Table of Contents
ਕਾਰਡਾਨੋ
ਕਾਰਡਾਨੋ ਤੀਜੀ-ਪੀੜ੍ਹੀ ਵਿੱਚ ਵਿਕੇਂਦਰੀਕਿਰਤ ਪਰੂਫ਼-ਔਫ਼-ਸਟੇਕ ਬਲੌਕਚੇਨ ਪਲੇਟਫਾਰਮ ਹੈ। ਹਾਲਾਂਕਿ ਇਹ ਈਥੇਰਿਅਮ ਵਰਗਾ ਹੈ, ਪਰ ਕਾਰਡਾਨੋ ਆਪਣੇ ਅੱਪਡੇਟ ਲਈ ਪ੍ਰਾਥਮਿਕ ਇਕਾਈਆਂ ਦੇ ਰੂਪ ਵਿੱਚ ਪੀਅਰ-ਰੀਵਿਊ ਵਿਗਿਆਨਕ ਸੋਧ ‘ਤੇ ਨਿਰਭਰ ਕਰਦਾ ਹੈ। OHK, ਕਾਰਡਾਨੋ ਫਾਊਂਡੇਸ਼ਨ ਅਤੇ EMURGO- ਕਾਰਡਾਨੋ ਦੇ ਵਿਕਾਸ ਲਈ ਸਮੂਹਿਕ ਤੌਰ ‘ਤੇ ਜ਼ਿੰਮ੍ਹੇਵਾਰ ਹਨ। IOHK ਅਤੇ ਕਾਰਡਾਨੋ ਫਾਊਂਡੇਸ਼ਨ ਗ਼ੈਰ-ਲਾਭਕਾਰੀ ਫਾਊਂਡੇਸ਼ਨ ਹਨ; EMURGO ਇੱਕ ਲਾਭਕਾਰੀ ਸੰਸਥਾ ਹੈ।
ਕਾਰਡਾਨੋ ਦੇ ਨਿਰਮਾਣ ਲਈ ਜ਼ੁੰਮ੍ਹੇਵਾਰ, IOHK ਅਮਲਕਾਰੀ ਕਾਰਜ ਤੋਂ ਪਹਿਲਾਂ ਵਿਸ਼ਲੇਸ਼ਣ ਪੇਸ਼ ਕਰਨ ਅਤੇ ਪਲੇਟਫਾਰਮ ਅੱਪਡੇਟਾਂ ਦਾ ਮੁਲਾਂਕਣ ਕਰਨ ਲਈ ਦੁਨੀਆ ਭਰ ਵਿੱਚ ਬਿਖਰੇ ਸ਼ਾਸਤਰੀਆਂ ਦੀ ਟੀਮ ਨਾਲ ਕੰਮ ਕਰਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਕੇਲੇਬਲ ਹਨ। ਕਾਰਡਾਨੋ “ada” ਨਾਮਕ ਕ੍ਰਿਪਟੋਕਰੰਸੀ ‘ਤੇ ਚੱਲਦਾ ਹੈ। ਇਸਨੇ ਪਛਾਣ ਪ੍ਰਸ਼ਾਸਨ ਅਤੇ ਸਟੌਕ ਖੋਜਣਯੋਗਤਾ ਲਈ ਉਤਪਾਦ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ, ਕਾਰਡਾਨੋ ਬਲੌਕ ਬਣਾਉਣ ਲਈ ਅਤੇ ਇਸਦੀ ਬਲੌਕਚੇਨ ਵਿੱਚ ਹੋਣ ਵਾਲੇ ਲੈਣ-ਦੇਣਾਂ ਨੂੰ ਪ੍ਰਮਾਣਿਤ ਕਰਨ ਲਈ ਆਪਣੇ ਪਰੂਫ਼-ਔਫ਼-ਸਟੇਕ ਐਲਗੋਰਿਦਮ ਲਈ Ouroboro ਦੀ ਵਰਤੋਂ ਕਰਦਾ ਹੈ।
ਕਾਰਡਾਨੋ ਦਾ ਇਤਿਹਾਸ
ਕਾਰਡਾਨੋ ਦਾ ਵਿਕਾਸ 2015 ਵਿੱਚ, ਇਥੋਰਿਅਮ ਦੇ ਸਹਿ-ਸੰਸਥਾਪਕ ਚਾਰਲਸ ਹੋਕਿੰਸਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ 2017 ਵਿੱਚ ਪੂਰੀ ਤਰ੍ਹਾਂ ਡਿੱਗ ਗਿਆ। ADA ਅਤੇ ETH ਦੋਵੇਂ ਇੱਕੋ ਉਦੇਸ਼ਾਂ ਜਿਵੇਂ ਕਿ ਸਮਾਰਟ ਇਕਰਾਰਨਾਮੇ ਕਰਨ ਅਤੇ ਇੱਕ ਕਨੈਕਟਿਡ ਅਤੇ ਵਿਕੇਂਦਰੀਕਿਰਤ ਸਿਸਟਮ ਦਾ ਨਿਰਮਾਣ ਕਰਨ ਦੇ ਉਦੇਸ਼ ਲਈ ਵਰਤੇ ਜਾਂਦੇ ਹਨ।
