Table of Contents
ਸਤਿ ਸ੍ਰੀ ਅਕਾਲ!
ਅਸੀਂ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਲਈ ਖੁਸ਼ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ WazirX ‘ਤੇ ਤੁਹਾਡੇ ਲਈ ਹਾਜ਼ਰ ਹਾਂ। ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ, ਤਾਂ ਤੁਸੀਂ ਹਮੇਸ਼ਾ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
WazirX ਗਾਈਡ
- WazirX ‘ਤੇ ਇੱਕ ਖਾਤਾ ਕਿਵੇਂ ਖੋਲ੍ਹੀਏ?
- WazirX ‘ਤੇ KYC ਪ੍ਰਕਿਰਿਆ ਕਿਵੇਂ ਪੂਰੀ ਕਰੀਏ?
- WazirX ‘ਤੇ ਬੈਂਕ ਖਾਤਾ ਕਿਵੇਂ ਜੋੜੀਏ ਅਤੇ INR ਕਿਵੇਂ ਜਮ੍ਹਾਂ ਕਰੀਏ?
- Mobikwik ਰਾਹੀਂ ਆਪਣੇ WazirX ਵੌਲਿਟ ਵਿੱਚ INR ਕਿਵੇਂ ਜਮ੍ਹਾਂ ਕਰੀਏ?
- WazirX QuickBuy ਫੀਚਰ ਨਾਲ ਕ੍ਰਿਪਟੋ ਕਿਵੇਂ ਖਰੀਦੀਏ?
- WazirX ‘ਤੇ ਕ੍ਰਿਪਟੋ ਕਿਵੇਂ ਖਰੀਦੀਏ ਅਤੇ ਵੇਚੀਏ?
- WazirX ‘ਤੇ ਕ੍ਰਿਪਟੋ ਕਿਵੇਂ ਜਮ੍ਹਾਂ ਕਰਵਾਈਏ ਅਤੇ ਕਢਵਾਈਏ?
- WazirX ‘ਤੇ ਟ੍ਰੇਡਿੰਗ ਫੀਸ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ?
- ਸਟਾਪ-ਲਿਮਿਟ ਆਰਡਰ ਕਿਵੇਂ ਲਾਈਏ?
- WazirX ‘ਤੇ ਟ੍ਰੇਡਿੰਗ ਰਿਪੋਰਟ ਕਿਵੇਂ ਡਾਊਨਲੋਡ ਕਰੀਏ?
- WazirX P2P ਦੀ ਵਰਤੋਂ ਕਿਵੇਂ ਕਰੀਏ?
- WazirX ਕਨਵਰਟ ਕ੍ਰਿਪਟੋ ਡਸਟ ਫੀਚਰ ਦੀ ਵਰਤੋਂ ਕਿਵੇਂ ਕਰੀਏ?
- WazirX ਰੈਫ਼ਰਲ ਫੀਚਰ ਦੇ ਕੀ ਲਾਭ ਹਨ?
- ਅਧੀਕਾਰਕ WazirX ਚੈਨਲ ਕਿਹੜੇ ਹਨ ਅਤੇ WazirX Support ਤੱਕ ਕਿਵੇਂ ਪਹੁੰਚ ਕਰੀਏ?
KYC ਪ੍ਰਕਿਰਿਆ ਪੂਰੀ ਕਰਨਾ
WazirX ‘ਤੇ ਆਪਣਾ ਖਾਤਾ ਬਣਾਉਣ ਤੋਂ ਬਾਅਦ KYC ਦੂਜਾ ਕਦਮ ਹੈ। ਇੱਥੇ, ਅਸੀਂ WazirX ਵਿੱਚ ਤੁਹਾਡੇ ਵੇਰਵਿਆਂ ਦੀ ਪੁਸ਼ਟੀ ਕਰਦੇ ਹਾਂ ਅਤੇ ਯਕੀਨੀ ਬਣਾਉਂਦੇ ਹਾਂ ਕਿ ਤੁਹਾਡੇ ਕੋਲ ਸਾਡੇ ਨਾਲ ਇੱਕ ਸਹਿਜ, ਸੁਰੱਖਿਅਤ ਅਤੇ ਸੰਤੋਸ਼ਜਨਕ ਅਨਭਵ ਹੈ। ਆਓ ਵੇਖਦੇ ਹਾਂ ਕਿ ਪ੍ਰਕਿਰਿਆ ਨੂੰ ਪੂਰਾ ਕਿਵੇਂ ਪੂਰਾ ਕੀਤਾ ਜਾਵੇ:
ਕਦਮ 1: ਪ੍ਰਕਿਰਿਆ ਸ਼ੁਰੂ ਕਰੋ: WazirX ‘ਤੇ KYC ਪੁਸ਼ਟੀਕਰਨ ਦਾ ਵਿਕਲਪ ਕਿੱਥੇ ਖੋਜੀਏ?
ਮੋਬਾਈਲ:
- ਸਿਖਰਲੇ ਖੱਬੇ ਕੋਨੇ ਤੋਂ ਵਰਤੋਂਕਾਰ ਸੈਟਿੰਗਾਂ ‘ਤੇ ਜਾਓ।
2. “ਆਪਣੇ KYC ਦੀ ਪੁਸ਼ਟੀ ਕਰੋ” ਭਾਗ ‘ਤੇ ਕਲਿੱਕ ਕਰੋ।
ਵੈੱਬ:
ਇੱਦਾਂ ਹੀ, ਸੈਟਿੰਗਾਂ ਵਿੱਚ ਆਪਣੀ KYC ਦੀ ਪੁਸ਼ਟੀ ਕਰੋ ‘ਤੇ ਕਲਿੱਕ ਕਰੋ।
ਕਦਮ 2: KYC ਪ੍ਰਕਿਰਿਆ ਸ਼ੁਰੂ ਕਰਨਾ
ਮੋਬਾਈਲ:
- ਕਦਮਾਂ ਨੂੰ ਪੜ੍ਹੋ ਅਤੇ ਸਮਝੋ ਕਿ ਕਿਹੜੇ ਦਸਤਾਵੇਜਾਂ (PAN/ਆਧਾਰ/ਪਾਸਵਰਡ/ਡ੍ਰਾਈਵਿੰਗ ਲਾਇਸੰਸ) ਦੀ ਲੋੜ ਹੋਵੇਗੀ।
- ਹੁਣ KYC ਪੂਰੀ ਕਰੋ ‘ਤੇ ਕਲਿੱਕ ਕਰੋ।
ਵੈੱਬ:
- ਹੇਠਾਂ ਵਿਖਾਏ ਅਨੁਸਾਰ ਆਪਣੀ ਨਿੱਜੀ ਜਾਣਕਾਰੀ ਦਾਖ਼ਲ ਕਰੋ।
ਕਦਮ 3: ਸੈਲਫ਼ੀ ਦੀ ਤਸਦੀਕ
ਮੋਬਾਈਲ:
- ਵਧੀਆ ਸੈਲਫ਼ੀ ਦੇ ਪੈਰਾਮੀਟਰਾਂ ਨੂੰ ਯਕੀਨੀ ਬਣਾਉਣ ਤੋਂ ਬਾਅਦ ਅੱਗੇ ‘ਤੇ ਕਲਿੱਕ ਕਰੋ।
ਕਿਰਪਾ ਕਰਕੇ ਸੈਲਫ਼ੀ ਲੈਣ ਦੌਰਾਨ ਧਿਆਨ ਦਿਓ:
- ਚਸ਼ਮੇ ਨਾ ਪਹਿਨੇ ਹੋਣ।
- ਟੋਪੀ ਨਾ ਪਹਿਨੀ ਹੋਵੇ।
- ਚਿਹਰਾ ਸਪੱਸ਼ਟ ਤੌਰ ‘ਤੇ ਵਿਖਾਈ ਦੇਣਾ ਚਾਹੀਦਾ ਹੈ।
- ਯਕੀਨੀ ਬਣਾਓ ਕਿ ਤੁਹਾਡੇ ਚਿਹਰੇ ‘ਤੇ ਵਧੀਆ ਚਾਨਣਾ ਹੋਵੇ।
- ਸਿੱਧਾ ਕੈਮਰੇ ਵਿੱਚ ਵੇਖੋ।
- ਸੈਲਫ਼ੀ ਕਲਿੱਕ ਕਰੋ।
- ਯਕੀਨੀ ਬਣਾਓ ਕਿ ਸੈਲਫ਼ੀ ਦੇ ਦੁਆਲੇ “ਗ੍ਰੀਨ ਸਰਕਲ” ਹੋਵੇ।
- ਅੱਗੇ ‘ਤੇ ਕਲਿੱਕ ਕਰੋ।
ਵੈੱਬ:
- ਆਪਣੀ ਡਿਵਾਈਸ ਦੇ ਵੈੱਬਕੈਮ ਰਾਹੀਂ ਸੈਲਫ਼ੀ ਕੈਪਚਰ ਕਰੋ
ਕਦਮ 4: PAN ਦੀ ਤਸਦੀਕ
ਮੋਬਾਈਲ:
- PAN ਮੈਚ ਨੂੰ ਕੈਪਚਰ ਕਰਨ ਦੇ ਸਾਰੇ ਮਾਪਦੰਡਾਂ ਨੂੰ ਯਕੀਨੀ ਬਣਾਓ।
- ਅੱਗੇ ‘ਤੇ ਕਲਿੱਕ ਕਰੋ।
- PAN ਕਾਰਡ ਦੇ ਸਾਹਮਣੇ ਵਾਲੇ ਹਿੱਸੇ ਨੂੰ ਬਾਕਸ ਵਿੱਚ ਕੈਪਚਰ ਕਰੋ।
- PAN ਕਾਰਡ ਦੇ ਪਿਛਲੇ ਵਾਲੇ ਹਿੱਸੇ ਨੂੰ ਬਾਕਸ ਵਿੱਚ ਕੈਪਚਰ ਕਰੋ।
ਵੈੱਬ:
- PAN ਨੂੰ ਵ੍ਹਾਈਟ ਸ਼ੀਟ ‘ਤੇ ਰੱਖ ਕੇ ਕੈਪਚਰ ਕਰੋ।
ਕਦਮ 5: ਪਤੇ ਦੀ ਤਸਦੀਕਤਾ ਪੁਸ਼ਟੀਕਰਨ
ਮੋਬਾਈਲ:
- ਪਤੇ ਦੇ ਪ੍ਰਮਾਣ ਵਾਸਤੇ ਆਪਣਾ ਪਸੰਦੀਦਾ ਦਸਤਾਵੇਜ਼ ਚੁਣੋ।
- ਯਕੀਨੀ ਬਣਾਓ ਕਿ ਕੈਪਚਰਿੰਗ ਦੇ ਪੈਰਾਮੀਟਰ ਮੈਚ ਹੋ ਗਏ ਹਨ।
- ਦਸਤਾਵੇਜ਼ ਦੇ ਸਾਹਮਣੇ ਦਾ ਹਿੱਸਾ ਕੈਪਚਰ ਕਰੋ ਅਤੇ ਯਕੀਨੀ ਬਣਾਓ ਕਿ ਇਹ ਬਾਕਸ ਦੇ ਅੰਦਰ ਹੋਵੇ।
- ਦਸਤਾਵੇਜ਼ ਦੇ ਪਿਛਲੇ ਹਿੱਸੇ ਨੂੰ ਕੈਪਚਰ ਕਰੋ ਅਤੇ ਯਕੀਨੀ ਬਣਾਓ ਕਿ ਇਹ ਬਾਕਸ ਦੇ ਅੰਦਰ ਹੋਵੇ।
ਵੈੱਬ:
- ਪਤਾ ਪੁਸ਼ਟੀਕਰਨ ਵਾਸਤੇ ਦਸਤਾਵੇਜ਼ ਟਾਈਪ ਚੁਣੋ।
- (ਆਧਾਰ ਨੰਬਰ/ਪਾਸਪੋਰਟ ਨੰਬਰ/ਡ੍ਰਾਈਵਿੰਗ ਲਾਇਸੰਸ ਨੰਬਰ) ਵਾਸਤੇ ਪੁੱਛੇ ਗਏ ਵੇਰਵੇ ਦਾਖ਼ਲ ਕਰੋ।
- ਨੰਬਰ ਮੁੜ-ਦਾਖ਼ਲ ਕਰੋ।
- ਦਸਤਾਵੇਜ਼ ਦਾ ਸਾਹਮਣੇ ਦਾ ਹਿੱਸਾ ਕੈਪਚਰ ਕਰੋ।
- ਦਸਤਾਵੇਜ਼ ਦੇ ਪਿਛਲੇ ਹਿੱਸੇ ਨੂੰ ਕੈਪਚਰ ਕਰੋ।
ਕਦਮ 6: KYC ਸਪੁਰਦ ਕਰੋ:
ਕਦਮ 7: KYC ਦੀ ਤਸਦੀਕ।
ਇੱਕ ਵਾਰ ਜਦੋਂ ਤੁਸੀਂ ਦਸਤਾਵੇਜ਼ ਸਪੁਰਦ ਕਰ ਦਿੰਦੇ ਹੋ, ਤਾਂ ਉਹਨਾਂ ਦੀ ਸਮੀਖਿਆ ਕੀਤੀ ਜਾਵੇਗੀ, ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਹਾਨੂੰ ਸਾਡੇ ਵੱਲੋ ਇੱਕ ਈਮੇਲ ਪ੍ਰਾਪਤ ਹੋਵੇਗਾ।
ਸਾਡੀ ਟੀਮ ਮਿੰਟਾਂ ਦੇ ਅੰਦਰ KYC ਦੀ ਤਸਦੀਕ ਨੂੰ ਪੂਰਾ ਕਰਦੀ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਇਸ ਵਿੱਚ 3 ਕੰਮਕਾਜੀਜ਼ੀ ਦਿਨ ਦਾ ਸਮਾਂ ਲੱਗ ਸਕਦਾ ਹੈ। ਇੱਕ ਵਾਰ ਤਸਦੀਕ ਪੂਰਾ ਹੋਣ ਤੋਂ ਬਾਅਦ, ਤੁਸੀਂ WazirX ‘ਤੇ ਆਪਣਾ ਕ੍ਰਿਪਟੋ ਸਫ਼ਰ ਸ਼ੁਰੂ ਕਰ ਸਕਦੇ ਹੋ।
ਟ੍ਰੇਡਿੰਗ ਲਈ ਸ਼ੁੱਭਕਾਮਨਾਵਾਂ!
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।