Skip to main content

ਭਾਰਤ ਵਿੱਚ ਸ਼ਿਬਾ ਇਨੁ ਕੌਇਨ (SHIB) ਕਿਵੇਂ ਖਰੀਦੀਏ (How To Buy Shiba Inu Coin (SHIB) In India)

By ਨਵੰਬਰ 1, 2021ਮਈ 12th, 20225 minute read
How-to-buy-Shibu-Inu-Coin-SHIB-in-India-WazirX

ਪਿਛਲੇ ਹਫ਼ਤੇ ਦੌਰਾਨ ਮੀਮ-ਅਧਾਰਿਤ ਕ੍ਰਿਪਟੋ-ਕਰੰਸੀ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ। ਹਾਂ, ਤੁਸੀਂ ਬਿਲਕੁਲ ਠੀਕ ਸੁਣਿਆ! ਮੀਮ ਅਧਾਰਿਤ। ਕਹਿ ਸਕਦੇ ਹਾਂ ਕਿ ਅਸਲ ਵਿੱਚ ਪਿਛਲੀ ਸ਼ਤਾਬਦੀ ਦੇ ਲੋਕਾਂ ਦੇ ਵਿਚਾਰ ਉਦਯੋਗ ਨੂੰ ਨਿਯੰਤਰਿਤ ਕਰ ਰਹੇ ਹਨ। ਅਜਿਹੀ ਤਬਦੀਲੀ ਕਰਕੇ ਇਸ ਕ੍ਰਿਪਟੋਕਰੰਸੀ ਅਤੇ ਭਵਿੱਖ ਵਿੱਚ ਇਸਦੀ ਸੰਭਾਵਨਾ ਬਾਰੇ ਚਰਚਾ ਕਰਨ ਦਾ ਹੁਣ ਸਭ ਤੋਂ ਵਧੀਆ ਸਮਾਂ ਹੈ। ਜੇਕਰ ਤੁਸੀਂ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਹੈ – ਤਾਂ ਅਸੀਂ ਸ਼ਿਬਾ ਇਨੁ ਕੌਇਨ ਬਾਰੇ ਗੱਲ ਕਰ ਰਹੇ ਹਾਂ। ਸ਼ਿਬਾ ਟੋਕਨ ਦੇ ਨਾਮ ਨਾਲ ਜਾਣੀ ਜਾਣ ਵਾਲੀ ਇਸ ਕ੍ਰਿਪਟੋਕਰੰਸੀ ਦੀ ਕੀਮਤ ਵਿੱਚ 35% ਵਾਧਾ ਦੇਖਿਆ ਗਿਆ ਹੈ। ਕ੍ਰਿਪਟੋਕਰੰਸੀਆਂ ਦੀ ਕੌਇਨਬੇਸ ਸੂਚੀ ਵਿੱਚ ਜੋੜੇ ਜਾਣ ਤੋਂ ਬਾਅਦ ਇਹ ਸਹੀ ਸੀ।

ਇਸ ਟੋਕਨ ਨੂੰ ਡੌਗਕੌਇਨ ਕਿੱਲਰ ਕਹਿ ਕੇ ਵੀ ਸਰਾਹਿਆ ਜਾ ਰਿਹਾ ਹੈ ਅਤੇ ਇਹ ਬਾਜ਼ਾਰ ਪੂੰਜੀਕਰਨ ਲਈ ਟੌਪ ਦੇ 100 ਕੌਇਨਾਂ ਵਿੱਚ ਆਉਂਦਾ ਹੈ। ਐਨੇ ਥੋੜ੍ਹੇ ਸਮੇਂ ਵਿੱਚ ਐਨੇ ਜ਼ਿਆਦਾ ਮਹੱਤਵ ਕਰਕੇ, ਇਸ ਕੌਇਨ ਦੇ ਵੇਰਵਿਆਂ, ਇਸਦੀ ਕੀਮਤ ਅਤੇ ਭਵਿੱਖ ਵਿੱਚ ਇਸ ਦੇ ਪੈਣ ਵਾਲੇ ਪ੍ਰਭਾਵ ਬਾਰੇ ਜਾਣਨਾ ਜ਼ਰੂਰੀ ਹੋ ਜਾਂਦਾ ਹੈ।

ਸ਼ਿਬਾ ਇਨੁ ਕੌਇਨ ਕੀ ਹੁੰਦੇ ਹਨ?

ਆਓ ਅਸੀਂ ਬਿਲਕੁਲ ਬੁਨਿਆਦੀ ਗੱਲਾਂ ਤੋਂ ਸ਼ੁਰੂ ਕਰਦੇ ਹਾਂ। ਸ਼ਿਬਾ ਟੋਕਨ ਵਿਕੇਂਦਰੀਕਿਰਤ ਕ੍ਰਿਪਟੋਕਰੰਸੀ ਹੈ ਜਿਸ ਨੂੰ ਅਗਸਤ 2020 ਵਿੱਚ ਰਯੋਸ਼ੀ ਨਾਮ ਦੇ ਇੱਕ ਅਗਿਆਤ ਵਿਅਕਤੀ ਦੁਆਰਾ ਬਣਾਇਆ ਗਿਆ ਸੀ।

ਕਰੰਸੀ ਦਾ ਨਾਮ ਜਪਾਨੀ ਕੁੱਤੇ ਦੀ ਇੱਕ ਨਸਲ “ਸ਼ਿਬਾ ਇਨੁ” ਦੇ ਨਾਮ ਤੇ ਰੱਖਿਆ ਗਿਆ ਜਿਸ ਦੀ ਤਸਵੀਰ ਡੌਗਕੌਇਨ ਦੇ ਚਿੰਨ੍ਹ ਉੱਤੇ ਵੀ ਹੈ। ਡੌਗਕੌਇਨ ਅਤੇ ਸ਼ਿਬਾ ਇਨੁ ਕੌਇਨ ਦੋਵਾਂ ਨੂੰ ਪਹਿਲਾਂ ਇੱਕ ਮਜ਼ਾਕ ਦੇ ਰੂਪ ਵਿੱਚ ਬਣਾਇਆ ਗਿਆ ਸੀ ਪਰ ਕੀ ਲੱਗਦਾ ਹੈ? ਪਿਛਲੀ ਸ਼ਤਾਬਦੀ ਦੇ ਲੋਕਾਂ ਨੇ ਇਸ ਨੂੰ ਦੂਰ ਤੱਕ ਵਧਾਉਣ ਦਾ ਪ੍ਰਬੰਧ ਕੀਤਾ ਸੀ।

ਸ਼ਿਬਾ ਇਨੁ ਇਥੇਰਿਅਮ ਬਲੌਕਚੇਨ ਤੇ ਬਣਾਇਆ ਗਿਆ ਇੱਕ ERC-20 ਅਲਟਕੌਇਨ ਹੈ। ਟੋਕਨ ਦੇ ਵ੍ਹਾਈਟਪੇਪਰ ਵਿੱਚ ਕਿਹਾ ਗਿਆ ਹੈ ਕਿ ਇਰਾਦਾ ਤਿੰਨ ਅਲੱਗ-ਅਲੱਗ ਪੂਰਤੀਆਂ ਦੇ ਨਾਲ ਤਿੰਨ ਟੋਕਨਾਂ ਦੇ ਇਕੋਸਿਸਟਮ ਨੂੰ ਬਣਾਉਣ ਦਾ ਹੈ। ਦੂਜੇ ਦੋ ਟੋਕਨ ਜੋ ShibaSwap ‘ਤੇ ਵਰਤੋਂ ਵਿੱਚ ਹਨ, ਲੀਸ਼ ਅਤੇ ਬੋਨ ਹਨ। ਸ਼ਿਬਾ ਇਨੁ ਕੌਇਨ ਇੱਕ ਕੁਆਡ੍ਰਿਲਿਅਨ ਦੇ ਪੂਰਨ ਸੰਗ੍ਰਿਹ ਵਾਲੀ ਬੁਨਿਆਦੀ ਕਰੰਸੀ ਦੇ ਰੂਪ ਵਿੱਚ ਕੰਮ ਕਰਦੀ ਹੈ। ਟੋਕਨ ਬਣਾਉਣ ਵਾਲੀ ਟੀਮ ਨੇ ShibaSwap ਨਾਮਕ ਇੱਕ ਵਿਕੇਂਦਰੀਕਿਰਤ ਐਕਸਚੇਂਜ ਵੀ ਬਣਾਇਆ ਹੈ, ਜੋ ਵਰਤੋਂਕਾਰਾਂ ਨੂੰ ਖਨਨ ਕਰਨ, ਜਲਦੀ ਕੰਮ ਕਰਨ ਅਤੇ ਕਢਾਉਣ ਦੀ ਅਨੁਮਤੀ ਦਿੰਦਾ ਹੈ। ਇਨ੍ਹਾਂ ਸ਼ਬਦਾਂ ਦੀ ਵਰਤੋਂ ਕ੍ਰਮਾਨੁਸਾਰ ਤਰਲਤਾ ਪ੍ਰਦਾਨ ਕਰਨ, ਸਿੱਕਿਆਂ ਨੂੰ ਦਾਅ ਤੇ ਲਗਾਉਣ ਅਤੇ ਕੌਇਨ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।

ਬਸ਼ਰਤੇ ਇਸ ਨੂੰ ਸਮਝਣਾ ਮੁਸ਼ਕਲ ਹੈ ਪਰ ਜ਼ਿਆਦਾਤਰ SHIBA ਸ਼ਬਦਾਵਲੀ ਕੁੱਤਿਆਂ ਨਾਲ ਸੰਬੰਧਿਤ ਕਿਸੇ ਚੀਜ਼ਾਂ ਉੱਤੇ ਅਧਾਰਿਤ ਹੈ। ਇਲੋਨ ਮਸਕ ਦੀ Twitter ਫੀਡ ਅਤੇ ਕਈ ਮੀਮ-ਉਤਸ਼ਾਹੀ ਨਿਵੇਸ਼ਕਾਂ ਦਾ ਧੰਨਵਾਦ ਕਿ ਕ੍ਰਿਪਟੋ ਮਾਰਕੀਟ ਅਕਸਰ ਪਪੀ ਮਿਲ ਦੀ ਤਰ੍ਹਾਂ ਹੀ ਲੱਗਦਾ ਹੈ। ਇਸ ਕ੍ਰਿਪਟੋਕਰੰਸੀ ਦੇ ਆਦਰਸ਼ ਸੰਕਲਪ ਅਤੇ ਨਾਮਾਂ ਦੀ ਤਰ੍ਹਾਂ, ਇਸਦੀਆਂ ਕੀਮਤਾਂ ਵੀ ਤੂਫਾਨੀ ਕਾਰਨਾਂ ‘ਤੇ ਨਿਰਭਰ ਕਰਦੀਆਂ ਹਨ। ਉਦਾਹਰਣ ਲਈ, ਜਦੋਂ ਇਲੋਨ ਮਸਕ ਨੇ ਸ਼ਿਬਾ ਪਿੱਲੇ ਨੂੰ ਪਾਲਣ ਦੀ ਇੱਛਾ ਵਿਅਕਤ ਕੀਤੀ, ਤਾਂ ਸਿੱਕੇ ਦੀ ਕੀਮਤ 300% ਤੱਕ ਵਧ ਗਈ। ਇਸੇ ਤਰ੍ਹਾਂ, 13 ਮਈ 2021 ਨੂੰ, VitalikButerin, ਰੂਸੀ-ਕਨੇਡਾਈ ਪ੍ਰੋਗਰਾਮਰ ਅਤੇ ਲੇਖਕ ਨੇ ਭਾਰਤ ਕੋਵਿਡ-ਕ੍ਰਿਪਟੋ ਰਾਹਤ ਫੰਡ ਵਿੱਚ 50 ਟ੍ਰਿਲਿਅਨ ਸ਼ਿਬਾ ਟੋਕਨ ਦਾਨ ਕੀਤੇ।

Get WazirX News First

* indicates required

ਸ਼ਿਬਾ ਇਨੁ ਕੌਇਨ ਐਨਾ ਪ੍ਰਸਿੱਧ ਕਿਉਂ ਹੈ?      

ਸ਼ਿਬਾ ਟੋਕਨ ਉਨ੍ਹਾਂ ਕਈ ਪਾਲਤੂ ਕੌਇਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਡੌਗਕੌਇਨ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਡੌਗਕੌਇਨ ਇੱਕ ਹਾਸਪੂਰਨ ਕਰੰਸੀ ਸੀ ਜਿਸ ਨੂੰ ਇਹ ਦਿਖਾਉਣ ਲਈ ਬਣਾਇਆ ਗਿਆ ਸੀ ਕਿ ਕਿਵੇਂ ਲੋਕ ਕ੍ਰਿਪਟੋਕਰੰਸੀ ਨੂੰ ਪੂਰੀ ਤਰ੍ਹਾਂ ਸਮਝੇ ਬਿਨਾਂ ਖਰੀਦ ਲੈਂਦੇ ਹਨ। ਕਈ ਬਹੁਰਾਸ਼ਟਰੀ ਕੰਪਨੀਆਂ ਦੀ ਤੁਲਨਾ ਵਿੱਚ ਉੱਚ ਮਾਰਕੀਟ ਕੈਪ ਕਰਕੇ ਇਹ ਵਿਡੰਬਨਾ ਹੈ ਕਿ ਕਰੰਸੀ ਦਾ ਕਦੇ ਕੋਈ ਕੰਮ ਹੀ ਨਹੀਂ ਸੀ। ਜੇ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਸ਼ਿਬਾ ਇਨੁ ਕੌਇਨ FOMO – ਗੁੰਮ ਹੋਣ ਦੇ ਡਰ, ਦੀ ਧਾਰਨਾ ਕਰਕੇ ਐਨੇ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰ ਰਿਹਾ ਹੈ। ਜਿਹੜੇ ਨਿਵੇਸ਼ਕ ਡੌਗਕੌਇਨ ਦੀ ਤੀਬਰਤਾ ਤੋਂ ਖੁੰਝ ਗਏ ਸਨ ਉਹ ਹੁਣ ਅਗਲੇ ਡੌਗਕੌਇਨ ਦਾ ਇੰਤਜ਼ਾਰ ਕਰ ਰਹੇ ਹਨ।

ਅਜਿਹਾ ਸਿਰਫ਼ ਕ੍ਰਿਪਟੋਕਰੰਸੀ ਦੀ ਵਿਆਪਕ ਪ੍ਰਸਿੱਧੀ ਦੇ ਨਤੀਜੇ ਵਜੋਂ ਹੋਇਆ ਹੈ। ਹਾਲਾਂਕਿ, ਡੌਗਕੌਇਨ ਅਤੇ ਸ਼ਿਬਾ ਇਨੁ ਕੌਇਨ ਵਿੱਚਕਾਰ ਇੱਕ ਸਭ ਤੋਂ ਵੱਡਾ ਅੰਤਰ ShibaSwap ਦੀ ਮੌਜੂਦਗੀ ਹੈ। ਇਸ ਵਿਕੇਂਦਰੀਕਿਰਤ ਐਕਸਚੇਂਜ ਦੀ ਮੌਜੂਦਗੀ SHIBA ਨੂੰ ਇਥੇਰਿਅਮ ‘ਤੇ ਵਿਕੇਂਦਰੀਕਿਰਤ ਵਿੱਤੀ ਇਕੋਸਿਸਟਮ ਦਾ ਹਿੱਸਾ ਬਣਾਉਂਦੀ ਹੈ। ਇਹ ਵਰਤੋਂਕਾਰਾਂ ਨੂੰ ਲੈਣ-ਦੇਣ ਦੇ ਕਈ ਪਹਿਲੂਆਂ ਜਿਵੇਂ ਕਿ ਕਮਾਈ ਪ੍ਰਾਪਤ ਕਰਨਾ ਅਤੇ ਟੋਕਨਾਂ ‘ਤੇ ਸਵੈਪ ਕਰਨਾ ਆਦਿ ਤੱਕ ਪਹੁੰਚ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ। ਇਹ ਉਹ ਕਾਰਜ ਹਨ ਜਿਨ੍ਹਾਂ ਦੀ ਅਨੁਮਤੀ ਸਾਨੂੰ ਡੌਗਕੌਇਨ ਦੁਆਰਾ ਨਹੀਂ ਦਿੱਤੀ ਜਾਂਦੀ।

ਭਾਰਤ ਵਿੱਚ ਸ਼ਿਬਾ ਇਨੁ ਕੌਇਨ ਦੀ ਕੀਮਤ ਕੀ ਹੈ?     

25 ਅਕਤੂਬਰ 2021 ਨੂੰ SHIB ਦਾ INR ਵਿੱਚ ਕੀਮਤ – ₹ 0.003090 ਸੀ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸ਼ਿਬਾ ਇਨੁ ਕੌਇਨ ਬਹੁਤ ਹੀ ਪਰਿਵਰਤਨਸ਼ੀਲ ਕ੍ਰਿਪਟੋਕਰੰਸੀ ਹੈ।      

ਭਾਰਤ  ਵਿੱਚ  ਸ਼ਿਬਾ ਇਨੁ ਕੌਇਨ ਖਰੀਦਣ ਦੀ ਵਿਧੀ

ਸ਼ਿਬਾ ਇਨੁ ਕੌਇਨ ਨੂੰ ਸੂਚੀਬੱਧ ਕਰਨ ਵਾਲੇ ਭਾਰਤੀ ਐਕਸਚੇਂਜ ਪਲੇਟਫਾਰਮ ਬਹੁਤੇ ਨਹੀਂ ਹਨ। ਭਾਰਤੀ ਰੁਪਏ ਵਿੱਚ ਵਪਾਰ ਕਰਨ ਲਈ, ਭਾਰਤ ਵਿੱਚ ਸ਼ਿਬਾਇਨੁ ਕੌਇਨ ਦੀ ਕੀਮਤ ਦੇਖਣ ਲਈ ਕ੍ਰਿਪਟੋਕਰੰਸੀ ਨੂੰ ਸੂਚੀਬੱਧ ਕਰਨ ਵਾਲਾ WazirX ਪਹਿਲਾ ਪਲੇਟਫਾਰਮ ਬਣ ਗਿਆ ਹੈ। ਇਹ ਭਾਰਤ ਦੇ ਸਿਖਰਲੇ ਵਪਾਰ ਪਲੇਟਫਾਰਮਾਂ ਵਿੱਚੋਂ ਇੱਕ ਹੈ ਅਤੇ ਇੱਥੇ ਦੱਸਿਆ ਗਿਆ ਹੈ ਕਿ ਤੁਸੀਂ WazirX ਐਪ ਦੀ ਵਰਤੋਂ ਕਰਕੇ ਕਿਵੇਂ SHIB ਖਰੀਦ ਸਕਦੇ ਹੋ:      

1. ਵੈਧ ਈਮੇਲ ਪਤੇ ਅਤੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਸਾਈਨ ਅੱਪ ਕਰੋ।

wazirx signup

2. ਅਧਾਰ ਕਾਰਡ ਅਤੇ PAN ਕਾਰਡ ਵਰਗੇ ਵੈਧ ਦਸਤਾਵੇਜ਼ ਸਪੁਰਦ ਕਰਵਾ ਕੇ KYC ਨੂੰ ਪੂਰਾ ਕਰੋ। 

Graphical user interface, application, websiteDescription automatically generated
Wazirx app verification signup

3. ਆਪਣਾ ਬੈਂਕ ਖਾਤਾ ਲਿੰਕ ਕਰੋ ਜਾਂ ਆਪਣੇ WazirX ਖਾਤੇ ਵਿੱਚ ਫੰਡ ਜੋੜਨ ਲਈ ਵੱਖ-ਵੱਖ ਜਮ੍ਹਾਂ ਵਿਧੀਆਂ ਵਿੱਚੋਂ ਚੁਣੋ।

wazirx app adding fund

4.Quick Buy ਤੋਂ ਜਾਂ ਖਰੀਦੋ/ਵੇਚੋ ਦੇ ਵਿਕਲਪ ਰਾਹੀਂ ਸ਼ਿਬਾ ਇਨੁ ਖਰੀਦੋ

buy shiba inu india wazirx app

5. ਆਪਣਾ ਆਰਡਰ ਕਰੋ। ਆਰਡਰ ਦੀ ਪ੍ਰਕਿਰਿਆ ਹੋ ਜਾਣ ਤੋਂ ਬਾਅਦ ਕ੍ਰਿਪਟੋ ਤੁਹਾਡੇ WazirX ਵੌਲਿਟ ਵਿੱਚ ਦਿਖਾਈ ਦੇਵੇਗੀ!

ਭਾਰਤ ਵਿੱਚ ਸ਼ਿਬਾ ਇਨੁ ਕੌਇਨ ਦਾ ਭਵਿੱਖ     

ਭਾਵੇਂ ਵਰਤਮਾਨ ਪਰਿਦ੍ਰਿਸ਼ ਗੰਭੀਰ ਚੱਲ ਰਿਹਾ ਹੈ, ਪਰ ਸਟੋਰ ਵਿੱਚ SHIBA ਟੋਕਨ ਲਈ ਚੰਗੀਆਂ ਖ਼ਬਰਾਂ ਹਨ। ਅਗਲੇ ਤਿੰਨ ਮਹੀਨਿਆਂ ਵਿੱਚ, ਸ਼ਿਬਾ ਇਨੁ ਕੌਇਨ ਦੀ ਕੀਮਤ ਵਿੱਚ 30% ਵਾਧਾ ਦੇਖਣ ਨੂੰ ਮਿਲੇਗਾ, ਅਤੇ ਅਗਲੇ ਸਾਲ ਦੀ ਸ਼ੁਰੂਆਤ ਤੱਕ ਕੀਮਤ ਕੁੱਝ ਇਸ ਤਰ੍ਹਾਂ ਹੋਵੇਗੀ ਕਿ ਜੇਕਰ ਤੁਸੀਂ ਅੱਜ ਨਿਵੇਸ਼ ਕਰਦੇ ਹੋ ਤਾਂ ਕੁੱਝ ਵਿਸ਼ਲੇਸ਼ਕਾਂ ਦੇ ਅਨੁਸਾਰ ਸ਼ਾਇਦ ਤੁਸੀਂ 90% ਰਿਟਰਨ ਪ੍ਰਾਪਤ ਕਰਨ ਦੇ ਯੋਗ ਹੋ ਜਾਵੋਗੇ

ਇਸਦੇ ਡਿੱਗੇ ਹੋਏ ਵੈੱਜ ਪੈਟਰਨ ਬ੍ਰੇਕਆਊਟ ਕਰਕੇ, ਸ਼ਿਬਾ ਇਨੁ ਕੌਇਨ ਦਰਸਾਉਂਦਾ ਹੈ ਕਿ ਕੁੱਝ ਤੇਜ਼ੀ ਦੀ ਗਤੀ ਨੇੜੇ-ਤੇੜੇ ਹੈ। ਇਸ ਤੋਂ ਇਲਾਵਾ, ਸ਼ਿਬਾ ਟੋਕਨ ਨੇ ਹਾਲ ਵਿੱਚ ਹੀ ਕੁੱਝ ਠੋਸ ਕੀਮਤਾਂ ਦਿਖਾਈਆਂ ਹਨ। ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ, SHIB ਆਸ਼ਾਵਾਦੀ ਭਵਿੱਖ ਦਾ ਵਾਅਦਾ ਕਰਦਾ ਹੈ।

ਸਿੱਟਾਮੌਜੂਦਾ ਸਮੇਂ, ਸ਼ਿਬਾ ਇਨੁ ਕੌਇਨ ਪਾਰਟੀ ਤੋਂ ਖੁੰਝ ਗਏ ਹਰੇਕ ਵਿਅਕਤੀ ਨੂੰ ਬੁੱਲਸ ਦੀ ਪੇਸ਼ਕਸ਼ ਕਰ ਰਿਹਾ ਹੈ। ਜਿਵੇਂ ਕਿ Fxstreet.com ਦੁਆਰਾ ਇੱਕ ਵਿਸ਼ਲੇਸ਼ਣ ਵਿੱਚ ਦਿਖਾਇਆ ਗਿਆ ਹੈ, ਅਜਿਹੇ ਮਹੌਲ ਵਿੱਚ ਮਾਮੂਲੀ ਅਪਲਕਾਲੀ ਸੁਧਾਰ ਸਧਾਰਨ ਹਨ ਕਿਉਂਕਿ ਸ਼ਿਬਾ ਇਨੁ ਦੀ ਕੀਮਤ ਦਾ ਕਾਰਜ ਬਹੁਤ ਹੀ ਗਰਮ ਹੈ। ਪਾਰਟੀ ਵਿੱਚ ਸ਼ਾਮਲ ਹੋਣ ਅਤੇ ਬਾਅਦ ਵਿੱਚ ਮੁਨਾਫੇ ਪ੍ਰਾਪਤ ਕਰਨ ਲਈ ਨਿਵੇਸ਼ਕ ਇਸ ਮੌਜੂਦਾ ਕੂਲਡਾਉਨ ਨੂੰ ਵਰਤ ਸਕਦੇ ਹਨ। ਜਿਵੇਂ ਕਿ ਸਪਸ਼ਟ ਹੈ ਕਿ ਸ਼ਿਬਾ ਇਨੁ ਕੌਇਨ ਕੋਲ ਦੇਣ ਲਈ ਬਹੁਤ ਕੁੱਝ ਹੈ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply