Table of Contents
ਕ੍ਰਿਪਟੋ ਦਾ ਜਨੂੰਨ ਕਿਤੇ ਵੀ ਖ਼ਤਮ ਨਹੀਂ ਹੋਇਆ ਹੈ ਤੇ ਇਹ ਹਰ ਦਿਨ ਕ੍ਰਿਪਟੋ ਬਾਜ਼ਾਰ ਵਿੱਚ ਪ੍ਰਵੇਸ਼ ਕਰਨ ਵਾਲੇ ਲੋਕਾਂ ਦੀ ਵਧਦੀ ਸੰਖਿਆ ਤੋਂ ਪਤਾ ਚੱਲਦਾ ਹੈ। ਇਸਦੀ ਬਹੁਤ ਹੀ ਅਸਥਿਰ ਪ੍ਰਕਿਰਤੀ ਦੇ ਬਾਵਜੂਦ ਬੇਮਿਸਾਲ ਰਿਟਰਨ ਪ੍ਰਦਾਨ ਕਰਨ ਦੀ ਸਮਰੱਥਾ ਕਰਕੇ, ਕ੍ਰਿਪਟੋ-ਕਰੰਸੀ ਆਧੁਨਿਕ ਨਿਵੇਸ਼ਕਾਂ ਲਈ ਸਹਾਇਕ ਜਾਇਦਾਦ ਬਣ ਗਈ ਹੈ। ਅਨੁਭਵੀ ਨਿਵੇਸ਼ਕਾਂ ਅਤੇ ਸੰਸਥਾਨਾਂ ਤੋਂ ਲੈ ਕੇ ਸ਼ੁਰੂਆਤੀ ਲੋਕਾਂ ਤੱਕ ਅਜਿਹਾ ਲੱਗਦਾ ਹੈ ਕਿ ਹਰੇਕ ਕੋਈ ਕ੍ਰਿਪਟੋ ਦੇ ਵਧਦੇ ਜਨੂੰਨ ਵਿੱਚ ਛਲਾਂਗ ਲਗਾ ਰਿਹਾ ਹੈ।
ਜਦਕਿ ਬਿੱਟਕੌਇਨ ਲੰਬੇ ਸਮੇਂ ਤੋਂ ਸਭ ਤੋਂ ਵੱਧ ਪ੍ਰਚਲਤ ਕ੍ਰਿਪਟੋਕਰੰਸੀ ਬਣੀ ਹੋਈ ਹੈ, ਪਰ ਅਲਟਕੌਇਨ (ਵਿਕਲਪਿਕ ਕੌਇਨ ਜਾਂ ਬਿਟਕੌਇਨ ਤੋਂ ਇਲਾਵਾ ਹੋਰ ਸਾਰੇ ਕ੍ਰਿਪਟੋ) ਨਿਸ਼ਚਿਤ ਤੌਰ ‘ਤੇ ਇਸਦੀ ਥਾਂ ਲੈ ਰਹੇ ਹਨ। ਹਾਲ ਹੀ ਦੇ ਮਹੀਨਿਆਂ ਵਿੱਚ ਬਹੁਤ ਸਾਰੇ ਅਲਟਕੌਇਨ ਜਿਵੇਂ ਕਿ ਇਥੋਰਿਅਮ, ਕਾਰਡਾਨੋ, ਅਤੇ XRP ਵਿੱਚ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ ਹੈ ਇੱਥੋਂ ਤੱਕ ਕਿ ਜੇਕਰ ਸਾਲ ਅਨੁਸਾਰ ਲਾਭਾਂ ਦੀ ਗੱਲ ਕਰੀਏ ਤਾਂ ਬਿੱਟਕੌਇਨ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਡੌਗਕੌਇਨ (DOGE) ਉਹ ਅਲਟਕੌਇਨ ਹੈ ਜੋ ਇਸ ਸਮੇਂ ਕ੍ਰਿਪਟੋ ਬਾਜ਼ਾਰ ਵਿੱਚ ਸਭ ਤੋਂ ਵੱਧ ਪ੍ਰਚਲਤ ਹੈ।
