Skip to main content

ਭਾਰਤ ਵਿੱਚ ਲੰਮੇ ਸਮੇਂ ਦੇ ਨਿਵੇਸ਼ ਲਈ ਵਿਚਾਰਨਯੋਗ ਪ੍ਰਮੁੱਖ 4 ਕ੍ਰਿਪਟੋਕਰੰਸੀਆਂ (Top 4 Cryptocurrencies To Consider In India For Long Term Investments)

By ਅਪ੍ਰੈਲ 26, 2022ਮਈ 28th, 20226 minute read
Top Cryptocurrency To Consider For Long Term Investments - WazirX

ਨੋਟ: ਇਹ ਬਲੌਗ ਇੱਕ ਬਾਹਰੀ ਬਲੌਗਰ ਦੁਆਰਾ ਲਿਖਿਆ ਗਿਆ ਹੈ। ਇਸ ਪੋਸਟ ਵਿੱਚ ਪ੍ਰਗਟਾਏ ਗਏ ਵਿਚਾਰ ਅਤੇ ਦਰਸਾਈ ਗਈ ਰਾਏ ਸਿਰਫ਼ ਲੇਖਕ ਦੀ ਹੈ।

ਕ੍ਰਿਪਟੋਕਰੰਸੀਆਂ ਨੇ ਸੱਚਮੁੱਚ ਹੀ ਭਾਰਤ ਵਿੱਚ ਆਪਣਾ ਲੋਹਾ ਮੰਨਵਾਇਆ ਹੈ, ਅਤੇ ਇਹ ਇੱਥੇ ਹੀ ਰੁਕਣ ਵਾਲਾ ਨਹੀਂ। ਹਰ ਕੋਈ ਕ੍ਰਿਪਟੋ ਵਿੱਚ ਨਿਵੇਸ਼ ਕਰ ਰਿਹਾ ਹੈ, ਫਿਰ ਭਾਵੇਂ ਉਹ ਘੱਟ ਸਮੇਂ ਦੇ ਲਾਭ ਲਈ ਹੋਵੇ ਜਾਂ ਲੰਬੇ ਸਮੇਂ ਲਈ ਅਤੇ ਇਸੇ ਕਰਕੇ ਹੀ ਇਹ ਹੁਣ ਨਿਵੇਸ਼ ਕਰਨ ਦਾ ਇੱਕ ਮੁੱਖ ਸਰੋਤ ਬਣਦਾ ਜਾ ਰਿਹਾ ਹੈ। ਸੋਨੇ ਉੱਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਕ੍ਰਿਪਟੋਕਰੰਸੀ ਬਜ਼ਾਰ ਵਿੱਚ ਟੈਕਸ ਕਨੂੰਨਾਂ ਦੀ ਆਮਦ ਹੋਣ ਨਾਲ ਦੇਸ਼ ਵਿੱਚ ਇਸਦੇ ਭਵਿੱਖ ਪ੍ਰਤੀ ਪਏ ਸਾਰੇ ਭੁਲੇਖੇ ਦੂਰ ਹੋ ਗਏ ਹਨ। ਕ੍ਰਿਪਟੋ ਕਿਤੇ ਨਹੀਂ ਜਾਣ ਵਾਲਾ ਅਤੇ ਇਹ ਇੱਕ ਬਿਹਤਰੀਨ ਨਿਵੇਸ਼ ਵਿਕਲਪ ਹੈ।

ਜਿੱਥੇ ਕਿ ਘੱਟ ਸਮੇਂ ਲਈ ਨਿਵੇਸ਼ ਕਰਨ ਵਾਲੇ ਕ੍ਰਿਪਟੋ ਟਰੇਡਰਾਂ ਨੇ ਤੁਰੰਤ ਲਾਭ ਹਾਸਲ ਕੀਤੇ ਹਨ, ਉੱਥੇ ਹੀ ਲੰਬੇ ਸਮੇਂ ਲਈ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਦੀ ਰਣਨੀਤੀ ਨੂੰ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਹੈ।  ਅਜਿਹਾ ਇਸ ਕਰਕੇ ਹੈ ਕਿ ਕ੍ਰਿਪਟੋ ਸੰਪਤੀਆਂ ਸਾਈਕਲਜ਼ ਦਾ ਅਨੁਸਰਣ ਕਰਦੀਆਂ ਹਨ ਅਤੇ ਸਮੇਂ ਦੇ ਨਾਲ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ, ਜਿਸ ਕਰਕੇ ਇਨ੍ਹਾਂ ਦੇ ਮੁੱਲ ਵਿੱਚ ਵਾਧਾ ਹੁੰਦਾ ਹੈ। ਅਤੇ ਇਸੇ ਕਰਕੇ ਹੀ ਕ੍ਰਿਪਟੋ ਬਜ਼ਾਰ ਵਿੱਚ ਹੋਣ ਵਾਲੇ ਜ਼ਬਰਦਸਤ ਉਤਾਰ-ਚੜ੍ਹਾ ਦੇ ਬਾਵਜੂਦ ਵੀ, ਬਹੁਤ ਜ਼ਿਆਦਾ ਰਿਟਰਨ ਮਿਲਣ ਦੀ ਸੰਭਾਵਨਾ ਨੇ ਇਸ ਖੇਤਰ ਵਿੱਚ ਕਈ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ।

ਜੇ ਤੁਸੀਂ ਕ੍ਰਿਪਟੋਕਰੰਸੀ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰਨ ਦਾ ਸੋਚ ਰਹੇ ਹੋ ਅਤੇ ਇਸ ਬਾਰੇ ਸ਼ਸ਼ੋਪੰਜ ਵਿੱਚ ਹੋ ਕਿ ਸਭ ਤੋਂ ਵਧੀਆ ਲੰਬੇ ਸਮੇਂ ਦੇ ਕ੍ਰਿਪਟੋ ਪੋਰਟਫੋਲੀਓ ਲਈ ਤੁਹਾਨੂੰ ਕਿਸ ਪ੍ਰ੍ਮੁੱਖ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨਾ ਚਾਹਿਦਾ ਹੈ, ਤਾਂ ਘਬਰਾਓ ਨਾ, ਅਸੀਂ ਤੁਹਾਡੀ ਇਸ ਵਿੱਚ ਮਦਦ ਕਰਾਂਗੇ। ਇਹ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਲੰਬੇ ਸਮੇਂ ਦੀ ਨਿਵੇਸ਼ ਰਣਨੀਤੀ ਲਈ ਭਾਰਤ ਵਿੱਚ ਕਿਸ ਕ੍ਰਿਪਟੋ ਨੂੰ ਖਰੀਦਣਾ ਚਾਹੀਦਾ ਹੈ, ਇਹ ਹਨ ਪ੍ਰ੍ਮੁੱਖ 4 ਚੋਣਾਂ:

1. ਬਿਟਕੌਇਨ (BTC)

ਬਿਟਕੌਇਨ, ਜੋ ਕਿ ਪਹਿਲੀ ਅਤੇ ਸਭ ਤੋਂ ਜ਼ਿਆਦਾ ਪ੍ਰਸਿੱਧ ਕ੍ਰਿਪਟੋਕਰੰਸੀ ਹੈ, ਬਿਨਾਂ ਸ਼ੱਕ ਲੰਬੇ ਸਮੇਂ ਦੇ ਕ੍ਰਿਪਟੋ ਨਿਵੇਸ਼ ਲਈ ਪ੍ਰ੍ਮੁੱਖ ਚੋਣ ਹੈ। ਬਿਟਕੌਇਨ ਦੀ ਪ੍ਰਸਿੱਧੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਿਵੇਸ਼ਕ ਇਸ ਗੱਲ ਨੂੰ ਮੰਨਦੇ ਹਨ ਕਿ ਇਸ ਕ੍ਰਿਪਟੋਕਰੰਸੀ ਦਾ ਮੁੱਲ ਸਮੇਂ ਨਾਲ ਵਧੇਗਾ ਹੀ ਵਧੇਗਾ ਕਿਉਂਕਿ ਇਸਦੀ ਸਪਲਾਈ ਸਿਰਫ਼ 21 ਮਿਲੀਅਨ ਹੀ ਹੈ। ਇਹ ਡਾਲਰ ਜਾਂ ਪੌਂਡ ਵਰਗੀਆਂ ਫ਼ੀਐਟ ਕਰੰਸੀਆਂ ਦੇ ਹਿਸਾਬ ਨਾਲ ਬਿਲਕੁਲ ਉਲਟ ਹੈ, ਜਿਨ੍ਹਾਂ ਦੀ ਸਪਲਾਈ ‘ਤੇ ਕੋਈ ਸੀਮਾ ਲਾਗੂ ਨਹੀਂ ਹੁੰਦੀ। ਜ਼ਿਆਦਾਤਰ ਨਿਵੇਸ਼ਕ ਇਹ ਵੀ ਮੰਨਦੇ ਹਨ ਕਿ ਜਿਵੇਂ ਜਿਵੇਂ ਫ਼ੀਐਟ ਕਰੰਸੀਆਂ ਕਮਜ਼ੋਰ ਹੋਣਗੀਆਂ, ਓਵੇਂ ਓਵੇਂ ਬਿਟਕੌਇਨ ਦੇ ਮੁੱਲ ਵਿੱਚ ਵਾਧਾ ਹੋਵੇਗਾ।

ਸਤੋਸ਼ੀ ਨਾਕਾਮੋਟੋ ਦਾ ਨਾਮ ਵਰਤਦੇ ਹੋਏ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ 2009 ਵਿੱਚ ਸਿਰਜਿਆ ਗਿਆ ਬਿਟਕੌਇਨ (BTC) ਪਹਿਲੀ ਕ੍ਰਿਪਟੋਕਰੰਸੀ ਹੈ ਅਤੇ ਇਸ ਨੂੰ ਆਮ ਤੌਰ ‘ਤੇ ਡਿਜਿਟਲ ਗੋਲਡ ਵੀ ਕਹਿੰਦੇ ਹਨ। BTC ਪ੍ਰਭਾਵਸ਼ਾਲੀ ਕ੍ਰਿਪਟੋ ਹੈ ਅਤੇ ਇਸਦੇ ਪਿੱਛੇ ਦੇ ਕਾਰਨ ਹਨ: ਕ੍ਰਿਪਟੋ ਸੈਕਟਰ ਦਾ ਮੋਢੀ ਹੋਣਾ – ਇਸਦੀ ਕੀਮਤ, ਬਜ਼ਾਰੀ ਪੂੰਜੀਕਰਨ, ਅਤੇ ਵਾਲਿਊਮ, ਸਾਰੇ ਹੀ ਬਾਕੀ ਦੀਆਂ ਕ੍ਰਿਪਟੋ ਨਾਲੋਂ ਕਿਤੇ ਜ਼ਿਆਦਾ ਹਨ। ਹਾਲਾਂਕਿ ਬਜ਼ਾਰ ਵਿੱਚ ਕਈ ਸਾਰੀਆਂ ਕ੍ਰਿਪਟੋਕਰੰਸੀਆਂ ਉਪਲਬਧ ਹਨ, ਪਰ ਬਿਟਕੌਇਨ ਕੋਲ ਹਾਲੇ ਵੀ ਕ੍ਰਿਪਟੋਕਰੰਸੀ ਬਜ਼ਾਰੀ ਪੂੰਜੀਕਰਨ ਦਾ 40% ਹਿੱਸਾ ਹੈ।  ਇਹ ਸਾਰੀਆਂ ਚੀਜ਼ਾਂ ਇਸ ਨੂੰ 2022 ਦੇ ਲੰਬੇ ਸਮੇਂ ਦੇ ਕ੍ਰਿਪਟੋ ਨਿਵੇਸ਼ ਲਈ ਇੱਕ ਆਕਰਸ਼ਕ ਫਿੱਟ ਬਣਾਉਂਦੀਆਂ ਹਨ। 

Get WazirX News First

* indicates required

ਇੱਕ ਦਹਾਕੇ ਪਹਿਲਾਂ ਬਿਟਕੌਇਨ ਦੀ ਕੀਮਤ ਪ੍ਰਤੀ ਕੌਇਨ $0.0008 ਤੋਂ ਲੈ ਕੇ $0.08 ਸੀ, ਜੋ ਕਿ ਨਵੰਬਰ 2021 ਵਿੱਚ $69,000 ਤੱਕ ਪਹੁੰਚ ਗਈ। ਹਾਲਾਂਕਿ ਬਿਟਕੌਇਨ ਦੀ ਕੀਮਤ ਵਿੱਚ ਆਉਣ ਵਾਲਾ ਉਤਾਰ-ਚੜ੍ਹਾ ਇੱਕ ਬਹੁਤ ਹੀ ਵੱਡਾ ਜੋਖਮ ਕਾਰਕ ਹੈ, ਪਰ ਇਸੇ ਉਤਾਰ-ਚੜ੍ਹਾ ਦੇ ਨਤੀਜੇ ਵਜੋਂ ਹੋਣ ਵਾਲਾ ਵੱਡਾ ਲਾਭ ਹੀ ਇਸਨੂੰ ਇੰਨਾ ਪ੍ਰਸਿੱਧ ਬਣਾਉਂਦਾ ਹੈ। ਬਹੁਤ ਸਾਰੇ ਵਿਸ਼ਲੇਸ਼ਕ ਇਹ ਅੰਦਾਜ਼ਾ ਲਗਾਉਂਦੇ ਹਨ ਕਿ BTC ਦੀ ਕੀਮਤ 2022 ਵਿੱਚ ਵੱਧ ਕੇ $80,000 ਤੋਂ ਲੈ ਕੇ $100,000 ਤੱਕ ਪਹੁੰਚ ਸਕਦੀ ਹੈ, ਅਤੇ ਫਿਰ 2025 ਤੱਕ ਇਹ $250,000 ਤੱਕ ਪਹੁੰਚੇਗੀ ਅਤੇ ਇਸ ਦਹਾਕੇ ਦੇ ਅੰਤ ਤੱਕ ਪ੍ਰਤੀ ਬਿਟਕੌਇਨ $5 ਮਿਲੀਅਨ ਤੱਕ ਪਹੁੰਚ ਜਾਏਗੀ।

2. ਇਥਰਿਅਮ (ETH)

ਕੀਮਤ ਅਤੇ ਬਜ਼ਾਰੀ ਪੂੰਜੀਕਰਨ, ਦੋਵਾਂ ਵਿੱਚ ਬਿਟਕੌਇਨ ਤੋਂ ਬਾਅਦ ਦੂਜੇ ਨੰਬਰ ‘ਤੇ ਆਉਣ ਵਾਲਾ, ਇਥਰੀਅਮ ਵੀ ਬਹੁਤ ਸਾਰੇ ਲੋਕਾਂ ਲਈ ਇੱਕ ਉੱਚ ਤਰਜੀਹ ਵਾਲਾ ਕ੍ਰਿਪਟੋ ਨਿਵੇਸ਼ ਹੈ। ਬਹੁਤ ਹੀ ਜ਼ਿਆਦਾ ਸਰਕੂਲੇਟ ਹੋਈ ਕ੍ਰਿਪਟੋ ਸੰਪਤੀ ਹੋਣ ਦੇ ਨਾਲ-ਨਾਲ, ਇਥਰਿਅਮ ਆਪਣੇ ਬਿਹਤਰੀਨ ਨੈੱਟਵਰਕ ਲਈ ਵੀ ਪ੍ਰਸਿੱਧ ਹੈ ਜੋ ਵਿਕਾਸਕਾਰਾਂ ਨੂੰ ਇਸਦੇ ERC-20 ਅਨੁਕੂਲ ਸਟੈਂਡਰਡ ਰਾਹੀਂ ਆਪਣੀ ਕ੍ਰਿਪਟੋਕਰੰਸੀ ਬਣਾਉਣ ਦਿੰਦਾ ਹੈ। ਵੱਖ ਵੱਖ ਕ੍ਰਿਪਟੋਕਰੰਸੀਆਂ ਬਣਾਉਣ ਲਈ ਪਲੇਟਫਾਰਮ ਮੁਹੱਈਆ ਕਰਵਾਉਣ ਦੇ ਇਲਾਵਾ, ਇਥਰਿਅਮ ਗੈਰ-ਕੇਂਦਰੀਕਿਰਤ ਸਮਾਰਟ ਇਕਰਾਰਨਾਮਿਆਂ ਨੂੰ ਲਾਗੂ ਕਰਨ ਦੀ ਸੁਵਿਧਾ ਵੀ ਮੁਹੱਈਆ ਕਰਵਾਉਂਦਾ ਹੈ। DeFi (ਗੈਰ-ਕੇਂਦਰੀਕਿਰਤ ਵਿੱਤ) ਅਤੇ NFTs (ਨਾਨ-ਫੰਜੀਬਲ ਟੋਕਨ), ਦੋ ਹੋਰ ਅਜਿਹੀਆਂ ਧਾਰਨਾਵਾਂ ਹਨ ਜਿਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਇਥਰਿਅਮ ਦੇ ਮੁੱਲ ਨੂੰ ਵਧਾਇਆ ਹੈ। 

ਇਥਰਿਅਮ ਨੇ 2021 ਦੇ ਅਖੀਰ ਵਿੱਚ ਆਪਣਾ ਸਭ ਤੋਂ ਜ਼ਿਆਦਾ ਮੁੱਲ $4800 ਹਾਸਲ ਕੀਤਾ ਅਤੇ 2022 ਦੀ ਸ਼ੁਰੂਆਤ $3600 ਦੀ ਬਰੈਕਟ ਵਿੱਚ ਕੀਤੀ। ਇਥਰਿਅਮ ਨੇ ਪਿਛਲੇ ਸਾਲ 160% ਵਿਕਾਸ ਕੀਤਾ ਅਤੇ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਸਾਲ ਇਹ $6500 ਤੱਕ ਪਹੁੰਚ ਜਾਵੇਗਾ। ਇਹ ਚੀਜ਼ਾਂ ਇਸ ਨੂੰ ਲੰਬੇ ਸਮੇਂ ਦੇ ਸਭ ਤੋਂ ਵਧੀਆ ਕ੍ਰਿਪਟੋ ਪੋਰਟਫੋਲੀਓ ਵਿੱਚ ਸ਼ਾਮਲ ਕਰਨਾ ਲਾਜ਼ਮੀ ਬਣਾਉਂਦੀਆਂ ਹਨ।

ਪਹਿਲਾਂ ਹੋਈ ਚਰਚਾ ਅਨੁਸਾਰ, ਇਥਰਿਅਮ ਨੇ 2021 ਦੇ NFT ਬੂਮ ਵਿੱਚ ਇੱਕ ਪ੍ਰ੍ਮੁੱਖ ਮਾਧਿਅਮ ਦੀ ਭੂਮਿਕਾ ਨਿਭਾਈ। ਇਸ ਨਾਲ ਇਹ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਨਿਵੇਸ਼ ਦਾ ਇੱਕ ਪਸੰਦੀਦਾ ਵਿਕਲਪ ਬਣ ਕੇ ਸਾਹਮਣੇ ਆਇਆ ਹੈ। ਇਸ ਦੇ ਨਾਲ-ਨਾਲ, ਇਥਰਿਅਮ ਭਾਈਚਾਰੇ ਵਿੱਚ 2022 ਦੀ ਇੱਕ ਖਾਸ ਜਗ੍ਹਾ ਹੈ। ਇਹੀ ਉਹ ਸਾਲ ਹੈ ਜਦੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਥਰਿਅਮ ਆਪਣਾ ETH-2 ਅੱਪਗ੍ਰੇਡ ਲਾਂਚ ਕਰੇਗਾ। ਇਸ ਨਾਲ ਇਸਦੀ ਗਤੀ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਵੇਗਾ ਅਤੇ ਨੈੱਟਵਰਕ ਸਾਹਮਣੇ ਪੇਸ਼ ਆਉਂਦੀਆਂ ਵਿਸਤਾਰ ਸੰਬੰਧੀ ਚੁਣੌਤੀਆਂ ਦਾ ਹੱਲ ਹੋਵੇਗਾ। ਵਿਸ਼ਲੇਸ਼ਕ ਇਹ ਅੰਦਾਜ਼ਾ ਲਗਾਉਂਦੇ ਹਨ ਕਿ ਇੱਕ ਸਫਲ ਅੱਪਗ੍ਰੇਡ ਤੋਂ ਬਾਅਦ, ਇਥਰਿਅਮ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋਵੇਗਾ। 

3. ਕਾਰਡਾਨੋ (ADA)

ਇਥਰਿਅਮ ਦੇ ਸਹਿ-ਸੰਸਥਾਪਕ ਵੱਲੋਂ 2015 ਵਿੱਚ ਬਣਾਇਆ ਗਿਆ, ਕਾਰਡਾਨੋ ਇੱਕ ਖੁੱਲੇ-ਸਰੋਤ ਵਾਲਾ ਅਤੇ ਗੈਰ-ਕੇਂਦਰੀਕਿਰਤ ਬਲਾਕਚੇਨ ਪਲੇਟਫਾਰਮ ਹੈ ਜੋ ਪਰੂਫ਼-ਆਫ਼-ਸਟੇਕ ਪ੍ਰਮਾਣੀਕਰਨ ਨੂੰ ਜਲਦ ਅਪਣਾਉਣ ਲਈ ਜਾਣਿਆ ਜਾਂਦਾ ਹੈ। ਹਾਲ ਦੇ ਸਮੇਂ ਵਿੱਚ ਇੱਕ ਵਧੀਆ ਬਜ਼ਾਰੀ ਵਿਕਾਸ ਅਤੇ ਇਸਦੀਆਂ ਪ੍ਰਭਾਵੀ ਢੰਗ ਨਾਲ ਊਰਜਾ ਵਰਤਣ ਵਾਲੀਆਂ ਪ੍ਰਕਿਰਿਆਆਂ ਦੇ ਮੱਦੇਨਜ਼ਰ, ਜਿਨ੍ਹਾਂ ਨੂੰ ਬਿਟਕੌਇਨ, ਕਾਰਡਾਨੋ (ADA) ਨਾਲੋਂ ਜ਼ਿਆਦਾ ਵਾਤਾਵਰਨ-ਅਨੁਕੂਲ ਮੰਨਿਆ ਜਾਂਦਾ ਹੈ, ਇਸ ਨੇ ਬਹੁਤ ਸਾਰੇ ਨਿਵੇਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।

ADA ਕਾਰਡਾਨੋ ਦੀ ਅੰਦਰੂਨੀ ਕ੍ਰਿਪਟੋਕਰੰਸੀ ਹੈ, ਜੋ ਵਰਤੋਂਕਾਰ-ਤੋਂ-ਵਰਤੋਂਕਾਰ ਲੈਣ-ਦੇਣ ਦੀ ਸੁਵਿਧਾ ਮੁਹੱਈਆ ਕਰਵਾਉਂਦੀ ਹੈ। ਹਾਲਾਂਕਿ ADA, ਬਿਟਕੌਇਨ ਅਤੇ ਇਥਰਿਅਮ ਨਾਲ ਤਾਂ ਮੁਕਾਬਲਾ ਭਾਵੇਂ ਨਾ ਕਰ ਸਕੇ, ਪਰ 2021 ਵਿੱਚ ADA ਨੇ ਕਾਫ਼ੀ ਜ਼ਿਆਦਾ ਤਰੱਕੀ ਕੀਤੀ। ADA ਨੇ 14,000% ਵਿਕਾਸ ਕੀਤਾ ਅਤੇ ਸਤੰਬਰ 2021 ਵਿੱਚ ਆਪਣੀ ਸਭ ਤੋਂ ਜ਼ਿਆਦਾ ਕੀਮਤ ‘ਤੇ ਪਹੁੰਚਿਆ। ਇਸ ਲਈ, ਜੇਕਰ ਤੁਸੀਂ ਇਸ ਬਾਰੇ ਸੋਚ ਵਿਚਾਰ ਕਰ ਰਹੇ ਹੋ ਕਿ 2022 ਵਿੱਚ ਲੰਬੇ ਸਮੇਂ ਦੇ ਨਿਵੇਸ਼ ਲਈ ਕਿਹੜੀ ਕ੍ਰਿਪਟੋ ਖਰੀਦੀ ਜਾਵੇ, ਤਾਂ ਤੁਹਾਡਾ ਜਵਾਬ ਹੈ ADA. 

ਕਾਰਡਾਨੋ NFT ਖੇਤਰ ਵਿੱਚ ਸਭ ਤੋਂ ਜ਼ਿਆਦਾ ਪ੍ਰਸਿੱਧ ਕ੍ਰਿਪਟੋ ਵਿੱਚੋਂ ਇੱਕ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ 2022 ਵਿੱਚ ਉਦਯੋਗ ਵਿੱਚ ਇਸਦੀਆਂ ਜੜਾਂ ਹੋਰ ਵੀ ਮਜ਼ਬੂਤ ਹੋ ਜਾਣਗੀਆਂ। ਇਹ ADA ਨੈੱਟਵਰਕ ਵੱਲੋਂ ਪਿਛਲੇ ਸਾਲ ਹਸਤਾਖਰ ਕੀਤੀਆਂ ਪ੍ਰ੍ਮੁੱਖ ਪਾਰਟਨਰਸ਼ਿਪਾਂ ਦੇ ਮੈਚਿਓਰ ਹੋਣ ਦੇ ਸਮੇਂ ਹੋਵੇਗਾ।  ਅਰਥਵਿਵਸਥਾ ਪੂਰਵ-ਅਨੁਮਾਨ ਏਜੰਸੀ ਦੇ ਮੁਤਾਬਕ, ਇਹ ਉਮੀਦ ਕੀਤੀ ਜਾਂਦੀ ਹੈ ਕਿ ADA ਦੀ ਕੀਮਤ 2022 ਵਿੱਚ $7.70 ਤੱਕ, 2023 ਵਿੱਚ $8.93 ਤੱਕ, ਅਤੇ 2025 ਦੇ ਅਖੀਰ ਤੱਕ $15 ਤੱਕ ਪਹੁੰਚ ਜਾਏਗੀ। 

4. ਬਾਇਨੈਂਸ ਕੌਇਨ (BNB)

ਬਾਇਨੈਂਸ ਕੌਇਨ (BNB), ਸਭ ਤੋਂ ਜ਼ਿਆਦਾ ਪ੍ਰਸਿੱਧ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ, ਬਾਇਨੈਂਸ ਦਾ ਮੂਲ ਕ੍ਰਿਪਟੋ ਟੋਕਨ ਹੈ। BNB ਦੀ ਵਰਤੋਂ ਬਾਇਨੈਂਸ ਗਾਹਕਾਂ ਵੱਲੋਂ ਪਲੇਟਫਾਰਮ ‘ਤੇ ਫ਼ੀਸ ਦਾ ਭੁਗਤਾਨ ਕਰਨ ਅਤੇ ਟਰੇਡ ਕਰਨ ਲਈ ਕੀਤੀ ਜਾਂਦੀ ਹੈ। ਪਿਛਲੇ ਸਾਲ ਤੋਂ, BNB ਨੇ ਬਜ਼ਾਰੀ ਪੂੰਜੀਕਰਨ ਦੇ ਹਿਸਾਬ ਨਾਲ ਪ੍ਰ੍ਮੁੱਖ 5 ਕ੍ਰਿਪਟੋਕਰੰਸੀਆਂ ਵਿੱਚ ਇੱਕ ਪੱਕਾ ਸਥਾਨ ਹਾਸਲ ਕਰ ਲਿਆ ਹੈ। ਇਹ ਪਿਛਲੇ ਕੁਝ ਮਹੀਨਿਆਂ ਤੋਂ ਬਜ਼ਾਰੀ ਪੂੰਜੀਕਰਨ ਦੇ ਹਿਸਾਬ ਨਾਲ ਤੀਜੇ/ਚੌਥੇ ਸਥਾਨ ‘ਤੇ ਬਣਿਆ ਹੋਇਆ ਹੈ। ਇਹ ਸਾਰੀਆਂ ਚੀਜ਼ਾਂ ਇਸ ਨੂੰ 2022 ਦੇ ਲੰਬੇ ਸਮੇਂ ਦੇ ਸਭ ਤੋਂ ਵਧੀਆ ਕ੍ਰਿਪਟੋ ਨਿਵੇਸ਼ਾਂ ਵਿੱਚੋਂ ਇੱਕ ਬਣਾਉਂਦੀਆਂ ਹਨ। 

BNB ਨੂੰ 2017 ਵਿੱਚ ਸਥਾਪਤ ਕੀਤਾ ਗਿਆ ਸੀ, ਅਤੇ ਫ਼ਿਲਹਾਲ ਇਹ ERC20, ਈਥਰਿਅਮ ‘ਤੇ ਚੱਲਦਾ ਹੈ। ਕੌਇਨ ਦਾ ਫਰੇਮਵਰਕ ਬਹੁਤ ਹੀ ਵਧੀਆ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਮਜ਼ਬੂਤ ਅਤੇ ਸਟੀਕ ਐਲਗੋਰਿਦਮਾਂ ਨਾਲ ਸੰਚਾਲਿਤ ਹੈ। ਪਲੇਟਫਾਰਮ ‘ਤੇ ਫ਼ੀਸ ਦਾ ਭੁਗਤਾਨ ਕਰਨ ਦੇ ਨਾਲ-ਨਾਲ, BNB ਨੂੰ ਬਾਇਨੈਂਸ ਦੀਆਂ ਕਈ ਸਾਰੀਆਂ ਪ੍ਰਸਿੱਧ ਸੇਵਾਵਾਂ ਤੱਕ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਬਾਇਨੈਂਸ ਸਮਾਰਟ ਚੇਨ (BSC), ਟਰਸੱਟ ਵਾਲੇਟ, ਬਾਇਨੈਂਸ ਰਿਸਰਚ, ਅਤੇ ਬਾਇਨੈਂਸ ਅਕਾਦਮੀ। ਇਨ੍ਹਾਂ ਸੇਵਾਵਾਂ ਦੀ ਪ੍ਰਸਿੱਧੀ ਆਉਣ ਵਾਲੇ ਸਾਲਾਂ ਵਿੱਚ BNB ਦੇ ਉੱਜਵਲ ਭਵਿੱਖ ਵੱਲ ਇਸ਼ਾਰਾ ਕਰਦੀ ਹੈ।

BNB ਨੇ 2021 ਵਿੱਚ ਆਪਣੀ ਸਭ ਤੋਂ ਜ਼ਿਆਦਾ ਕੀਮਤ $690 ਨੂੰ ਛੋਹਿਆ।  Capital.comਦੇ ਮੁਤਾਬਕ, ਕੌਇਨ ਦੀ ਕੀਮਤ 2024 ਤੱਕ $820, 2026 ਤੱਕ $2,300, ਅਤੇ 2030 ਤੱਕ $11000 ਤੱਕ ਪਹੁੰਚ ਜਾਏਗੀ।

WazirX ਨਾਲ ਕ੍ਰਿਪਟੋਕਰੰਸੀਆਂ ਵਿੱਚ ਨਿਵੇਸ਼ ਕਰਨਾ

ਚਾਹੇ ਤੁਸੀਂ ਕ੍ਰਿਪਟੋ ਵਿੱਚ ਨਿਵੇਸ਼ ਕਰਨ ਵਿੱਚ ਨਵੇਂ ਹੋ ਜਾਂ ਇੱਕ ਪੁਰਾਣੇ ਖਿਡਾਰੀ ਹੋ, ਅਤੇ ਜੇ ਤੁਸੀਂ 2022 ਵਿੱਚ ਕ੍ਰਿਪਟੋ ਵਿੱਚ ਲੰਬੇ ਸਮੇਂ ਦਾ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ WazirX ਤੁਹਾਡੇ ਲਈ ਬਿਲਕੁਲ ਸਹੀ ਜਗ੍ਹਾ ਹੈ। ਭਾਰਤ ਦੀ ਸਭ ਤੋਂ ਵਧੀਆ ਅਤੇ ਭਰੋਸੇਮੰਦ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ, WazirX 250+ ਤੋਂ ਵੱਧ ਕ੍ਰਿਪਟੋਕਰੰਸੀਆਂ ਦੀ ਪੇਸ਼ਕਸ਼ ਕਰਦੀ ਹੈ, ਜਿਸ ਵਿੱਚ BTCETHADA, ਅਤੇ BNBਵਰਗੀਆਂ ਪ੍ਰ੍ਮੁੱਖ ਕ੍ਰਿਪਟੋਕਰੰਸੀਆਂ ਸ਼ਾਮਲ ਹਨ, ਅਤੇ ਇਹ ਬੇਹੱਦ ਪ੍ਰਭਾਵਸ਼ਾਲੀ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ KYC ਪ੍ਰਕਿਰਿਆਵਾਂ ਨਾਲ ਲੈਸ ਬਹੁਤ ਤੇਜ਼ ਲੈਣ ਦੇਣ ਦੀ ਸੁਵਿਧਾ ਦੀ ਪੇਸ਼ਕਸ਼ ਕਰਦੀ ਹੈ।
WazirX ਨਾਲ ਟਰੇਡਿੰਗ ਸ਼ੁਰੂ ਕਰਨ ਲਈ, ਇੱਥੇਕਲਿੱਕ ਕਰਕੇ ਐਕਸਚੇਂਜ ‘ਤੇ ਜਾਓ।

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।
Shashank

Shashank is an ETH maximalist who bought his first crypto in 2013. He's also a digital marketing entrepreneur, a cosmology enthusiast, and DJ.

Leave a Reply