Skip to main content

wazirX ‘ਤੇ ਇੱਕ ਖਾਤਾ ਕਿਵੇਂ ਖੋਲ੍ਹਣਾ ਹੈ? (How to create an account on WazirX?)

By ਨਵੰਬਰ 9, 2021ਮਈ 13th, 20225 minute read
Praveen R

WazirX ਖਾਤੇ ਲਈ ਸਾਈਨ ਅੱਪ ਕਰਨਾ ਬਹੁਤ ਹੀ ਸੌਖੀ ਪ੍ਰਕਿਰਿਆ ਹੈ। ਪਹਿਲੀ ਚੀਜ਼ ਜੋ ਤੁਹਾਨੂੰ ਕਰਨੀ ਚਾਹੀਦੀ ਹੈ ਉਹ ਹੈ ਸਾਈਨ-ਅੱਪ ਪੰਨੇ ‘ਤੇ ਜਾਓ।

ਤੁਸੀਂ ਆਪਣੀ ਸਕ੍ਰੀਨ ਦੇ ਸਿਖਰਲੇ ਸੱਜੇ ਕੋਨੇ ‘ਤੇ ਦਿੱਤੇ ਸਾਈਨ-ਅੱਪ ਬਟਨ ‘ਤੇ ਕਲਿੱਕ ਕਰਕੇ ਅਜਿਹਾ ਕਰ ਸਕਦੇ ਹੋ।    

ਅੱਗੇ ਤੁਸੀਂ ਇੱਕ ਤੇਜ਼ 4 ਕਦਮੀਪ੍ਰਕਿਰਿਆ ਵਿੱਚੋਂ ਗੁਜਰੋਂਗੇ ਤਾਂ ਕਿ ਤੁਸੀਂ ਇੱਕ ਲੌਗਇਨ ਬਣਾ ਸਕੋਂ ਅਤੇ ਤਸਦੀਕ ਲਈ ਆਪਣੇ ਵੇਰਵੇ ਸਪੁਰਦ ਕਰਵਾ ਸਕੋਂ। 

ਕਦਮ 1     ਮੇਲ ਆਈਡੀ ਅਤੇ ਪਾਸਵਰਡ

ਸਾਈਨ-ਅੱਪ ਪ੍ਰਕਿਰਿਆ ਵਿੱਚ ਪਹਿਲਾ ਕਦਮ ਲੌਗਇਨ ਈਮੇਲ ਪਤਾ ਚੁਣਨਾ ਅਤੇ ਪਾਸਵਰਡ ਸੈੱਟ ਕਰਨਾ ਹੈ।      

Get WazirX News First

* indicates required

•    ਈਮੇਲ – ਆਪਣਾ ਪੂਰਾ ਈਮੇਲ ਪਤਾ ਦਰਜ ਕਰੋ। ਇਹ ਉਹ ਈਮੇਲ ਪਤਾ ਹੈ ਜੋ ਤੁਸੀਂ ਲੌਗਇਨ ਕਰਨ ਲਈ ਅਤੇ ਸਾਡੇ ਤੋਂ ਕੋਈ ਸੰਦੇਸ਼ ਪ੍ਰਾਪਤ ਕਰਨ ਲਈ ਵਰਤੋਂਗੇ। ਤੁਸੀਂ ਬਾਅਦ ਵਿੱਚ ਆਪਣਾ ਲੌਗਇਨ ਈਮੇਲ ਪਤਾ ਨਹੀਂ ਬਦਲ ਸਕਦੇ।      

•    ਪਾਸਵਰਡ – ਇੱਕ ਮਜ਼ਬੂਤ ਪਾਸਵਰਡ ਦਰਜ ਕਰੋ ਜੋ ਤੁਹਾਨੂੰ ਯਾਦ ਰਹੇ। ਪਾਸਵਰਡ ਘੱਟ ਤੋਂ ਘੱਟ 6 ਅੱਖਰਾਂ ਦਾ ਅਤੇ ਵੱਧ ਤੋਂ ਵੱਧ 64 ਅੱਖਰਾਂ ਦਾ ਹੋਣਾ ਚਾਹੀਦਾ ਹੈ। ਅਸੀਂ 10 ਤੋਂ ਵੱਧ ਅੱਖਰਾਂ ਵਾਲੇ ਪਾਸਵਰਡ ਵਰਤਣ ਦੀ ਸਿਫਾਰਿਸ਼ ਕਰਦੇ ਹਾਂ। ਉਹ ਪਾਸਵਰਡ ਨਾ ਵਰਤੋ ਜੋ ਤੁਸੀਂ ਕਿਸੇ ਹੋਰ ਵੈੱਬਸਾਈਟ ‘ਤੇ ਪਹਿਲਾਂ ਹੀ ਵਰਤ ਲਏ ਹਨ। ਆਪਣੇ ਪਾਸਵਰਡ ਵਿੱਚ ਵੱਡੇ ਅੱਖਰਾਂ ਅਤੇ ਸੰਖਿਆਵਾਂ ਦੇ ਨਾਲ ਖ਼ਾਸ ਅੱਖਰ ਜਿਵੇਂ ਕਿ @#$%^&-* ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ।      

ਕਦਮ 2 – ਈਮੇਲ ਤਸਦੀਕ     

ਇੱਕ ਵਾਰ ਆਪਣਾ ਈਮੇਲ, ਪਾਸਵਰਡ ਦਰਜ ਕਰਨ ਅਤੇ ਸਾਈਨ ਅੱਪ ‘ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਈਮੇਲ ਪਤੇ ‘ਤੇ ਇੱਕ ਤਸਦੀਕ ਈਮੇਲ ਪ੍ਰਾਪਤ ਹੋਵੇਗੀ।     

  • ਈਮੇਲ ਵਿੱਚ ਈਮੇਲ ਦੀ ਤਸਦੀਕ ਕਰੋ ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਵਾਪਸ WazirX ਦੀ ਵੈੱਬਸਾਈਟ ‘ਤੇ ਲਿਜਾਇਆ ਜਾਵੇਗਾ ਜਿੱਥੇ ਤੁਹਾਡੀ ਤਸਦੀਕ ਦੀ ਪੁਸ਼ਟੀ ਹੋ ਜਾਵੇਗੀ! ਧਿਆਨ ਦਿਓ ਕਿ ਤਸਦੀਕ ਈਮੇਲ ਸਿਰਫ਼ 15 ਮਿੰਟ ਲਈ ਵੈਧ ਰਹਿੰਦੀ ਹੈ। ਜੇਕਰ ਤੁਸੀਂ 15 ਮਿੰਟਾਂ ਵਿੱਚ ਤਸਦੀਕ ਨਹੀਂ ਕਰਦੇ ਹੋ, ਤਾਂ ਆਪਣੇ WazirX ਖਾਤੇ ਵਿੱਚ ਦੁਬਾਰਾ ਲੌਗਇਨ ਕਰੋ ਅਤੇ ਤਸਦੀਕ ਈਮੇਲ ਦੁਬਾਰਾ ਭੋਜੇ ਬਟਨ ‘ਤੇ ਕਲਿੱਕ ਕਰੋ।

ਮੈਨੂੰ ਤਸਦੀਕ ਈਮੇਲ ਪ੍ਰਾਪਤ ਕਿਉਂ ਨਹੀਂ ਹੋਈ?     

ਕੁੱਝ ਸਥਿਤੀਆਂ ਵਿੱਚ, ਤਸਦੀਕ ਈਮੇਲ ਨੂੰ ਆਉਣ ਵਿੱਚ ਲਗਭਗ 10 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਕਿਰਪਾ ਕਰਕੇ ਧੀਰਜ ਰੱਖੋ। ਜੇਕਰ ਈਮੇਲ ਅਜੇ ਵੀ ਨਹੀਂ ਆਈ ਹੈ ਤਾਂ ਕਿਰਪਾ ਕਰਕੇਆਪਣੇ ਸਪੈਮ/ਜੰਕ/ਪ੍ਰੋਮੋਸ਼ਨਸ ਫੋਲਡਰ ਦੀ ਜਾਂਚ ਕਰੋ। ਜੇਕਰ ਤੁਹਾਨੂੰ ਆਪਣੇ ਸਪੈਮ/ਜੰਕ/ਪ੍ਰੋਮੋਸ਼ਨ ਫੋਲਡਰ ਵਿੱਚ ਈਮੇਲ ਮਿਲਦੀ ਹੈ ਤਾਂ ਉਸਨੂੰ ਸਪੈਮ/ਜੰਕਮ ਨਾ ਹੋਣ ਵਜੋਂ ਮਾਰਕ ਕਰੋ।     

ਈਮੇਲ ਦੁਬਾਰਾ ਭੇਜੋ – ਤੁਸੀਂ ਤਸਦੀਕ ਈਮੇਲ ਦੁਬਾਰਾ ਭੇਜੋ ਬਟਨ ‘ਤੇ ਕਲਿੱਕ ਕਰਕੇ WazirX ਨੂੰ ਈਮੇਲ ਦੁਬਾਰਾ ਭੇਜਣ ਲਈ ਕਹਿ ਸਕਦੇ ਹੋ।     

ਕਦਮ 3 – 2FA ਸੈਟਅੱਪ     

ਆਪਣੀ ਈਮੇਲ ਦੀ ਤਸਦੀਕ ਕਰਨ ਤੋਂ ਬਾਅਦ, ਅਗਲਾ ਕਦਮ ਵੱਧ ਸੁਰੱਖਿਆ ਲਈ 2FA ਸੈਟ ਅੱਪ ਕਰਨਾ ਹੁੰਦਾ ਹੈ।      

•    Authenticator 2FA      (ਸਿਫਾਰਸ਼ੀ     ) : ਟੂ-ਫੈਕਟਰ ਔਥੈਂਟਿਕੇਸ਼ਨ  (2FA) – ਸੈੱਟਅੱਪ, ਚੇਂਜ਼ ਅਤੇ ਰਿਕਵਰੀ

•    ਮੋਬਾਈਲ SMS – ਆਪਣਾ 10 ਅੰਕੀ ਭਾਰਤੀ ਮੋਬਾਈਲ ਨੰਬਰ ਦਰਜ ਕਰੋ। ਦੇਸ਼ ਦਾ ਕੋਡ ਜਾਂ ਸ਼ੁਰੂ ਵਿੱਚ ‘0’ ਸ਼ਾਮਲ ਨਾ ਕਰੋ। ਇਹ ਉਹ ਨੰਬਰ ਹੋਵੇਗਾ ਜਿਸ ‘ਤੇ ਤੁਹਾਨੂੰ ਆਪਣੇ WazirX ਖਾਤੇ ਵਿੱਚ ਲੌਗਇਨ ਕਰਦੇ ਸਮੇਂ OTP ਪ੍ਰਾਪਤ ਹੋਵੇਗਾ। ਤੁਹਾਨੂੰ ਇੱਕ SMS ਰਾਹੀਂ OTP ਪ੍ਰਾਪਤ ਹੋਵੇਗਾ। ਤਸਦੀਕ ਬਾਕਸ ਵਿੱਚ OTP ਦਰਜ ਕਰੋ ਅਤੇ ਤਸਦੀਕ ਕਰੋ ‘ਤੇ ਕਲਿੱਕ ਕਰੋ।      

ਮੈਨੂੰ OTP SMS ਪ੍ਰਾਪਤ ਕਿਉਂ ਨਹੀਂ ਹੋਇਆ?

ਕੁੱਝ ਸਥਿਤੀਆਂ ਵਿੱਚ, ਤਸਦੀਕ SMS ਨੂੰ ਆਉਣ ਵਿੱਚ ਲਗਭਗ 10 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਕਿਰਪਾ ਕਰਕੇ ਧੀਰਜ ਰੱਖੋ। ਇਸ ਤੋਂ ਇਲਾਵਾ, ਦੁਬਾਰਾ ਦੇਖੋ ਕਿ ਤੁਸੀਂ ਸਹੀ ਮੋਬਾਈਲ ਨੰਬਰ ਦਰਜ ਕੀਤਾ ਹੈ।

OTP ਦੁਬਾਰਾ ਭੇਜੋ – ਤੁਸੀਂ ਤਸਦੀਕ ਕੋਡ ਦੁਬਾਰਾ ਭੇਜੋ ਬਟਨ ‘ਤੇ ਕਲਿੱਕ ਕਰਕੇ WazirX ਨੂੰ ਦੁਬਾਰਾ ਤਸਦੀਕ OTP ਭੇਜਣ ਲਈ ਕਹਿ ਸਕਦੇ ਹੋ।

ਕਦਮ 4 – KYC ਵੇਰਵੇ     

ਇਹ ਕਦਮ ਤੁਹਾਨੂੰ ਆਪਣੀ KYC ਨੂੰ ਪੂਰਾ ਕਰਨ ਦਾ ਵਿਕਲਪ ਪ੍ਰਦਾਨ ਕਰਦਾ ਹੈ ਜਾਂ ਤੁਸੀਂ ਹੁਣ ਲਈ ਛੱਡੋ ਬਟਨ ‘ਤੇ ਕਲਿੱਕ ਕਰਕੇ ਇਸ ਨੂੰ ਛੱਡ ਵੀ ਸਕਦੇ ਹੋ। ਜੇਕਰ ਤੁਸੀਂ ਇਸ ਕਦਮ ਨੂੰ ਛੱਡਦੇ ਹੋ ਤਾਂ ਤੁਸੀਂ ਸਿਰਫ਼ ਆਪਣੇ ਖਾਤੇ ਵਿੱਚ ਕ੍ਰਿਪਟੋਕਰੰਸੀਆਂ ਨੂੰ ਜਮ੍ਹਾਂ ਕਰਵਾਉਣ ਅਤੇ ਉਨ੍ਹਾਂ ਦਾ ਵਪਾਰ ਕਰਨ ਦੇ ਯੋਗ ਹੋਵੋਂਗੇ। ਤੁਸੀਂ ਬਾਅਦ ਵਿੱਚ ਖਾਤਾ ਸੈਟਿੰਗਾਂ ਮੀਨੂੰ ਹੇਠ KYC ਦੀ ਤਸਦੀਕ ਕਰੋ ਵਿਕਲਪ ‘ਤੇ ਕਲਿੱਕ ਕਰਕੇ ਆਪਣੀ KYC ਨੂੰ ਪੂਰਾ ਕਰ ਸਕਦੇ ਹੋ। ਪਰ ਜੇਕਰ ਤੁਸੀਂ ਹੁਣ ਆਪਣੀ KYC ਨੂੰ ਪੂਰਾ ਕਰਨ ਦਾ ਵਿਕਲਪ ਚੁਣਦੇ ਹੋ, ਤਾਂ ਤੁਸੀਂ ਆਪਣੇ ਕ੍ਰਿਪਟੋ ਨੂੰ ਜਮ੍ਹਾਂ ਕਰਵਾਉਣ ਜਾਂ ਕਢਵਾਉਣ, ਵਪਾਰ ਕਰਨ ਜਾਂ P2P ਦੀ ਵਰਤੋਂ ਕਰਨ ਦੇ ਯੋਗ ਹੋਵੋਗੇ! ਤੁਸੀਂ ਡ੍ਰਾਪਡਾਊਨ ਵਿੱਚੋਂ ਆਪਣਾ ਦੇਸ਼ ਚੁਣ ਕੇ ਆਪਣੀ KYC ਨੂੰ ਪੂਰਾ ਕਰ ਸਕਦੇ ਹੋ ਜਾਂ KYC ਨੂੰ ਪੂਰਾ ਕਰੋ ‘ਤੇ ਕਲਿੱਕ ਕਰ ਸਕਦੇ ਹੋ। ਫਿਰ ਤੁਹਾਨੂੰ ਤਸਦੀਕ ਲਈ ਆਪਣੇ ਵੇਰਵੇ ਦਰਜ ਕਰਨ ਅਤੇ KYC ਦਸਤਾਵੇਜ਼ ਅੱਪਲੋਡ ਕਰਨ ਲਈ ਅਗਲੇ ਕਦਮ ‘ਤੇ ਲਿਜਾਇਆ ਜਾਵੇਗਾ।      

•    ਨਾਮ – ਆਪਣਾ ਨਾਮ ਉਸੇ ਤਰ੍ਹਾਂ ਦਰਜ ਕਰੋ ਜਿਵੇਂ ਇਹ ਤੁਹਾਡੇ KYC ਦਸਤਾਵੇਜ਼ ‘ਤੇ ਦਿਸਦਾ ਹੈ। ਉਦਾਹਰਣ ਲਈ – ਜੇਕਰ ਦਸਤਾਵੇਜ਼ ‘ਤੇ ਨਾਮ Rahul Tukaram Shettigar ਹੈ ਤਾਂ ਕਿਰਪਾ ਕਰਕੇ ਇਸ ਨੂੰ ਫਾਰਮ ਵਿੱਚ ਵੀ Rahul Tukaram Shettigar ਹੀ ਦਰਜ ਕਰੋ।      

•    ਜਨਮ ਮਿਤੀ – ਆਪਣੀ ਜਨਮ ਮਿਤੀ DD/MM/YYYY ਦੇ ਫਾਰਮੈੱਟ ਵਿੱਚ ਦਰਜ ਕਰੋ। ਉਦਾਹਰਣ ਲਈ – ਜੇਕਰ ਤੁਹਾਡੀ ਜਨਮ ਮਿਤੀ 1 ਅਪ੍ਰੈਲ 1989 ਹੈ, ਤਾਂ 01/04/1989 ਦਰਜ ਕਰੋ। WazirX ਖਾਤੇ ਲਈ ਅਪਲਾਈ ਕਰਨ ਵਾਸਤੇ ਤੁਸੀਂ 18 ਜਾਂ ਵੱਧ ਸਾਲ ਦੇ ਹੋਣੇ ਚਾਹੀਦੇ ਹੋ।      

•    ਪਤਾ – ਆਪਣਾ ਪੂਰਾ ਪਤਾ ਦਰਜੋ ਕਰੋ ਜਿਸ ਤਰ੍ਹਾਂ ਇਹ KYC ਦਸਤਾਵੇਜ਼ ‘ਤੇ ਲਿਖਿਆ ਹੋਇਆ ਹੈ। ਇਸ ਬਾਕਸ ਵਿੱਚ ਸ਼ਹਿਰ, ਰਾਜ ਜਾਂ ਪਿੰਨ ਕੋਡ ਦਰਜ ਨਾ ਕਰੋ ਕਿਉਂਕਿ ਉਸ ਲਈ ਵੱਖਰੇ ਡੱਬੇ ਹਨ      

•    ਦਸਤਾਵੇਜ਼ – ਤੁਹਾਡੇ ਦੁਆਰਾ ਚੁਣੇ ਗਏ ਦੇਸ਼ ਦੇ ਅਧਾਰ ‘ਤੇ, ਤੁਹਾਨੂੰ KYC ਦਸਤਾਵੇਜ਼ਾਂ ਦਾ ਇੱਕ ਸੈੱਟ ਅੱਪਲੋਡ ਕਰਨਾ ਪਏਗਾ। ਸੰਬੰਧਿਤ ਖੇਤਰ ਵਿੱਚ ਜਾਣਕਾਰੀ ਧਿਆਨ ਨਾਲ ਭਰੋ ਜਾਂ ਇੱਕ ਸਕੈਨ ਕੀਤੀ ਗਈ ਕਾਪੀ ਜਾਂ ਆਪਣੇ KYC ਦਸਤਾਵੇਜ਼ ਦੀ ਇੱਕ ਫੋਟੋ ਜਾਂ ਸਾਈਨ ਅੱਪ ਫਾਰਮ ਵਿੱਚ ਦਿਖਾਏ ਅਨੁਸਾਰ ਆਪਣੀ ਸੈਲਫੀ ਅੱਪਲੋਡ ਕਰੋ।      

ਸਬਮਿਟ ‘ਤੇ ਕਲਿੱਕ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਆਪਣੀ ਸਾਰੀ ਜਾਣਕਾਰੀ ਨੂੰ ਦੁਬਾਰਾ ਜਾਂਚ ਲਓ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਤੁਸੀਂ ਟਾਈਪਿੰਗ ਵਿੱਚ ਕੋਈ ਗ਼ਲਤੀ ਨਹੀਂ ਕੀਤੀ ਹੈ। ਇਹ ਤੁਹਾਡੀ ਤਸਦੀਕ ਪ੍ਰਕਿਰਿਆ ਦੀ ਗਤੀ ਨੂੰ ਵਧਾ ਦੇਵੇਗਾ।      

ਅਕਸਰ ਪੁੱਛੇ ਜਾਣ ਵਾਲੇ ਸਵਾਲ

ਮੇਰੇ ਤਸਦੀਕ ਵੇਰਵੇ ਸਬਮਿਟ ਕਰਵਾਉਣ ਤੋਂ ਬਾਅਦ ਕੀ ਹੁੰਦਾ ਹੈ?     

ਇੱਕ ਵਾਰ ਸਬਮਿਟ ‘ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਡੇ ਵੇਰਵੇ ਅਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਵਿੱਚ ਚਲੇ ਜਾਂਦੇ ਹਨ। ਤਸਦੀਕ ਦੇ ਪੂਰਾ ਹੋ ਜਾਣ ਤੋਂ ਬਾਅਦ ਤੁਹਾਨੂੰ ਸਾਡੇ ਵੱਲੋਂ ਤੁਹਾਡੇ ਖਾਤੇ ਦੀ ਮਨਜ਼ੂਰੀ ਵਾਲੀ ਇੱਕ ਈਮੇਲ ਪ੍ਰਾਪਤ ਹੋਵੇਗੀ। ਸਾਈਨ-ਅੱਪ ਦੀ ਸੰਖਿਆ ਦੇ ਅਧਾਰ ‘ਤੇ ਤਸਦੀਕ ਪ੍ਰਕਿਰਿਆ ਵਿੱਚ ਲਗਭਗ 72 ਘੰਟੇ ਲੱਗ ਸਕਦੇ ਹਨ। ਪਰ ਅਸੀਂ ਇਸ ਨੂੰ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ।

ਜੇਰਕ ਕਿਸੇ ਵਜ੍ਹਾ ਕਰਕੇ ਤੁਹਾਡਾ ਖਾਤਾ ਮਨਜ਼ੂਰ ਨਹੀਂ ਹੁੰਦਾ, ਤਾਂ ਈਮੇਲ ਵਿੱਚ ਸੰਭਾਵਿਤ ਕਾਰਨ ਦਿੱਤਾ ਹੋਵੇਗਾ ਅਤੇ ਤੁਹਾਨੂੰ ਲੋੜੀਂਦੇ ਬਦਲਾਅ ਕਰਨ ਲਈ ਆਖਿਆ ਜਾਵੇਗਾ ਤਾਂ ਕਿ ਅਸੀਂ ਦੁਬਾਰਾ ਤਸਦੀਕ ਕਰ ਸਕੀਏ 🙂          

ਮੇਰੀ KYC ਤਸਦੀਕ ਮਨਜ਼ੂਰ ਕਿਉਂ ਨਹੀਂ ਕੀਤੀ ਗਈ ਹੈ?      

ਅਸੀਂ ਆਪਣੀ ਤਸਦੀਕ ਪ੍ਰਕਿਰਿਆ ਵਿੱਚ ਹਾਈ ਸਟੈਂਡਰਡ ਬਰਕਰਾਰ ਰੱਖਦੇ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ WazirX ਪਲੇਟਫਾਰਮ ਪ੍ਰਮਾਣਿਤ ਨਿਵੇਸ਼ਕਾਂ ਅਤੇ ਵਪਾਰੀਆਂ ਦੁਆਰਾ ਵਰਤਿਆ ਜਾਂਦਾ ਹੈ। ਤੁਹਾਡੀ KYC ਤਸਦੀਕ ਦੇ ਮਨਜ਼ੂਰ ਨਾ ਹੋਣ ਦੇ ਹੇਠਾਂ ਦਿੱਤੇ 1 ਜਾਂ ਵੱਧ ਆਮ ਕਾਰਨ ਹੋ ਸਕਦੇ ਹਨ- –     

•    ਵੇਰਵੇ ਮੇਲ ਨਹੀਂ ਖਾਂਦੇ – ਤੁਹਾਡੇ ਵੇਰਵੇ ਜਿਵੇਂ ਕਿ ਨਾਮ ਅਤੇ ਪਤਾ, ਆਈਡੀ ਕਾਰਡ ਨੰਬਰ ਉਨ੍ਹਾਂ KYC ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾਂਦੇ ਜੋ ਤੁਸੀਂ ਸਬਮਿਟ ਕਰਵਾਏ ਹਨ। ਸਬਮਿਟ ਕਰਨ ਤੋਂ ਪਹਿਲਾਂ ਹਮੇਸ਼ਾਂ ਸਾਰੇ ਦਸਤਾਵੇਜ਼ਾਂ ਦੀ ਦੁਬਾਰਾ ਜਾਂਚ ਕਰ ਲਓ।      

•    ਡੁਪਲੀਕੇਟ ਖਾਤਾ – ਤੁਸੀਂ ਪਹਿਲਾਂ ਹੀ ਕਿਸੇ ਹੋਰ WazirX ਖਾਤੇ ਲਈ ਇੱਕੋ ਜਿਹੇ ਵੇਰਵੇ ਸਬਮਿਟ ਕਰਵਾ ਚੁੱਕੇ ਹੋ। ਇੱਕ ਵਿਅਕਤੀ ਦਾ 1 ਤੋਂ ਵੱਧ WazirX ਖਾਤਾ ਨਹੀਂ ਹੋ ਸਕਦਾ।      ਸਾਨੂੰ Twitter (@wazirxindia) ‘ਤੇ ਫੌਲੋ ਚਰੋ ਅਤੇ WazirX ਬਾਰੇ ਨਵੇਂ ਅੱਪਡੇਟਾਂ ਅਤੇ ਘੋਸ਼ਨਾਵਾਂ ਲਈ WazirX Telegramਚੈਨਲ (https://t.me/wazirx) ਵਿੱਚ ਜੁੜੋ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply