
This article is available in the following languages:
ਸਤਿ ਸ੍ਰੀ ਅਕਾਲ!
WazirX ਮੋਬਾਈਲ ਐਪਲੀਕੇਸ਼ਨਾਂ ‘ਤੇ ਡਾਰਕ ਮੋਡ ਸਾਡੇ ਕੋਲ ਲੰਬੇ ਸਮੇਂ ਤੋਂ ਹੈ, ਅਤੇ ਸਾਰਿਆਂ ਨੇ ਇਸ ਨੂੰ ਪਸੰਦ ਕੀਤਾ ਹੈ।ਅਜਿਹੇ ਕੋਈ ਦੇ ਤਰੀਕੇ ਨਹੀਂ ਹਨ ਜਿੰਨ੍ਹਾਂ ਨਾਲ ਅਸੀਂ ਡਾਰਕ ਮੋਡ ਨੂੰ ਚਾਹੁੰਦੇ ਅਤੇ ਪਸੰਦ ਕਰਦੇ ਹਾਂ। ਇਸਲਈ ਤੁਹਾਡੇ ਵੱਲੋਂ ਕਈ ਸਿਫਾਰਿਸ਼ਾਂ ਕਰਨ ਤੋਂ ਬਾਅਦ, ਅਸੀਂ ਹੁਣ WazirX ਵੈੱਬ ਵਾਸਤੇ ਵੀ ਬਹੁਤ ਜ਼ਿਆਦਾ ਉਡੀਕਿਆ ਜਾ ਰਿਹਾ ਡਾਰਕ ਮੋਡ ਪੇਸ਼ ਕਰ ਰਹੇ ਹਾਂ।
ਜ਼ਿਆਦਾਤਰ ਖਾਤਿਆਂ ਵਿੱਚ, ਵੈੱਬਸਾਈਟ ‘ਤੇ ਡਿਫਾਲਟ ਤੌਰ ‘ਤੇ ਡਾਰਕ ਮੋਡ ਸਮਰੱਥ ਹੋ ਜਾਵੇਗਾ; ਪਰ ਜੇਕਰ ਅਜਿਹਾ ਨਹੀਂ ਹੈ, ਤਾਂ ਤੁਸੀਂ ਇਸ ਨੂੰ ਆਪਣੇ ਖਾਤੇ ਵਾਸਤੇ ਸਮਰੱਥ (ਜਾਂ ਅਸਮਰੱਥ) ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ।
WazirX ਵੈੱਬ ਵਾਸਤੇ ਡਾਰਕ ਮੋਡ ਨੂੰ ਕਿਵੇਂ ਚਾਲੂ ਕਰੀਏ?
- WazirX ਵੈੱਬਸਾਈਟ‘ਤੇ ਆਪਣੇ ਖਾਤੇ ਵਿੱਚ ਲੌਗ ਇਨ ਕਰੋ।
- ਉੱਪਰੀ ਸੱਜੇ ਕੋਨੇ ਵਿੱਚ ਐਕਸਚੇਂਜ ਪੰਨੇ ‘ਤੇ ਲਾਈਟ ਤੋਂ ਡਾਰਕ ਮੋਡ ਵਿੱਚ ਬਦਲਣ ਵਾਸਤੇ ਟੋਗਲ ਉਪਲਬਧ ਹੈ।
- ਟੋਗਲ ਬਟਨ ‘ਤੇ ਕਲਿੱਕ ਕਰੋ।
- ਲਾਈਟ ਮੋਡ ਨੂੰ ਮੁੜ-ਚਾਲੂ ਕਰਨ ਵਾਸਤੇ, ਤੁਸੀਂ ਦੁਬਾਰਾ ਉਸੇ ਟੋਗਲ ‘ਤੇ ਕਲਿੱਕ ਕਰ ਸਕਦੇ ਹੋ।
ਅਸੀਂ ਉਮੀਦ ਕਰਦੇ ਹਾਂ ਕਿ ਇਸ ਬਹੁਤ ਉਡੀਕੇ ਗਏ ਫੀਚਰ ਦੀ ਸ਼ੁਰੂਆਤ ਤੁਹਾਡੇ ਅਨੁਭਵ ਨੂੰ ਵਧਾਏਗੀ ਅਤੇ ਤੁਹਾਡੀ ਕ੍ਰਿਪਟੋ ਯਾਤਰਾ ਵਿੱਚ ਤੁਹਾਡੀ ਸਹਾਇਤਾ ਕਰੇਗੀ।
ਟ੍ਰੇਡਿੰਗ ਦੀਆਂ ਸ਼ੁਭਕਾਮਨਾਵਾਂ!!
