤਵਿਕ ਯੂਰੋ ਦੀ ਡਿਜਿਟਲ ਰਿਪ੍ਰੈਜ਼ੈਂਟੇਸ਼ਨ ਨੂੰ ਸੰਚਾਰਿਤ ਕਰਨ ਦੀ ਆਗਿਆ ਦਿੰਦਾ ਹੈ।
ਸਿੰਗਾਪੁਰ
ਸਿੰਗਾਪੁਰ ਦੱਖਣ-ਪੂਰਵੀ ਏਸ਼ੀਆ ਵਿੱਚ ਇੱਕ ਫਿਨਟੈਕ ਕੇਂਦਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸਿੰਗਾਪੁਰ ਦੀ ਮੁਦਰਾ ਅਥੌਰਿਟੀ, ਸਿੰਗਾਪੁਰ ਦਾ ਕੇਂਦਰੀ ਬੈਂਕ ਤਰਕ ਕਰਦਾ ਹੈ ਕਿ ਨਵਾਚਾਰ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਹੈ ਪਰ ਉੱਥੇ ਹੀ ਮਨੀ ਲੌਂਡਰਿੰਗ ਅਤੇ ਹੋਰ ਅਵੈਧ ਗਤੀਵਿਧੀਆਂ ਨੂੰ ਰੋਕਣ ਲਈ ਕ੍ਰਿਪਟੋ-ਕਰੰਸੀ ਦੇ ਪਰਿਆਵਰਨ ਉੱਪਰ ਸਖ਼ਤ ਨਿਯੰਤਰਣ ਕੀਤਾ ਜਾਣਾ ਚਾਹੀਦਾ ਹੈ।
ਸਿੰਗਾਪੁਰ ਵਿੱਚ ਪੂੰਜੀਗਤ ਲਾਭਾਂ ਉੱਪਰ ਕੋਈ ਟੈਕਸ ਨਹੀਂ ਹੈ। ਵਿਅਕਤੀਆਂ ਅਤੇ ਕਾਰਪੋਰੇਸ਼ਨਾਂ ਦੁਆਰਾ ਰੱਖੀ ਗਈ ਕ੍ਰਿਪਟੋ-ਕਰੰਸੀ ਮਨੀ ਉੱਪਰ ਕੋਈ ਟੈਕਸ ਨਹੀਂ ਲਗਾਇਆ ਜਾਂਦਾ। ਹਾਲਾਂਕਿ ਜੇਕਰ ਕੋਈ ਬਿਜ਼ਨਸ ਸਿੰਗਾਪੁਰ ਵਿੱਚ ਰਜਿਸਟਰਡ ਹੈ ਅਤੇ ਕ੍ਰਿਪਟੋ ਦਾ ਵਪਾਰ ਕਰਦਾ ਹੈ ਜਾਂ ਕ੍ਰਿਪਟੋ ਭੁਗਤਾਨਾਂ ਨੂੰ ਸਵੀਕਾਰ ਕਰਦਾ ਹੈ, ਤਾਂ ਕਾਰਪੋਰੇਸ਼ਨ ਆਮਦਨ ਕਰਨ ਲਈ ਦੇਣਦਾਰ ਹੈ।
ਜਰਮਨੀ
ਕ੍ਰਿਪਟੋ-ਕਰੰਸੀ ਕਰਾਧਾਨ ਨੂੰ ਲੈ ਕੇ ਜਰਮਨੀ ਦਾ ਇੱਕ ਅਸਾਧਾਰਨ ਰੁੱਖ ਹੈ। ਦੇਸ਼ ਵਿੱਚ ਵਿਅਕਤੀਗਤ ਨਿਵੇਸ਼ ਦਾ ਸਮਰਥਨ ਕੀਤਾ ਜਾਂਦਾ ਹੈ ਜੋ ਬਿੱਟਕੌਇਨ ਨੂੰ ਇੱਕ ਕਰੰਸੀ, ਸੰਪੱਤੀ ਜਾਂ ਸਟੌਕ ਦੀ ਬਜਾਏ ਨਿੱਜੀ ਧਨ ਦੇ ਰੂਪ ਵਿੱਚ ਦੇਖਦਾ ਹੈ। ਜਰਮਨੀ ਵਿੱਚ ਬਿੱਟਕੌਇਨ ਅਤੇ ਹੋਰ ਕ੍ਰਿਪਟੋ-ਕਰੰਸੀਆਂ ਕਰ-ਮੁਕਤ ਹਨ ਜੇਕਰ ਇਨ੍ਹਾਂ ਨੂੰ ਇੱਕ ਸਾਲ ਤੋਂ ਵੱਧ ਸਮੇਂ ਲਈ ਰੱਖਿਆ ਜਾਂਦਾ ਹੈ। ਇਹ ਵਿਕਰੀ ਜਾਂ ਖਰੀਦ ‘ਤੇ ਵੈਟ (VAT) ਦੇ ਅਧੀਨ ਨਹੀਂ ਹਨ।
ਜੇਕਰ ਤੁਸੀਂ ਸਾਲ ਦੇ ਵਿੱਚ ਪੈਸੇ ਨੂੰ ਨਕਦੀ ਜਾਂ ਕਿਸੇ ਹੋਰ ਕ੍ਰਿਪਟੋ-ਕਰੰਸੀ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਲਾਭ ਕਰ-ਮੁਕਤ ਹੁੰਦਾ ਹੈ ਜੇਕਰ ਇਹ €600 ਤੋਂ ਘੱਟ ਹੈ।
ਲਕਸਮਬਰਗ
ਲਕਸਮਬਰਗ ਕ੍ਰਿਪਟੋ-ਕਰੰਸੀ ਨੂੰ ਲੈਣ-ਦੇਣ ਦਾ ਇੱਕ ਵੈਧ ਮਾਧਿਅਮ ਮੰਨਦਾ ਹੈ। ਦੇਸ਼ ਦੇ ਅੰਦਰ ਕ੍ਰਿਪਟੋ-ਕਰੰਸੀਆਂ ਨੂੰ ਵਰਤਣ ਜਾਂ ਇਨ੍ਹਾਂ ਦਾ ਲੈਣ-ਦੇਣ ਕਰਨ ਉੱਪਰ ਕੋਈ ਪਾਬੰਦੀਆਂ ਨਹੀਂ ਹਨ। ਹਾਲਾਂਕਿ ਲਕਸਮਬਰਗ ਵਿੱਚ ਕੋਈ ਖ਼ਾਸ ਕ੍ਰਿਪਟੋ-ਕਰੰਸੀ ਨਿਯਮ ਨਹੀਂ ਹਨ, ਪਰ ਕਨੂੰਨ ਲਈ ਸਰਕਾਰ ਦਾ ਰੁੱਖ ਸਧਾਰਨ ਰੂਪ ਵਿੱਚ ਪ੍ਰਗਤੀਸ਼ੀਲ ਹੈ।
ਲਕਸਮਬਰਗ ਵਿੱਚ ਕ੍ਰਿਪਟੋ-ਕਰੰਸੀ ਐਕਸਚੇਂਜ CSSF ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਲਈ ਹੋਰ ਵਿੱਤੀ ਸੰਸਥਾਵਾਂ ਦੀ ਤਰ੍ਹਾਂ ਹੀ ਕਨੂੰਨਾਂ ਦਾ ਪਾਲਣ ਕਰਨਾ ਲਾਜ਼ਮੀ ਹੈ।
ਅੱਜ ਦੇਸ਼ ਕ੍ਰਿਪਟੋ-ਕਰੰਸੀ ਵਿਕਾਸ-ਕਾਰਜਾਂ ਬਾਰੇ ਚੰਗੀ ਤਰ੍ਹਾਂ ਜਾਣੂ ਰਹਿਣ ਅਤੇ ਇਨ੍ਹਾਂ ਦਾ ਲੈਣ-ਦੇਣ ਕਰਨ ਲਈ ਸਭ ਤੋਂ ਪ੍ਰਭਾਵੀ ਰਣਨੀਤੀਆਂ ਸਥਾਪਿਤ ਕਰਨ ਲਈ ਤਿਆਰ ਹੈ।
ਨੀਦਰਲੈਂਡ
ਕ੍ਰਿਪਟੋ-ਕਰੰਸੀਆਂ ਦੇ ਸੰਬੰਧ ਵਿੱਚ ਨੀਦਰਲੈਂਡ ਦਾ ਦ੍ਰਿਸ਼ਟੀਕੋਣ ਉਦਾਰ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰਨ ਦੀ ਸਮਰੱਥ ਹੈ। ਕਿਉਂਕਿ ਨੀਦਰਲੈਂਡ ਵਿੱਚ ਕ੍ਰਿਪਟੋ-ਕਰੰਸੀਆਂ ਦੀ ਵਰਤੋਂ ਉੱਪਰ ਪਾਬੰਦੀਆਂ ਲਾਉਣ ਵਾਲੇ ਕੋਈ ਸਖ਼ਤ ਕਨੂੰਨ ਨਹੀਂ ਹਨ ਇਸ ਲਈ ਵਿਅਕਤੀ ਇਨ੍ਹਾਂ ਦਾ ਬਿਨਾਂ ਕਿਸੇ ਚਿੰਤਾ ਦੇ ਇਸਤੇਮਾਲ ਕਰਦੇ ਹਨ। ਉਹ ਫਾਇਨੈਂਸ਼ਲ ਐਕਸ਼ਨ ਟਾਸਕ ਫੋਰਸ (FATF) ਦੀਆਂ ਸ਼ਰਤਾਂ ਦਾ ਪਾਲਣ ਕਰਦੇ ਹਨ।
ਨੀਦਰਲੈਂਡ ਵਿੱਚ ਕ੍ਰਿਪਟੋ-ਕਰੰਸੀ ਨੂੰ ਡੱਚ ਨੈਸ਼ਨਲ ਬੈਂਕ (DNB) ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ।
ਭਾਰਤ
ਭਾਰਤ ਦੇ ਬਾਰੇ ਕੀ ਵਿਚਾਰ ਹੈ?
ਹਰੇਕ ਦੇਸ਼ ਆਪਣੇ ਵੱਖੋ-ਵੱਖਰੇ ਤਰੀਕਿਆਂ ਨਾਲ ਕ੍ਰਿਪਟੋ-ਕਰੰਸੀਆਂ ਨੂੰ ਨਿਯੰਤਰਿਤ ਕਰਦਾ ਹੈ, ਪਰ ਇਹ ਕਹਿਣਾ ਉਚਿਤ ਹੈ ਕਿ ਭਾਰਤ ਹੁਣ ਤੱਕ ਕ੍ਰਿਪਟੋ-ਕਰੰਸੀਆਂ ਨੂੰ ਲੈ ਕੇ ਸਭ ਤੋਂ ਵੱਧ ਪ੍ਰਤਿਰੋਧੀ ਰਿਹਾ ਹੈ। ਕ੍ਰਿਪਟੋ ਕਨੂੰਨ ਵਿੱਚ ਸਰਕਾਰ ਕੀ ਪ੍ਰਸਤਾਵ ਦੇਣ ਜਾ ਰਹੀ ਹੈ, ਇਸ ਬਾਰੇ ਮੀਡੀਆ ਦੇ ਸੂਤਰਾਂ ਮੁਤਾਬਿਕ ਇਸ ਸਥਿਤੀ ਵਿੱਚ ਬਦਲਾਅ ਦੀ ਕੁਝ ਜ਼ਿਆਦਾ ਸੰਭਾਵਨਾ ਨਹੀਂ ਹੈ।
ਦੇਸ਼ ਨੇ ਕ੍ਰਿਪਟੋ-ਕਰੰਸੀਆਂ ਪ੍ਰਤੀ ਇੱਕ ਸਾਵਧਾਨੀ ਵਾਲਾ ਰੁੱਖ ਬਣਾਏ ਰੱਖਿਆ ਹੈ,
RBI ਨੇ ਇਨ੍ਹਾਂ ਉੱਪਰ ਪਾਬੰਦੀ ਲਾਉਣ ਦਾ ਯਤਨ ਕੀਤਾ ਹੈ। ਪਾਬੰਦੀ ਹਟਾਏ ਜਾਣ ਤੋਂ ਬਾਅਦ ਵੀ, ਕੇਂਦਰੀ ਬੈਂਕ ਦੀ ਘੋਸ਼ਿਤ ਸਥਿਤੀ ਸਮਾਨ ਬਣੀ ਰਹੀ ਹੈ। ਦੂਜੇ ਪਾਸੇ, ਭਾਰਤ ਸਰਕਾਰ ਬਲੌਕਚੇਨ ਤਕਨੀਕ ਦੀ ਵਰਤੋਂ ਦਾ ਸਮਰਥਨ ਕਰਦੇ ਹੋਏ ਕ੍ਰਿਪਟੋ-ਕਰੰਸੀ ਨੂੰ ਸਖ਼ਤੀ ਨਾਲ ਨਿਯੰਤਰਿਤ ਕਰਨ ਦੀ ਦੋਹਰੀ ਰਣਨੀਤੀ ਅਪਣਾ ਰਹੀ ਹੈ।.
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।