ਕਾਰਡਾਨੋ ਆਪਣੀ ਤੀਜੀ ਪੀੜ੍ਹੀ ਤੋਂ ਬਾਅਦ ਈਥੇਰਿਅਮ ਦਾ ਆਧੁਨਿਕ ਵਰਜ਼ਨ ਹੈ ਜਦਕਿ ਈਥੇਰਿਅਮ ਦੀ ਦੂਜੀ ਪੀੜ੍ਹੀ ਹੈ। ਇਸ ਤੋਂ ਇਲਾਵਾ, ਇਸਦਾ ਉਦੇਸ਼ ਵਿੱਚ ਦੁਨੀਆ ਭਰ ਵਿੱਚ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹੈ।
ਕਾਰਡਾਨੋ ਦੇ ਪ੍ਰਮੁੱਖ ਇਸਤੇਮਾਲ ਪਛਾਣ ਪ੍ਰਬੰਧ ਅਤੇ ਖੋਜਣਯੋਗਤਾ ਹੈ। ਪਛਾਣ ਪ੍ਰਬੰਧ ਵੱਖ-ਵੱਖ ਸਰੋਤਾਂ ਤੋਂ ਡੇਟਾ ਸੰਗ੍ਰਹਿ ਨਾਲ ਜੁੜੇ ਤਰੀਕਿਆਂ ਨੂੰ ਕਾਰਗਰ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਖੋਜਣਯੋਗਤਾ ਦੀ ਵਰਤੋਂ ਉਤਪਾਦ ਦੇ ਨਿਰਮਾਣ ਦੇ ਸਾਧਨਾਂ ਦਾ ਮੂਲ ਤੋਂ ਤਿਆਰ ਮਾਲ ਤੱਕ ਪਤਾ ਲਗਾਉਣ ਅਤੇ ਜਾਂਚ ਕਰਨ ਅਤੇ ਨਕਲੀ ਮਾਲ ਦੇ ਬਾਜ਼ਾਰ ਨੂੰ ਖ਼ਤਮ ਕਰਨ ਲਈ ਕੀਤੀ ਜਾਂਦੀ ਹੈ।
“Ada” ਕਾਰਡਾਨੋ ਦੀ ਡਿਜਿਟਲ ਕਰੰਸੀ ਹੈ, ਜਿਸਦਾ ਨਾਮ ਪਹਿਲੇ ਕੰਪਿਊਟਰ ਪ੍ਰੋਗਰਾਮਰ ਵਜੋਂ ਮਾਨਤਾ ਪ੍ਰਾਪਤ 19ਵੀਂ ਸ਼ਤਾਬਦੀ ਦੇ ਕਾਉਂਟਸ ਅਤੇ ਅੰਗਰੇਜ਼ੀ ਗਣਿਤਕ ਐਡਾ ਲਵਲੇਸ ਦੇ ਨਾਮ ‘ਤੇ ਰੱਖਿਆ ਗਿਆ ਹੈ।
ਫੰਕਸ਼ਨ, ਫੀਚਰ,ਟੀਮ
ਕਾਰਡਨ ਦੇ ਸੰਸਥਾਪਕ ਦੀ ਬਿੱਟਸ਼ੇਅਰ ਅਤੇ ਇਥੋਰਿਅਮ ਵਰਗੇ ਸਫ਼ਲ ਪ੍ਰੋਜੈਕਟਾਂ ‘ਤੇ ਕੰਮ ਕਰਨ ਵਾਲੀ ਮਹਾਨ ਵਿਕਾਸ ਟੀਮ ਹੈ। ਇਹ ਮਲਟੀਪਲ ਲੇਅਰਾਂ (ਯਾਨੀ ਸੈਟਲਮੈਂਟ ਅਤੇ ਕੰਪਿਊਟੇਸ਼ਨਲ ਲੇਅਰ) ਦੀ ਵਰਤੋਂ ਕਰਨ ਵਾਲੀ ਪਹਿਲੀ ਬਲੌਕਚੇਨ ਹੈ। ADA ਕ੍ਰਿਪਟੋਕਰੰਸੀ ਸਸਤੇ ਅਤੇ ਤੇਜ਼ ਲੈਣ-ਦੇਣਾਂ ਦੀ ਪੇਸ਼ਕਸ਼ ਕਰਦੀ ਹੈ। ਕਾਰਡਾਨੋ ਦਾ ਸਹਿਮਤੀ ਵਾਲਾ ਤੰਤਰ ਪਰਿਆਵਰਨ ਰੂਪ ਵਿੱਚ ਬਹੁਤ ਹੀ ਸਹਇਕ ਅਤੇ ਨਿਰਪੱਖ ਹੈ।
ਕਾਰਡਾਨੋ ਜ਼ਰੂਰਤਾਂ
ਬਲੌਕਸ ਮਾਈਨ ਕਰਨ ਲਈ ਕਾਰਡਾਨੋ ਦਾ ਐਲਗੋਰਿਦਮ Ouroboros ਪਰੂਫ਼-ਔਫ਼-ਸਟੇਕ (Pos) ਪ੍ਰੋਟੋਕਾਲ ਦੀ ਵਰਤੋਂ ਕਰਦਾ ਹੈ। ਇਹ ਪ੍ਰੋਟੋਕਾਲ ਬਲੌਕ ਉਤਪਾਦਨ ਪ੍ਰਕਿਰਿਆ ਦੌਰਾਨ ਊਰਜਾ ਦੇ ਖ਼ਰਚੇ ਨੂੰ ਘਟਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਅਜਿਹਾ ਕਰਨ ਲਈ, ਇਹ ਬਿੱਟਕੌਇਨ ਦੁਆਰਾ ਵਰਤੇ ਜਾਣ ਵਾਲੇ ਪਰੂਫ਼-ਔਫ਼-ਵਰਕ (PoW) ਐਲਗੋਰਿਦਮ ਦੀ ਕਾਰਜਕੁਸ਼ਲਤਾ ਲਈ ਹੈਸ਼ ਪਾਵਰ ਜਾਂ ਵੱਡੇ ਪੈਮਾਨੇ ‘ਤੇ ਕੰਪਿਊਟਿੰਗ ਸੰਸਾਧਨਾਂ ਦੀ ਲੋੜ ਨੂੰ ਖ਼ਤਮ ਕਰਦਾ ਹੈ। ਕਾਰਡਾਨੋ ਦੇ PoS ਸਿਸਟਮ ਵਿੱਚ, ਸਟੇਕਿੰਗ ਨੋਡ ਦੀ ਬਲੌਕ ਨੂੰ ਜਨਰੇਟ ਕਰਨ ਦੀ ਸਮਰੱਥਾ ਨੂੰ ਪਰਿਭਾਸ਼ਿਤ ਕਰਦੀ ਹੈ। ਨੋਡ ਦਾ ਹਿੱਸਾ ਲੰਬੇ ਸਮੇਂ ਵਿੱਚ ਉਸ ਦੁਆਰਾ ਰੱਖੇ ਜਾਣ ਵਾਲੇ ada ਦੀ ਮਾਤਰਾ ਦੇ ਬਰਾਬਰ ਹੁੰਦਾ ਹੈ।
ਲਿਕੁਇਡ ਡੈਮੋਕ੍ਰੇਸੀ
ਇਹ ਪ੍ਰਤੱਖ ਡੈਮੋਕ੍ਰੇਸੀ ਅਤੇ ਨੁਮਾਇੰਦਾ ਡੈਮੋਕ੍ਰੇਸੀ ਵਿਚਕਾਰ ਟ੍ਰਾਂਜ਼ਿਸ਼ਨ ਕਰਦਾ ਹੈ:
ਕਾਰਡਾਨੋ ਦੀਆਂ ਵਿਸ਼ੇਸ਼ਤਾਵਾਂ:
- ਲੋਕ ਸਿੱਧਾ ਹੀ ਆਪਣੀਆਂ ਨੀਤੀਆਂ ਆਪ ਤੈਅ ਕਰਦੇ ਹਨ।
- ਲੋਕ ਆਪਣੀਆਂ ਵੋਟ ਪਾਉਣ ਦੀਆਂ ਜ਼ੁੰਮ੍ਹੇਵਾਰੀਆਂ ਨੂੰ ਕਿਸੇ ਨੁਮਾਇੰਦੇ ਜਾਂ ਪ੍ਰਤਿਨਿਧੀਆਂ ਨੂੰ ਹਸਤਾਂਤਰਿਤ ਕਰ ਦਿੰਦੇ ਹਨ ਜੋ ਉਨ੍ਹਾਂ ਲਈ ਉਨ੍ਹਾਂ ਦੀਆਂ ਨੀਤੀਆਂ ਲਈ ਵੋਟ ਕਰ ਸਕਦੇ ਹਨ।
- ਨੁਮਾਇੰਦੇ ਖੁਦ ਹੀ ਆਪਣੇ ਵੋਟਿੰਗ ਫਰਜ਼ਾਂ ਨੂੰ ਕਿਸੇ ਹੋਰ ਨੁਮਾਇੰਦੇ ਨੂੰ ਸੌਂਪ ਸਕਦੇ ਹਨ ਜੋ ਉਨ੍ਹਾਂ ਵੱਲੋ ਵੋਟ ਪਾ ਸਕਦਾ ਹੈ। ਇਹ ਸੰਪੱਤੀ ਜਿਸ ਵਿੱਚ ਇੱਕ ਪ੍ਰਤਿਨਿਧੀ ਆਪਣੇ ਨੁਮਾਇੰਦੇ ਨੂੰ ਨਾਮਿਤ ਕਰ ਸਕਦਾ ਹੈ ਜੋ ਉਸ ਨੂੰ ਟ੍ਰਾਂਜ਼ਿਟਿਵਿਟੀ ਕਿਹਾ ਜਾਂਦਾ ਹੈ।
- ਜੇਕਰ ਕੋਈ ਵਿਅਕਤੀ ਜਿਸ ਨੇ ਆਪਣੀ ਵੋਟਿੰਗ ਕਿਸੇ ਹੋਰ ਨੂੰ ਸੌਂਪੀ ਹੈ, ਉਹ ਵੋਟਾਂ ਪਸੰਦ ਨਹੀਂ ਕਰਦਾ ਜੋ ਉਸਦੇ ਪ੍ਰਤਿਨਿਧੀਆਂ ਨੇ ਚੁਣੀਆਂ ਹਨ, ਤਾਂ ਉਹ ਆਪਣੀ ਵੋਟ ਵਾਪਸ ਲੈ ਸਕਦਾ ਹੈ ਅਤੇ ਨੀਤੀ ‘ਤੇ ਵੋਟ ਕਰ ਸਕਦਾ ਹੈ।
ਕਾਰਡਾਨੋ ਦੇ ਲਾਭ:
- ਅੰਤਿਮ ਨੀਤੀ ਨਿਰਮਾਣ ਵਿੱਚ ਹਰੇਕ ਵਿਅਕਤੀ ਦੀ ਰਾਏ ਇੱਕ ਭੂਮਿਕਾ ਨਿਭਾਉਂਦੀ ਹੈ।
- ਇੱਕ ਪ੍ਰਤਿਨਿਧੀ ਬਣਨ ਲਈ, ਤੁਹਾਨੂੰ ਕਿਸੇ ਵਿਅਕਤੀ ਦਾ ਵਿਸ਼ਵਾਸ ਜਿੱਤਣਾ ਪਵੇਗਾ। ਤੁਹਾਨੂੰ ਮਹਿੰਗੀਆਂ ਚੋਣ ਮੁਹਿੰਮਾਂ ‘ਤੇ ਕਰੋੜਾਂ ਡਾਲਰ ਖ਼ਰਚ ਕਰਨ ਦੀ ਲੋੜ ਨਹੀਂ ਹੈ।
- ਪ੍ਰਤੱਖ ਅਤੇ ਪ੍ਰਤਿਯੋਜਿਤ ਡੈਮੋਕ੍ਰੇਸੀ ਵਿਚਕਾਰ ਚੱਲਣ ਦਾ ਇਹ ਵਿਕਲਪ ਯਕੀਨੀ ਬਣਾਉਂਦਾ ਹੈ ਕਿ ਅਲਪਸੰਖਿਅਕ ਸਮੂਹਾਂ ਦੀ ਉਚਿਤ ਨੁਮਾਇੰਦਗੀ ਕੀਤੀ ਜਾਵੇ।
- ਇਹ ਸਕੇਲੇਬਲ (ਮਾਪਯੋਗ) ਮਾਡਲ ਹੈ। ਜੇਕਰ ਕਿਸੇ ਵਿਅਕਤੀ ਕੋਲ ਆਪਣੀਆਂ ਨੀਤੀਆਂ ਉੱਪਰ ਵੋਟ ਪਾਉਣ ਦਾ ਸਮਾਂ ਨਹੀਂ ਹੈ ਤਾਂ ਉਹ ਆਪਣੀਆਂ ਵੋਟਿੰਗ ਜ਼ੁੰਮ੍ਹੇਵਾਰੀਆਂ ਕਿਸੇ ਹੋਰ ਨੂੰ ਸੌਂਪ ਸਕਦਾ ਹੈ।
ਕਾਰਡਾਨੋ ਕਿਵੇਂ ਕੰਮ ਕਰਦਾ ਹੈ
ਕਾਰਡਾਨੋ ਨੈੱਟਵਰਕ ਪਰੂਫ਼-ਔਫ਼-ਸਟੇਕ ਨਾਮਕ ਸਰਵ-ਸੰਮਤੀ ਵਾਲੇ ਤੰਤਰ ਦੀ ਵਰਤੋਂ ਕਰਕੇ ਲੈਣ-ਦੇਣਾਂ ਦੀ ਪੁਸ਼ਟੀ ਕਰਦਾ ਹੈ:
- ਜੋ ਲੋਕ ਲੈਣ-ਦੇਣਾਂ ਦੀ ਤਸਦੀਕ ਕਰਨ ਵਿੱਚ ਮਦਦ ਕਰਦੇ ਹਨ ਉਨ੍ਹਾਂ ਨੂੰ ਵੈਲੀਡੇਟਰ ਕਿਹਾ ਜਾਂਦਾ ਹੈ।
- ਵੈਲੀਡੇਟਰਾਂ ਨੂੰ ਆਪਣੇ ਕੁੱਝ ADA ਕੌਇਨ ਫਰੀਜ਼ ਕਰਨੇ ਪੈਣਗੇ ਜਿਸ ਨੂੰ “ਹਿੱਸੇਦਾਰੀ (ਸਟੇਕ)” ਕਿਹਾ ਜਾਂਦਾ ਹੈ।
- ਜਦੋਂ ਇੱਕ ਵਾਰ ਵੈਲੀਡੇਟਰ ਲੈਣ-ਦੇਣ ਦੀ ਤਸਦੀਕ ਕਰ ਲੈਂਦਾ ਹੈ, ਤਾਂ ਉਸਨੂੰ ਪੁਰਸਕਾਰ ਵਜੋਂ ਅਲੱਗ ਤੋਂ ADA ਕ੍ਰਿਪਟੋਕਰੰਸੀ ਪ੍ਰਾਪਤ ਹੁੰਦੀ ਹੈ।
- ਹਿੱਸੇਦਾਰੀ ਜਿੰਨੀ ਵੱਡੀ ਹੋਵੇਗੀ ਵੈਲੀਡੇਟਰ ਕੋਲ ਪੁਰਸਕਾਰ ਜਿੱਤਣ ਦੀ ਸੰਭਾਵਨਾ ਓਨੀ ਹੀ ਹੋਵੇਗੀ!
- ਉਨ੍ਹਾਂ ਨੂੰ ਮਿਲਣ ਵਾਲੇ ਸਿੱਕਿਆਂ ਦੀ ਸੰਖਿਆ ਉਨ੍ਹਾਂ ਦੀ “ਹਿੱਸੇਦਾਰੀ” ਦੀ ਰਕਮ ‘ਤੇ ਨਿਰਭਰ ਕਰਦੀ ਹੈ।
ਇਹ ਸਿਸਟਮ ਕੁਸ਼ਲ ਅਤੇ ਪਰਿਆਵਰਨ ਦੇ ਅਨੁਕੂਲ ਹੈ, ਜਿਸ ਨੂੰ ਘੱਟ ਬਿਜਲੀ ਦੀ ਲੋੜ ਹੁੰਦੀ ਹੈ ਜਿਸਦਾ ਅਰਥ ਹੈ ਕਿ ਲੈਣ-ਦੇਣ ਦੀਆਂ ਘੱਟ ਫੀਸਾਂ।
ਕਾਰਡਾਨੋ ਟੀਮ ਕਹਿੰਦੀ ਹੈ ਕਿ ਆਲੇ-ਦੁਆਲੇ ਦੇ ਹੋਰ ਪਰੂਫ਼-ਔਫ਼-ਸਟੇਕ ਪ੍ਰੋਟੋਕਾਲਾਂ ਵਿੱਚੋਂ ਕੋਈ ਵੀ ਵੈਲੀਡੇਟਰਾਂ ਦੀ ਬੇਤਰਤੀਬੀ ਚੋਣ ਦੀ ਪੇਸ਼ਕਸ਼ ਨਹੀਂ ਕਰਦਾ ਹੈ। ਉਨ੍ਹਾਂ ਦਾ ਮਿਆਰੀ ਪਰੂਫ਼-ਔਫ਼-ਸਟੇਕ ਮਾਡਲ ਯਕੀਨੀ ਬਣਾਉਂਦਾ ਹੈ ਕਿ ਹਰੇਕ ਨੂੰ ਪੁਰਸਕਾਰ ਜਿੱਤਣ ਦਾ ਉਚਿਤ ਮੌਕਾ ਮਿਲੇ।
ਇਸ ਨੂੰ “ਇਮਾਨਦਾਰ ਬਹੁਮਤ” ਕਿਹਾ ਜਾਂਦਾ ਹੈ ਜਿਸਦਾ ਅਰਥ ਹੈ ਕਿ ਬਲੌਕਚੇਨ ਵਿੱਚ ਮਹੱਤਵਪੂਰਨ ਹਿੱਸੇਦਾਰੀ ਰੱਖਣ ਵਾਲੇ ਲੋਕਾਂ (ਜਿਵੇਂ ਕਿ ADA ਦੇ ਬਹੁਤ ਸਾਰੇ ਸਿੱਕੇ) ਕੋਲ ਇਹ ਯਕੀਨੀ ਬਣਾਉਣ ਦਾ ਕਾਰਨ ਹੈ ਕਿ ਨੈੱਟਵਰਕ ਸੁਰੱਖਿਅਤ, ਸਥਿਰ ਅਤੇ ਭਰੋਸੇਮੰਦ ਬਣਿਆ ਰਹੇ।
ਕਾਰਡਾਨੋ ਦਾ ਭਵਿੱਖ ਅਤੇ ਰੋਡਮੈਪ
ਕਾਰਡਾਨੋ ਇੱਕ ਬਲੌਕਚੇਨ ਦਾ ਨਿਰਮਾਣ ਕਰ ਰਿਹਾ ਹੈ ਜੋ ਲੈਣ-ਦੇਣ ਵਿੱਚ ਸ਼ਾਮਲ ਲੋਕਾਂ ਨੂੰ ਗ਼ੈਰ-ਮਹੱਤਵਪੂਰਨ ਡੇਟਾ ਵਿਤਰਿਤ ਕਰਕੇ ਵਿਲੱਖਣ ਤਰੀਕੇ ਨਾਲ ਚੀਜ਼ਾਂ ਕਰਦਾ ਹੈ।
ਮੰਨ ਲਓ ਕਿ ਤੁਸੀਂ ਆਪਣੇ ਦੋਸਤ ਨੂੰ 100 ADA ਕੌਇਨ ਭੇਜਦੇ ਹੋ ਤਾਂ ਲੈਣ-ਦੇਣ ਵਿੱਚ ਸਿਰਫ਼ ਤੁਸੀਂ ਦੋਵੇਂ ਲੋਕ ਹੀ ਸ਼ਾਮਲ ਹੁੰਦੇ ਹੋ। ਜਦੋਂ ਵੈਲੀਡੇਟਰ ਫੰਡ ਮੂਵਮੈਂਟ ਦੀ ਤਸਦੀਕ ਕਰਦੇ ਹਨ ਤਾਂ ਉਨ੍ਹਾਂ ਨੂੰ ਲੈਣ-ਦੇਣ ਲਈ ਮਹੱਤਵਪੂਰਨ ਡੇਟਾ ਬਣਾਏ ਰੱਖਣ ਦੀ ਲੋੜ ਹੁੰਦੀ ਹੈ। ਟੀਮ “ਸ਼ਾਰਡਿੰਗ” ਨਾਮਕ ਇੱਕ ਪ੍ਰੋਟੋਕਾਲ ਸਥਾਪਿਤ ਕਰਨ ਦਾ ਟੀਚਾ ਵੀ ਬਣਾ ਰਹੀ ਹੈ। ਜਿਵੇਂ-ਜਿਵੇਂ ਵੱਧ ਤੋਂ ਵੱਧ ਲੋਕ ਨੈੱਟਵਰਕ ਦੀ ਵਰਤੋਂ ਕਰਦੇ ਹਨ ਪ੍ਰਤਿ ਸਕਿੰਟ ਲੈਣ-ਦੇਣਾਂ ਦੀ ਮਾਤਰਾ ਵੱਧ ਜਾਂਦੀ ਹੈ।
ਕਾਰਡਾਨੋ ਨੇ 2017 ਦੇ ਅੰਤ ਵਿੱਚ ਇੱਕ ਟੈਸਟ ਕੀਤਾ ਜਿਸ ਵਿੱਚ ਬਲੌਕਚੇਨ ਨੂੰ ਪ੍ਰਤਿ ਸਕਿੰਟ 257 ਲੈਣ-ਦੇਣ ਦੀ ਪ੍ਰਕਿਰਿਆ ਕਰਨ ਦੀ ਅਨੁਮਤੀ ਦਿੱਤੀ ਗਈ, ਜੋ ਕਿ ਬਿੱਟਕੌਇਨ ਅਤੇ ਇਥੋਰਿਅਮ ਨਾਲੋਂ ਕਾਫ਼ੀ ਵੱਧ ਸੀ।
ਇਥੋਰਿਅਮ ਦੀ ਤਰ੍ਹਾਂ, ਕਾਰਡਾਨੋ ਇੱਕ ਨਵੀਨਤਾਕਾਰੀ ਇਕਰਾਰਨਾਮਾ ਪਲੇਟਫਾਰਮ ਹੈ। ਹਾਲਾਂਕਿ, ਕਾਰਡਾਨੋ ਇੱਕ ਲੇਅਰ ਵਾਲੀ ਕਲਾ ਦੁਆਰਾ ਮਾਪਯੋਗਤਾ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਵਿਗਿਆਨਕ ਸਿਧਾਂਤ ਅਤੇ ਸੋਧ-ਸੰਚਾਲਿਤ ਕਾਰਜਨੀਤੀ ਤੋਂ ਵਿਕਸਿਤ ਹੋਣ ਵਾਲਾ ਪਹਿਲਾ ਬਲੌਕਚੇਨ ਪਲੇਟਫਾਰਮ ਹੈ। ਬੱਸ ਇਹੀ ਨਹੀਂ ਹੈ। ਇਸ ਤੋਂ ਇਲਾਵਾ ਇਹ ਹਾਸਕੇਲ ਪ੍ਰੋਗਰਾਮਿੰਗ ਭਾਸ਼ਾ ਵਿੱਚ ਬਣਨ ਵਾਲੇ ਪਹਿਲੇ ਪਲੇਟਫਾਰਮਾਂ ਵਿੱਚੋਂ ਇੱਕ ਹੈ। ਇਸ ਨੂੰ ਡਿਜਿਟਲ ਫੰਡ ਭੇਜਣ ਅਤੇ ਪ੍ਰਾਪਤ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।
ADA ਟ੍ਰੇਡਿੰਗ ਸਰਲੀਕ੍ਰਿਤ
ADA WazirX ਰੈਪਿਡ ਲਿਸਟਿੰਗ ਮੁਹਿੰਮ ਦਾ ਹਿੱਸਾ ਹੈ। ਇੱਥੇ ਉਹ ਦਿੱਤਾ ਹੈ ਜੋ ਤੁਸੀਂ WazirX ‘ਤੇ ADA ਦੇ ਨਾਲ ਕਰ ਸਕਦੇ ਹੋ।
- ਜਮ੍ਹਾਵਾਂ — ਤੁਸੀਂ ਕਿਸੇ ਹੋਰ ਵੌਲਿਟ ਤੋਂ ਆਪਣੇ WazirX ਵੌਲਿਟ ਵਿੱਚ ADA ਜਮ੍ਹਾਂ ਨਹੀਂ ਕਰਵਾ ਸਕਦੇ।
- ਲੈਣ-ਦੇਣ — ਤੁਸੀਂ ਅਸਾਨੀ ਨਾਲ ਸਾਡੇ USDT ਜਾਂ BTC ਵਿੱਚ ADA ਖਰੀਦ, ਵੇਚ ਅਤੇ ਲੈਣ-ਦੇਣ ਕਰ ਸਕਦੇ ਹੋ।
- ਨਿਕਾਸੀਆਂ — ਤੁਸੀਂ ਆਪਣੇ WazirX ਵੌਲਿਟ ‘ਚੋਂ ADA ਨਹੀਂ ਕਢਵਾ ਸਕਦੇ। ਤੁਸੀਂ ਸਿਰਫ਼ ਇਹ ਕਰ ਸਕਦੇ ਹੋ ਕਿ ਤੁਸੀਂ ਇਸ ਨੂੰ ਸਾਡੇ USDT ਜਾਂ BTC ਬਾਜ਼ਾਰ ਵਿੱਚ ਵੇਚ ਸਕਦੇ ਹੋ।
ਕਾਰਡਾਨੋ ਕਿਵੇਂ ਖਰੀਦੀਏ
ਭਾਰਤ ਵਿੱਚ ਬਹੁਤ ਸਾਰੇ ਐਕਸਚੇਂਜ ਕਾਰਡਾਨੋ ਦੀ ਪੇਸ਼ਕਸ਼ ਕਰਦੇ ਹਨ। ADA ਕੌਇਨ ਖਰੀਦਣਾ ਜਾਂ ਇਨ੍ਹਾਂ ਦਾ ਲੈਣ-ਦੇਣ ਕਰਨਾ BTC, ETH ਆਦਿ ਵਰਗੀਆਂ ਕ੍ਰਿਪਟੋਕਰੰਸੀਆਂ ਵਿੱਚ ਲੈਣ-ਦੇਣ ਕਰਨ ਦੇ ਸਮਾਨ ਹੀ ਹੈ। ਤੁਹਾਨੂੰ ਆਪਣੀ ਪਸੰਦ ਦਾ ਟ੍ਰੇਡਰ ਚੁਣਨਾ ਪੈਂਦਾ ਹੈ, KYC ਤੋਂ ਬਾਅਦ ਇੱਕ ਖਾਤਾ ਬਣਾਉਣਾ ਪਵੇਗਾ, ਆਪਣੇ ਵੌਲਿਟ ਵਿੱਚ ਫੰਡ ਜਮ੍ਹਾ ਕਰਾਉਣ ਤੋਂ ਬਾਅਦ ਲੈਣ-ਦੇਣ ਸ਼ੁਰੂ ਕਰਨਾ ਪੈਂਦਾ ਹੈ, ਭਾਰਤ ਵਿੱਚ ਕਾਰਡਾਨੋ ਦੀ ਕੀਮਤ ਦੇਖਣੀ ਪੈਂਦੀ ਹੈ।
ਭਾਰਤ ਵਿੱਚ WazirX ਤੋਂ ਕਾਰਡਾਨੋ ਖਰੀਦਣ ਲਈ ਤੁਹਾਨੂੰ ਇੱਥੇ ਕੁੱਝ ਅਸਾਨ ਕਦਮ ਦਿੱਤੇ ਗਏ ਹਨ:
- WazirX ਖਾਤਾ ਬਣਾਓ
- WazirX ਵੈੱਬਸਾਈਟ ‘ਤੇ ਜਾਓ ਅਤੇ ਸਾਈਨ ਅੱਪ ਕਰੋ।
- ਆਪਣੀ ਮੇਲ ਆਈਡੀ ਅਤੇ ਪਾਸਵਰਡ ਭਰੋ।
- WazirX ਦੀਆਂ ਨਿਯਮ ਅਤੇ ਸ਼ਰਤਾਂ ਪੜ੍ਹੋ ਅਤੇ ਜੇਕਰ ਤੁਸੀਂ ਸਹਿਮਤ ਹੋ ਚੈੱਕਬਾਕਸ ‘ਤੇ ਨਿਸ਼ਾਨ ਲਗਾਓ।
- ਜਦੋਂ ਤੁਸੀਂ ਇਹ ਕਰ ਲੈਂਦੇ ਹੋ ਤਾਂ ਸਾਈਨ ਅੱਪ ‘ਤੇ ਕਲਿੱਕ ਕਰੋ।
- ਤੁਹਾਡੇ ਇਨਬਾਕਸ ਵਿੱਚ ਸਵੈਚਾਲਿਤ ਰੂਪ ਵਿੱਚ ਭੇਜੀ ਗਈ ਤਸਦੀਕ ਈਮੇਲ ਖੋਲ੍ਹੋ ਅਤੇ ਈਮੇਲ ਦੀ ਤਸਦੀਕ ਕਰੋ।
- KYC ਦੀ ਤਸਦੀਕ ਕਰਨ ਲਈ, ਆਪਣਾ ਦੇਸ਼ ਚੁਣੋ।
ਤਸਦੀਕ ਤੋਂ ਬਾਅਦ, ਤੁਹਾਡਾ ਖਾਤਾ ਚਾਲੂ ਹੋ ਜਾਵੇਗਾ!
2. ਪੈਸਾ ਜੋੜੋ।
ਤੁਸੀਂ ਦੋ ਤਰੀਕਿਆਂ ਨਾਲ ਪੈਸਾ (ਇਸ ਮਾਮਲੇ ਵਿੱਚ ਭਾਰਤੀ ਰੁਪਏ) ਜਮ੍ਹਾ ਕਰਵਾ ਸਕਦੇ ਹੋ:
- UPI/IMPS/NEFT/RTGS ਰਾਹੀਂ ਜਮ੍ਹਾ ਕਰਵਾਓ। ਇਸ ਵਾਸਤੇ ਤੁਹਾਨੂੰ ਤਸਦੀਕ ਲਈ WazirX ਨੂੰ ਆਪਣੇ ਲੈਣ-ਦੇਣ ਵੇਰਵੇ ਸਬਮਿਟ ਕਰਵਾਉਣ ਦੀ ਲੋੜ ਪਵੇਗੀ।
- IMPS/NEFT/RTGS ਰਾਹੀਂ ਜਮ੍ਹਾ ਕਰਵਾਓ। ਇਸ ਮਾਮਲੇ ਵਿੱਚ, ਤੁਸੀਂ ਅਸਾਨੀ ਨਾਲ ਉਪਰੋਕਤ ਦੱਸੇ ਲੈਣ-ਦੇਣ ਵੇਰਵਿਆਂ ਵਾਲੇ ਭਾਗ ਨੂੰ ਛੱਡ ਸਕਦੇ ਹੋ।
- ADA ਖਰੀਦੋ
ਆਪਣੀ ਪਸੰਦੀਦਾ ਟ੍ਰੇਡਰ ਵੈੱਬਸਾਈਟ ‘ਤੇ ਐਕਸਚੇਂਜ ਰੇਟ ਦੇਖੋ। ਉਦਾਹਰਣ ਲਈ, ਇਸ ਆਰਟੀਕਲ ਨੂੰ ਲਿਖਦੇ ਸਮੇਂ, ਕੀਮਤਾਂ ਹਨ:
- ਆਪਣੀ ਸਕ੍ਰੀਨ ਦੇ ਹੇਠਲੇ ਸੱਜੇ ਪਾਸੇ ਤੁਹਾਨੂੰ ਖਰੀਦਣ/ਵੇਚਣ ਵਾਲੇ ਵਿਕਲਪ ਦਿਖਾਈ ਦੇਵੇਗਾ
- ਖਰੀਦੋ ‘ਤੇ ਕਲਿੱਕ ਕਰੋ, INR ਵਿੱਚ ਆਪਣੀ ਮੰਗ ਅਨੁਸਾਰ ਕੀਮਤ ਅਤੇ ADA ਦੀ ਮਾਤਰਾ ਦਰਜ ਕਰੋ ਜੋ ਤੁਸੀਂ ਖਰੀਦਣਾ ਚਾਹੁੰਦੇ ਹੋ।
- ਆਖਰੀ ਕਦਮ “ADA ਖਰੀਦੋ” ‘ਤੇ ਕਲਿੱਕ ਕਰਨਾ ਹੈ।
ਸੰਪੂਰਨ! ਆਖਿਰਕਾਰ, ਇਹ ਸਫ਼ਲਤਾਪੂਰਵਰਕ ਹੋ ਜਾਂਦਾ ਹੈ, ADA ਕੌਇਨ ਤੁਹਾਡੇ ਵੌਲਿਟ ਵਿੱਚ ਜੋੜ ਦਿੱਤੇ ਜਾਣਗੇ!
ਅਸੀਂ WazirX ‘ਤੇ ਉਨ੍ਹਾਂ ਲੋਕਾਂ ਨੂੰ ਬੁਲਾ ਰਹੇ ਹਾਂ ਜੋ ADA ਲਈ ਤਰਲਤਾ ਦੀ ਪੇਸ਼ਕਸ਼ ਕਰ ਸਕਦੇ ਹਨ। ਅਸੀਂ ਤੁਹਾਨੂੰ ਇੱਕ ਵਿਲੱਖਣ ਡਿਪਾਜ਼ਿਟ ਪਤਾ ਦੇਵਾਂਗੇ ਜੋ WazirX ‘ਤੇ ਤੁਹਾਡੇ ਟੋਕਨਾਂ ਦਾ ਲੈਣ-ਦੇਣ ਕਰਨ ਦੀ ਆਗਿਆ ਦਿੰਦਾ ਹੈ। ਹੁਣੇ ਇਸ ਫਾਰਮ ਨੂੰ ਭਰੋ!
WazirX ‘ਤੇ ਸਾਡੇ USDT ਅਤੇ BTC ਬਾਜ਼ਾਰਾਂ ਵਿੱਚ ਕਾਰਡਾਨੋ (ADA) ਖਰੀਦਣ, ਵੇਚਣ, ਵਪਾਰ ਕਰਨ ਦੀ ਸੰਭਾਵਨਾ ਨੂੰ ਖੁੰਝਾਓ ਨਾ!
ਹੋਰ ਪੜ੍ਹੋ:
ਡੌਗਕੌਇਨ ਕੀ ਹੈ? ਭਾਰਤ ਵਿੱਚ ਡੌਗਕੌਇਨ ਕਿਵੇਂ ਖਰੀਦੀਏ?
ਭਾਰਤ ਵਿੱਚ 2021 ਵਿੱਚ ਬਿੱਟਕੌਇਨ ਕਿਵੇਂ ਖਰੀਦੀਏ
ਇਥੋਰਿਅਮ ਖਰੀਦਦੇ ਜਾਂ ਵੇਚਦੇ ਸਮੇਂ ਯਾਦ ਰੱਖਣ ਵਾਲੀਆਂ 5 ਗੱਲਾਂ
ਭਾਰਤ ਵਿੱਚ ਕ੍ਰਿਪਟੋਕਰੰਸੀਆਂ ਕਿਵੇਂ ਖਰੀਦੀਏ?
INR ਵਿੱਚ ਕ੍ਰਿਪਟੋਕਰੰਸੀ ਵਿੱਚ ਕਿਵੇਂ ਲੈਣ-ਦੇਣ ਕਰਨਾ ਹੈ?
ਕੀ ਤੁਸੀਂ ਬਿੱਟਕੌਇਨ ਵਿੱਚ ਸ਼ੇਅਰ ਖਰੀਦ ਸਕਦੇ ਹੋ?
ਭਾਰਤ ਵਿੱਚ ਬਿੱਟਕੌਇਨ ਕਿਵੇਂ ਵੇਚੀਏ?
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।