ਕ੍ਰਿਪਟੋ ਮਾਰਕਿਟ ਕੀ ਹੈ? ਇਹ ਸਟੌਕ ਮਾਰਕਿਟ ਤੋਂ ਕਿਸ ਤਰ੍ਹਾਂ ਅਲੱਗ ਹੈ? (What Is A Crypto Market? How Is It Different From the Stock Market?)

By ਨਵੰਬਰ 16, 2021ਮਈ 12th, 20225 minute read

ਵਰਤਮਾਨ ਪਰਿਦ੍ਰਿਸ਼ ਵਿੱਚ ਕ੍ਰਿਪਟੋ ਮਾਰਕੀਟ ਪ੍ਰਚਲਨ ਵਿੱਚ ਹੈ। ਇਸ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਉੱਚ ਰਿਟਰਨਾਂ ਕਰਕੇ ਕਈ ਲੋਕਾਂ ਨੇ ਕ੍ਰਿਪਟੋ-ਕਰੰਸੀ ਵਿੱਚ ਆਪਣੀ ਵੱਧ ਦਿਲਚਸਪੀ ਦਿਖਾਈ ਹੈ। ਕ੍ਰਿਪਟੋ-ਕਰੰਸੀ ਟ੍ਰੇਡਿੰਗ CFD ਖਾਤੇ ਜਾਂ ਕ੍ਰਿਪਟੋ ਐਕਸਚੇਂਜ ਦੁਆਰਾ ਖਰੀਦੀ ਅਤੇ ਵੇਚੀ ਜਾ ਰਹੀ ਕ੍ਰਿਪਟੋ-ਕਰੰਸੀ ਦੇ ਮਾਧਿਅਮ ਰਾਹੀਂ ਕ੍ਰਿਪਟੋ ਦੀ ਕੀਮਤ ਵਿੱਚ ਉਤਾਰ-ਚੜਾਅ ਦਾ ਅੰਦਾਜ਼ਾ ਲਗਾਉਂਦੀ ਹੈ। ਕ੍ਰਿਪਟੋ-ਕਰੰਸੀ ਉਦਯੋਗ ਬਹੁਤ ਹੀ ਪਰਿਵਰਤਨਸ਼ੀਲ ਬਾਜ਼ਾਰ ਹੈ। ਇਸ ਅਸਥਿਰਤਾ ਜਾਂ ਪਰਿਵਰਤਨਸ਼ੀਲਤਾ ਕਰਕੇ ਹੀ ਇਸਦੀ ਅਕਸਰ ਸਟੌਕ ਮਾਰਕੀਟ ਨਾਲ ਤੁਲਨਾ ਕੀਤੀ ਜਾਂਦੀ ਹੈ। ਲੋਕ ਅਕਸਰ ਇਨ੍ਹਾਂ ਦੋਵਾਂ ਨੂੰ ਲੈ ਕੇ ਉਲਝਣ ਵਿੱਚ ਪੈ ਜਾਂਦੇ ਹਨ। 

ਪਰ ਚਿੰਤਾ ਨਾ ਕਰੋ ਕਿਉਂਕਿ ਅਸੀਂ ਤੁਹਾਡੀ ਉਲਝਣ ਨੂੰ ਸਮਝਦੇ ਹਾਂ! ਇੱਥੇ ਸਟੌਕ ਮਾਰਕੀਟ ਅਤੇ ਕ੍ਰਿਪਟੋ ਮਾਰਕੀਟ ਵਿਚਕਾਰ ਅੰਤਰਾਂ ‘ਤੇ ਵਿਸਤ੍ਰਿਤ ਗਾਈਡ ਦਿੱਤੀ ਗਈ ਹੈ ਤਾਂ ਕਿ ਜਦੋਂ ਅਗਲੀ ਵਾਰ ਤੁਹਾਡਾ ਦੋਸਤ ਤੁਹਾਨੂੰ ਕ੍ਰਿਪਟੋ ਬਾਰੇ ਲੈਕਚਰ ਦੇਣਾ ਸ਼ੁਰੂ ਕਰੇ ਤਾਂ ਤੁਸੀਂ ਵੀ ਆਪਣੇ ਕੁਝ ਵਿਚਾਰ ਰੱਖ ਸਕੋਂ। ਪੜ੍ਹਨਾ ਜਾਰੀ ਰੱਖੋ!

ਕ੍ਰਿਪਟੋ ਮਾਰਕੀਟ ਕੀ ਹੈ? 

ਆਓ ਬੁਨਿਆਦੀ ਗੱਲਾਂ ਦੇ ਨਾਲ ਸ਼ੁਰੂ ਕਰਦੇ ਹਾਂ। ਬਾਜ਼ਾਰ ਉਹ ਥਾਂ ਹੁੰਦੀ ਹੈ ਜਿੱਥੇ ਵਸਤੂਆਂ ਦਾ ਲੈਣ-ਦੇਣ ਕੀਤਾ ਜਾਂਦਾ ਹੈ ਜਾਂ ਵਸਤੂਆਂ ਖਰੀਦੀਆਂ ਅਤੇ ਵੇਚੀਆਂ ਜਾਂਦੀਆਂ ਹਨ। ਇਸ ਲਈ ਇਹ ਆਮ ਜਿਹੀ ਗੱਲ ਹੈ ਕਿ ਕ੍ਰਿਪਟੋ ਮਾਰਕੀਟ ਇੱਕ ਉਹ ਬਾਜ਼ਾਰ ਹੈ ਜਿੱਥੇ ਕ੍ਰਿਪਟੋ-ਕਰੰਸੀ ਦਾ ਲੈਣ-ਦੇਣ ਕੀਤਾ ਜਾਂਦਾ ਹੋਵੇਗਾ। ਹਾਲਾਂਕਿ, ਇੱਥੇ ਇੱਕ ਉਲਝਣ ਹੈ। ਉਨ੍ਹਾਂ ਦੀ ਕੋਈ ਭੌਤਿਕ ਮੌਜੂਦਗੀ ਨਹੀਂ ਹੁੰਦੀ। ਉਹ ਸਿਰਫ਼ ਤੁਹਾਡੀ ਸਕ੍ਰੀਨ ‘ਤੇ ਦਿਖਾਈ ਦਿੰਦੀਆਂ ਹਨ ਅਤੇ ਬਲੌਕਚੇਨ ਉੱਪਰ ਸੰਚਾਲਿਤ ਹੁੰਦੀਆਂ ਹਨ। ਕ੍ਰਿਪਟੋ ਨੈੱਟਵਰਕ ਵਿਕੇਂਦਰੀਕਿਰਤ ਹੁੰਦੇ ਹਨ ਜਿਸਦਾ ਅਰਥ ਹੈ ਕਿ ਇਨ੍ਹਾਂ ਨੂੰ ਕਿਸੇ ਕੇਂਦਰੀ ਅਥੌਰਿਟੀ ਜਿਵੇਂ ਕਿ ਸਰਕਾਰ ਦੁਆਰਾ ਨਿਯੰਤਰਿਤ ਨਹੀਂ ਕੀਤਾ ਜਾਂਦਾ। ਇਸ ਦੀ ਬਜਾਏ, ਇਨ੍ਹਾਂ ਨੂੰ ਕੰਪਿਊਟਰਾਂ ਦੇ ਇੱਕ ਨੈੱਟਵਰਕ ਵਿੱਚ ਚਲਾਇਆ ਜਾਂਦਾ ਹੈ। ਹਾਲਾਂਕਿ ਕ੍ਰਿਪਟੋ-ਕਰੰਸੀਆਂ ਨੂੰ ਕ੍ਰਿਪਟੋ-ਕਰੰਸੀ ਐਕਸਚੇਜਾਂ ਦੁਆਰਾ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਇਨ੍ਹਾਂ ਨੂੰ ‘ਵੌਲਿਟਾਂ’ ਵਿੱਚ ਸਟੋਰ ਵੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਦਾ ਤੁਸੀਂ WazirX ‘ਤੇ ਲਾਭ ਉਠਾ ਸਕਦੇ ਹੋ। ਰਿਵਾਇਤੀ ਕਰੰਸੀਆਂ ਦੇ ਉਲਟ, ਕ੍ਰਿਪਟੋ-ਕਰੰਸੀ ਬਲੌਕਚੇਨ ਉੱਪਰ ਸਟੋਰ ਮਲਕੀਅਤ ਦੇ ਇੱਕ ਸਾਂਝੇ ਡਿਜਿਟਲ ਰਿਕਾਰਡ ਦੇ ਰੂਪ ਵਿੱਚ ਹੀ ਪ੍ਰਚਲਤ ਹੁੰਦੀਆਂ ਹਨ। ਜਦੋਂ ਕੋਈ ਵਰਤੋਂਕਾਰ ਕਿਸੇ ਦੂਸਰੇ ਵਰਤੋਂਕਾਰ ਨੂੰ ਕ੍ਰਿਪਟੋ-ਕਰੰਸੀ ਕੌਇਨ ਭੇਜਣਾ ਚਾਹੁੰਦਾ ਹੈ ਤਾਂ ਉਹ ਇਸ ਨੂੰ ਉਨ੍ਹਾਂ ਦੇ ਡਿਜਿਟਲ ਵੌਲਿਟ ਵਿੱਚ ਭੇਜਦਾ ਹੈ। ਲੈਣ-ਦੇਣ ਨੂੰ ਤਦ ਤੱਕ ਨਿਸ਼ਚਿਤ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਮਾਈਨਿੰਗ ਪ੍ਰਕਿਰਿਆ ਰਾਹੀਂ ਬਲੌਕਚੇਨ ਵਿੱਚ ਇਨ੍ਹਾਂ ਦਾ ਪਤਾ ਨਹੀਂ ਲੱਗ ਜਾਂਦਾ ਅਤੇ ਇਹ ਵਧ ਨਹੀਂ ਜਾਂਦੀਆਂ। ਇਸ ਪ੍ਰਕਿਰਿਆ ਦਾ ਇਸਤੇਮਾਲ ਨਵੇਂ ਕ੍ਰਿਪਟੋ-ਕਰੰਸੀ ਟੋਕਨ ਬਣਾਉਣ ਲਈ ਵੀ ਕੀਤਾ ਜਾਂਦਾ ਹੈ।

ਕਿਉਂਕਿ ਅਸੀਂ ਵਾਰ-ਵਾਰ ਬਲੌਕਚੇਨ ਦਾ ਜ਼ਿਕਰ ਕਰ ਰਹੇ ਹਾਂ, ਤਾਂ ਇੱਕ ਆਮ ਸਵਾਲ ਜੋ ਤੁਹਾਨੂੰ ਹੋ ਸਕਦਾ ਹੈ ਉਹ ਇਹ ਕਿ ਇਹ ਬਲੌਕਚੇਨ ਅਸਲ ਵਿੱਚ ਕੀ ਹੈ? ਖ਼ੈਰ, ਉਹ ਲੈਗੋ ਬਲੌਕਸ ਤਾਂ ਯਾਦ ਹੀ ਹੋਣਗੇ ਜਿਨ੍ਹਾਂ ਨਾਲ ਤੁਸੀਂ ਛੋਟੇ ਹੁੰਦੇ ਖੇਡਿਆ ਕਰਦੇ ਸੀ? ਤੁਸੀਂ ਉਨ੍ਹਾਂ ਨੂੰ ਜੋੜ ਕੇ ਟਾਵਰ ਕਿਵੇਂ ਬਣਾਇਆ ਕਰਦੇ ਸੀ? 

ਬਲੌਕਚੇਨ ਕੁੱਝ ਇਸੇ ਤਰ੍ਹਾਂ ਹੀ ਕੰਮ ਕਰਦੀ ਹੈ। ਬੱਸ ਇਸ ਪਰਿਦ੍ਰਿਸ਼ ਵਿੱਚ ਲੈਗੋ ਬਲੌਕਸ ਨੂੰ ਡੇਟਾ ਬਲੌਕਸ ਨਾਲ ਬਦਲ ਦਿੱਤਾ ਜਾਂਦਾ ਹੈ। ਬਲੌਕਚੇਨ ‘ਬਲੌਕ’ ਵਿੱਚ ਲੈਣ-ਦੇਣਾਂ ਦਾ ਦਸਤਾਵੇਜ਼ੀਕਰਨ ਕਰਕੇ, ਚੇਨ ਦੇ ਫਰੰਟ ‘ਤੇ ਨਵੇਂ ਬਲੌਕ ਜੋੜ ਕੇ ਕੰਮ ਕਰਦੀ ਹੈ। ਇਹ ਕਹਿਣਾ ਸਹੀ ਹੋਵੇਗਾ ਕਿ ਕ੍ਰਿਪਟੋ-ਕਰੰਸੀ ਅਪਰਾਧੀਆਂ ਅਤੇ ਮਨੀ ਲੌਂਡਰਸ ਲਈ ਆਪਣੀ ਪਹਿਲਾਂ ਵਾਲੀ ਸਥਿਤੀ ਤੋਂ ਕਾਫ਼ੀ ਲੰਬਾ ਸਫ਼ਰ ਤੈਅ ਕਰ ਚੁੱਕੀ ਹੈ। ਅੱਜ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕ੍ਰਿਪਟੋ-ਕਰੰਸੀ ਗੇਮਿੰਗ ਉਦਯੋਗ, ਮੀਡੀਆ ਅਤੇ ਇੱਥੋਂ ਤੱਕ ਕਿ ਸਿਹਤ-ਦੇਖਭਾਲ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਵ ਲਿਆ ਸਕਦੀ ਹੈ।

ਹਾਲਾਂਕਿ, ਕ੍ਰਿਪਟੋ ਮਾਰਕੀਟ ਸਟੌਕ ਮਾਰਕੀਟ ਨਾਲੋਂ ਬਹੁਤ ਅਲੱਗ ਹੈ। ਜੇਕਰ ਤੁਸੀਂ ਕ੍ਰਿਪਟੋ ਮਾਰਕੀਟ ਵਿੱਚ ਫਰੈੱਸ਼ਰ ਹੋ ਪਰ ਸਟੌਕ ਮਾਰਕੀਟ ਵਿੱਚ ਅਨੁਭਵੀ ਹੋ ਤਾਂ ਨੈਵੀਗੇਟ ਕਰਨ ਲਈ ਇੱਹ ਮੁਸ਼ਕਲ ਖੇਤਰ ਹੋ ਸਕਦਾ ਹੈ। ਸਟੌਕ ਅਤੇ ਕ੍ਰਿਪਟੋ ਵਿੱਚ ਸਭ ਤੋਂ ਵੱਡਾ ਅੰਤਰ ਇਹੀ ਹੈ ਕਿ ਹਰੇਕ ਦਾ ਮੁੱਲ ਕਿਵੇਂ ਨਿਰਧਾਰਿਤ ਹੁੰਦਾ ਹੈ। ਸਟੌਕ ਵੈਧ ਕੰਪਨੀਆਂ ਦੁਆਰਾ ਸਮਰਥਿਤ ਹੁੰਦੇ ਹਨ ਜਿਨ੍ਹਾਂ ਦੇ ਲਾਭ ਵਿੱਚ ਬਦਲਣ ਦੀ ਉਮੀਦ ਹੁੰਦੀ ਹੈ। ਉਨ੍ਹਾਂ ਦੇ ਮੁੱਲਾਂਕਣ ਦੇ ਹਿੱਸੇ ਦੇ ਰੂਪ ਵਿੱਚ ਇਨ੍ਹਾਂ ਵਿੱਚ ਭੌਤਿਕ ਸੰਪੱਤੀਆਂ ਸ਼ਾਮਲ ਹੁੰਦੀਆਂ ਹਨ। ਅਸਲ ਵਿੱਚ, ਜੇਕਰ ਤੁਸੀਂ ਸੰਖਿਆਵਾਂ ਵਿੱਚ ਚੰਗੇ ਹੋ, ਤਾਂ ਤੁਸੀਂ ਉਚਿਤ ਰੂਪ ਵਿੱਚ ਅੰਦਾਜ਼ਾ ਲਗਾ ਸਕਦੇ ਹੋ ਕਿ ਗਣਿਤ ਦੀ ਵਰਤੋਂ ਕਰਕੇ ਸਟੌਕ ਦੀ ਸਹੀ ਕੀਮਤ ਲਗਾਈ ਗਈ ਹੈ ਜਾਂ ਨਹੀਂ। 

Get WazirX News First

* indicates required

ਦੂਜੇ ਪਾਸੇ, ਕ੍ਰਿਪਟੋ-ਕਰੰਸੀਆਂ ਜ਼ਿਆਦਾਤਰ ਮਾਮਲਿਆਂ ਵਿੱਚ ਕਿਸੇ ਸੰਪੱਤੀ ਨਾਲ ਸਮਰਥਿਤ ਨਹੀਂ ਹੁੰਦੇ। ਇਨ੍ਹਾਂ ਦਾ ਅੰਦਾਜ਼ਾ ਜ਼ਿਆਦਾਤਰ ਇਨ੍ਹਾਂ ਦੇ ਪ੍ਰਚਾਰ ਦੇ ਅਧਾਰ ‘ਤੇ ਲਗਾਇਆ ਜਾਂਦਾ ਹੈ, ਹਾਲਾਂਕਿ ਕੁਝ ਨੂੰ ਉਨ੍ਹਾਂ ਦੀ ਕਾਰਜਕੁਸ਼ਲਤਾ ਦੇ ਅਧਾਰ ‘ਤੇ ਮੁੱਲ ਵਾਧੇ ਵੀ ਮਿਲਦੇ ਹਨ। ਇਸ ਦੇ ਨਤੀਜੇ ਵਜੋਂ, ਇਹ ਵੱਧ ਵਿਅਕਤੀਗਤ ਮੁੱਲਾਂਕਣ ਹੈ। ਇਸ ਤਰ੍ਹਾਂ ਇਹ ਅੰਦਾਜ਼ਾ ਲਗਾਉਣਾ ਹਮੇਸ਼ਾ ਅਸਾਨ ਨਹੀਂ ਹੁੰਦਾ ਕਿ ਕੋਈ ਖ਼ਾਸ ਮੁਦਰਾ ਇਸਦੇ ਲਾਇਕ ਹੈ ਜਾਂ ਨਹੀਂ।

ਸਟੌਕ ਮਾਰਕੀਟ ਅਤੇ ਕ੍ਰਿਪਟੋ ਮਾਰਕੀਟ ਵਿੱਚ ਅੰਤਰ.

ਉੱਪਰ ਦੱਸੇ ਗਏ ਮੁੱਲ ਨਿਰਧਾਰਨ ਦੇ ਅੰਤਰ ਤੋਂ ਇਲਾਵਾ, ਦੋਵਾਂ ਬਾਜ਼ਾਰਾਂ ਵਿੱਚ ਕਈ ਹੋਰ ਬੁਨਿਆਦੀ ਅੰਤਰ ਵੀ ਹਨ। ਆਓ ਉਨ੍ਹਾਂ ‘ਤੇ ਵਿਚਾਰ ਕਰਦੇ ਹਾਂ।

#1 ਵਿਕੇਂਦਰੀਕਿਰਤ ਬਨਾਮ ਕੇਂਦਰੀਕ੍ਰਿਤ ਐਕਸਚੇਂਜ

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਕ੍ਰਿਪਟੋ-ਕਰੰਸੀਆਂ ਵਿਕੇਂਦਰੀਕਿਰਤ ਹੁੰਦੀਆਂ ਹਨ, ਜਦਕਿ ਸਟੌਕ ਕੇਂਦਰੀਕ੍ਰਿਤ ਸੰਰਚਨਾ ਅਧੀਨ ਹੁੰਦੇ ਹਨ। ਨਤੀਜੇ ਵਜੋਂ ਇਸਦਾ ਅਰਥ ਹੈ ਕਿ ਕ੍ਰਿਪਟੋ ਗਤੀਵਿਧੀਆਂ ਅਤੇ ਲੈਣ-ਦੇਣਾਂ ਨੂੰ ਕਿਸੇ ਕੇਂਦਰੀ ਬੈਂਕ ਜਾਂ ਕਿਸੇ ਹੋਰ ਕੇਂਦਰੀ ਅਥਾਰਟੀ ਦੁਆਰਾ ਨਿਯੰਤਰਿਤ ਨਹੀਂ ਕੀਤਾ ਜਾਂਦਾ। ਇਹ ਵਿਕੇਂਦਰੀਕਰਨ ਕ੍ਰਿਪਟੋ ਵਰਤੋਂਕਾਰਾਂ ਨੂੰ ਵੱਧ ਪਾਰਦਰਸ਼ਤਾ ਅਤੇ ਨਿਯੰਤਰਣ ਪ੍ਰਦਾਨ ਕਰਦਾ ਹੈ। ਹਾਲਾਂਕਿ, ਸਟੌਕ ਅਤੇ ਕ੍ਰਿਪਟੋ ਦੁਆਰਾ ਕਮਾਏ ਗਏ ਲਾਭ ਟੈਕਸ ਦੇ ਅਧੀਨ ਹੁੰਦੇ ਹਨ।

ਇਸ ਅਨਿਯਮਿਤ ਪ੍ਰਕਿਰਤੀ ਦੀ ਇੱਕ ਕਮੀ ਇਹ ਹੈ ਕਿ ਕ੍ਰਿਪਟੋ ਮਾਰਕੀਟ ਵਿੱਚ ਧੋਖਾਧੜੀ ਹੋਣ ਦੀਆਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ। ਭਾਰਤ ਵਿੱਚ ਸਟੌਕ ਐਕਸਚੇਂਜ ਮਾਰਕੀਟ ਕੇਂਦਰੀਕਿਰਤ ਨਿਯਮ ਦੇ ਅਧੀਨ ਕੰਮ ਕਰਦਾ ਹੈ। ਗ਼ਲਤ ਪ੍ਰਬੰਧਨ ਅਤੇ ਧੋਖਾਧੜੀ ਤੋਂ ਬਚਾਉਣ ਲਈ ਇਸ ਨੂੰ ਨੂੰ ਭਾਰਤੀ ਰਿਜ਼ਰਵ ਬੈਂਕ (RBI) ਅਤੇ ਭਾਰਤੀ ਪ੍ਰਤਿਭੂਤੀ ਅਤੇ ਐਕਸਚੇਂਜ ਬੋਰਡ (SEBI) ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ।

#2 ਅਸਥਿਰਤਾ 

ਕਈ ਵਾਰ ਸਟੌਕ ਅਤੇ ਕ੍ਰਿਪਟੋ-ਕਰੰਸੀ ਨੂੰ ਬਰਾਬਰ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਦੋਵੇਂ ਬਾਜ਼ਾਰ ਤਬਦੀਲੀਆਂ ਦੇ ਅਧੀਨ ਹੁੰਦੇ ਹਨ। ਹਾਲਾਂਕਿ, ਇਨ੍ਹਾਂ ਵਿੱਚ ਹੋਣ ਵਾਲੀ ਤਬਦੀਲੀ ਬਹੁਤ ਵੱਖਰੀ ਹੁੰਦੀ ਹੈ। ਕ੍ਰਿਪਟੋ ਐਕਸਚੇਂਜ ਅਤਿਅਧਿਕ ਲਾਭਦਾਇਕ ਟ੍ਰੇਡਿੰਗ ਵਿਕਲਪ ਹੈ ਕਿਉਂਕਿ ਇਹ ਆਪਣੇ ਬਡਿੰਗ ਮਾਰਕੀਟ ਕਰਕੇ ਜੋਖਿਮਾਂ ਨਾਲ ਘਿਰਿਆ ਹੁੰਦਾ ਹੈ। ਇਹ ਕ੍ਰਿਪਟੋ ਮਾਰਕੀਟ ਨੂੰ ਬੇਹੱਦ ਅਸਥਿਰ ਅਤੇ ਨਤੀਜੇ ਵਜੋਂ ਤੇਜ਼ ਅਤੇ ਉੱਚ ਰਿਟਰਨਾਂ ਦਾ ਇੱਕ ਸਰੋਤ ਬਣਾਉਂਦਾ ਹੈ। ਇਸ ਦੀ ਤੁਲਨਾ ਵਿੱਚ, ਸਟੌਕ ਮਾਰਕੀਟ ਬਹੁਤ ਹੀ ਸਥਿਰ ਹੈ, ਹਾਲਾਂਕਿ ਕੁੱਝ ਅਰਥਾਂ ਵਿੱਚ ਰਿਵਾਇਤੀ ਵੀ ਹੈ ਅਤੇ ਵਪਾਰ ਦੇ ਵਿਵਿਧ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ। ਸਟੌਕ ਮਾਰਕੀਟ ਦੀ ਤੁਲਨਾ ਵਿੱਚ ਨਿਵੇਸ਼ ਰਿਟਰਨਾਂ ਕਾਫ਼ੀ ਸਧਾਰਨ ਹਨ।

#3 ਲਾਭ ਨੂੰ ਨਿਯੰਤਰਣ ਕਰਨ ਵਾਲੇ ਕਾਰਕ 

ਸਟੌਕ ਮਾਰਕੀਟ ਅਤੇ ਕ੍ਰਿਪਟੋ ਮਾਰਕੀਟ ਦੋਵੇਂ ਮੰਗ ਅਤੇ ਪੂਰਤੀ ਦੁਆਰਾ ਨਿਯੰਤਰਿਤ ਹੁੰਦੇ ਹਨ। ਹਾਲਾਂਕਿ, ਇਸ ਮੰਗ ਅਤੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕ ਵੱਖੋ-ਵੱਖਰੇ ਹੋ ਸਕਦੇ ਹਨ। ਸਟੌਕ ਮਾਰਕੀਟ ਲਈ, ਇਹ ਰਾਜਨੀਤਕ ਚਰਚਾ, ਉਸ ਕੰਪਨੀ ਬਾਰੇ ਸਮਾਚਾਰ ਜਿਸ ਨਾਲ ਸਟੌਕ ਸੰਬੰਧਿਤ ਹੈ, ਕੁਦਰਤੀ ਬਿਪਤਾਵਾਂ ਆਦਿ ਦੁਆਰਾ ਨਿਯੰਤਰਿਤ ਹੁੰਦਾ ਹੈ। 

ਦੂਜੇ ਪਾਸੇ, ਕ੍ਰਿਪਟੋ ਕੀਮਤਾਂ ਆਮ ਤੌਰ ‘ਤੇ ਇਸ ਦੁਆਰਾ ਬਣਾਏ ਜਾਣ ਵਾਲੇ ਬਜ਼ ਦੁਆਰਾ ਨਿਯੰਤਰਿਤ ਹੁੰਦੀਆਂ ਹਨ। ਅਤੇ ਅਸੀਂ ਤੁਹਾਨੂੰ ਉਚਿਤ ਚਿਤਾਵਨੀ ਦੇ ਦਈਏ ਇਹ ਇਲੋਨ ਮਸਕ ਦੀ ਟਵੀਟ ਦੀ ਤਰ੍ਹਾਂ ਕੁੱਝ ਘੱਟ ਮਹੱਤਵਪੂਰਨ ਹੋ ਸਕਦਾ ਹੈ। ਕਈ ਵਾਰ ਕ੍ਰਿਪਟੋ-ਕਰੰਸੀ ਦੇ ਮੁੱਲ ਵਿੱਚ ਉਤਾਰ-ਚੜ੍ਹਾਅ ਕ੍ਰਿਪਟੋ-ਕਰੰਸੀ ਦੀ ਕਾਰਜਕੁਸ਼ਲਤਾ ‘ਤੇ ਵੀ ਨਿਰਭਰ ਕਰਦੇ ਹਨ।

ਸਿੱਟਾ

ਸੁਭਾਵਿਕ ਰੂਪ ਵਿੱਚ, ਲੋਕ ਧਨ ਦਾ ਨਿਰਮਾਣ ਕਰਨ ਲਈ ਕਿਸੇ ਚੰਗੇ ਸਰੋਤ ਵਿੱਚ ਆਪਣਾ ਪੈਸਾ ਲਗਾਉਣਾ ਚਾਹੁੰਦੇ ਹਨ। ਸਾਰੇ ਤਰ੍ਹਾਂ ਦੇ ਨਿਵੇਸ਼ ਵਿਕਲਪ ਕੁੱਝ ਨਿਸ਼ਚਿਤ ਪੱਧਰ ਦੇ ਜੋਖਿਮ ਨਾਲ ਆਉਂਦੇ ਹਨ। ਹਾਲਾਂਕਿ, ਹਰੇਕ ਨਿਵੇਸ਼ ਅਸਥਿਰਤਾ ਦੇ ਮਾਮਲੇ ਵਿੱਚ ਵੱਖਰਾ ਹੁੰਦਾ ਹੈ ਅਤੇ ਕੁੱਝ ਵੱਡੇ ਪੈਮਾਨੇ ਵਿੱਚ ਆਰਥਿਕ ਝਟਕੇ ਦੇ ਖ਼ਿਲਾਫ਼ ਅਸਾਨੀ ਨਾਲ ਖੁਦ ਨੂੰ ਢਾਲ ਸਕਦੇ ਹਨ।


ਇਸ ਕਾਰਨ ਕਰਕੇ, 21ਵੀਂ ਸ਼ਤਾਬਦੀ ਵਿੱਚ, ਕ੍ਰਿਪਟੋ-ਕਰੰਸੀ ਅਤੇ ਸਟੌਕ ਮਾਰਕੀਟ ਨਿਵੇਸ਼ ਦੇ ਟੌਪ ਵਿਕਲਪ ਦੇ ਰੂਪ ਵਿੱਚ ਨਿਕਲ ਕੇ ਸਾਹਮਣੇ ਆਏ ਹਨ। ਇਸਨੇ ਕ੍ਰਿਪਟੋ ਮਾਰਕੀਟ ਬਨਾਮ ਸਟੌਕ ਮਾਰਕੀਟ ਨੂੰ ਲੈ ਕੇ ਇੱਕ ਵੱਡੀ ਬਹਿਸ ਨੂੰ ਜਨਮ ਦਿੱਤਾ ਹੈ। ਜੋਖਿਮ ਸਮਰੱਥਾ ਦੇ ਅਧਾਰ ‘ਤੇ ਕੋਈ ਵਿਅਕਤੀ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਵਿੱਚ ਜਾਂ ਦੋਵਾਂ ਵਿੱਚ ਨਿਵੇਸ਼ ਕਰਨਾ ਚੁਣ ਸਕਦਾ ਹੈ। ਤੁਸੀਂ ਕਈ ਪ੍ਰਸਿੱਧ ਕ੍ਰਿਪਟੋ ਐਕਸਚੇਂਜਾਂ ਨੂੰ ਦੇਖ ਕੇ ਕ੍ਰਿਪਟੋ ਵਿੱਚ ਸੁਰੱਖਿਅਤ ਰੂਪ ਵਿੱਚ ਨਿਵੇਸ਼ ਕਰ ਸਕਦੇ ਹੋ, WazirX ਉਨ੍ਹਾਂ ਵਿੱਚੋਂ ਇੱਕ ਹੈ।

ਅੱਗੇ ਹੋਰ ਪੜ੍ਹੋ:

ਭਾਰਤੀ ਕ੍ਰਿਪਟੋ-ਕਰੰਸੀ ਮਾਰਕੀਟ – 2021 ਵਿੱਚ ਕੀ ਉਮੀਦ ਕਰੀਏ?

ਭਾਰਤ ਵਿੱਚ ਡੇ ਟ੍ਰੇਡਿੰਗ ਲਈ ਸਭ ਤੋਂ ਵਧੀਆ ਕ੍ਰਿਪਟੋ-ਕਰੰਸੀਆਂ (2021)

ਕ੍ਰਿਪਟੋ ਮਾਰਜਿਨ ਟ੍ਰੇਡਿੰਗ ਲਈ ਇੱਕ ਗਾਈਡ: ਪਰਿਭਾਸ਼ਾ, ਫਾਇਦੇ ਅਤੇ ਨੁਕਸਾਨ

ਬਲੌਕਚੇਨ ਦੀ ਵਿਆਖਿਆ

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply