![](https://wazirx.com/blog/punjabi/wp-content/uploads/sites/13/2022/05/How-to-get-a-crypto-job-in-India.png)
Table of Contents
ਪਿਛਲੇ ਸਾਲ ਮਹਾਮਾਰੀ ਦੇ ਦੌਰਾਨ, ਭਾਰਤ ਦੇ ਸ਼ਹਿਰੀ ਖੇਤਰ ਵਿੱਚ ਬੇਰੁਜ਼ਗਾਰੀ ਵੱਧ ਕੇ ਲਗਭਗ 20% ਹੋ ਗਈ। ਬੰਦ ਦੁਕਾਨਾਂ, ਦਫ਼ਤਰਾਂ, ਮਜ਼ਦੂਰ ਕੰਮ ਦੀ ਕਮੀ ਆਦਿ ਨੇ ਇਸ ਵਿੱਚ ਵੱਡੀ ਸੰਖਿਆ ਵਿੱਚ ਯੋਗਦਾਨ ਦਿੱਤਾ। ਹਾਲਾਂਕਿ, ਜੋ ਯੋਗਦਾਨਕਰਤਾਵਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੋਇਆ ਉਹ ਸੀ ਕ੍ਰਿਪਟੋ ਮਾਰਕੀਟ।
ਲਗਭਗ ਹਰ ਤਿੰਨ ਮਹੀਨਿਆਂ ਵਿੱਚ ਮਾਰਕੀਟ ਵਿੱਚ ਤੇਜ਼ੀ ਨੂੰ ਦੇਖਦੇ ਹੋਏ, ਕ੍ਰਿਪਟੋ ਮਾਰਕੀਟ ਕੁੱਝ ਉਨ੍ਹਾਂ ਆਦਰਸ਼ ਖੇਤਰਾਂ ਵਿੱਚੋਂ ਇੱਕ ਰਿਹਾ ਜੋ ਅਪ੍ਰਭਾਵਿਤ ਸਨ। ਇਸ ਦੀ ਬਜਾਏ, ਇਸ ਵਿੱਚ ਵਿਸ਼ਵ ਪੱਧਰ ‘ਤੇ ਤੇਜ਼ੀ ਆਇਆ। ਹੁਣ ਜਦੋਂ ਕਿਸੇ ਉਦਯੋਗ ਵਿੱਚ ਤੇਜ਼ੀ ਆਉਂਦੀ ਹੈ ਤਾਂ ਮੰਗ ਦੇ ਵੱਧਣ ਨਾਲ ਰੁਜ਼ਗਾਰ ਭਾਵ ਕਿ ਨੌਕਰੀਆਂ ਵਿੱਚ ਵੀ ਵ੍ਰਿਧੀ ਹੁੰਦੀ ਹੈ।
ਕ੍ਰਿਪਟੋ ਵਿੱਚ ਕਰੀਅਰ ਨੇ ਭਾਰਤ ਵਿੱਚ ਬਹੁਤ ਸਫ਼ਲਤਾ ਅਤੇ ਵਿਕਾਸ ਦੇਖਿਆ ਹੈ। ਜੇਕਰ ਤੁਸੀਂ ਭਾਰਤ ਵਿੱਚ ਕ੍ਰਿਪਟੋ ਕਰੀਅਰ ਦੀ ਤਲਾਸ਼ ਵਿੱਚ ਹੋ, ਤਾਂ ਕੋਈ ਨੌਕਰੀ ਮਿਲਣ ਤੋਂ ਪਹਿਲਾਂ ਇਹ ਪੋਸਟ ਤੁਹਾਡੇ ਲਈ ਆਖ਼ਰੀ ਅੱਡਾ ਹੈ। ਨੌਕਰੀ ਦੀਆਂ ਕਿਸਮਾਂ ਤੋਂ ਲੈ ਕੇ ਤੁਸੀਂ ਕੋਈ ਇੱਕ ਕਿਵੇਂ ਪ੍ਰਾਪਤ ਕਰ ਸਕਦੇ ਹੋ, ਤੱਕ, ਅਸੀਂ ਭਾਰਤ ਵਿੱਚ ਕ੍ਰਿਪਟੋ ਨੌਕਰੀ ਨੂੰ ਲੱਭਣ ਅਤੇ ਉਸ ਨੂੰ ਪ੍ਰਾਪਤ ਕਰਨ ਸੰਬੰਧੀ ਸਾਰੀ ਜਾਣਕਾਰੀ ਨੂੰ ਕਵਰ ਕਰਾਂਗੇ।
ਕ੍ਰਿਪਟੋ ਖੇਤਰ ਵਿੱਚ ਨੌਕਰੀਆਂ ਦੀਆਂ ਕਿਸਮਾਂ
ਕ੍ਰਿਪਟੋ ਖੇਤਰ ਵਿੱਚ ਕਰੀਅਰ ਬਾਰੇ USP ਇਹ ਹੈ ਕਿ ਇਹ ਬਹੁਤ ਵਿਵਿਧ ਹਨ। ਕ੍ਰਿਪਟੋ ਨੌਕਰੀ ਲਈ ਅਪਲਾਈ ਕਰਨ ਵਾਸਤੇ ਤੁਹਾਡਾ ਟੈਕਨੌਇਡ ਹੋਣਾ ਜ਼ਰੂਰੀ ਨਹੀਂ ਹੈ।
ਡੇਟਾ ਸਾਇੰਟਿਸਟ
ਇਸ ਸਮੇਂ ਕ੍ਰਿਪਟੋ ਉਦਯੋਗ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਵਿੱਚੋਂ ਇੱਕ ਡੇਟਾ ਸਾਇੰਟਿਸਟ ਦੀ ਭੂਮਿਕਾ ਹੈ।
ਡੇਟਾ ਸਾਇੰਟਿਸਟ ਵਿਆਪਕ ਅਣਫਿਲਟਰਡ ਡੇਟਾ ਤੋਂ ਐਕਸ਼ਨੇਬਲ ਇਨਸਾਈਟ ਬਣਾਉਂਦੇ ਹਨ ਅਤੇ ਬਦਲੇ ਵਿੱਚ ਸਮਾਧਾਨ ਵਿਕਸਿਤ ਕਰਦੇ ਹਨ। ਕਈ ਟੂਲ ਅਤੇ ਮੁਹਾਰਤਾਂ ਜਿਵੇਂ ਕਿ ਮਸ਼ੀਨ ਲਰਨਿੰਗ ਅਜਿਹੇ ਇਨਸਾਈਟ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ।
ਤੁਸੀਂ ਆਖ਼ਰੀ ਲਾਈਨ ਵਿੱਚ ਧੀਰਜ ਵੀ ਜੋੜ ਸਕਦੇ ਹੋ।
ਇੱਕ ਵਾਰ ਵਿਕਸਿਤ ਕਰਨ ਤੋਂ ਬਾਅਦ ਇਹ ਇਨਸਾਈਟ ਸਟੇਕਹੋਲਡਰਾਂ ਨੂੰ ਭੇਜੇ ਜਾਂਦੇ ਹਨ ਜੋ ਮਹੱਤਵਪੂਰਨ ਫ਼ੈਸਲੇ ਲੈਣ ਵਿੱਚ ਫਰਮਾਂ ਦੀ ਮਦਦ ਕਰਦੇ ਹਨ।
ਬਲੌਕਚੇਨ ਡਵੈੱਲਪਰ
ਬਲੌਕਚੇਨ ਡਵੈਲਪਮੈਂਟ ਵਿੱਚ ਦੋ ਮੁੱਖ ਭੂਮਿਕਾਵਾਂ ਹਨ।
ਇੱਕ ਬਲੌਕਚੇਨ ਸੌਫ਼ਟਵੇਅਰ ਡਵੈੱਲਪਰ ਅਤੇ ਇੱਕ ਕੋਰ ਬਲੌਕਚੇਨ ਡਵੈੱਲਪਰ ਹੈ, ਦੋਵਾਂ ਸ਼੍ਰੇਣੀਆਂ ਦੀਆਂ ਵੱਖ-ਵੱਖ ਭੂਮਿਕਾਵਾਂ ਹਨ।
ਕੋਰ ਬਲੌਕਚੇਨ ਡਵੈੱਲਪਰ ਬਲੌਕਚੇਨ ਸਿਸਟਮ ਦੇ ਆਰਕੀਟੈਕਚਰ ਅਤੇ ਸੁਰੱਖਿਆ ਦੇ ਵਿਕਾਸ ਲਈ ਜ਼ਿੰਮ੍ਹੇਵਾਰ ਹੈ।
ਦੂਜੇ ਪਾਸੇ, ਸੌਫ਼ਟਵੇਅਰ ਡਵੈੱਲਪਰ ਵਿਕੇਂਦਰੀਕ੍ਰਿਤ ਐਪਲੀਕੇਸ਼ਨਾਂ/ਸਮਾਰਟ ਇਕਰਾਰਨਾਮਿਆਂ ਦਾ ਨਿਰਮਾਣ ਕਰਦਾ ਹੈ, ਜਾਂਚਦਾ ਹੈ ਅਤੇ ਯਕੀਨੀ ਬਣਾਉਂਦਾ ਹੈ ਕਿ ਇਹ ਉਮੀਦ ਅਨੁਸਾਰ ਕੰਮ ਕਰਦੇ ਹਨ। ਜੇਕਰ ਤੁਸੀਂ ਬਲੌਕਚੇਨ ਡਵੈੱਲਪਰ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਭਾਰਤ ਦੇ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ WazirX ‘ਤੇ ਇਸ ਭੂਮਿਕਾ ਲਈ ਮੌਕੇ ਖੁੱਲ੍ਹੇ ਹਨ।
ਇਸ ਨੌਕਰੀ ਲਈ ਤੁਹਾਨੂੰ ਹੇਠਾਂ ਦਿੱਤੀਆਂ ਕੁੱਝ ਮੁਹਾਰਤਾਂ ਦੀ ਲੋੜ ਹੋ ਸਕਦੀ ਹੈ:
• ਕ੍ਰਿਪਟੋਗਰਾਫੀ
• ਸਮਾਰਟ ਇਕਰਾਰਨਾਮਿਆਂ ਅਤੇ ਡੇਟਾ ਸੰਰਚਨਾਵਾਂ ਦੀ ਸਮਝ
• ਬਲੌਕਚੇਨ ਆਰਕੀਟੈਕਚਰ ਦੀ ਸਮਝ
• ਵੈੱਬ ਡਵੈੱਲਪਮੈਂਟ
ਕ੍ਰਿਪਟੋ ਮਾਰਕੀਟ ਵਿਸ਼ਲੇਸ਼ਕ
ਸੰਗਠਨ ਜਲਦ ਤੋਂ ਜਲਦ ਉਨ੍ਹਾਂ ਪ੍ਰੋਫੈਸ਼ਨਲਾਂ ਨੂੰ ਕੰਮ ‘ਤੇ ਰੱਖ ਰਹੇ ਹਨ ਜਿਨ੍ਹਾਂ ਵਿੱਚ ਕ੍ਰਿਪਟੋ ਦੀਆਂ ਮੁਹਾਰਤਾਂ ਹਨ। ਕਾਰੋਬਾਰ ਦੀਆਂ ਗਤੀਵਿਧੀਆਂ ਵਿੱਚ ਸੁਧਾਰ ਕਰਨ ਲਈ ਕ੍ਰਿਪਟੋ ਖੇਤਰ ਵਿੱਚ ਵਿਸ਼ੇੱਸ਼ਗਤਾ ਵਾਲੇ ਲੋਕਾਂ ਦੀ ਚੰਗੀ ਡਿਮਾਂਡ ਹੈ।
ਕ੍ਰਿਪਟੋ ਵਿਸ਼ਲੇਸ਼ਕ ਬੱਸ ਅਜਿਹਾ ਕੰਮ ਹੀ ਕਰਦੇ ਹਨ। ਉਹ ਵਿਸ਼ਲੇਸ਼ਣ ਕਰਨ, ਇਨਸਾਈਟ ਪ੍ਰਦਾਨ ਕਰਨ, ਸੋਧ ਕਰਨ, ਦੂਰਅੰਦੇਸ਼ਾ ਲਗਾਉਣ, ਬਾਜ਼ਾਰ ਰੁਝਾਨਾਂ, ਮੰਗ, ਕੀਮਤਾਂ ਅਤੇ ਹੋਰ ਬਹੁਤੇ ਕਾਰਕਾਂ ਦੀ ਨਿਗਰਾਨੀ ਕਰਨ ਲਈ ਜ਼ਿੰਮ੍ਹੇਵਾਰ ਹਨ। ਲਗਭਗ ਇੱਕ ਕ੍ਰਿਪਟੋ ਡੇਟਾ ਸਾਇੰਟਿਸਟ ਵਾਂਗ ਪਰ ਪੂਰੀ ਤਰ੍ਹਾਂ ਨਹੀਂ।
ਇਸ ਨੌਕਰੀ ਲਈ, ਗਾਹਕਾਂ ਅਤੇ ਨਿਵੇਸ਼ਕਾਂ ਨੂੰ ਤਕਨੀਕਾਂ ਅਤੇ ਸਹੀ ਅਨੁਮਾਨ ਦੀ ਵਰਤੋਂ ਕਰਕੇ ਨਿਵੇਸ਼ ਸੰਬੰਧੀ ਸੇਧਾਂ ਦੇਣ ਅਤੇ ਨਿਵੇਸ਼ ਮੌਕਿਆਂ ਦੀਆਂ ਸਿਫਾਰਿਸ਼ਾਂ ਕਰਨ ਵਰਗੀਆਂ ਯੋਗਤਾਵਾਂ ਦੀ ਲੋੜ ਹੁੰਦੀ ਹੈ।
ਗਾਹਕ ਸਹਾਇਤਾ ਕਰਮੀ
ਚੰਗੀ ਗਾਹਕ ਸਾਇਤਾ ਤੋਂ ਬਿਨਾਂ ਕੋਈ ਵੀ ਕਾਰੋਬਾਰ ਤਰੱਕੀ ਨਹੀਂ ਕਰ ਸਕਦਾ। ਹਰ ਦਿਨ ਵੱਧ ਵਰਤੋਂਕਾਰਾਂ ਦੇ ਨਾਲ ਵਧਦੇ ਉਦਯੋਗ ਦੇ ਰੂਪ ਵਿੱਚ ਇਹ ਸੁਭਾਵਿਕ ਹੈ ਕਿ ਗਾਹਕ ਸਹਾਇਤਾ ਵਿੱਚ ਭੂਮਿਕਾ ਦੀ ਬਹੁਤ ਲੋੜ ਹੈ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕ੍ਰਿਪਟੋ ਐਕਸਚੇਂਜ ਇੱਕ ਵਾਰ ਵਿੱਚ ਹਜ਼ਾਰਾਂ ਵਰਤੋਂਕਾਰਾਂ ਨਾਲ ਔਨਲਾਈਨ ਕੰਮ ਕਰਦੇ ਹਨ। ਐਨੇ ਵਰਤੋਂਕਾਰਾਂ ਅਤੇ ਉਨ੍ਹਾਂ ਦੇ ਸਵਾਲਾਂ ਨੂੰ ਪ੍ਰਬੰਧਿਤ ਕਰਨਾ ਇਸ ਨੌਕਰੀ ਦੀਆਂ ਬੁਨਿਆਦੀ ਗੱਲਾਂ ਹਨ।
ਇਸੇ ਤਰ੍ਹਾਂ, ਇਸ ਨੌਕਰੀ ਲਈ ਸੰਬੰਧਾਂ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਨੂੰ ਸੰਭਾਲਣਾ,
ਭਾਈਚਾਰਿਆਂ ਨਾਲ ਜੁੜਨਾ ਅਤੇ ਦਰਸ਼ਕਾਂ ਨੂੰ ਸਮਝਾਉਣ ਲਈ ਇਵੈਂਟਾਂ ਦਾ ਪ੍ਰਬੰਧ ਕਰਨਾ ਵਰਗੀਆਂ ਮੁਹਾਰਤਾਂ ਦੀ ਲੋੜ ਹੁੰਦੀ ਹੈ।
ਸਮੁੱਚੇ ਤੌਰ ‘ਤੇ, ਨਿਯੁਕਤ ਕਰਮਚਾਰੀ ਇਹ ਯਕੀਨੀ ਬਣਾਏਗਾ ਕਿ ਕਿਸੇ ਵੀ ਸੰਦੇਹ ਨੂੰ ਸੁਲਝਾਉਂਦੇ ਸਮੇਂ ਗਾਹਕਾਂ ਨੂੰ ਚੰਗਾ ਅਨੁਭਵ ਹੁੰਦਾ ਹੈ। ਕ੍ਰਿਪਟੋ ਐਕਸਚੇਂਜ ਜਿਵੇਂ ਕਿ WazirX ਨੇ ਆਪਣੇ ਵਰਤੋਂਕਾਰ ਅਧਾਰ ਦੀ ਖੁਸ਼ੀ ‘ਤੇ ਵਿਚਾਰ ਕੀਤਾ ਹੈ ਅਤੇ ਮੌਜੂਦਾ ਸਮੇਂ ਗਾਹਕ ਸਹਾਇਤਾ ਦੀਆਂ ਨੌਕਰੀਆਂ ਖੋਲ੍ਹੀਆਂ ਹਨ।
ਕ੍ਰਿਪਟੋ ਮਾਰਕੀਟਿੰਗ
ਕਿਸੇ ਕਾਰੋਬਾਰ ਦੀ ਸਥਾਪਨਾ ਤੋਂ ਲੈ ਕੇ ਅਤੇ ਉਸ ਤੋਂ ਬਾਅਦ ਉਸਦੇ ਪੂਰੇ ਜੀਵਨਚੱਕਰ ਦੌਰਾਨ ਮਾਰਕੀਟਿੰਗ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੁੰਦਾ ਹੈ। ਮਾਰਕੀਟਿੰਗ ਨਾ ਸਿਰਫ਼ ਗਾਹਕ ਅਧਾਰ ਦਾ ਵਿਸਤਾਰ ਕਰਨ ਅਤੇ ਉਤਪਾਦ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕਰਦੀ ਹੈ, ਬਲਕਿ ਇਹ ਪ੍ਰਤਿਯੋਗਤਾ ਦਾ ਸਾਹਮਣਾ ਕਰਨ ਅਤੇ ਉਤਪਾਦਾਂ ਅਤੇ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਇੱਕ ਔਜ਼ਾਰ ਦੇ ਰੂਪ ਵਿੱਚ ਕੰਮ ਕਰਦੀ ਹੈ।
ਕ੍ਰਿਪਟੋ ਖੇਤਰ ਵਿੱਚ, ਮਾਰਕੀਟਿੰਗ ਆਪਣੇ ਸਾਰੇ ਰੂਪਾਂ ਅਤੇ ਭੂਮਿਕਾਵਾਂ ਵਿੱਚ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਇਹ ਉਦਯੋਗ ਆਪਣੀ ਸ਼ੁਰੂਆਤ ਵਿੱਚ ਹੈ ਅਤੇ ਇਸ ਨੂੰ ਪੂਰੇ ਪ੍ਰਚਾਰ ਅਤੇ ਦਰਸ਼ਕਾਂ ਦੇ ਧਿਆਨ ਨੂੰ ਆਕਰਸ਼ਿਤ ਕਰਨ ਦੀ ਲੋੜ ਹੈ।
ਉਦਾਹਰਣ ਲਈ, ਮਾਰਕੀਟਰ ਮੁਹਿੰਮਾਂ ਦਾ ਡਿਜ਼ਾਈਨ ਤਿਆਰ ਕਰ ਸਕਦੇ ਹਨ ਅਤੇ ਆਪਣੇ ਮਾਰਕੀਟ ਨੂੰ ਵਧਾਉਣ ਲਈ NFTs, ETFs ਵਰਗੇ ਖ਼ਾਸ ਕ੍ਰਿਪਟੋ ਉਤਪਾਦਾਂ ਨੂੰ ਲਾਂਚ ਕਰਨ ਵਿੱਚ ਮਦਦ ਕਰ ਸਕਦੇ ਹਨ। ਸੰਭਾਵਿਤ ਵਰਤੋਂਕਾਰਾਂ ਦਾ ਪਤਾ ਲਗਾ ਕੇ ਅਤੇ ਰੁਝਾਨਾਂ ਦੀ ਨਿਗਰਾਨੀ ਕਰਕੇ, ਮਾਰਕੀਟਰ ਲਾਭ ਅਤੇ ਮਾਰਕੀਟ ਸ਼ੇਅਰ ਨੂੰ ਅਧਿਕਤਮ ਕਰਨ ਲਈ ਰਣਨੀਤੀਆਂ ਦਾ ਵਿਕਾਸ ਕਰ ਸਕਦੇ ਹਨ।
ਵਿੱਤ ਪ੍ਰਬੰਧਕ
ਉਨ੍ਹਾਂ ਕੁੱਝ ਨੌਕਰੀਆਂ ਵਿੱਚੋਂ ਇੱਕ ਹੋਣ ਦੇ ਨਾਤੇ ਜਿਨ੍ਹਾਂ ਲਈ ਜ਼ਿਆਦਾ ਤਕਨੀਕੀ ਹੋਣ ਦੀ ਲੋੜ ਨਹੀਂ ਹੈ, ਵਿੱਤੀ ਖੇਤਰ ਉਹ ਬਹੁਤ ਸਾਰੇ ਅਹੁਦੇ ਹਨ ਜਿਨ੍ਹਾਂ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ।
ਇਨ੍ਹਾਂ ਵਿੱਚੋਂ ਕੁੱਝ ਵਿੱਚ ਸ਼ਾਮਲ ਹਨ:
• ਨਿਵੇਸ਼ ਵਿਸ਼ਲੇਸ਼ਕ
• ਜੋਖਿਮ ਵਿਸ਼ਲੇਸ਼ਕ
• ਵੈਂਚਰ ਕੈਪੀਟਲ ਵਿਸ਼ਲੇਸ਼ਕ
• ਵਿੱਤ ਸੋਧ ਇੰਜੀਨਿਅਰ
• ਕਾਰੋਬਾਰ ਵਿਕਾਸ ਪ੍ਰਬੰਧਕ
ਕ੍ਰਿਪਟੋ ਵਿੱਚ ਨਿਵੇਸ਼ ਜੋਖਿਮ ਨਾਲ ਭਰਿਆ ਹੈ ਅਤੇ ਇਸ ਬਾਰੇ ਫਰਮਾਂ ਨੂੰ ਵਿੱਤੀ ਵਿਸ਼ੇਸ਼ੱਗ ਨਾਲੋਂ ਹੋਰ ਕੋਈ ਵੀ ਬਿਹਤਰ ਨਹੀਂ ਸਮਝਾ ਸਕਦਾ। ਚਾਹੇ ਖੁਦ ਕ੍ਰਿਪਟੋ ਵਿੱਚ ਨਿਵੇਸ਼ ਕਰਨਾ ਹੈ ਜਾਂ ਨਿਵੇਸ਼ਕਾਂ ਨੂੰ ਸਲਾਹ ਦੇਣੀ ਹੈ, ਕ੍ਰਿਪਟੋ ਨੌਕਰੀ ਦੇ ਇਸ ਖੇਤਰ ਲਈ ਗੁੰਜਾਇਸ਼ ਕਾਫ਼ੀ ਵਿਆਪਕ ਹੈ।
ਉੱਪਰ ਦਿੱਤੀ ਗਈ ਸੂਚੀ ਸੰਪੂਰਨ ਨਹੀਂ ਹੈ ਪਰ ਸਾਡਾ ਵਿਸ਼ਵਾਸ ਕਰੋ ਕ੍ਰਿਪਟੋ ਵਿੱਚ ਵਿੱਤੀ ਨੌਕਰੀਆਂ ਬਾਰੇ ਜਾਣਨ ਲਈ ਹੋਰ ਬਹੁਤ ਕੁੱਝ ਹੈ।
ਭਾਰਤ ਵਿੱਚ ਕ੍ਰਿਪਟੋ ਨੌਕਰੀ ਕਿਵੇਂ ਪ੍ਰਾਪਤ ਕਰੀਏ?
ਕ੍ਰਿਪਟੋ ਉਦਯੋਗ ਲਈ ਕੰਮ ਕਰਨ ਦਾ ਹੋਰ ਫਾਇਦਾ ਆਮ ਤੌਰ ‘ਤੇ ਸਥਾਪਿਤ ਉਦਯੋਗਾਂ ਦੀ ਤੁਲਨਾ ਵਿੱਚ ਮੁਹਾਰਤਾਂ ਜਾਂ ਯੋਗਤਾਵਾਂ ਸੰਬੰਧੀ ਫਲੈਕਸੀਬਿਲਟੀ ਹੈ। ਕ੍ਰਿਪਟੋ ਉਦਯੋਗ ਨੂੰ ਆਏ ਹੋਏ ਲਗਭਗ 12 ਸਾਲ ਹੀ ਹੋਏ ਹਨ ਅਤੇ ਇਹ ਅਜੇ ਵੀ ਵੱਧ ਰਿਹਾ ਹੈ।
ਹੋ ਸਕਦਾ ਹੈ ਤੁਹਾਡੇ ਨਿਯੋਕਤਾਵਾਂ ਨੂੰ ਅਜਿਹੇ ਕਰਮਚਾਰੀ ਨਾ ਮਿਲੇ ਹੋਣ ਜੋ ਉਨ੍ਹਾਂ ਦੇ ਨੌਕਰੀ ਵੇਰਵਿਆਂ ਵਿੱਚ ਫਿੱਟ ਨਾ ਬੈਠੇ ਹੋਣ। ਜ਼ਿਆਦਾ ਤੋਂ ਜ਼ਿਆਦਾ ਉਹ ਸ਼ਾਇਦ ਇਸ ਖੇਤਰ ਵਿੱਚ ਅਨੁਭਵੀ ਹੋਣਗੇ ਪਰ ਅਖੀਰ ਵਿੱਚ ਸਿੱਖ ਗਏ ਅਤੇ ਸਫ਼ਲ ਹੋ ਗਏ। ਜਦੋਂ ਤੱਕ ਤੁਹਾਡੇ ਕੋਲ ਇੱਕ ਚੰਗਾ ਰਵੱਈਆ ਹੈ ਅਤੇ ਤੁਸੀਂ ਹਰ ਦਿਨ ਸਿੱਖਣ ਲਈ ਤਿਆਰ ਹੋ, ਤਦ ਕ੍ਰਿਪਟੋਕਰੰਸੀ ਵਿੱਚ ਨੌਕਰੀ ਤੁਹਾਡੇ ਤੋਂ ਬਹੁਤੀ ਦੂਰ ਨਹੀਂ। ਜੇਕਰ ਤੁਸੀਂ ਇਸ ਉਦਯੋਗ ਵਿੱਚ ਅਪਲਾਈ ਕਰਨ ਜਾ ਰਹੇ ਹੋ ਤਾਂ ਇਹ ਦੋ ਯੋਗਤਾਵਾਂ ਦਾ ਹੋਣਾ ਲਾਜ਼ਮੀ ਹੈ। ਜੇਕਰ ਤੁਸੀਂ ਇਹ ਵੀ ਨਹੀਂ ਜਾਣਦੇ ਕਿ ਬੈਲੇਂਸ ਸ਼ੀਟ ਕੀ ਹੈ, ਤਾਂ ਤੁਸੀਂ ਵਿੱਤ ਵਿੱਚ ਨੌਕਰੀ ਪਾਉਣ ਦੀ ਉਮੀਦ ਨਹੀਂ ਕਰ ਸਕਦੇ।
ਸਿੱਟਾ
ਕੁੱਲ ਮਿਲਾ ਕੇ, ਮੌਜੂਦਾ ਸਮੇਂ, ਭਾਰਤ ਵਿੱਚ ਬਹੁਤ ਸਾਰੀਆਂ ਕ੍ਰਿਪਟੋ ਨੌਕਰੀਆਂ ਹਨ। ਇਸ ਤੋਂ ਇਲਾਵਾ, ਕਈ ਅਹੁਦਿਆਂ ਲਈ ਪ੍ਰੋਗਰਾਮਿੰਗ ਜਾਂ ਕੋਡਿੰਗ ਮੁਹਾਰਤਾਂ ਦੀ ਲੋੜ ਵੀ ਨਹੀਂ ਹੈ। ਜਦੋਂ ਤੋਂ ਇਹ ਨਵਾਂ ਉਦਯੋਗ ਉੱਭਰਿਆ ਹੈ, ਇਸ ਵਿੱਚ ਨਵੇਂ ਮੌਕੇ ਉੱਭਰ ਰਹੇ ਹਨ। ਕ੍ਰਿਪਟੋ ਵਿਸ਼ੇਸ਼ੱਗ ਹੋਣਾ ਜ਼ਰੂਰੀ ਨਹੀਂ ਹੈ। ਪਰ ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਖੇਤਰ ਦੀਆਂ ਬੁਨਿਆਦੀ ਗੱਲਾਂ ਸਿੱਖ ਲਵੋਂ।
ਸਮੁੱਚੇ ਤੌਰ ‘ਤੇ, ਜੇਕਰ ਤੁਸੀਂ ਬਲੌਕਚੇਨ ਤਕਨਾਲੋਜੀ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਯੋਗਦਾਨ ਦੇਣਾ ਚਾਹੁੰਦੇ ਹੋ, ਤਾਂ ਫਰਮਾਂ ਜਲਦ ਹੀ ਕਿਸੇ ਵੀ ਉਪਯੁਕਤ ਨੌਕਰੀ ‘ਤੇ ਤੁਹਾਨੂੰ ਰੱਖ ਸਕਦੀਆਂ ਹਨ। ਕ੍ਰਿਪਟੋ ਨੌਕਰੀਆਂ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਿੱਖਿਆ ਪਿਛੋਕੜ ਦੇ ਸੰਬੰਧ ਵਿੱਚ ਕੋਈ ਹੱਦਾਂ ਨਹੀਂ ਹਨ ਪਰ ਇਸਦੇ ਬਜਾਏ ਕਿ ਤੁਸੀਂ ਕਿੰਨਾ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ। ਤੁਸੀਂ ਕਿਹੜੀ ਕ੍ਰਿਪਟੋ ਨੌਕਰੀ ਲਈ ਅਪਲਾਈ ਕਰ ਰਹੇ ਹੋ? ਸਾਨੂੰ ਹੇਠਾਂ ਟਿੱਪਣੀਆਂ ਵਿੱਚ ਦੱਸੋ!
![](https://wazirx.com/blog/punjabi/wp-content/uploads/sites/13/2022/04/Screenshot-2021-10-13-at-11.50.04-AM-e1634551390723-1.png)