ਭਾਰਤ ਕ੍ਰਿਪਟੋ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਮਾਰਚ 2020 ਵਿੱਚ ਕ੍ਰਿਪਟੋਕਰੰਸੀ ਲਈ ਬੈਂਕਾਂ ਦੇ ਸਮਰਥਨ ਨੂੰ ਲੈ ਕੇ RBI ਦੀ ਦੋ ਸਾਲ ਪੁਰਾਣੀ ਪਾਬੰਦੀ ਨੂੰ ਹਟਾਏ ਜਾਣ ਕਰਕੇ, ਨਵੇਂ ਅਤੇ ਬਿਹਤਰ ਪੀਅਰ-ਟੂ-ਪੀਅਰ ਐਕਸਚੇਂਜ ਤੇਜ਼ੀ ਨਾਲ ਉੱਭਰੇ ਹਨ। ਸਥਾਨਕ ਕ੍ਰਿਪਟੋ ਵਪਾਰ, ਖ਼ਾਸ ਕਰਕੇ ਭਾਰਤ ਵਿੱਚ P2P ਕ੍ਰਿਪਟੋਕਰੰਸੀ ਐਕਸਚੇਂਜਾਂ ‘ਤੇ ਤੇਜ਼ੀ ਨਾਲ ਵਧਿਆ ਹੈ ਕਿਉਂਕਿ ਭਾਰਤ ਵਿੱਚ ਵੱਧ ਤੋਂ ਵੱਧ ਲੋਕ ਕ੍ਰਿਪਟੋਕਰੰਸੀ ਨੂੰ ਵੇਚਣ ਅਤੇ ਖਰੀਦਣ ਅਤੇ ਵੱਡੇ ਮੁਨਾਫ਼ੇ ਕਮਾਉਣ ਲਈ ਉਤਸੁਕ ਹਨ।
ਕ੍ਰਿਪਟੋਕਰੰਸੀ, ਜਿਸ ਨੂੰ ਪਹਿਲਾਂ ਇੱਕ ਸ਼ੱਕ ਦੀ ਨਜ਼ਰ ਨਾਲ ਅਤੇ ਤਕਨੀਕ ਨੂੰ ਲੈ ਕੇ ਉਤਸ਼ਾਹੀ ਲੋਕਾਂ ਲਈ ਤੇਜ਼ ਪੈਸਾ ਕਮਾਉਣ ਦੇ ਸਾਧਨ ਵਜੋਂ ਦੇਖਿਆ ਜਾਂਦਾ ਸੀ, ਹੁਣ ਇਸ ਨੂੰ ਲੈਣ-ਦੇਣ ਦੇ ਇੱਕ ਸੁਰੱਖਿਅਤ ਮਾਧਿਅਮ ਅਤੇ ਵਿੱਤ ਦੀ ਡਿਜਿਟਲ ਦੁਨੀਆਂ ਵਿੱਚ ਇੱਕ ਉਪਯੁਕਤ ਰਾਹ ਵਜੋਂ ਦੇਖਿਆ ਜਾ ਰਿਹਾ ਹੈ।
ਕੁੱਝ ਲੋਕ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਇਸ ਸਮੇਂ ਪੂਰੇ ਫਿਨਟੈਕ ਖੇਤਰ ਵਿੱਚ ਕ੍ਰਿਪਟੋ ਸਭ ਤੋਂ ਵਧੀਆ ਉਤਪਾਦ ਹੈ। ਜੇਕਰ ਤੁਸੀਂ ਚੰਗੀਆਂ ਰਿਟਰਨਾਂ ਦੇ ਨਾਲ ਆਪਣੀ ਮਿਹਨਤ ਦੀ ਕਮਾਈ ਨੂੰ ਚੰਗੇ ਇਸਤੇਮਾਲ ਵਿੱਚ ਲਾਉਣ ਲਈ ਕ੍ਰਿਪਟੋਕਰੰਸੀ ਵਿੱਚ ਵਪਾਰ ਕਰਨ ਦੀ ਸੋਚ ਰਹੇ ਹੋ, ਤਾਂ ਇੱਥੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਤੁਸੀਂ ਕਿਵੇਂ ਭਾਰਤ ਵਿੱਚ WazirX ਰਾਹੀਂ INR ਵਿੱਚ ਕ੍ਰਿਪਟੋਕਰੰਸੀ ਵੇਚ ਜਾਂ ਖਰੀਦ ਸਕਦੇ ਹੋ!
1. WazirX ਵਿਖੇ ਆਪਣਾ ਖਾਤਾ ਖੋਲ੍ਹੋ
- WazirX ‘ਤੇ ਜਾਓ, ਆਪਣਾ ਮੁਫ਼ਤ WazirX ਖਾਤਾ ਬਣਾਉਣ ਲਈ ਕੁੱਝ ਸਧਾਰਨ ਕਦਮਾਂ ਦੀ ਵਰਤੋਂ ਕਰਕੇ ਸਾਈਨ ਅੱਪ ਕਰੋ। ਜਾਂ Android ਜਾਂ iOS ਲਈ WazirX ਐਪ ਡਾਊਨਲੋਡ ਕਰੋ। ਜਦੋਂ ਤੁਸੀਂ ਇੱਕ ਵਾਰ ਇਸ ਪੰਨੇ ‘ਤੇ ਚਲੇ ਜਾਂਦੇ ਹੋ, ਤਾਂ ਇੱਕ ਮਜ਼ਬੂਤ ਪਾਸਵਰਡ ਨਾਲ ਆਪਣਾ ਪਸੰਦੀਦਾ ਈਮੇਲ ਪਤਾ ਭਰੋ।
• ‘ਸਾਈਨ ਅੱਪ’ ਬਟਨ ‘ਤੇ ਕਲਿੱਕ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਨਿਯਮ ਅਤੇ ਸ਼ਰਤਾਂ ਨੂੰ ਚੰਗੀ ਤਰ੍ਹਾਂ ਪੜ੍ਹਦੇ ਹੋ ਅਤੇ ਫਿਰ ’ਮੈਂ’ਤੁਸੀਂ WazirX ਦੀਆਂ ਸੇਵਾ ਸ਼ਰਤਾਂ ਨਾਲ ਸਹਿਮਤ ਹਾਂ’ ਵਾਲੇ ਬਾਕਸ ‘ਤੇ ਨਿਸ਼ਾਨ ਲਗਾਉਂਦੇ ਹੋ।
• ਖਾਤਾ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ‘ਸਾਈਨ ਅੱਪ’ ‘ਤੇ ਕਲਿੱਕ ਕਰੋ।
• ਅੱਗੇ ਵਧਣ ਲਈ ਤੁਹਾਨੂੰ ਆਪਣੇ ਈਮੇਲ ਪਤੇ ਦੀ ਤਸਦੀਕ ਕਰਨੀ ਹੋਵੇਗੀ ਅਤੇ ਆਪਣੇ ਮੁਫ਼ਤ WazirX ਖਾਤੇ ਤੱਕ ਪਹੁੰਚ ਕਰਨੀ ਹੋਵੇਗੀ। ਤਸਦੀਕ ਮੇਲ ਲਈ ਆਪਣੀ ਈਮੇਲ ਦੀ ਜਾਂਚ ਕਰੋ, ਅਤੇ ਪ੍ਰਕਿਰਿਆ ਨੂੰ ਪੂਰਾ ਕਰਨ ਲਈ ‘ਮੇਲ ਦੀ ਤਸਦੀਕ ਕਰੋ’ ‘ਤੇ ਕਲਿੱਕ ਕਰੋ। ਜੇਕਰ ਤੁਹਾਨੂੰ ਪਹਿਲੀ ਕੋਸ਼ਿਸ਼ ਵਿੱਚ ਇਹ ਪ੍ਰਾਪਤ ਨਹੀਂ ਹੁੰਦੀ, ਤਾਂ ਤੁਸੀਂ ਆਪਣੇ ‘ਸਪੈਮ’ ਫੋਲਡਰ ਦੀ ਜਾਂਚ ਕਰ ਸਕਦੇ ਹੋ ਜਾਂ ਆਪਣੀ ਈਮੇਲ ਵਿੱਚ ਇਸ ਨੂੰ ਦੁਬਾਰਾ ਭੇਜਣ ਲਈ ‘ਇੱਥੇ ਦੁਬਾਰਾ ਭੇਜੋ’ ‘ਤੇ ਕਲਿੱਕ ਕਰ ਸਕਦੇ ਹੋ।
• ਇੱਕ ਵਾਰ ਸਫ਼ਲਤਾਪੂਰਵਕ ਆਪਣੀ ਈਮੇਲ ਦੀ ਤਸਦੀਕ ਕਰਨ ਤੋਂ ਬਾਅਦ, ਤੁਹਾਨੂੰ ਇਹ ਸੁਨੇਹਾ ਦਿਖਾਈ ਦੇਵੇਗਾ।
KYC ਤਸਦੀਕ
ਆਪਣੇ ਮੁਫ਼ਤ WazirX ਖਾਤੇ ਤੱਕ ਪਹੁੰਚ ਕਰਨ ਲਈ ਅਤੇ ਇਸ ਨੂੰ ਚਲਾਉਣ ਲਈ ਤੁਹਾਨੂੰ ਇਸ ਆਖ਼ਰੀ ਕਦਮ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ।
• ਡ੍ਰਾਪ-ਡਾਊਨ ਮੀਨੂੰ ਤੋਂ ਆਪਣਾ ਦੇਸ਼ ਚੁਣੋ। ਤੁਹਾਨੂੰ ਫਿਰ KYC ਤਸਦੀਕ ਲਈ ਕਿਹਾ ਜਾਵੇਗਾ।
ਬੱਸ ਐਨਾ ਹੀ! KYC ਤਸਦੀਕ ਦੇ ਪੂਰਾ ਹੋ ਜਾਣ ਤੋਂ ਬਾਅਦ, WazirX ‘ਤੇ ਅਸਾਨੀ ਨਾਲ ਕ੍ਰਿਪਟੋ ਵਿੱਚ ਵਪਾਰ ਕਰਨ ਲਈ ਤੁਹਾਡੇ ਕੋਲ ਇੱਕ ਚਾਲੂ ਖਾਤਾ ਹੋਵੇਗਾ।
2. ਆਪਣੇ WazirX ਖਾਤੇ ਵਿੱਚ ਫੰਡ ਜਮ੍ਹਾਂ ਕਰਵਾਉਣਾ
ਇੱਥੇ ਦੋ ਤਰੀਕੇ ਹਨ ਜਿਨ੍ਹਾਂ ਰਾਹੀਂ ਤੁਸੀਂ ਆਪਣੇ WazirX ਖਾਤੇ ਲਈ ਡਿਪੋਜ਼ਿਸ਼ਨ ਪ੍ਰਕਿਰਿਆ ਨੂੰ ਸ਼ੁਰੂ ਕਰ ਸਕਦੇ ਹੋ:
• WazirX ‘ਤੇ INR ਜਮ੍ਹਾਂ ਕਰਵਾਉਣਾ
ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਆਪਣੇ WazirX ਖਾਤੇ ਵਿੱਚ ਫੰਡ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਤੁਹਾਡੀ KYC ਤਸਦੀਕ ਦਾ ਪੂਰਾ ਹੋਣਾ ਲਾਜ਼ਮੀ ਹੈ।
WazirX ‘ਤੇ INR ਜਮ੍ਹਾਂ ਕਰਵਾਉਣ ਲਈ, ਤੁਸੀਂ UPI/IMPS/NEFT/RTGS ਵਰਗੀਆਂ ਵਿਧੀਆਂ ਦੀ ਵਰਤੋਂ ਕਰ ਸਕਦੇ ਹੋ। ਤਸਦੀਕ ਉਦੇਸ਼ਾਂ ਲਈ, ਤੁਹਾਨੂੰ WazirX ‘ਤੇ ਆਪਣੇ ਲੈਣ-ਦੇਣ ਵੇਰਵੇ ਸਬਮਿਟ ਕਰਵਾਉਣੇ ਪੈਣਗੇ।
- WazirX ‘ਤੇ ਕ੍ਰਿਪਟੋਕਰੰਸੀ ਜਮ੍ਹਾਂ ਕਰਵਾਉਣੀ
ਭਾਰਤ ਵਿੱਚ ਟੌਪ ਦਾ ਕ੍ਰਿਪਟੋਕਰੰਸੀ ਐਕਸਚੇਂਜ WazirX ਆਪਣੇ ਵਰਤੋਂਕਾਰਾਂ ਨੂੰ ਉਨ੍ਹਾਂ ਦੇ WazirX ਖਾਤੇ ਵਿੱਚ ਕ੍ਰਿਪਟੋਕਰੰਸੀ ਜਮ੍ਹਾਂ ਕਰਵਾਉਣ ਦੇ ਸਮਰੱਥ ਬਣਾਉਂਦਾ ਹੈ। ਇਸ ਪ੍ਰਕਿਰਿਆ ਨੂੰ ਅਸਾਨ ਬਣਾਇਆ ਗਿਆ ਹੈ ਅਤੇ ਤੁਸੀਂ ਭਾਰਤ ਵਿੱਚ ਹੋਰ ਵੌਲਿਟਾਂ ਜਾਂ ਕ੍ਰਿਪਟੋਕਰੰਸੀ ਐਕਸਚੇਂਜਾਂ ਤੋਂ ਆਪਣੇ WazirX ਖਾਤੇ ਵਿੱਚ ਆਪਣੀ ਇੱਛਿਤ ਕ੍ਰਿਪਟੋ ਜਮ੍ਹਾਂ ਕਰਵਾ ਸਕਦੇ ਹੋ ਜਾਂ ਟ੍ਰਾਂਸਫਰ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ? ਇਹ ਪ੍ਰਕਿਰਿਆ ਕਿਸੇ ਵੀ ਜਮ੍ਹਾਂ ‘ਤੇ ਬਿਨਾਂ ਕਿਸੇ ਫੀਸ ਦੇ ਬਿਲਕੁਲ ਮੁਫ਼ਤ ਹੈ! ਤੁਸੀਂ ਆਪਣੇ ਮੁਫ਼ਤ WazirX ਖਾਤੇ ਤੋਂ ਆਪਣਾ ‘ਡਿਪਾਜ਼ਿਟ ਪਤਾ’ ਪ੍ਰਾਪਤ ਕਰਨ ਦੇ ਨਾਲ ਸ਼ੁਰੂ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਅਜਿਹਾ ਕਰ ਲੈਂਦੇ ਹੋ, ਤਾਂ ਆਪਣੇ ਹੋਲਡਿੰਗ ਵੌਲਿਟ ਵਿੱਚ ਡਿਪਾਜ਼ਿਟ ਪਤਾ ਸਾਂਝਾ ਕਰੋ ਅਤੇ ਆਪਣੇ WazirX ਵੌਲਿਟ ਵਿੱਚ ਆਪਣੀ ਪਸੰਦੀਦਾ ਕ੍ਰਿਪਟੋ ਨੂੰ ਅਸਾਨੀ ਨਾਲ ਟ੍ਰਾਂਸਫਰ ਕਰੋ।
3. ਭਾਰਤ ਵਿੱਚ ਕ੍ਰਿਪਟੋਕਰੰਸੀ ਖਰੀਦੋ
ਆਪਣੇ Wazir ਵੌਲਿਟ ਵਿੱਚ ਜਾਂ ਤਾਂ INR ਵਿੱਚ ਜਾਂ ਆਪਣੀ ਪਸੰਦ ਦੀ ਕ੍ਰਿਪਟੋ ਵਿੱਚ, ਇੱਕ ਵਾਰ ਆਪਣੇ ਫੰਡ ਜਮ੍ਹਾਂ ਕਰਵਾਉਣ ਤੋਂ ਬਾਅਦ, ਤੁਸੀਂ ਜਾਂ ਤਾਂ ਪਰੇਸ਼ਾਨੀ ਮੁਕਤ ਵਿਧੀ ਰਾਹੀਂ ਭਾਰਤ ਵਿੱਚ ਕ੍ਰਿਪਟੋਕੰਰਸੀ ਵੇਚ ਸਕਦੇ ਹੋ ਜਾਂ ਖਰੀਦ ਸਕਦੇ ਹੋ। ਇੱਕ ਮਿਸਾਲ ਦੇ ਤੌਰ ‘ਤੇ ਆਓ ਦੇਖਦੇ ਹਾਂ ਕਿ ਤੁਸੀਂ WazirX ਰਾਹੀਂ ਬਿੱਟਕੌਇਨ ਕਿਵੇਂ ਖਰੀਦ ਸਕਦੇ ਹੋ।
INR ਵਿੱਚ ਨਵੀਨਤਮ ਬਿੱਟਕੌਇਨ ਕੀਮਤਾਂ ਦੇਖਣ ਲਈ WazirX ਐਕਸਚੇਂਜ ‘ਤੇ ਜਾਓ। INR ਵਿੱਚ ਨਵੀਨਤਮ ਬਿੱਟਕੌਇਨ ਕੀਮਤਾਂ ਦੇਖਣ ਲਈ WazirX ਐਕਸਚੇਂਜ ‘ਤੇ ਜਾਓ।
ਫਿਰ ਤੁਸੀਂ ਆਪਣੇ ਡੈਸ਼ਬੋਰਡ ‘ਤੇ ‘ਖਰੀਦੋ’ ਜਾਂ ‘ਵੇਚੋ’ ਵਿਕਲਪ ਦੇਖਣ ਲਈ ਹੇਠਾਂ ਸਕ੍ਰੋਲ ਕਰ ਸਕਦੇ ਹੋ। ਬੱਸ ਆਪਣੀ ਇੱਛਿਤ INR ਕੀਮਤ ਅਤੇ ਬਿੱਟਕੌਇਨ ਦੀ ਕੀਮਤ ਦਰਜ ਕਰੋ ਜਿਸ ਨਾਲ ਤੁਸੀਂ ਆਪਣੀ ਖਰੀਦ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ।
‘ਖਰੀਦ ਆਰਡਰ ਕਰੋ’ ‘ਤੇ ਕਲਿੱਕ ਕਰੋ ਅਤੇ ਲੈਣ-ਦੇਣ ਦੇ ਪੂਰਾ ਹੋਣ ਤੱਕ ਉਡੀਕ ਕਰੋ। ਇੱਕ ਵਾਰ ਆਰਡਰ ਦੇ ਪੂਰਾ ਹੋ ਜਾਣ ਤੋਂ ਬਾਅਦ, ਤੁਸੀਂ ਆਪਣੇ WazirX ਵੌਲਿਟ ਵਿੱਚ BTC ਦੇਖ ਸਕਦੇ ਹੋ।
INR ਵਿੱਚ ਕ੍ਰਿਪਟੋਕਰੰਸੀ ਦਾ ਵਪਾਰ ਕਰਨ ਲਈ ਤੁਹਾਨੂੰ WazirX ਕਿਉਂ ਚੁਣਨਾ ਚਾਹੀਦਾ ਹੈ?
WazirX ਭਾਰਤ ਦਾ ਟੌਪ ਦਾ ਕ੍ਰਿਪਟੋਕਰੰਸੀ ਐਕਸਚੇਂਜ ਹੈ ਕਿਉਂਕਿ ਇਹ ਆਪਣੇ ਵਰਤੋਂਕਾਰਾਂ ਨੂੰ ਲਾਈਟ ਦੀ ਸਪੀਡ ਨਾਲ INR ਵਿੱਚ ਜਮ੍ਹਾਵਾਂ ਅਤੇ ਨਿਕਾਸੀਆਂ ਕਰਨ ਦਾ ਵਾਅਦਾ ਕਰਦਾ ਹੈ। ਭਾਰਤ ਵਿੱਚ ਕ੍ਰਿਪਟੋਕਰੰਸੀ ਵੇਚਣ ਜਾਂ ਖਰੀਦਣ ਲਈ ਤੁਹਾਨੂੰ WazirX ਨੂੰ ਕਿਉਂ ਚੁਣਨਾ ਚਾਹੀਦਾ ਹੈ ਇਸਦੇ ਕੁੱਝ ਮੁੱਖ ਕਾਰਨ ਦਿੱਤੇ ਗਏ ਹਨ:
• ਬਹੁਤ ਹੀ ਸੁਰੱਖਿਅਤ
WazirX ਭਾਰਤ ਦੇ ਸਭ ਤੋਂ ਭਰੋਸੇਮੰਦ ਕ੍ਰਿਪਟੋਕਰੰਸੀ ਐਕਸਚੇਂਜਾਂ ਵਿੱਚੋਂ ਇੱਕ ਹੈ ਅਤੇ ਬਹੁਤ ਹੀ ਸੁਰੱਖਿਅਤ ਹੈ ਅਤੇ ਆਪਣੇ ਵਰਤੋਂਕਾਰਾਂ ਲਈ ਸੁਰੱਖਿਆ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਨਿਯਮਿਤ ਸੁਰੱਖਿਆ ਜਾਂਚਾਂ ਨੂੰ ਪੂਰਾ ਕਰਕੇ ਇਹ ਯਕੀਨੀ ਬਣਾਉਂਦਾ ਹੈ ਕਿ ਕੀਤਾ ਜਾਣ ਵਾਲਾ ਹਰੇਕ ਲੈਣ-ਦੇਣ ਸੁਰੱਖਿਅਤ ਅਤੇ ਪ੍ਰਮਾਣਿਤ ਹੋਵੇ।
• ਵਿਆਪਕ ਪਹੁੰਚ
WazirX ਭਾਰਤ ਦਾ ਮਸ਼ਹੂਰ ਕ੍ਰਿਪਟੋਕਰੰਸੀ ਐਕਸਚੇਂਜ ਹੈ ਖ਼ਾਸਕਰ ਓਦੋਂ ਜਦੋਂ ਤੁਸੀਂ
ਵੱਖ-ਵੱਖ ਪਲੇਟਫਾਰਮਾਂ ‘ਤੇ ਇਸਦੀ ਵੱਡੀ ਪਹੁੰਚ ਕਰਕੇ ਭਾਰਤ ਵਿੱਚ ਕ੍ਰਿਪਟੋਕਰੰਸੀ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ। ਇਹ ਆਪਣੇ ਵਰਤੋਂਕਾਰਾਂ ਨੂੰ ਵੈੱਬ, ਮੋਬਾਈਲ ਵਰਗੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਪਾਰ ਦੇ ਇੱਕ ਵਿਲੱਖਣ ਅਨੁਭਵ ਦੀ ਪੇਸ਼ਕਸ਼ ਕਰਦਾ ਹੈ ਅਤੇ ਇਸਦੀਆਂ ਉਹ ਐਪਲੀਕੇਸ਼ਨਾਂ ਵੀ ਹਨ ਜੋ Android ਜਾਂ iOS ਦੋਵਾਂ ਲਈ ਅਨੁਕੂਲ ਹਨ।
• ਤਤਕਾਲ ਲੈਣ-ਦੇਣ
WazirX ਦਾ ਵਿਕਸਿਤ ਵਪਾਰ ਇੰਟਰਫੇਸ ਨਵੇਂ ਕ੍ਰਿਪਟੋ ਨਿਵੇਸ਼ਕਾਂ ਅਤੇ ਪ੍ਰੋਫੈਸ਼ਨਲ ਅਤੇ ਅਨੁਭਵੀ ਵਪਾਰੀਆਂ ਦੋਵਾਂ ਲਈ ਤਤਕਾਲ ਲੈਣ-ਦੇਣ ਨੂੰ ਸਮਰੱਥ ਅਤੇ ਸੁਵਿਧਾਜਨਕ ਬਣਾਉਂਦਾ ਹੈ।
• ਰੈਫ਼ਰਲ ਕਮਿਸ਼ਨ
ਆਪਣੇ ਦੋਸਤਾਂ, ਸਹਿਕਰਮੀਆਂ ਅਤੇ ਪਰਿਵਾਰਕ-ਮੈਂਬਰਾਂ ਨੂੰ ਕ੍ਰਿਪਟੋ ਦੀ ਦੁਨੀਆਂ ਵਿੱਚ ਸ਼ਾਮਲ ਕਰਨ ਅਤੇ ਇਸ ਰੋਮਾਂਚਕ ਬਲੌਕਚੇਨ ਰੈਵੋਲਿਊਸ਼ਨ ਦਾ ਹਿੱਸਾ ਬਣਾਉਣ ਦੇ ਬਦਲੇ ਵਿੱਚ WazirX ਵਰਤੋਂਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਐਪਲੀਕੇਸ਼ਨ ਦੇ ਰੈਫ਼ਰਲ ‘ਤੇ ਬਹੁਤ ਵੱਡਾ 50% ਕਮਿਸ਼ਨ ਵੀ ਮਿਲਦਾ ਹੈ।
• ਮਿੰਟ-ਮਿੰਟ ਬਾਅਦ ਕੀਮਤ ਟ੍ਰੈਕਿੰਗ
ਅਖੀਰ ਵਿੱਚ ਜਦੋਂ ਤੁਸੀਂ ਭਾਰਤ ਦੇ #1 ਕ੍ਰਿਪਟੋਕਰੰਸੀ ਐਕਸਚੇਂਜ, WazirX ਨੂੰ ਚੁਣਦੇ ਹੋ ਤਾਂ ਤੁਹਾਨੂੰ ਵਿਸ਼ੇਸ਼ ਚਾਰਟਾਂ ਤੱਕ ਪਹੁੰਚ ਵੀ ਪ੍ਰਾਪਤ ਹੁੰਦੀ ਹੈ ਜੋ ਵੱਖ-ਵੱਖ ਕ੍ਰਿਪਟੋਕਰੰਸੀਆਂ ਦੀ ਮਿੰਦ-ਮਿੰਦ ਬਾਅਦ ਕੀਮਤ ਟ੍ਰੈਕਿੰਗ ਨੂੰ ਸਮਰੱਥ ਬਣਾਉਂਦੇ ਹਨ। ਇਸ ਤੋਂ ਇਲਾਵਾ, ਸੌਖਾ ਅਤੇ ਨਿਰਵਿਘਨ ਵਰਤੋਂਕਾਰ ਇੰਟਰਫੇਸ ਯਕੀਨੀ ਬਣਾਉਂਦਾ ਹੈ ਕਿ ਵਰਤੋਂਕਾਰਾਂ ਨੂੰ ਪਲੇਟਫਾਰਮ ‘ਤੇ ਪਰੇਸ਼ਾਨੀ ਮੁਕਤ ਅਤੇ ਵਪਾਰ ਦਾ ਨਿਰਵਿਘਨ ਅਨੁਭਵ ਪ੍ਰਾਪਤ ਹੋਵੇ।
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।