ਜੋ ਸ਼ੁਰੂਆਤ ਵਿੱਚ ਬੱਸ ਇੱਕ ਮਜ਼ਾਕ ਭਰਿਆ ਸਿੱਕਾ ਸੀ ਉਹ ਹੁਣ ਟੌਪ 10 ਕ੍ਰਿਪਟੋਕਰੰਸੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਡੌਗਕੌਇਨ ਜਿਸ ਦਾ ਲੈਣ-ਦੇਣ ਸਾਲ ਦੀ ਸ਼ੁਰੂਆਤ ਵਿੱਚ 1 ਸੈਂਟ ਨਾਲੋਂ ਘੱਟ ਹੁੰਦਾ ਸੀ, ਮੌਜੂਦਾ ਸਮੇਂ ਉਸਦਾ $0.238 ਲੈਣ-ਦੇਣ ਕੀਤਾ ਜਾਂਦਾ ਹੈ ਅਤੇ ਇਸਦਾ ਬਾਜ਼ਾਰ ਪੂੰਜੀਕਰਨ $31.3 ਬਿਲਿਅਨ ਹੈ। ਡੌਗਕੌਇਨ ਦੇ ਸਮਰਥਕ ਸਿੱਕੇ ਲਈ ਆਪਣੇ ਸਮਰਥਨ ਦੇ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕਰ ਰਹੇ ਹਨ ਅਤੇ “ਡੌਗ ਟੂ ਦ ਮੂਨ” (ਕ੍ਰਿਪਟੋ ਲਿੰਗੋ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ) ਦੀ ਧਾਰਨਾ ਨੂੰ ਇਸ ਵਿਸ਼ਵਾਸ ਨਾਲ ਫੈਲਾ ਰਹੇ ਹਨ ਕਿ ਜਲਦ ਹੀ ਡੌਗਕੌਇਨ ਦੀਆਂ ਕੀਮਤਾਂ $1 ਦੇ ਨੇੜੇ ਪਹੁੰਚ ਜਾਣਗੀਆਂ।
ਡੌਗਕੌਇਨ:ਇੱਕ ਸੰਖੇਪ ਇਤਿਹਾਸ ਅਤੇ ਪਸੰਦ ਵਿੱਚ ਵਾਧਾ
ਸਭ ਤੋਂ ਪਹਿਲਾਂ 2013 ਵਿੱਚ ਸੌਫ਼ਟਵੇਅਰ ਇੰਜੀਨਿਅਰ ਬਿਲੀ ਮਾਕਰਸ ਅਤੇ ਜੈਸਸਨ ਪਾਮਰ ਦੁਆਰਾ ਇੱਕ ਮੀਮ ਕੌਇਨ ਦੇ ਰੂਪ ਵਿੱਚ ਘੜਿਆ ਗਿਆ ਡੌਗਕੌਇਨ, ਬਿੱਟਕੌਇਨ ਲਈ ਇੱਕ ਵਿਅੰਗਪੂਰਨ ਸ਼ਰਧਾਜਲੀ ਸੀ ਜਿਸਦਾ ਮਤਲਬ ਮਨੋਰੰਜਨ ਤੋਂ ਇਲਾਵਾ ਕੋਈ ਵਾਸਤਵਿਕ ਕੰਮ ਨਹੀਂ ਸੀ। ਇਸ ਸਿੱਕੇ ਦਾ ਨਾਮ ਇੱਕ ਇੰਟਰਨੈੱਟ ਮੀਮ ਤੋਂ ਲਿਆ ਗਿਆ ਸੀ ਜਿਸ ਵਿੱਚ ਗ਼ਲਤ ਸਪੈਲਿੰਗ ਵਾਲੇ ਸ਼ਿਬਾ ਇਨੁ ਕੁੱਤੇ ਨੂੰ ਦਿਖਾਇਆ ਗਿਆ ਸੀ ਇਸ ਲਈ ਇਹ ਸ਼ਬਦ “dog” ਦੀ ਥਾਂ ‘ਤੇ “doge” ਰੱਖਿਆ ਗਿਆ। ਹੁਣ ਇਹ ਮਜ਼ਾਕ ਨਹੀਂ ਰਹਿ ਗਿਆ ਹੈ, ਡੌਗਕੌਇਨ ਵਿੱਚ ਹੁਣ ਬੇਮਿਮਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਖ਼ਾਸ ਕਰਕੇ ਮਾਰਕ ਕਿਊਬਨ, ਸਨੂਪ ਡੌਗ, ਇਲੌਨ ਮਸਕ ਆਦਿ ਵਰਗੀਆਂ ਪ੍ਰਮੁੱਖ ਹਸਤੀਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਸਮਰਥਨ ਕਰਕੇ।
ਮਾਰਚ 2021 ਵਿੱਚ GameStop saga ਤੋਂ ਪ੍ਰਤਿਕਿਰਿਆਵਾਂ ਨੂੰ ਡੌਗਕੌਇਨ ਵਿੱਚ ਤੇਜ਼ੀ ਨਾਲ ਵਾਧੇ ਲਈ ਅੱਧਾ ਜ਼ਿੰਮ੍ਹੇਵਾਰ ਠਹਿਰਾਇਆ ਜਾ ਸਕਦਾ ਹੈ। ਇਸ ਘਟਨਾ ਤੋਂ ਬਾਅਦ GameStop ਵਾਧੇ ਦਾ ਸਮਰਥਨ ਕਰਨ ਵਾਲੇ ਰੀਟੇਲ ਵਪਾਰੀ DOGE ਵਰਗੀਆਂ ਮਜ਼ਾਕੀਆ ਕ੍ਰਿਪਟੋਕਰੰਸੀਆਂ ਵਿੱਚ ਚਲੇ ਗਏ। ਇਸ ਤੋਂ ਇਲਾਵਾ, ਡੌਗਕੌਇਨ ਦੇ ਪੱਖ ਵਿੱਚ ਇਲੌਨ ਮਸਕ ਦੀਆਂ ਨਿਯਮਿਤ ਪਰ ਗੁਪਤ ਟਵੀਟਾਂ ਕਰਕੇ ਵੀ ਕ੍ਰਿਪਟੋ ਦੀ ਵਿਸ਼ਵਾਸਨੀਯਤਾ ਵਿੱਚ ਵਾਧਾ ਹੋਇਆ।
ਫਿਰ ਮਈ 2021 ਵਿੱਚ, ਜਦੋਂ ਮਸਕ ਸ਼ਨੀਵਾਰ ਦੀ ਰਾਤ ਨੂੰ ਲਾਈਵ ਆਏ ਤਾਂ ਇਹ ਡੌਗਕੌਇਨ ਲਈ ਸਭ ਤੋਂ ਵੱਡਾ ਪਲ ਸੀ।
ਇਸ ਘਟਨਾ ਤੋਂ ਪਹਿਲਾਂ, ਕ੍ਰਿਪਟੋਕਰੰਸੀ ਵਪਾਰੀਆਂ ਅਤੇ ਦਰਸ਼ਕਾਂ ਨੇ ਖੁੱਲ੍ਹੇ ਤੌਰ ‘ਤੇ ਇਹ ਅੰਦਾਜ਼ਾ ਲਗਾਇਆ ਸੀ ਕਿ ਕੀ ਇਲੌਨ ਮਸਕ ਪ੍ਰੋਗਰਾਮ ਵਿੱਚ ਡੌਗਕੌਇਨ ਦੀ ਗੱਲ ਕਰਨਗੇ ਜਾਂ ਨਹੀਂ। ਇਸ ਸੱਟੇ ਅਤੇ ਸਿੱਕੇ ਦੇ ਬਾਰੇ ਆਲੇ-ਦੁਆਲੇ ਹੋਣ ਵਾਲੀ ਬਾਅਦ ਦੀ ਚਰਚਾ ਨੇ ਕਰੋੜਪਤੀ ਮਾਰਕ ਕਿਊਬਨ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਰੁਝਾਨ ਵਿੱਚ ਵੀ ਵਾਧਾ ਕੀਤਾ। ਪਰ, ਉਮੀਦ ਤੋਂ ਉਲਟ ਕਿ ਮਸਕ DOGE ਦਾ ਸਮਰਥਨ ਕਰਨਗੇ, ਇਸ ਘਟਨਾ ਤੋਂ ਬਾਅਦ ਕ੍ਰਿਪਟੋ 30% ਤੋਂ ਵੱਧ ਡਿੱਗ ਗਿਆ, ਜਦੋਂ Tesla ਦੇ CEO ਨੇ ਮਜ਼ਾਕ ਵਿੱਚ ਸਿੱਕੇ ਨੂੰ “hustle” ਵਜੋਂ ਸੰਦਰਭਿਤ ਕੀਤਾ। ਜਦਕਿ ਸ਼ਨੀਵਾਰ ਦੀ ਰਾਤ ਨੂੰ ਲਾਈਵ ਵਿੱਚ ਇਲੋਨ ਮਸਕ ਦੇ ਹੋਸਟਿੰਗ ਯਤਨਾਂ ਤੋਂ ਡੌਗਕੌਇਨ ਨੂੰ ਸਿੱਧਾ ਕੋਈ ਫਾਇਦਾ ਨਹੀਂ ਹੋਇਆ, ਉਨ੍ਹਾਂ ਦੀ ਮੌਜੂਦਗੀ ਅਤੇ ਇਸ ਤੋਂ ਪਹਿਲਾਂ ਹਫ਼ਤਿਆਂ ਦੀ ਸੱਟੇਬਾਜ਼ੀ ਨੇ ਬੇਸ਼ੱਕ ਕਈ ਕਰੋੜ ਲੋਕਾਂ ਦਾ ਧਿਆਨ ਕ੍ਰਿਪਟੋਕਰੰਸੀ ਵੱਲ ਖਿੱਚਿਆ ਜਿਸ ਕਰਕੇ ਡੌਗਕੌਇਨ ਨੂੰ ਉਹ ਪ੍ਰਮੁੱਖਤਾ ਮਿਲੀ ਜੋ ਇਸ ਨੂੰ ਅੱਜ ਪ੍ਰਾਪਤ ਹੈ।
ਇਸਦੇ ਸੰਸਥਾਪਕਾਂ ਦੇ ਅਨੁਸਾਕ, ਹੁਣ ਤੱਕ ਡੌਗਕੌਇਨ ਦੀ ਵਰਤੋਂ ਔਨਲਾਈਨ ਖਰੀਦਦਾਰੀਆਂ, ਦਾਨ, ਅਤੇ ਇੱਥੋਂ ਤੱਕ ਕਿ ਫੰਡ ਨੂੰ ਵਧਾਉਣ ਵਾਲੀਆਂ ਪਹਿਲਕਦਮੀਆਂ ਜਿਵੇਂ ਕਿ 2014 ਦੀ ਜਮੈਕਾ ਓਲਪਿੰਕ ਬੋਬਸਲੈਡ ਟੀਮ ਨੂੰ ਵਿੱਤਪੋਸ਼ਿਤ ਕਰਨ ਅਤੇ ਦੁਨੀਆਂ ਦੇ ਵੱਖੋ-ਵੱਖ ਖੇਤਰਾਂ ਵਿੱਚ ਸਾਫ਼ ਪਾਣੀ ਪਹੁੰਚਾਉਣ ਲਈ ਕੀਤੀ ਜਾ ਰਹੀ ਸੀ। ਕ੍ਰਿਪਟੋਕਰੰਸੀ ਹੋਣ ਦੇ ਨਾਤੇ DOGE ਮੁੱਖ ਤੌਰ ‘ਤੇ ਇੱਕ ਟੋਕਨ ਹੈ ਜਿਸ ਨੂੰ ਫਿਅਟ ਕਰੰਸੀ ਦੇ ਬਦਲੇ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਪਾਰਟੀਆਂ ਵਿਚਕਾਰ ਸੁਰੱਖਿਅਤ ਤਰੀਕੇ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ।
ਕੀ ਡੌਗਕੌਇਨ ਇੱਕ ਯੋਗ ਨਿਵੇਸ਼ ਹੈ?
ਡੌਗਕੌਇਨ ਐਨਾ ਪ੍ਰਚਲਤ ਕਿਉਂ ਹੈ? ਡੌਗਕੌਇਨ ਦਾ ਪਰੂਫ਼-ਔਫ਼-ਵਰਕ ਪ੍ਰੋਟੋਕਾਲ ਕਈ ਤਰੀਕਿਆਂ ਨਾਲ ਬਿੱਟਕੌਇਨ ਤੋਂ ਵੱਖਰਾ ਹੈ। DOGE ਦੇ ਐਲਗੋਰਿਦਮ ਵਿੱਚ SCRYPT ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਕ੍ਰਿਪਟੋਕਰੰਸੀ ਨੂੰ BTC ਨਾਲੋਂ ਪ੍ਰੋਸੈਸਿੰਗ ਦੀ ਵੱਧ ਤੇਜ਼ ਸਪੀਡ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ, ਕ੍ਰਿਪਟੋਕਰੰਸੀ ਵਿੱਚ 1 ਮਿੰਟ ਦਾ ਬਲੌਕ ਸਮਾਂ ਅਤੇ ਬਿਨਾਂ ਕਿਸੇ ਪ੍ਰਤਿਬੰਧ ਕੁੱਲ ਪੂਰਤੀ ਹੁੰਦੀ ਹੈ ਜਿਸਦਾ ਅਰਥ ਹੈ ਕਿ ਕਢਾਏ ਜਾ ਸਕਣ ਵਾਲੇ ਡੌਗਕੌਇਨ ਦੀ ਮਾਤਰਾ ਅਸੀਮਿਤ ਹੈ। ਜਿਸ ਦੇ ਨਤੀਜੇ ਵਜੋਂ, ਡੌਗਕੌਇਨ ਮਹੱਤਵਪੂਰਨ ਰੂਪ ਵਿੱਚ ਮੁਦਰਾ-ਪ੍ਰਸਾਰ ਵਾਲਾ ਸਿੱਕਾ ਹੈ ਜੋ ਦੀਰਘਕਾਲ ਵਿੱਚ ਇਸ ਨੂੰ ਇੱਕ ਵਿਵਹਾਰਕ ਨਿਵੇਸ਼ ਬਣਾਉਂਦਾ ਹੈ, ਜਦਕਿ ਬਿੱਟਕੌਇਨ ਵਰਗੇ ਹੋਰ ਕ੍ਰਿਪਟੋ ਵਿੱਚ ਅਜਿਹਾ ਨਹੀਂ ਹੈ ਜਿਨ੍ਹਾਂ ਦਾ ਮੰਗ ਪੱਧਰ ਵਧਣ ਵਾਲਾ ਅਤੇ ਪੂਰਤੀ ਪੱਧਰ ਘਟਣ ਵਾਲਾ ਹੈ। ਅਤੇ ਇਹ ਕਾਰਕ ਸੰਭਵ ਤੌਰ ‘ਤੇ ਲੈਣ-ਦੇਣ ਦੀ ਕਰੰਸੀ ਵਜੋਂ ਇਸ ਨੂੰ ਅਪਣਾਉਣ ਅਤੇ ਇਸਦਾ ਏਕੀਕਰਣ ਕਰਨ ਵਿੱਚ ਸਹਾਇਤਾ ਕਰਦਾ ਹੈ।
ਪੂਰੇ ਵਿਸ਼ਵ ਵਿੱਚ ਅਪਣਾਉਣ ਨਾਲ, ਡੌਗਕੌਇਨ ਬੇਸ਼ੱਕ ਅਪਣੀ ਵਰਤਮਾਨ ਸਥਿਤੀ ਤੋਂ ਅਸਲ ਡਿਜਿਟਲ ਕਰੰਸੀ ਦੀ ਸਥਿਤੀ ਪ੍ਰਾਪਤ ਕਰੇਗਾ ਜੋ ਨਿਯਮਿਤ ਤੌਰ ‘ਤੇ ਕਰੋੜਾਂ ਗਾਹਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ ਅਤੇ ਉਸ ਪ੍ਰਸਿੱਧੀ ਨੂੰ ਨਾ ਭੁੱਲਿਓ ਜੋ ਡੌਗਕੌਇਨ ਨੇ ਟੌਪ ਦੇ ਕਰੋੜਪਤੀ ਨਿਵੇਸ਼ਕਾਂ ਵਿੱਚ ਪ੍ਰਾਪਤ ਕੀਤੀ ਹੈ। ਇਨ੍ਹਾਂ ਸਾਰੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਡੌਗਕੌਇਨ ਬਿਨਾਂ ਕਿਸੇ ਸ਼ੱਕ ਇੱਕ ਮੁੱਲਵਾਨ ਨਿਵੇਸ਼ ਹੈ। ਹਾਲਾਂਕਿ, ਵਰਤੋਂਕਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਹੋਰ ਕ੍ਰਿਪਟੋਕਰੰਸੀ ਦੀ ਤਰ੍ਹਾਂ ਅਸਥਿਰਤਾ ਵੀ ਇੱਕ ਮਹੱਤਵਪੂਰਨ ਜੋਖਿਮ ਕਾਰਕ ਹੈ। ਇਸ ਲਈ ਆਮ ਤੌਰ ‘ਤੇ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਕ੍ਰਿਪਟੋ ਖਰੀਦਣ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਕੀਮਤਾਂ ਦੇ ਡਿੱਗਣ ਦੀ ਉਡੀਕ ਕਰੋ।
ਭਾਰਤ ਵਿੱਚ ਡੌਗਕੌਇਨ ਕਿਵੇਂ ਖਰੀਦੀਏ
ਭਾਰਤ ਵਿੱਚ ਕ੍ਰਿਪਟੋਕਰੰਸੀਆਂ ਦੇ ਬਾਰੇ ਕਿਸੇ ਨਿਯਮ ਦੇ ਸਪਸ਼ਟ ਨਾ ਹੋਣ ਦੇ ਬਾਵਜੂਦ, ਕ੍ਰਿਪਟੋ ਦਾ ਲੈਣ-ਦੇਣ ਪੱਧਰ ਹਮੇਸ਼ਾ ਉੱਚ ‘ਤੇ ਰਹਿੰਦਾ ਹੈ। ਬਿੱਟਕੌਇਨ ਅਤੇ ਇਥੋਰਿਅਮ ਤੋਂ ਲੈ ਕੇ ਕਾਰਡਾਨੋ, ਡੌਗਕੌਇਨ ਅਤੇ ਹੋਰ ਕੌਇਨਾਂ ਤੱਕ, ਭਾਰਤੀ ਵਰਤੋਂਕਾਰ ਸਭ ਵਿੱਚ ਚਲੇ ਗਏ ਹਨ। ਹਾਲਾਂਕਿ ਇੱਥੇ ਕਈ ਕ੍ਰਿਪਟੋ ਐਕਸਚੇਂਜ ਵੀ ਹਨ ਜਿਨ੍ਹਾਂ ਤੋਂ ਤੁਸੀਂ ਕ੍ਰਿਪਟੋ ਵਿੱਚ ਲੈਣ-ਦੇਣ ਕਰ ਸਕਦੇ ਹੋ ਪਰ ਜੇਕਰ ਤੁਸੀਂ ਭਾਰਤ ਵਿੱਚ ਡੌਗਕੌਇਨ ਖਰੀਦਣ ਲਈ ਸਭ ਤੋਂ ਵਧੀਆ ਪਲੇਟਫਾਰਮ ਦੀ ਤਲਾਸ਼ ਵਿੱਚ ਹੋ ਤਾਂ ਤੁਹਾਡਾ ਜਵਾਬ ਹੈ WazirX
ਕ੍ਰਿਪਟੋ ਐਕਸਚੇਂਜ ਡਿਜਿਟਲ ਸੰਪੱਤੀਆਂ ਵਿੱਚ ਲੈਣ-ਦੇਣ ਕਰਨ ਲਈ ਸਭ ਤੋਂ ਵਧੀਆ ਵਿਕਲਪ ਹੈ ਪਰ ਸਥਿਤੀ ਇਹ ਹੈ ਕਿ ਕ੍ਰਿਪਟੋ ਦੇ ਲੈਣ-ਦੇਣ ਲਈ ਅਜੇ ਤੱਕ ਕੋਈ ਸਟੈਂਡਰਡ ਸਟਰੱਕਚਰ ਨਹੀਂ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਕਿਸੇ ਪ੍ਰਸਿੱਧ ਅਤੇ ਭਰੋਸੇਮੰਦ ਐਕਸਚੇਂਜ ਨੂੰ ਚੁਣਿਆ ਜਾਵੇ। WazirX, ਆਪਣੇ ਵਿਆਪਕ ਵਰਤੋਂਕਾਰ ਆਧਾਰ ਦੇ ਨਾਲ, ਟ੍ਰੇਡਿੰਗ ਅਤੇ ਹੋਲਡਿੰਗ ਲਈ ਕ੍ਰਿਪਟੋਕਰੰਸੀਆਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਾਨ ਕਰਦਾ ਹੈ ਜਿਸ ਵਿੱਚ ਇਸਦਾ ਆਪਣਾ ਯੁਟੀਲਿਟੀ ਟੋਕਨ – WRX ਟੋਕਨ ਵੀ ਸ਼ਾਮਲ ਹੈ। ਪ੍ਰੀਮੀਅਮ ਸੁਰੱਖਿਆ, ਲਾਈਟ ਦੀ ਤੇਜੀ ਵਾਲੇ ਲੈਣ-ਦੇਣ, ਅਸਾਨ ਅਤੇ ਤੇਜ਼ KYC ਪ੍ਰਕਿਰਿਆਵਾਂ, ਅਤੇ ਵੱਖੋ-ਵੱਖਰੇ ਪਲੇਟਫਾਰਮਾਂ ਤੱਕ ਪਹੁੰਚਯੋਗਤਾ ਦੇ ਨਾਲ, ਇਸ ਵਿੱਚ ਬਹੁਤ ਘੱਟ ਸੰਦੇਹ ਹੈ ਕਿ WazirX ਭਾਰਤ ਦਾ ਸਭ ਤੋਂ ਵੱਧ ਭਰੋਸੇਮੰਦ ਕ੍ਰਿਪਟੋ ਐਕਸਚੇਂਜ ਕਿਉਂ ਹੈ।
ਭਾਰਤ ਵਿੱਚ WazirX ਤੋਂ ਡੌਗਕੌਇਨ ਖਰੀਦਣ ਲਈ, ਪਹਿਲਾਂ WazirX ਐਪਲੀਕੇਸ਼ਨ ਇੰਸਟਾਲ ਕਰੋ ਜਾਂ ਵੈੱਬ ਪਲੇਟਫਾਰਮ ‘ਤੇ ਜਾ ਕੇ ਇਸ ਤੱਕ ਪਹੁੰਚ ਕਰੋ। ਫਿਰ ਤੁਹਾਨੂੰ ਆਪਣਾ ਖਾਤਾ ਬਣਾਉਣ ਦੀ ਲੋੜ ਹੁੰਦੀ ਹੈ। ਇੱਕ ਵਾਰ ਜਦੋਂ ਤੁਸੀਂ ਆਪਣੀਆਂ KYC ਪ੍ਰਕਿਰਿਆਵਾਂ ਨੂੰ ਪੂਰਾ ਕਰ ਲੈਂਦੇ ਹੋ, ਤਾਂ ਤੁਹਾਡੇ ਰਜਿਸਟ੍ਰੇਸ਼ਨ ਦੀ ਪੁਸ਼ਟੀ ਹੋ ਜਾਵੇਗੀ। ਅੱਗੇ, ਤੁਹਾਨੂੰ ਆਪਣੇ ਬੈਂਕ ਦੀ ਜਾਣਕਾਰੀ ਭਰਨ ਅਤੇ ਆਪਣੇ ਫੰਡ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ। ਜਦੋਂ ਇਹ ਹੋ ਜਾਂਦਾ ਹੈ, ਤਾਂ ਤੁਸੀਂ ਭਾਰਤ ਵਿੱਚ ਡੌਗਕੌਇਨ ਦੀ ਨਵੀਨਤਮ ਕੀਮਤ ਦੇਖਣ ਲਈ WazirX ਐਕਸਚੇਂਜ ‘ਤੇ ਜਾ ਸਕਦੇ ਹੋ ਜਾਂ ਉਸਦੇ ਅਨੁਸਾਰ ਖਰੀਦ ਜਾਂ ਵੇਚ ਸਕਦੇ ਹੋ। ਅਤੇ ਭਾਰਤ ਵਿੱਚ ਡੌਗਕੌਇਨ ਖਰੀਦਣ ਲਈ ਬੱਸ ਤੁਹਾਨੂੰ ਐਨਾ ਹੀ ਕੰਮ ਕਰਨਾ ਪਵੇਗਾ।