WazirX P2P – ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ!

By ਮਈ 25, 2022ਜੁਲਾਈ 8th, 20228 minute read
How to use WazirX P2P? - Questions answered!

WazirX P2P (ਪੀਅਰ ਟੂ ਪੀਅਰ) ਨਿਵੇਸ਼ਕਾਂ ਨੂੰ ਆਪਣੇ ਫਿਏਟ ਨੂੰ ਕ੍ਰਿਪਟੋ (ਅਤੇ ਇਸ ਦੇ ਵਿਪਰੀਤ) ਵਿੱਚ ਤੁਰੰਤ ਬਦਲਣ ਵਿੱਚ ਮਦਦ ਕਰਦਾ ਹੈ। ਇਹ ਇੱਕ ਮੁਫ਼ਤ ਹੈ ਅਤੇ ਸੁਰੱਖਿਅਤ ਅਤੇ ਵੈਧ ਹੋਣ ਦੇ ਨਾਲ-ਨਾਲ 24×7 ਉਪਲਬਧ ਹੈ! wazirX P2P ਦੀ ਵਰਤੋਂ ਕਿਵੇਂ ਕਰੀਏ ਬਾਰੇ ਜਾਣਨ ਲਈ, ਸਾਡਾ ਬਲਾਗਇੱਥੇਪੜ੍ਹੋ। 

ਇੱਥੇ ਉਹ ਸਵਾਲ ਹਨ ਜੋ ਸਾਡੇ ਵਰਤੋਂਕਾਰ ਅਕਸਰ ਪੁਛਦੇ ਹਨ। ਮੈਨੂੰ ਯਕੀਨ ਹੈ ਕਿ ਜੇਕਰ ਤੁਹਾਨੂੰ ਕੋਈ ਸ਼ੱਕ ਹਨ, ਤਾਂ ਇਸ ਪੋਸਟ ਨਾਲ ਸਭ ਦੂਰ ਹੋ ਜਾਣਗੇ। 

ਸਵਾਲ 1: WazirX P2P ਸਿਰਫ਼ USDT ਹੋਣ ‘ਤੇ ਹੀ ਕਿਉਂ ਹੁੰਦਾ ਹੈ?

USDT ਇੱਕ ਸਥਿਰ ਕੋਇਨ ਹੈ। ਟ੍ਰਾਂਜੈਕਸ਼ਨਾਂ ਨੂੰ ਸਧਾਰਨ ਰੱਖਣ ਵਾਸਤੇ ਅਤੇ ਬਹੁਤ ਉੱਚ ਤਰਲਤਾ ਯਕੀਨੀ ਬਣਾਉਣ ਵਾਸਤੇ, USDT ਇਕੱਲਿਆਂ ਹੀ ਸਮਰਥਿਤ ਹੈ।

ਸਵਾਲ 2: WazirX P2P ਦੀ ਵਰਤੋਂ ਕੌਣ ਕਰ ਸਕਦਾ ਹੈ?

ਭਾਰਤੀ KYC ਵਾਲੇ ਵਰਤੋਂਕਾਰ WazirX ‘ਤੇ P2P ਫੀਚਰ ਦੀ ਵਰਤੋਂ ਕਰ ਸਕਦੇ ਹਨ।

ਸਵਾਲ 3: ਮੈਂ ਵਿਕਰੇਤਾ ਦੇ ਬੈਂਕ ਵੇਰਵੇ ਨਹੀਂ ਵੇਖ ਪਾ ਰਿਹਾ/ਰਹੀ ਹਾਂ ਅਤੇ ਟ੍ਰੇਡ 10 ਮਿੰਟਾਂ ਵਿੱਚ ਸਵੈ-ਰੱਦ ਹੋ ਰਿਹਾ ਹੈ। ਕੀ ਕਰਨਾ ਚਾਹੀਦਾ ਹੈ?

ਇੱਥੇ, ਤੁਹਾਨੂੰ ਪਹਿਲਾਂ ਭੁਗਤਾਨ ਵਿਕਲਪ ਚੁਣਨ ਦੀ ਲੋੜ ਹੋਵੇਗੀ। ਫਿਰ, ਤੁਹਾਡੀ ਟ੍ਰੇਡ ਮੈਚ ਹੋਣ ਤੋਂ ਬਾਅਦ, “ਹਾਂ, ਮੈਂ ਭੁਗਤਾਨ ਕਰਾਂਗਾ/ਗੀ’ ਵਿਕਲਪ ‘ਤੇ ਕਲਿੱਕ ਕਰੋ। “ਹਾਂ, ਮੈਂ ਭੁਗਤਾਨ ਕਰਾਂਗਾ/ਗੀ” ‘ਤੇ ਤੁਹਾਡੇ ਦੁਆਰਾ ਕਲਿੱਕ ਕੀਤੇ ਜਾਣ ਤੋਂ ਬਾਅਦ, ਵਿਕਰੇਤਾ ਦੇ ਬੈਂਕ ਵੇਰਵੇ ਤੁਹਾਡੇ ਵਾਸਤੇ ਵਿਖਣਯੋਗ ਹੋ ਜਾਣਗੇ। ਇਹਨਾਂ ਵੇਰਵਿਆਂ ਦੇ ਆਧਾਰ ‘ਤੇ ਤੁਸੀਂ ਭੁਗਤਾਨ ਵਾਸਤੇ ਅੱਗੇ ਵਧ ਸਕਦੇ ਹੋ।

ਸਵਾਲ 4: ਮੈਂ ਵਿਕਰੇਤਾ ਦੇ ਬੈਂਕ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨ ਵਿੱਚ ਅਸਮਰੱਥ ਹਾਂ ਕਿਉਂਕਿ ਵੇਰਵੇ ਗਲਤ ਹਨ/ਅਸਫ਼ਲ ਹੋ ਰਿਹਾ/ਰਹੀ ਹਾਂ/ਬੈਂਕਿੰਗ ਸਮੱਸਿਆ ਹੈ/ਨੈੱਟਵਰਕ ਸਮੱਸਿਆ ਹੈ।

ਆਰਡਰ ਨੂੰ ਰੱਦ ਕਰਨ ਅਤੇ ਜ਼ੁਰਮਾਨਾ ਮਾਫ਼ ਕਰਵਾਉਣ ਵਾਸਤੇ ਤੁਹਾਨੂੰ ਚੈਟ ਦੇ ਰਾਹੀਂ ਸਾਡੀ ਸਹਾਇਤਾ ਟੀਮਾ ਤੱਕ ਪਹੁੰਚ ਕਰਨੀ ਹੋਵੇਗੀ। ਸਹਾਇਤਾ ਟੀਮ ਤੁਹਾਨੂੰ ਅਸਲ ਅਸਫ਼ਲਤਾ ਦੀ ਪੁਸ਼ਟੀ ਕਰਨ ਵਾਸਤੇ ਸਕ੍ਰੀਨਸ਼ਾਟ/ਸਬੂਤ ਸਾਂਝਾ ਕਰਨ ਵਾਸਤੇ ਕਹੇਗੀ। ਵਿਕਲਪਿਕ ਤੌਰ ‘ਤੇ, ਇੱਕ ਵਾਰ ਟ੍ਰੇਡ ਸਵੈਲਚਲਿਤ ਤੌਰ ‘ਤੇ ਰੱਦ ਹੋ ਜਾਣ ਤੋਂ ਬਾਅਦ (ਸਮਾਂ ਬੀਤ ਜਾਣ ਤੋਂ ਬਾਅਦ) ਤੁਹਾਨੂੰ ਇੱਕ ਜ਼ੁਰਮਾਨਾ ਈਮੇਲ ਪ੍ਰਾਪਤ ਹੋਵੇਗਾ। ਤੁਸੀਂ ਉਚਿਤ ਸਬੂਤ ਨਾਲ ਇਸ ਈਮੇਲ ਦਾ ਜਵਾਬ ਦੇ ਸਕਦੇ ਹੇ। ਜੇਕਰ ਯਕੀਨ ਹੋ ਜਾਂਦਾ ਹੈ ਤਾਂ ਸਾਡੀ ਟੀਮ ਜ਼ੁਰਮਾਨਾ ਵਾਪਿਸ ਲੈ ਲਵੇਗੀ।

ਸਵਾਲ 5: ਜੇਕਰ ਤੁਸੀਂ ਭੁਗਤਾਨ ਕਰ ਦਿੰਦੇ ਹੋ ਪਰ ‘ਮੈਂ ਭੁਗਤਾਨ ਕੀਤਾ’ ‘ਤੇ ਕਲਿੱਕ ਕਰਨਾ ਭੁੱਲ੍ਹ ਜਾਂਦੇ ਹੋ ਤਾਂ ਕੀ ਹੋਵੇਗਾ?

ਤੁਹਾਡੇ ਕੋਲ ‘ਅਪਵਾਦ ਦੱਸੋ’ ਵਿਕਲਪ ‘ਤੇ ਕਲਿੱਕ ਕਰਨ ਲਈ 10 ਮਿੰਟ ਦਾ ਸਮਾਂ ਹੋਵੇਗਾ। ਇੱਕ ਵਾਰ ਤੁਹਾਡੇ ਦੁਆਰਾ ਅਪਵਾਦ ਦੱਸੇ ਜਾਣ ਤੋਂ ਬਾਅਦ, ਤੁਹਾਨੂੰ ਸਾਡੀ ਅਪਵਾਦ ਟੀਮ ਤੋਂ ਭੁਗਤਾਨ ਸਬੂਤ ਦੀ ਬੇਨਤੀ ਵਾਲਾ ਈਮੇਲ ਪ੍ਰਾਪਤ ਹੋਵੇਗਾ। ਫਿਰ, ਅਗਲੇ 15 ਮਿੰਟਾਂ ਦੇ ਅੰਦਰ, ਕਿਰਪਾ ਕਰਕੇ ਈਮੇਲ ਵਿੱਚ ਜ਼ਿਕਰ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਾਸਤੇ ਚੈਟ ਰਾਹੀਂ ਸਾਡੀ ਸਹਾਇਤਾ ਟੀਮ ਤੱਕ ਪਹੁੰਚ ਕਰੋ। ਫਿਰ ਅਪਵਾਦ ਟੀਮ ਦੂਜੇ ਵੇਰਵਿਆਂ ਸਮੇਤ ਤੁਹਾਡੇ ਭੁਗਤਾਨ ਸਬੂਤ ਦੀ ਸਮੀਖਿਆ ਕਰੇਗੀ ਅਤੇ ਤੁਹਾਡੇ ਅਪਵਾਦ ‘ਤੇ ਅੰਤਮ ਨਿਰਣਾ ਲਵੇਗੀ। ਅਪਵਾਦ ਟੀਮ ਦਾ ਨਿਰਣਾ ਅੰਤਮ ਅਤੇ ਬਾਧਿਤ ਹੁੰਦਾ ਹੈ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਹੈ।

ਕਿਰਪਾ ਕਰਕੇ ਧਿਆਨ ਦਿਓ: ਸਾਡੇ ਕੋਲ ਮਲਟੀ-ਚੈੱਕ ਫੂਲ-ਪਰੂਫ਼ ਪ੍ਰੋਸੈਸ ਹਨ ਜੋ ਅਪਵਾਦ ਦੀ ਸਮੀਖਿਆ ਦੇ ਦੌਰਾਨ ਪੂਰੀ ਸਟੀਕਤਾ ਨੂੰ ਯਕੀਨੀ ਬਣਾਉਂਦੇ ਹਨ। 

ਸਵਾਲ 6: WazirX P2P ‘ਤੇ ਟ੍ਰਾਂਜੈਕਸ਼ਨ ਅਸਫ਼ਲ ਹੋਣ ‘ਤੇ (ਰਿਫੰਡ ਦੀ) ਰਿਕਵਰੀ ਕਿਵੇਂ ਕੀਤੀ ਜਾਂਦੀ ਹੈ – ਜਦੋਂ ਖਰੀਦਦਾਰ ਟ੍ਰੇਡ ਦੀ ਪੁਸ਼ਟੀ ਕਰਨ ਦੀ ਬਜਾਏ ਟ੍ਰੇਡ ਨੂੰ ਰੱਦ ਕਰ ਦਿੰਦਾ ਹੈ।

ਜਦੋਂ ਖਰੀਦਦਾਰ ਭੁਗਤਾਨ ਕਰਦਾ ਹੈ ਅਤੇ ਫਿਰ ਟ੍ਰਾਂਜੈਕਸ਼ਨ ਨੂੰ ਰੱਦ ਕਰ ਦਿੰਦਾ ਹੈ, ਤਾਂ ਅਸੀਂ ਖਰੀਦਦਾਰ ਦੇ ਭੁਗਤਾਨ ਨੂੰ ਵਿਕਰੇਤਾ ਨਾਲ ਸਾਂਝਾ ਕਰਦੇ ਹਾਂ ਅਤੇ ਉਹਨਾਂ ਨੂੰ ਖਰੀਦਦਾਰ ਨੂੰ ਭੁਗਤਾਨ ਵਾਪਿਸ ਕਰਨ ਲਈ ਕਹਿੰਦੇ ਹਾਂ। ਇਹ ਯਕੀਨੀ ਬਣਾਉਣ ਵਾਸਤੇ ਕਿ ਖਰੀਦਦਾਰ ਨੂੰ ਉਹਨਾਂ ਦੇ ਫੰਡ ਵਾਪਿਸ ਮਿਲ ਜਾਣ, ਅਸੀਂ ਵਿਕਰੇਤਾ ਦੇ ਫੰਡ ਅਤੇ/ਜਾਂ ਖਾਤੇ ਨੂੰ ਲੌਕ ਕਰ ਦਿੰਦੇ ਹਾਂ ਅਤੇ ਭੁਗਤਾਨ ਸਬੂਤ ਨਾਲ ਸਾਰੀ ਜਾਣਕਾਰੀ ਵਾਲਾ ਈਮੇਲ ਭੇਜਦੇ ਹਾਂ। ਅਸੀਂ ਵਿਕਰੇਤਾ ਨੂੰ ਹਰ 24 ਘੰਟਿਆਂ ਅੰਦਰ ਇੱਕ ਵਾਰ, ਕੁਲ 3 ਰਿਮਾਇੰਡਰ ਭੇਜਦੇ ਹਾਂ। ਤੀਜੇ ਅਤੇ ਅੰਤਮ ਰਿਮਾਇੰਡਰ ਤੋਂ ਬਾਅਦ, ਅਸੀਂ ਫੰਡ ਦੀ ਰਿਕਵਰੀ ਲਈ ਅੱਗੇ ਵਧਦੇ ਹਾਂ, ਜਿਸ ਵਿੱਚ 13 ਕਾਰੋਬਾਰੀ ਦਿਨਾਂ (ਹਾਲਾਂਕਿ, ਇਹ ਉਦੋਂ ਹੀ ਕੰਮ ਕਰਦਾ ਹੈ ਜਦੋਂ ਫੰਡ ਉਪਲਬਧ ਹੁੰਦੇ ਹਨ) ਦਾ ਸਮਾਂ ਲੱਗਦਾ ਹੈ।

ਸਵਾਲ 7: ਭੁਗਤਾਨ ਕਰਨ ਤੋਂ ਬਾਅਦ ਵੀ, ਮੇਰਾ ਟ੍ਰੇਡ ਅਪਵਾਦ ਵਿੱਚ ਚਲਾ ਜਾਂਦਾ ਹੈ; ਕੀ ਕਰਨਾ ਚਾਹੀਦਾ ਹੈ?

ਤੁਹਾਡੇ ਟ੍ਰੇਡ ਨੂੰ ਕਈ ਕਾਰਨਾਂ ਕਰਕੇ ਅਪਵਾਦ ਵਿੱਚ ਲੈ ਕੇ ਜਾਇਆ ਜਾ ਸਕਦਾ ਹੈ। ਇਸ ਮਾਮਲੇ ਵਿੱਚ, ਤੁਸੀਂ ਭੁਗਤਾਨ ਸਬੂਲ ਨਾਲ ਚੈਟ ‘ਤੇ ਸਾਡੀ ਸਹਾਇਤਾ ਟੀਮ ਨਾਲ ਸੰਪਰਕ ਕਰ ਸਕਦੇ ਹੋ। ਯਕੀਨੀ ਰਹੋ ਕਿ ਤੁਹਾਡੇ ਫੰਡ ਸੁਰੱਖਿਅਤ ਰਹਿਣਗੇ।

ਸਵਾਲ 8: ਮੈਂ ਇੱਕ ਵਿਕਰੇਤਾ/ਖਰੀਦਦਾਰ ਹਾਂ, ਅਤੇ ਮੈਂ ਅਗਿਆਤ ਖਰੀਦਾਰਾਂ/ਵਿਕਰੇਤਾਵਾਂ ਨਾਲ ਸਵੈ-ਮਿਲਾਨ ਨਹੀਂ ਕਰਨਾ ਚਾਹੁੰਦਾ/ਦੀ ਹਾਂ। ਕੀ ਕਰਨਾ ਚਾਹੀਦਾ ਹੈ?

ਜੇਕਰ ਤੁਸੀਂ ਕਿਸੇ ਨਾਲ ਆਪਣੀ ਕ੍ਰਿਪਟੋ ਦਾ ਟ੍ਰੇਡ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਖ਼ਾਸ ਤੌਰ ‘ਤੇ ਪਹਿਲੇ ਕਦਮ ਵਿੱਚ ਉਹਨਾਂ ਦੇ XID ਜੋੜ ਸਕਦੇ ਹੋ। XID ਵਰਤੋਂਕਾਰ ਨਾਮ ਵਾਂਗ ਕੰਮ ਕਰਦੀ ਹੈ! ਇਸ ਦੇ ਨਾਲ, ਖਰੀਦਦਾਰ/ਵਿਕਰੇਤਾ ਤੁਹਾਡੀ ਪਸੰਦ ਦਾ ਹੋਵੇਗਾ ਅਤੇ ਤੁਸੀਂ ਉਸ ਖਾਸ ਲੈਣ-ਦੇਣ ਦੇ ਦੌਰਾਨ ਕਿਸੇ ਹੋਰ ਨਾਲ ਮੈਚ ਨਹੀਂ ਹੋਵੋਂਗੇ।

ਸਵਾਲ 9: ਕੀ ਮੇਰੇ ਦੁਆਰਾ ਇੱਕ ਦਿਨ ਵਿੱਚ ਕੀਤੀਆਂ ਜਾਣ ਵਾਲੀਆਂ P2P ਟ੍ਰਾਂਜੈਕਸ਼ਨਾਂ ਦੀ ਸੰਖਿਆ/ਮੁੱਲ ਦੀ ਕੋਈ ਰੋਜ਼ਾਨਾ ਸੀਮਾ ਹੈ?

ਨਹੀਂ! ਤੁਸੀਂ WazirX ‘ਤੇ ਇੱਕ ਦਿਨ ਵਿੱਚ ਕਿੰਨੀਆਂ ਵੀ P2P ਟ੍ਰਾਂਜੈਕਸ਼ਨਾਂ ਕਰ ਸਕਦੇ ਹੋ। ਹਾਲਾਂਕਿ, ਤੁਹਾਡੇ ਬੈਂਕ ਦੀਆਂ ਕੁਝ ਸੀਮਾਵਾਂ ਹੋ ਸਕਦੀਆਂ ਹਨ ਜਿੰਨ੍ਹਾਂ ਦੀ ਤੁਹਾਨੂੰ ਪਾਲਣਾ ਕਰਨੀ ਹੋਵੇਗੀ।

ਸਵਾਲ 10: ਮੈਂ ਇੱਕ ਖਰੀਦਦਾਰ ਹਾਂ। ਭੁਗਤਾਨ ਕਰਨ ਤੋਂ ਬਾਅਦ, ਮੇਰੀ ਟ੍ਰਾਂਜੈਕਸ਼ਨ ‘ਪ੍ਰੋਸੈਸਿੰਗ’ ‘ਤੇ ਅਟਕਿਆ ਹੋਇਆ ਹੈ। ਮੈਨੂੰ ਕੀ ਕਰਨਾ ਚਾਹੁਦੀ ਹੈ? ਮੈਨੂੰ ਨਹੀਂ ਪਤਾ ਕਿ ਪੈਸਾ ਕੱਟਿਆ ਗਿਆ ਹੈ ਜਾਂ ਨਹੀਂ। 

ਅਜਿਹੇ ਮਾਮਲਿਆਂ ਵਿੱਚ ਜਦੋਂ ਤੁਸੀਂ ਭੁਗਤਾਨ ਕਰ ਦਿੱਤਾ ਹੈ ਪਰ ਭੁਗਤਾਨ ਦੀ ਸਥਿਤੀ ‘ਪ੍ਰੋਸੈਸਿੰਗ’ ਵਿਖਦੀ ਹੈ, ਤਾਂ ਤੁਸੀਂ WazirX ‘ਤੇ ‘ਹਾਂ, ਮੈਂ ਭੁਗਤਾਨ ਕੀਤਾ’ ‘ਤੇ ਕਲਿੱਕ ਕਰ ਸਕਦੇ ਹੋ ਅਤੇ ਭੁਗਤਾਨ ਦਾ ਸਬੂਤ (ਪ੍ਰੋਸੈਸਿੰਗ) ਨੱਥੀ ਕਰ ਸਕਦੇ ਹੋ ਅਤੇ ਵਿਕਰੇਤਾ ਦੁਆਰਾ ਭੁਗਤਾਨ ਦੀ ਪ੍ਰਾਪਤੀ ਦੀ ਪੁਸ਼ਟੀ ਕਰਨ ਦੀ ਉਡੀਕ ਕਰ ਸਕਦੇ ਹੋ। ਜੇਕਰ ਵਿਕਰੇਤਾ ਭੁਗਤਾਨ ਪ੍ਰਾਪਤ ਕਰਦਾ ਹੈ, ਤਾਂ ਲੈਣ-ਦੇਣ ਪ੍ਰੋਸੈਸ ਕੀਤਾ ਜਾਵੇਗਾ। ਜੇਕਰ ਭੁਗਤਾਨ ਰੱਦ ਕੀਤਾ ਜਾਂਦਾ ਹੈ, ਤਾਂ ਤੁਸੀਂ ਚੈਟ ਦੇ ਰਾਹੀਂ ਸਾਡੀ ਸਹਾਇਤਾ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਸੀਂ ਤੁਹਾਡੇ ਲਈ ਆਰਡਰ ਰੱਦ ਕਰ ਦੇਵਾਂਗੇ ਅਤੇ ਜ਼ੁਰਮਾਨੇ ਨੂੰ ਵਾਪਿਸ ਲੈ ਲਵਾਂਗੇ ਕਿਉਂਕ ਇਹ ਇੱਕ ਅਸਲੀ ਤੁਰੱਟੀ ਸੀ।

ਇੱਕ ਬਿਹਤਰ ਓਵਰਵਿਊ ਪ੍ਰਾਪਤ ਕਰਨ ਵਾਸਤੇ, WazirX ਦੁਆਰਾ P2P ‘ਤੇ ਇਸ ਵੀਡੀਓ ਨੂੰ ਵੇਖੋ।

ਸਵਾਲ 11: WazirX ਦੁਆਰਾ ਕਿਹੜੇ ਸੁਰੱਖਿਆ ਮਾਪਦੰਡ ਲਏ ਜਾਂਦੇ ਹਨ?
ਅਸੀਂ ਸਮਝਦੇ ਹਾਂ ਕਿ ਅਗਿਆਤ ਸਾਥੀਆਂ ‘ਤੇ ਭਰੋਸਾ ਕਰਨਾ ਔਖਾ ਹੈ। ਇਹ ਯਕੀਨੀ ਕਰਨ ਵਾਸਤੇ ਕਿ ਤੁਹਾਡੇ ਫੰਡ ਸੁਰੱਖਿਅਤ ਹਨ, WazirX ਕੋਲ ਪੂਰੀ ਟ੍ਰਾਂਜੈਕਸ਼ਨ ਨੂੰ ਸੁਰੱਖਿਅਤ ਬਣਾਉਣ ਵਾਸਤੇ ਇੱਕ ਇਸਕ੍ਰੋ ਸਿਸਟਮ ਹੈ ਤਾਂ ਕਿ ਕੋਈ ਵੀ ਧਿਰ ਦੂਜੀ ਨਾਲ ਧੋਖਾ ਨਾ ਕਰ ਸਕੇ। ਜੇਕਰ ਤੁਸੀਂ ਇੱਕ ਵਿਕਰੇਤਾ ਹੋ – WazirX ਤੁਹਾਡੇ ਦੁਆਰਾ ਭੁਗਤਾਨ ਦੀ ਪੁਸ਼ਟੀ ਕੀਤੇ ਜਾਣ ਤੱਕ ਵਿਕਰੇਤਾ ਨੂੰ ਤੁਹਾਡੇ USDT ਨਹੀਂ ਦੇਵੇਗਾ ਅਤੇ ਜੇਕਰ ਤੁਸੀਂ ਇੱਕ ਖਰੀਦਦਾਰ ਹੋ – WazirX ਜਦੋਂ ਤੱਕ ਤੁਸੀਂ ਵਿਕਰੇਤਾ ਨੂੰ ਭੁਗਤਾਨ ਕਰਦੇ ਹੋ ਤਾਂ ਵਿਕਰੇਤਾ ਦੇ USDT ਨੂੰ ਹੋਲਡ ਕਰਕੇ ਰੱਖੇਗਾ। ਅਸੀਂ ਹਰੇਕ ਵਰਤੋਂਕਾਰ ਨੂੰ WazirX ‘ਤੇ ਟ੍ਰੇਡ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਉਹਨਾਂ ਦੇ KYC ਵੇਰਵਿਆਂ ਦੀ ਪੁਸ਼ਟੀ ਕਰਦੇ ਹਾਂ। ਸਾਡੀ ਐਕਸਚੇਂਜ ‘ਤੇ ਹੋਣ ਵਾਲੀ ਹਰੇਕ ਟ੍ਰਾਂਜੈਕਸ਼ਨ ਦਾ ਰਿਕਾਰਡ ਰੱਖਿਆ ਜਾਂਦਾ ਹੈ।
ਸਵਾਲ 12: ਪ੍ਰਾਪਤ ਕੀਤੇ USDT ਦਿੱਤੇ ਗਏ ਆਰਡਰ ਤੋਂ ਘੱਟ ਹਨ। ਅਜਿਹਾ ਕਿਉਂ?
ਜਦੋਂ ਕੋਈ ਆਰਡਰ ਸਫ਼ਲਤਾਪੂਰਵਕ ਪ੍ਰੋਸੈਸ ਹੋ ਜਾਂਦਾ ਹੈ, ਤਾਂ ਤੁਹਾਨੂੰ ਆਪਣੇ ਖਾਤੇ ਵਿੱਚ ਸਵੈ-ਚਲਿਤ ਤੌਰ ‘ਤੇ ਯਕੀਨੀ USDT ਪ੍ਰਾਪਤ ਹੋ ਜਾਵੇਗਾ। ਕਟੌਤੀਆਂ, ਜੇਕਰ ਕੋਈ ਹਨ, ਜ਼ੁਰਮਾਨਾ ਜਾਂ ਬਕਾਇਆ ਟ੍ਰੇਡਿੰਗ ਫੀਸ ਹੋ ਸਕਦਾ ਹੈ। ਇਹਨਾਂ ਕਟੌਤੀਆਂ ਬਾਰੇ ਵੱਧ ਜਾਣਨ ਵਾਸਤੇ ਤੁਸੀਂ ਟ੍ਰੇਡਿੰਗ ਰਿਪੋਰਟ ਵਿੱਚ ਖਾਤਾ ਬਹੀ ਦੀ ਜਾਂਚ ਕਰ ਸਕਦੇ ਹੋ। 
ਯਾਦ ਰੱਖਣ ਲਈ ਗੱਲਾਂ
ਇਹ ਯਕੀਨੀ ਬਣਾਉਣ ਵਾਸਤੇ ਕਿ ਤੁਹਾਡੀਆਂ ਟ੍ਰਾਂਜੈਕਸ਼ਨਾਂ ਰੱਦ ਜਾਂ ਅਸਵੀਕਾਰ ਨਹੀਂ ਕੀਤੀਆਂ ਗਈਆਂ ਹਨ, ਕਿਰਪਾ ਕਰਕੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ।
ਇੱਕ ਖਰੀਦਦਾਰ ਵਜੋਂ:
ਮੈਚ ਕਰਨ ਵਾਲੇ ਵਿਕਰੇਤਾ ਨੂੰ ਹੀ ਭੁਗਤਾਨ ਕਰਨਾ ਯਕੀਨੀ ਬਣਾਓ। ਇੱਕ ਵਾਰ ਤੁਹਾਡੇ ਦੁਆਰਾ ਟ੍ਰੇਡ ਮੈਚ ਹੋਣ ‘ਤੇ ਕਿਸੇ ਦੂਜੇ ਵਿਕਰੇਤਾ ਨੂੰ ਭੁਗਤਾਨ ਨਾ ਕਰੋ।
ਭੁਗਤਾਨ ਕੀਤੇ ਜਾਣ ਵਾਸਤੇ ਰਕਮ ਨੂੰ ਰਾਉਂਡ ਆਫ਼ ਨਾ ਕਰੋ। ਇਸ ਤੋਂ ਭਾਵ ਹੈ ਕਿ ਜੇਕਰ ਤੁਸੀਂ 1198.20 ਦਾ ਭੁਗਤਾਨ ਕਰਨਾ ਹੈ, ਤਾਂ ਕਿਰਪਾ ਕਰਕੇ ਸਟੀਕ ਅੰਕੜੇ 1198.20 (ਅਤੇ ਨਾ ਕਿ 1199 ਜਾਂ 1200) ਦਾ ਭੁਗਤਾਨ ਕਰੋ।
ਤੁਹਾਨੂੰ ਭੁਗਤਾਨ ਸਿਰਫ਼ ਆਪਣੇ ਖੁਦ ਦੇ ਖਾਤੇ ਤੋਂ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਦੂਜੇ (ਉਦਾ: ਪਰਿਵਾਰ/ਮਿੱਤਰ) ਖਾਤਿਆਂ ਤੋਂ ਨਹੀਂ, ਕਿਉਂਕਿ ਇਸ ਨੂੰ ਅਵੈਧ ਮੰਨਿਆ ਜਾਵੇਗਾ। ਇਸ ਮਾਮਲੇ ਵਿੱਚ ਇੱਕ ਵਾਰ ਭੁਗਤਾਨ ਅਟਕ ਜਾਣ ਤੋਂ ਬਾਅਦ, ਰਿਕਵਰੀ 3ਜੀ ਧਿਰ ਦੇ ਭੁਗਤਾਨ ਵਜੋਂ ਵਿੱਚ ਹੋਵੇਗੀ ਨਾ ਕਿ P2P ਵਜੋਂ। ਇਸ ਤੋਂ ਇਲਾਵਾ, ਜੇਕਰ ਭੁਗਤਾਨ ਕਿਸੇ ਤੀਜੀ-ਧਿਰ ਖਾਤਿਆਂ ਤੋਂ ਕੀਤਾ ਜਾਂਦਾ ਹੈ, ਤਾਂ ਟ੍ਰੇਡ ਹਮੇਸ਼ਾ ਵਿਕਰੇਤਾ ਦੀ ਧਿਰ ਵਿੱਚ ਤੈਅ ਕੀਤਾ ਜਾਵੇਗਾ। WazirX P2P ‘ਤੇ ਤੀਜੀ ਧਿਰ ਭੁਗਤਨ ਕਰਨ ਦੀ ਆਗਿਆ ਨਹੀਂ ਹੈ ਅਤੇ ਇਸ ਦੇ ਨਤੀਜਨ ਤੁਹਾਡੇ ਖਾਤੇ ਨੂੰ ਪਲੇਟਫਾਰਮ ‘ਤੇ ਫਲੈਗ ਕੀਤਾ ਜਾ ਸਕਦਾ ਹੈ।
ਇੱਕ ਵਾਰ ਭੁਗਤਾਨ ਕਰਨ ਤੋਂ ਬਾਅਦ, ਯਕੀਨੀ ਬਣਾਓ ਕਿ ਤੁਸੀਂ ਐਪ ‘ਤੇ ਇਸ ਦੀ ਪੁਸ਼ਟੀ ਕਰਦੇ ਹੋ। ਇੱਥੇ, ਭੁਗਤਾਨ ਸਬੂਤ ਅੱਪਲੋਡ ਕਰਦੇ ਸਮੇਂ, ਯਕੀਨੀ ਬਣਾਓ ਕਿ UTR (ਯੂਨੀਕ ਟ੍ਰਾਂਜੈਕਸ਼ਨ ਰੈਫ਼ਰੈਂਸ) ਨੰਬਰ ਵਿਖਾਈ ਦੇ ਰਿਹਾ ਹੈ।
ਸਕ੍ਰੀਨ ‘ਤੇ ਦਿੱਤੇ ਗਏ ਨਿਰਦੇਸ਼ਾਂ ਨੂੰ ਸਹੀ ਢੰਗ ਨਾਲ ਪੜ੍ਹਨਾ ਯਕੀਨੀ ਬਣਾਓ। ਉਦਾਹਰਨ ਵਾਸਤੇ, ‘ਅਧੂਰਾ ਆਰਡਰ ਮਿਲਾਨ’ ਦੇ ਮਾਮਲੇ ਵਿੱਚ, ਯਕੀਨੀ ਬਣਾਓ ਕਿ ਸਿਰਫ਼ ਨਿਰਧਾਰਿਤ ਰਕਮ ਦਾ ਭੁਗਤਾਨ ਸਹੀ ਧਿਰ ਨੂੰ ਕੀਤਾ ਜਾਂਦਾ ਹੈ।
ਅਜਿਹੇ ਮਾਮਲਿਆਂ ਵਿੱਚ ਜਦੋਂ ਤੁਹਾਡਾ P2P ਭੁਗਤਾਨ ਅਸਫਲ ਹੋ ਜਾਂਦਾ ਹੈ, ਤਾਂ ਸਾਡਾ ਸੁਝਾਅ ਹੈ ਕਿ ਤੁਹਾਨੂੰ ਤੁਰੰਤ ਫਿਰ ਤੋਂ ਭੁਗਤਾਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। ਇਸ ਦੀ ਬਜਾਏ, ਤੁਸੀਂ ਭੁਗਤਾਨ ਦੀ ਅਸਫ਼ਲਤਾ ਵਿਖਾਉਣ ਵਾਲੇ ਸਕ੍ਰੀਨਸ਼ਾਟ ਨਾਲ ਸਾਡੀ ਸਹਾਇਤਾ ਟੀਮ ਨਾਲ ਸੰਪਰਕ ਕਰ ਸਕਦੇ ਹੋ। ਸਾਡੀ ਟੀਮ ਤੁਹਾਨੂੰ ਟ੍ਰੇਡ ਰੱਦ ਕਰਨ ਵਿੱਚ ਮਦਦ ਕਰੇਗੀ ਅਤੇ ਜ਼ੁਰਮਾਨੇ ਨੂੰ ਵੀ ਵਾਪਿਸ ਲਵੇਗੀ ਕਿਉਂਕਿ ਇਹ ਇੱਕ ਅਸਲੀ ਤੁਰੱਟੀ ਸੀ। ਇਸ ਨੂੰ ਰੱਦ ਕਰਨ ਤੋਂ ਬਾਅਦ, ਤੁਸੀਂ ਇੱਕ ਨਵਾਂ ਆਰਡਰ ਦੇ ਸਕਦੇ ਹੋ।
ਇੱਕ ਵਿਕਰੇਤਾ ਵਜੋਂ:
ਭੁਗਤਾਨ ਪ੍ਰਾਪਤ ਹੋਣ ‘ਤੇ, ਭੁਗਤਾਨ ਦੀ ਪ੍ਰਾਪਤੀ ਦੀ ਪੁਸ਼ਟੀ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ ਅਪਵਾਦ ਸਮਾਧਾਨ ਟੀਮ ਉਚਿਤ ਕਾਰਵਾਈ ਕਰੇਗੀ। 
ਜੇਕਰ ਤੁਹਾਨੂੰ ਕਿਸੇ ਤੀਜੀ ਧਿਰ (ਖਰੀਦਦਾਰ ਦੇ ਇਲਾਵਾ ਕੋਈ ਹੋਰ) ਤੋਂ ਭੁਗਤਾਨ ਪ੍ਰਾਪਤ ਹੋਇਆ ਹੈ, ਤਾਂ ਟ੍ਰੇਡ ਦੀ ਪੁਸ਼ਟੀ ਨਾ ਕਰੋ ਅਤੇ ਚੈਟ ਦੇ ਰਾਹੀਂ ਸਾਡੇ ਨਾਲ ਸੰਪਰਕ ਕਰੋ। 
ਉਡੀਕ ਸਮੇਂ ਇਸ ਤਰ੍ਹਾਂ ਹਨ:
ਇੱਕ ਵਾਰ ਟ੍ਰੇਡ ਦਾ ਮੇਲ ਹੋ ਜਾਣ ‘ਤੇ, ਇੱਕ ਖਰੀਦਦਾਰ ਵਜੋਂ, ਤੁਹਾਡੇ ਕੋਲ ਇਹ ਪੁਸ਼ਟੀ ਕਰਨ ਲਈ 10 ਮਿੰਟ ਦਾ ਸਮਾਂ ਹੁੰਦਾ ਹੈ ਕਿ ਕੀ ਤੁਸੀਂ ਟ੍ਰਾਂਜੈਕਸ਼ਨ ਨਾਲ ਅੱਗੇ ਵਧਣਾ ਚਾਹੁੰਦੇ ਹੋ ਅਤੇ ਇਸ ਵਾਸਤੇ ਭੁਗਤਾਨ ਕਰਨਾ ਚਾਹੁੰਦੇ ਹੋ। 
ਭੁਗਤਾਨ ਪੂਰਾ ਕਰਨ ਅਤੇ ਉਸ ਦੀ ਪੁਸ਼ਟੀ ਕਰਨ ਵਾਸਤੇ, ਤੁਹਾਨੂੰ (ਖਰੀਦਦਾਰ) 60 ਮਿੰਟ ਮਿਲਦੇ ਹਨ।
ਵਿਕਰੇਤਾ ਨੂੰ ਅਸਲ ਪ੍ਰਾਪਤੀ ਦੇ 2 ਘੰਟਿਆਂ ਦੇ ਅੰਦਰ ਭੁਗਤਾਨ ਪ੍ਰਾਪਤੀ ਦੀ ਪੁਸ਼ਟੀ ਕਰਨੀ ਹੋਵੇਗੀ। ਜੇਕਰ ਉਹ ਅਜਿਹਾ ਕਰਨ ਵਿੱਚ ਅਸਫ਼ਲ ਹੋ ਜਾਂਦਾ/ਦੀ ਹੈ, ਤਾਂ ਅਪਵਾਦ ਸਮਾਧਾਨ ਵਾਸਤੇ ਟ੍ਰਾਂਜੈਕਸ਼ਨ ਸਵੈ-ਚਲਿਤ ਤੌਰ ‘ਤੇ ਟ੍ਰਾਂਸਫਰ ਹੋ ਜਾਵੇਗੀ।
ਜ਼ਿਆਦਾਤਰ ਮਾਮਲਿਆਂ ਵਿੱਚ 24-48 ਘੰਟਿਆਂ ਦੇ ਅੰਦਰ ਅਪਵਾਦ ਦੇ ਸਮਾਧਾਨ ਦੀ ਉਮੀਦ ਕੀਤੀ ਜਾ ਸਕਦੀ ਹੈ। ਹਾਲਾਂਕਿ, ਜੇਕਰ ਕੋਈ ਮਾਮਲਾ ਖ਼ਾਸ ਬੈਂਕਿੰਗ ਕਾਰਨਾਂ ਕਰਕੇ ਅਟਕਿਆ ਹੋਇਆ ਹੈ, ਤਾਂ ਸਮਾਧਾਨ ਵਿੱਚ 3-5 ਬੈਂਕਿੰਗ ਦਿਨ ਲੱਗ ਸਕਦੇ ਹਨ।
ਇਹ ਸਮਾਂ ਮਿਆਦ ਬੀਤ ਜਾਣ ਤੋਂ ਬਾਅਦ ਤੁਸੀਂ ਸਾਡੀ ਸਹਾਇਤਾ ਟੀਮਾਂ ਨਾਲ ਸੰਪਰਕ ਕਰ ਸਕਦੇ ਹੋ। 
ਸੰਬੰਧਿਤ ਜ਼ੁਰਮਾਨੇ ਇਹ ਹਨ:
ਜੇਕਰ ਤੁਸੀਂ ਭੁਗਤਾਨ ਕਰਨ ਦੀ ਪੁਸ਼ਟੀ ਕੀਤੀ ਹੈ ਪਰ ਅਜਿਹਾ ਕਰਨ ਵਿੱਚ ਅਸਫ਼ਲ ਰਹੇ ਅਤੇ ਟ੍ਰਾਂਜੈਕਸ਼ਨ ਨੂੰ ਰੱਦ ਨਹੀਂ ਕੀਤਾ ਹੈ, ਤਾਂ ਤੁਸੀਂ 10 USDT ਜਾਂ ਟ੍ਰਾਂਜੈਕਸ਼ਨ ਮੁੱਲ ਦਾ 1.2% ਜੋ ਵੀ ਵੱਧ ਹੋਵੇ ਦਾ ਜ਼ੁਰਮਾਨਾ ਦੇਣ ਲਈ ਜ਼ੁੰਮੇਵਾਰ ਹੋਵੋਂਗੇ।
ਜੇਕਰ ਤੁਸੀਂ ਭੁਗਤਾਨ ਨਹੀਂ ਕੀਤਾ ਹੈ ਅਤੇ ਫਿਰ ਵੀ ਪੁਸ਼ਟੀ ਕੀਤੀ ਹੈ ਕਿ ਤੁਸੀਂ ਅਜਿਹਾ ਕੀਤਾ ਹੈ, ਤਾਂ ਤੁਹਾਨੂੰ 20 USDT ਦਾ ਜ਼ੁਰਮਾਨਾ ਜਾਂ ਟ੍ਰਾਂਜੈਕਸ਼ਨ ਮੁੱਲ ਦਾ 2.4% ਜੋ ਵੀ ਵੱਧ ਹੋਵੇ ਦਾ ਭੁਗਤਾਨ ਕਰਨਾ ਹੋਵੇਗਾ। 
ਅਸਲ ਹਲਾਤਾਂ ਵਿੱਚ, ਜ਼ੁਰਮਾਨਾ ਵਾਪਿਸ ਕੀਤਾ ਜਾ ਸਕਦਾ ਹੈ। ਸਾਡੀ ਸਹਾਇਤਾ ਟੀਮ ਇਥੇ ਨਿਰਣਾ ਲੈਣ ਵਾਲੀ ਅਧਿਕਾਰੀ ਹੋਵੇਗੀ। 
ਜਦੋਂ ਤੁਸੀਂ ਸਮਰਥਨ ਟਿਕਟ ਜਮ੍ਹਾਂ ਕਰਦੇ ਹੋ ਜਾਂ ਚੈਟ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਦੇ ਹੋ, ਤਾਂ ਕਿਰਪਾ ਕਰਕੇ ਆਪਣੀ ਚਿੰਤਾ ਬਾਰੇ ਸਾਨੂੰ ਵਿਸਤਾਰ ਵਿੱਚ ਦੱਸਣ ਦੀ ਕੋਸ਼ਿਸ਼ ਕਰੋ। ਤੇਜ਼ ਸਮਾਧਾਨ ਵਾਸਤੇ, ਉਚਿਤ ਸਕ੍ਰੀਨਸ਼ਾਟ ਪ੍ਰਦਾਨ ਕਰਨਾ ਲਾਹੇਬੱਧ ਹੋਵੇਗਾ।
ਸਾਨੂੰ ਉਮੀਦ ਹੈ ਕਿ ਇਹ ਜਵਾਬ ਅਤੇ ਸੰਕੇਤ ਤੁਹਾਡੀ P2P ਯਾਤਰਾ ਵਿੱਚ ਤੁਹਾਡੀ ਮਦਦ ਕਰਨਗੇ। ਜੇਕਰ ਤੁਹਾਡੇ ਕੋਈ ਹੋਰ ਸਵਾਲ ਹਨ, ਤਾਂ ਕਿਰਪਾ ਕਰਕੇ ਉਹਨਾਂ ਨੂੰ ਹੇਠਾਂ ਟਿੱਪਣੀ ਵਿੱਚ ਜੋੜਨ ਲਈ ਆਜ਼ਾਦ ਮਹਿਸੂਸ ਕਰੋ। 
ਹੈਪੀ ਟ੍ਰੇਡਿੰਗ!
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply