ਭਾਰਤ ਵਿੱਚ ਟੀਥਰ (USDT) ਕੋਇਨ ਨੂੰ ਕਿਵੇਂ ਖਰੀਦੀਏ (How to Buy Tether (USDT) Coin in India)

By ਅਪ੍ਰੈਲ 21, 2022ਮਈ 28th, 20225 minute read
how to buy tether (usdt) coin in India

ਟੀਥਰ (USDT) ਇੱਕ ਸਥਿਰ ਕਰੰਸੀ ਹੈ ਜਿਸ ਦਾ ਟੋਕਨ ਪ੍ਰਚਲਨ ਵਿੱਚ ਅਮਰੀਕੀ ਡਾਲਰ ਦੀ ਬਾਰਬਰ ਮਾਤਰਾ ਦੁਆਰਾ ਸਮਰਥਿਤ ਹੈ, ਇਸ ਦੀ ਕੀਮਤ $1.00 ਹੈ।ਟੀਥਰ ਟੋਕਨ, ਜੋ ਕ੍ਰਿਪਟੋ ਐਕਸਚੇਂਜ BitFinex ਦੁਆਰਾ ਬਣਾਏ ਗਏ ਸਨ ਅਤੇ USDT ਚਿੰਨ੍ਹ ਦੇ ਤਹਿਤ ਟ੍ਰੇਡ ਕੀਤੇ ਜਾਂਦੇ ਸਨ, ਟੀਥਰ ਨੈੱਟਵਰਕ ਦੇ ਮੂਲ ਟੋਕਨ ਸਨ।

ਜ਼ਰੂਰ ਤੌਰ ‘ਤੇ, ਸਥਿਰ ਕਰੰਸੀ ਇੱਕ ਕਿਸਮ ਦੀ ਕ੍ਰਿਪਟੋਕਰੰਸੀ ਹੈ ਜਿਸ ਦਾਦੀ ਉਦੇਸ਼ ਕੋਲੈਟਰਲਾਈਜ਼ੇਸ਼ਨ ਜਾਂ ਐਲਗਾਰਿਥਮਿਕ ਸਿਸਟਮਾਂ ਦੇ ਰਾਹੀਂ ਮੁੱਲ ਸਥਿਰਤਰਾ ਪ੍ਰਦਾਨ ਕਰਨਾ ਹੈ ਜੋ ਸੰਦਰਭ ਸੰਪੱਤੀ ਜਾਂ ਉਸ ਦੇ ਡੇਰਿਵੇਟਿਵ ਨੂੰ ਖਰੇਦਦੇ ਅਤੇ ਵੇਚਦੇ ਹਨ।ਉਹਨਾਂ ਨੂੰ ਇੱਕ ਕਰੰਸੀ ਨਾਲ ਜੋੜਿਆ ਜਾ ਸਕਦਾ ਹੈ, ਜਿਵੇਂ ਕਿ ਅਮਰੀਕੀ ਡਾਲਰ, ਜਾਂ ਕਿਸੇ ਵਸਤੂ ਦੀ ਕੀਮਤ ਜਿਵੇਂ ਸੋਨਾ। ਸਥਿਰ ਕੋਇਨ ਅਕਸਰ ਰਿਵਾਇਤੀ ਫਿਏਟ ਕਰੰਸੀਆਂ ਨੂੰ ਇੱਕ ਨਿਰਧਾਰਿਤ ਬੈਂਕ ਖਾਤੇ ਵਿੱਚ ਬਣਾਈ ਰੱਖਿਆ ਜਾਂਦਾ ਹੈ, ਜਿਵੇਂ ਕਿ ਡਾਲਰ, ਯੂਰੋ ਜਾਂ ਜਾਪਾਨੀ ਯੇਨ।ਉਹਨਾਂ ਦੀ ਵਰਤੋਂ ਸਿਰਫ਼ ਸੱਟਾ ਨਿਵੇਸ਼ ਲਈ ਵਰਤੋਂ ਕੀਤੇੇ ਜਾਣ ਦੀ ਬਜਾਏ ਐਕਸਚੇਂਜ ਦੇ ਸਾਧਨ ਅਤੇ ਧਨ ਦੀ ਸਟੋਰੇਜ ਵਜੋਂ ਕੀਤੀ ਜਾ ਸਕਦੀ ਹੈ।

ਕ੍ਰਿਪਟੋ ਨਾਲ ਜੁੜੇ ਉੱਚ ਜੋਖਿਮ ਕਰਕੇ, ਕਈ ਸੰਸਥਾਨ ਡਿਜ਼ੀਟਲ ਕਰੰਸੀ ਐਕਸਚੇਂਜਾਂ ਦੇ ਨਾਲ ਟ੍ਰੇਡ ਕਰਨ ਤੋਂ ਬਚਦੇ ਹਨ।ਇਹ ਉਹੀ ਜਗ੍ਹਾਂ ਹੈ ਜਿੱਥੇ ਸਥਿਰ ਕੋਇਨ ਤਸਵੀਰ ਵਿੱਚ ਦਾਖ਼ਲ ਹੁੰਦੇ ਹਨ।ਕ੍ਰਿਪਟੋਕਰੰਸੀ ਨੂੰ ਉੱਚ ਜੋਖਿਮ ਵਾਲੇ ਨਿਵੇਸ਼ ਦੀ ਬਾਜਾਏ ਮੁੱਲ ਦੇ ਭਡਾਰ ਵਜੋਂ ਕਾਰਜ ਕਰਨ ਦੀ ਆਗਿਆ ਦੇ ਕੇ, ਸਥਿਰ ਕਰੰਸੀ ਕ੍ਰਿਪਟੋ ਖੇਤਰ ਦੀ ਤੀਵਰਤਾ ਅਸਥਿਰਤਾ ਦੇ ਮੁੱਦਿਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹੈ।  ਇੱਕ ਅਸਥਿਰ ਕ੍ਰਿਪਟੋਕਰੰਸੀ ਮਾਰਕੀਟ ਵਿੱਚ, ਜਿੱਥੇ ਨਕਦੀ ਅਤੇ ਬਿੱਟਕੋਇਨ ਵਰਗੀ ਕ੍ਰਿਪਟੋਕਰੰਸੀ ਦੇ ਵਿਚਕਾਰ ਅਤੇ ਪਿਛੇ ਬਦਲਣਾ ਮੁਸ਼ਕਿਲ ਹੋਵੇਗਾ, ਸਥਿਰ ਸਟਾਕ ਲਿਕੁਡਿਟੀ ਪ੍ਰਦਾਨ ਕਰਦੇ ਹਨ।

ਟੀਥਰ ਹੁਣ ਤੱਕ ਅਮਰੀਕੀ ਡਾਲਰ ਨਾਲ ਜੁੜੀਆਂ ਵੱਖ-ਵੱਖ ਸਥਿਰ ਕਰੰਸੀਆਂ ਵਿੱਚ ਸਭ ਤੋਂ ਮਸ਼ਹੂਰ ਹਨ।ਕ੍ਰਿਪਟੋਕਰੰਸੀ ਵਪਾਰੀ ਅਕਸਰ ਕ੍ਰਿਪਟੋਕਰੰਸੀ ਖਰੀਦਦੇ ਸਮੇਂ ਅਮਰੀਕੀ ਡਾਲਰ ਦੇ ਵਿਕਲਪ ਵਜੋਂ ਟੀਥਰ ਦੀ ਵਰਤੋਂ ਕਰਦੇ ਹਨ।ਇਹ ਪ੍ਰਭਾਵੀ ਤੌਰ ‘ਤੇ ਉਹਨਾਂ ਨੂੰ ਉੱਚ ਕ੍ਰਿਪਟੋ ਮਾਰਕੀਟ ਅਸਥਿਰਤਾ ਦੀ ਮਿਆਦ ਦੌਰਾਨ ਵੱਧ ਸਥਿਰ ਸੰਪੱਤੀ ਵਿੱਚ ਸ਼ਰਣ ਲੈਣ ਦਾ ਮੌਕਾ ਦਿੰਦੀ ਹੈ।ਟੀਥਰ ਦੀ ਕੀਮਤ ਆਮ ਤੌਰ ‘ਤੇ $1 ਦੇ ਬਰਾਬਰ ਹੁੰਦੀ ਹੈ ਕਿਉਂਕਿ ਇਸ ਨੂੰ ਡਾਲਰ ਨਾਲ ਵਧਣ ਲਈ ਬਣਾਇਆ ਗਿਆ ਸੀ।ਦੂਜੀ ਕ੍ਰਿਪਟੋਕਰੰਸੀ ਦੇ ਵਿਪਰੀਤ, ਜੋ ਮੁੱਲ ਵਿੱਚ ਵੱਖ ਹੁੰਦੀਆਂ ਹਨ, ਟੀਥਰ ਦੀ ਕੀਮਤ ਆਮ ਤੌਰ ‘ਤੇ ਸਥਿਰ ਹੁੰਦੀ ਹੈ।

Get WazirX News First

* indicates required

ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਉਸ ਦੇ 1:1 ਅਨੁਪਾਤ ਦੇ ਬਾਵਜੂਦ, ਸਥਿਰ ਸਟਾਕ ਦੀ ਕੀਮਤ ਵਿੱਚ ਮਾਮੂਲੀ ਉਤਾਰ-ਚੜਾਅ ਹੋ ਸਕਦਾ ਹੈ।ਫਿਰ ਵੀ, ਜ਼ਿਆਦਾਤਰ ਸਮਾਂ, ਸਥਿਰ ਕਰੰਸੀ ਦੀਆਂ ਕੀਮਤਾਂ ਵਿੱਚ ਵਖਰੇਂਵਾਂ ਸਿਰਫ਼ 1 ਤੋਂ 3 ਸੈੱਟ ਦੇ ਨੇੜੇ-ਤੇੜੇ ਹੀ ਹੁੰਦੀ ਹੈ।ਇਹ ਜ਼ਿਆਦਾਤਰ ਲਿਕੁਡਿਟੀ ਅਤੇ ਸਪਲਾਈ ਅਤੇ ਮੰਗ ਵਿੱਚ ਉਤਰਾਅ-ਚੜਾਅ ਕਰਕੇ ਹੁੰਦਾ ਹੈ, ਜੋ ਟ੍ਰਾਂਜੈਕਸ਼ਨ ਦੀ ਮਾਤਰਾ, ਮਾਰਕੀਟ ਦੀ ਅਸਥਿਰਤਾ ਅਤੇ ਟ੍ਰੇਡ ਦੀ ਮਾਤਰਾ ਤੋਂ ਪ੍ਰਭਾਵਿਤ ਹੁੰਦੇ ਹਨ।

ਅਪ੍ਰੈਲ 2022 ਦੇ ਮੱਧ ਤੱਕ, USDT ਮਾਰਕੀਟ ਪੂੰਜੀਕਰਨ ਦੇ ਹਿਸਾਬ ਤੋਂ ਤੀਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਹੈ, ਜਿਸ ਦੀ ਕੀਮਤ $82.7 ਬਿਲੀਅਨ ਤੋਂ ਵੱਧ ਹੈ। 

ਕੀ ਟੀਥਰ ਇੱਕ ਯੋਗ ਨਿਵੇਸ਼ ਹੈ?

ਅਤੀਤ ਵਿੱਚ ਕਈ ਵਿਵਾਦਾਂ ਨਾਲ ਘਿਰੇ ਰਹਿਣ ਦੇ ਬਾਵਜੂਦ, ਟੀਥਰ ਇੱਕ ਊਮੀਦੀ ਸਥਿਰ ਕ੍ਰਿਰਪਟੋਕਰੰਸੀ ਬਣੀ ਹੋਈ ਹੈ।ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਨੇ ਕਈ ਮੁਕਾਬਲਾਕਾਰੀਆਂਆਾਂ ਦਾ ਸਾਹਮਣਾ ਕੀਤਾ ਹੈ, ਪਰ ਟੀਥਰ ਸਭ ਤੋਂ ਵਿਆਪਕ ਤੌਰ ‘ਤੇ ਵਰਤੋਂ ਕੀਤੀ ਜਾਣ ਵਾਲੀ ਸਥਿਰ ਕਰੰਸੀ ਬਣੀ ਹੋਈ ਹੈ।ਇਹ ਕਈ ਲਾਭ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸਭ ਤੋਂ ਮੁੱਖ ਇਹ ਹੈ ਕਿ ਇਹ ਨਿਵੇਸ਼ਕਾਂ ਨੂੰ ਦੂਜੀਆਂ ਕਰੰਸੀਆਂ ਦੀ ਬਹੁਤ ਜ਼ਿਆਦਾ ਅਸਥਿਰਤਾ ਤੋਂ ਬਚਣ ਵਿੱਚ ਮਦਦ ਕਰਦੀ ਹੈ, ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖਿਆ ਹੈ।ਮੁੱਲ ਨੂੰ USDT ਵਿੱਚ ਬਦਲਣ ਦੁਆਰਾ, ਵਪਾਰੀ ਕ੍ਰਿਪਟੋਕਰੰਸੀਆਂ ਦੀ ਕੀਮਤ ਵਿੱਚ ਅਚਾਨਕ ਗਿਰਾਵਟ ਦੇ ਜੋਖਿਮ ਨੂੰ ਸੀਮਿਤ ਕਰ ਸਕਦੇ ਹਨ।

ਟੀਥਰ ਵਰਗੇ ਸਥਿਰ ਕੋਇਨਾਂ ਨੇ ਟੀਥਰ ਵਾਸਤੇ ਕਿਸੇ ਵੀ ਕ੍ਰਿਪਟੋਕਰੰਸੀ ਦਾ ਲੈਣ-ਦੇਣ ਕਰਨਾ ਆਸਾਨੀ ਅਤੇ ਤੁਰੰਤ ਬਣਾ ਦਿੱਤਾ ਹੈ, ਜਦੋਂ ਕਿ ਕ੍ਰਿਪਟੋਕਰੰਸੀ ਨੂੰ ਨਕਦੀ ਵਿੱਚ ਬਦਲਣ ਵਿੱਚ ਕਈ ਦਿਨ ਲੱਗਣਗੇ ਅਤੇ ਟ੍ਰਾਂਜੈਕਸ਼ਨ ਦੀਆਂ ਲਾਗਤਾਂ ਲਗੱਣਗੀਆਂ।ਇਹ ਨਾ ਸਿਰਫ਼ ਐਕਸਚੇਂਜ ਪਲੇਟਫਾਰਮ ਨੂੰ ਤਰਲਤਾ ਪ੍ਰਦਾਨ ਕਰਦੀ ਹੈ ਅਤੇ ਨਿਵੇਸ਼ਕਾਂ ਵਾਸਤੇ ਬਿਨਾਂ ਲਾਗਤ ਐਗਜ਼ਿਟ ਰਣਨੀਤੀਆਂ ਪ੍ਰਦਾਨ ਕਰਦੀ ਹੈ ਬਲਕਿ ਉਹਨਾਂ ਦੇ ਪੋਰਟਫੋਲੀਓ ਦੀ ਲਿਕੁਡਿਟੀ ਅਤੇ ਸਥਿਰਤਾ ਨੂੰ ਵੀ ਵਧਾਉਂਦੀ ਹੈ।ਕ੍ਰਿਪਟੋ ਖਰੀਦਦਾਰੀ ਨੂੰ ਆਸਾਨ ਬਣਾਉਣ ਵਾਸਤੇ ਟੀਥਰ ਆਦਰਸ਼ ਹੈ ਕਿਉਂਕਿ ਜ਼ਿਆਦਾਤਰ ਲੋਕ ਆਪਣੀ ਅਸਥਿਰਤਾ ਕਾਰਨ ਬਿੱਟਕੋਇਨ ਜਾਂ ਇਥਰੀਅਮ ‘ਤੇ ਭਰੋਸਾ ਕਰਨ ਤੋਂ ਬਚਣਾ ਚਾਹੁੰਦੇ ਹਨ।

ਟੀਥਰ $1 ਤੋਂ ਹੇਠਾ ਆਉਣ ਅਤੇ ਅਤੀਤ ਵਿੱਚ $1 ਤੋਂ ਵਧਣ ਦੇ ਬਾਵਜੂਦ ਆਪਣੇ ਮੁੱਲ ਨੂੰ ਬਣਾਈ ਰੱਖਨ ਵਿੱਚ ਅਸਮਰੱਥ ਰਿਹਾ ਹੈ ਕਿਉਂਕਿ ਇਹ ਇੱਕ ਮੈਚਿੰਗ ਫਿਏਟ ਕਰੰਸੀ ਫੰਡ ਨਾਲ ਜੁੜਿਆ ਹੋਇਆ ਹੈ ਅਤੇ ਪੂਰੀ ਤਰ੍ਹਾਂ ਟੀਥਰ ਦੀ ਸਟੋਰੇਜ ਦੁਆਰਾ ਸਮਰਥਿਤ ਹੈ।ਇਹ ਸਾਰੇ ਕਾਰਕ ਯਕੀਨੀ ਤੌਰ ‘ਤੇ ਟੀਥਰ ਨੂੰ ਇੱਕ ਯੋਗ ਨਿਵੇਸ਼ ਬਣਾਉਂਦੇ ਹਨ। 

ਭਾਰਤ ਵਿੱਚ INR ਨਾਲ USDT ਕਿਵੇਂ ਖਰੀਦੀਏ?

ਜੇਕਰ ਤੁਸੀਂ ਇਹ ਖੋਜ ਕਰ ਰਹੇ ਹੋ ਕਿ ਭਾਰਤ ਵਿੱਚ INR ਨਾਲ USDT ਕਿਵੇਂ ਖਰੀਦੀਏ,ਤਾਂ ਭਾਰਤ ਦੇ ਸਭ ਤੋਂ ਭਰੋਸੇਮੰਦ ਅਤੇ ਮੋਹਰੀ ਕ੍ਰਿਪਟੋਕਰੰਸੀ ਐਕਸਚੇਂਜ WazirX ਤੋਂ ਬਿਨਾਂ ਕਿਤੇ ਹੋਰ ਖੋਜ ਨਾ ਕਰੋ।USDT ਤੋਂ INR ਰੁਪਾਂਤਰਣ ਰੇਟਾਂ ਨਾਲ, WazirX ਤੁਹਾਨੂੰ ਕੁਝ ਆਸਾਨ ਕਦਮਾਂ ਵਿੱਚ ਭਾਰਤ ਵਿੱਚ USDT ਖਰੀਦਣ ਦੀ ਆਗਿਆ ਦਿੰਦਾ ਹੈ। 

WazirX ਦੇ ਰਾਹੀਂ ਭਾਰਤ ਵਿੱਚ USDT ਖਰੀਦਣ ਵਾਸਤੇ, ਵਰਤੋਂਕਾਰਾਂ ਨੂੰ ਪਹਿਲਾਂ WazirX ‘ਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ।ਇੱਕ ਵਾਰ KYC ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਵਰਤੋਂਕਾਰ ਫੰਡ ਜਮ੍ਹਾਂ ਕਰਨਾ ਸ਼ੁਰੂ ਕਰ ਸਕਦੇ ਹਨ ਅਤੇ INR ਨਾਲ USDT ਖਰੀਦ ਸਕਦੇ ਹਨ। 

WazirX ‘ਤੇ ਭਾਰਤ ਵਿੱਚ USDT ਕਿਵੇਂ ਖਰੀਦੀਏ, ਇਸ ਬਾਰੇ ਵੇਰਵਾਬੱਧ ਗਾਈਡ ਇੱਥੇ ਦਿੱਤੀ ਗਈ ਹੈ।

ਕਦਮ 1:ਆਪਣਾ ਖਾਤਾ ਬਣਾਓ

  • ਵੈੱਬਸਾਈਟ ਰਾਹੀਂ ਜਾਂ ਐਪ ਡਾਊਨਲੋਡ ਕਰਕੇ WazirX ‘ਤੇ ਸਾਈਨ ਅੱਪ ਕਰੋ। 
  • ਆਪਣਾ ਈਮੇਲ ਪਤਾ ਦਾਖ਼ਲ ਕਰੋ ਅਤੇ ਪਾਸਵਰਡ ਸੈੱਟ ਕਰੋ।
  • ਸੇਵਾ ਦੀਆਂ ਸ਼ਰਤਾਂ ਵੇਖੋ, ਚੈੱਕਬਾਕਸ ‘ਤੇ ਕਲਿੱਕ ਕਰੋ ਅਤੇ ਅੰਤ ਵਿੱਚ ਸਾਈਨ-ਅੱਪ ਬਟਨ ‘ਤੇ ਕਲਿੱਕ ਕਰੋ। 
Create your account

ਕਦਮ 2:ਆਪਣੀ ਈਮੇਲ ਦੀ ਪੁਸ਼ਟੀ ਕਰੋ 

ਫਿਰ ਤੁਹਾਨੂੰ ਤੁਹਾਡੇ ਰਜਿਸਟਰ ਕੀਤੇ ਈਮੇਲ ਪਤੇ ‘ਤੇ ਈਮੇਲ ਭੇਜਿਆ ਜਾਵੇਗਾ।ਪੁਸ਼ਟੀਕਰਨ ‘ਤੇ, ਤੁਹਾਨੂੰ ਇੱਕ ਸੁਨੇਹਾ ਪ੍ਰਾਪਤ ਹੋਵੇਗਾ ਜਿਵੇਂ ਕਿ ਹੇਠਾਂ ਵਿਖਾਇਆ ਗਿਆ ਹੈ। 

Verify your email

ਕਦਮ 3:ਸੁਰੱਖਿਆ ਮਾਪਦੰਪ ਸੈੱਟਅੱਪ ਕਰੋ

ਇਸ ਤੋਂ ਬਾਅਦ, ਤੁਹਾਨੂੰ ਸੁਰੱਖਿਆ ਸੈਟਿੰਗਾਂ ਪੰਨੇ ‘ਤੇ ਲੈ ਕੇ ਜਾਇਆ ਜਾਵੇਗਾ।ਸੁਰੱਖਿਆ ਉਦੇਸ਼ਾਂ ਵਾਸਤੇ, Google Authenticator ਐਪ ਡਾਊਨਲੋਡ ਕਰਕੇ ਅਤੇ ਇਸ ਨੂੰ ਆਪਣੇ ਖਾਤੇ ਨਾਲ ਕਨੈਕਟ ਕਰਕੇ 2-ਕਾਰਕੀ ਪ੍ਰਮਾਣੀਕਰਨ (2FA) ਨੂੰ ਸਮਰੱਥ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

Set up security measures

ਕਦਮ 4:KYC ਪੁਸ਼ਟੀਕਰਨ

ਸਭ ਤੋਂ ਪਹਿਲਾਂ, KYC ਪੁਸ਼ਟੀਕਰਨ ਪੂਰਾ ਕਰਨ ਵਾਸਤੇ ਪ੍ਰਦਾਨ ਕੀਤੀ ਗਈ ਸੂਚੀ ਵਿੱਚ ਆਪਣਾ ਦੇਸ਼ ਚੁਣੋ।ਫਿਰ ਤੁਸੀਂ ਆਪਣੀ KYC ਦੀ ਪੁਸ਼ਟੀ ਕਰ ਸਕਦੇ ਹੋ ਅਤੇ ਪ੍ਰਕਿਰਿਆ ਪੂਰੀ ਕਰ ਸਕਦੇ ਹੋ। 

KYC Verification

ਕਦਮ 5:ਆਪਣੇ ਫੰਡ ਜਮ੍ਹਾਂ ਕਰੋ

  • INR ਜਮ੍ਹਾਂ ਕਰਨਾ

INR ਫੰਡ ਤੁਹਾਡੇ ਬੈਂਕ ਖਾਤੇ ਤੋਂ UPI/IMPS/NEFT/RTGS ਰਾਹੀਂ ਤੁਹਾਡੇ WazirX ਖਾਤੇ ਵਿੱਚ ਜਮ੍ਹਾਂ ਕੀਤੇ ਜਾ ਸਕਦੇ ਹਨ।ਬਸ ਆਪਣੇ ਵੇਰਵੇ ਦਾਖ਼ਲ ਕਰੋ, ਜਿਸ ਵਿੱਚ ਬੈਂਕ ਦਾ ਨਾਮ, ਖਾਤਾ ਨੰਬਰ, IFSC ਕੋਡ ਆਦਿ ਸ਼ਾਮਲ ਹਨ, ਅਤੇ ਤੁਸੀਂ ਅੱਗੇ ਵਧਣ ਵਾਸਤੇ ਤਿਆਰ ਹੋ।

  • ਕ੍ਰਿਪਟੋਕਰੰਸੀ ਜਮ੍ਹਾਂ ਕਰਨਾ

ਕ੍ਰਿਪਟੋਕਰੰਸੀਆਂ ਨੂੰ ਤੁਹਾਡੇ ਵਾਲੇਟ ਜਾਂ ਦੂਜੇ ਵਾਲੇਟਾਂ ਤੋਂ ਤੁਹਾਡੇ WazirX ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ।ਪਹਿਲਾਂ ਆਪਣੇ WazirX ਵਾਲੇਟ ਤੋਂ ਆਪਣਾ ਜਮ੍ਹਾਂ ਪਤਾ ਪ੍ਰਾਪਤ ਕਰੋ।ਫਿਰ, ਆਪਣੀ ਕ੍ਰਿਪਟੋਕਰੰਸੀ ਨੂੰ ਟ੍ਰਾਂਸਫਰ ਕਰਨ ਵਾਸਤੇ ਇਸ ਪਤੇ ਨੂੰ ਆਪਣੇ ਦੂਜੇ ਵਾਲੇਟ ਦੇ ‘ਪਤਾ ਭੇਜੋ’ ਭਾਗ ਵਿੱਚ ਸਾਂਝਾ ਕਰੋ।

ਕਦਮ 6:INR ਨਾਲ USDT ਖਰੀਦੋ

ਨਵੀਨਤਮ USDT/INR ਕੀਮਤਾਂ ਵੇਖਣ ਵਾਸਤੇ WazirX ਐਪ ਜਾਂ ਵੈੱਬਸਾਈਟ ‘ਤੇ ਲੌਗਇਨ ਕਰੋ ਅਤੇ ਫਿਰ USDT/INR ਮੁੱਲ ਟਿੱਕਰ ‘ਤੇ ਕਲਿੱਕ ਕਰੋ। 

Buy USDT with INR

ਹੇਠਾਂ ਸਕ੍ਰੌਲ ਕਰੋ, ਅਤੇ ਫਿਰ ਤੁਹਾਨੂੰ ਖਰੀਦੋ/ਵੇਚੋ ਬਟਨ ਵਿਖਾਈ ਦੇਵੇਗਾ।ਇਸ ਤੋਂ ਬਾਅਦ, ਉਹ INR ਰਕਮ ਦਾਖ਼ਲ ਕਰੋ ਜਿਸ ਨਾਲ ਤੁਸੀਂ USDT ਖਰੀਦਣਾ ਚਾਹੁੰਦੇ ਹੋ।ਤੁਹਾਡੇ WazirX ਖਾਤੇ ਵਿੱਚ ਜਮ੍ਹਾਂ ਕੀਤਾ ਤੁਹਾਡਾ INR ਬੈਲੰਸ ਇਸ ਰਕਮ ਤੋਂ ਜ਼ਿਆਦਾ ਜਾਂ ਬਰਾਬਰ ਹੋਣਾ ਚਾਹੀਦਾ ਹੈ। 

Graphical user interface, text, applicationDescription automatically generated

USDT ਖਰੀਦੋ ‘ਤੇ ਕਲਿੱਕ ਕਰੋ।ਇੱਕ ਵਾਰ ਤੁਹਾਡਾ ਆਰਡਰ ਲੱਗਣ ਤੋਂ ਬਾਅਦ, ਤੁਹਾਡੇ ਦੁਆਰਾ ਖਰੀਦੀ ਗਈ USDT ਤੁਹਾਡੇ WazirX ਵਾਲੇਟ ਵਿੱਚ ਜੁੜ ਜਾਵੇਗੀ। 

ਤਾਂ ਇਸ ਤਰ੍ਹਾਂ ਤੁਸੀਂ ਕੁਝ ਆਸਾਨ ਚਰਨਾਂ ਵਿੱਚ ਭਾਰਤ ਵਿੱਚ INR ਨਾਲ USDT ਖਰੀਦ ਸਕਦੇ ਹੋ। 
WazirX ਬਾਰੇ ਹੋਰ ਜਾਣਨ ਵਾਸਤੇ, ਇੱਥੇ ਕਲਿੱਕ ਕਰੋ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply