Skip to main content

ਭਾਰਤ ਵਿੱਚ ਥਰਿਅਮ ਨੂੰ ਕਿਵੇਂ ਖਰੀਦੀਏ (How to buy Ethereum in India)

By ਜੂਨ 21, 2021ਮਈ 11th, 20227 minute read

2015 ਵਿੱਚ ਇਸ ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਈਥਰਿਅਮ ਨੇ ਕ੍ਰਿਪਟੋ ਦੁਨੀਆਂ ਵਿੱਚ ਬਹੁਤ ਵੱਧ ਧਿਆਨ ਆਕਰਸ਼ਿਤ ਕੀਤਾ ਹੈ। ਜੇਕਰ ਤੁਸੀਂ ਕ੍ਰਿਪਟੋ ਸਪੇਸ ਵਿੱਚ ਸ਼ੁਰੂਆਤ ਕਰ ਰਹੇ ਹੋ, ਤਾਂ ਈਥਰਿਅਮ ਕੀ ਹੈ ਅਤੇ ਇਹ ਇਨਾ ਮਸ਼ਹੂਰ ਕਿਉਂ ਹੈ ਵਰਗੇ ਸਵਾਲ ਬੇਹੱਦ ਆਮ ਹਨ। ਕਿਹੜੀ ਚੀਜ਼ ਇਸ ਨੂੰ ਮੁੱਲਵਾਨ ਬਣਾਉਂਦੀ ਹੈ ਅਤੇ ਲੰਬੇ ਸਮੇਂ ਦੇ ਨਿਵੇਸ਼ ਵਜੋਂ ਇਸ ਦੀ ਸਮਰੱਥਾ ਕੀ ਹੈ? ਅਤੇ ਇਸ ਨੂੰ ਖਰੀਦਣ ਬਾਰੇ ਤੁਹਾਡਾ ਕੀ ਖਿਆਲ ਹੈ?

ਈਥਰਿਅਮ ਬਾਰੇ ਸੋਚਣ ਲਈ ਇੱਥੇ ਕੁਝ ਗੱਲਾਂ ਹਨ, ਅਤੇ ਜੇਕਰ ਤੁਸੀਂ ਇਹ ਨਿਰਾਣਾ ਲੈਣਾ ਚਾਹੁੰਦੇ ਹੋ ਕਿ ਕੀ ਇਹ ਉਹ ਕ੍ਰਿਪਟੋਕਰੰਸੀ ਹੈ ਜਿਸ ਵਿੱਚ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ। ਈਥਰਿਅਮ ਕੀ ਹੈ ਅਤੇ ਤੁਸੀਂ ਭਾਰਤ ਵਿੱਚ ਇਸ ਨੂੰ ਕਿਵੇਂ ਖਰੀਦ ਸਕਦੇ ਹੋ, ਇਸ ਲਈ ਇੱਥੇ ਇੱਕ ਸ਼ੁਰੂਆਤੀ ਗਾਈਡ ਦਿੱਤੀ ਗਈ ਹੈ। ਨਾਲ ਹੀ,ਭਾਰਤ ਵਿੱਚ ਈਥਰਿਅਮ ਦੀ ਕੀਮਤ ਵੀ ਵੇਖੋ। 

ਈਥਰਿਅਮ ਕੀ ਹੁੰਦਾ ਹੈ?

ਈਥਰਿਅਮ ਆਪਣੀ ਕ੍ਰਿਪਟੋਕਰੰਸੀ, ਈਥਰ (ETH) ਅਤੇ ਇਸ ਦੀ ਪ੍ਰੋਗਰਾਮਿੰਗ ਭਾਸ਼ਾ, ਸੌਲਿਡਿਟੀ ਲਈ ਇਕੱਠਿਆਂ ਬਲੌਕਚੈਨ ਪਲੇਟਫਾਰਮ ਹੈ। 

ਈਥਰ (ETH) ਇੱਕ ਈਂਧਣ ਹੈ ਜੋ ਨੈੱਟਵਰਕ ਨੂੰ ਚਲਾਈ ਰੱਖਦਾ ਹੈ। ਇਸ ਦੀ ਵਰਤੋਂ ਹਰੇਕ ਈਥਰਿਅਮ ਨੈੱਟਵਰਕ ਟ੍ਰਾਂਜੈਕਸ਼ਨ ਲਈ ਕੰਪਿਊਟਿੰਗ ਸੰਸਾਧਨਾਂ ਦੇ ਨਾਲ-ਨਾਲ ਟ੍ਰਾਂਜੈਕਸ਼ਨ ਫੀਸ (ਗੈਸ ਫੀਸਾਂ ਕਿਹਾ ਜਾਂਦਾ ਹੈ) ਦੇ ਭੁਗਤਾਨ ਲਈ ਕੀਤੀ ਜਾਂਦੀ ਹੈ। ਈਥਰ ਬਿੱਟਕੌਇਨ ਵਾਂਗ ਪੀਅਰ-ਟੂ-ਪੀਅਰ ਕ੍ਰਿਪਟੋਕਰੰਸੀ ਹੈ। ਟ੍ਰਾਂਜੈਕਸ਼ਨ ਦੇ ਭੁਗਤਾਨ ਤੋਂ ਇਲਾਵਾ, ਈਥਰ ਦੀ ਵਰਤੋਂ ਗੈਸ ਖਰੀਦਣ ਲਈ ਵੀ ਕੀਤੀ ਜਾਂਦੀ ਹੈ, ਜਿਸ ਨੂੰ ਈਥਰਿਅਮ ਨੈੱਟਵਰਕ ‘ਤੇ ਕਿਸੇ ਵੀ ਟ੍ਰਾਂਜੈਕਸ਼ਨ ਦਾ ਕੈਲਕੂਲੇਸ਼ਨ ਕਰਨ ਲਈ ਭੁਗਤਾਨਕਰਨ ਦੀ ਲੋੜ ਹੁੰਦੀ ਹੈ। ਈਥਰ ਦੀ ਸਪਲਾਈ ਬਿੱਟਕੌਇਨ ਵਜੋਂ ਸੀਮਿਤ ਨਹੀਂ ਹੈ, ਅਤੇ ਇਸ ਦਾ ਸਪਲਾਈ ਸ਼ੈਡਿਊਲ ਜਿਸ ਨੂੰ ਆਮ ਤੌਰ ‘ਤੇ ਨੈੱਟਵਰਕ ਵਜੋਂ ਸੁਰੱਖਿਅਤ ਕਰਨ ਲਈ ਜ਼ਰੂਰੀ ਨਿਊਨਤਮ ਪੱਧੜ ਮੰਨਿਆ ਜਾਂਦਾ ਹੈ, ਈਥਰਿਅਮ ਦੇ ਭਾਈਚਾਰੇ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ।

Get WazirX News First

* indicates required

ਈਥਰਿਅਮ ਕਿਵੇਂ ਕੰਮ ਕਰਦਾ ਹੈ

ਈਥਰਿਅਮ, ਹਰ ਦੂਜੀ ਕ੍ਰਿਪਟੋਕਰੰਸੀ ਦੀ ਤਰ੍ਹਾਂ, ਇੱਕ ਬਲੌਕਚੈਨ ਨੈੱਟਵਰਕ ‘ਤੇ ਆਧਾਰਿਤ ਹੈ। ਇੱਕ ਬਲੌਕਚੈਨ ਇੱਕ ਵਿਕੇਂਦਰੀਕਿਰਤ, ਵਿਤਰਿਤ ਜਨਤਕ ਖਾਤਾ ਬਹੀ ਹੈ ਜੋ ਸਾਰੀਆਂ ਟ੍ਰਾਂਜੈਕਸ਼ਨਾਂ ਦੀ ਪੁਸ਼ਟੀ ਕਰਦੀ ਹੈ ਅਤੇ ਰਿਕਾਰਡ ਕਰਦੀ ਹੈ। 

ਨੈੱਟਵਰਕ ਨੂੰ ਸੁਰੱਖਿਅਤ ਰੱਖਣ ਅਤੇ ਟ੍ਰਾਂਜੈਕਸ਼ਨ ਦੀ ਪੁਸ਼ਟੀ ਕਰਨ ਲਈ ਬਲੌਕਚੈਨ ਟ੍ਰਾਂਜੈਕਸ਼ਨ ਵਿੱਚ ਕ੍ਰਿਪਟੋਗ੍ਰਾਫ਼ੀ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤੋਂਕਾਰ ਕੰਪਿਊਟਰ ਦੀ ਵਰਤੋਂ “ਮਾਈਨ” ਕਰਨ ਲਈ ਕਰਦੇ ਹਨ ਜਾਂ ਔਖ਼ੇ ਗਣਿੱਤੀ ਸਮੀਕਰਣਾਂ ਨੂੰ ਕੈਲਕੂਲੇਟ ਕਰਦੇ ਹਨ ਜੋ ਨੈੱਟਵਰਕ ‘ਤੇ ਹਰ ਟ੍ਰਾਂਜੈਕਸ਼ਨ ਦੀ ਪੁਸ਼ਟੀ ਕਰਦੇ ਹਨ ਅਤੇ ਸਿਸਟਮ ਦੇ ਬਲੌਕਚੈਨ ਵਿੱਚ ਨਵੀਨਤਮ ਬਲੌਕ ਨੂੰ ਜੋੜਦੇ ਹਨ। ਇਸ ਪੁਸ਼ਟੀਕਰਨ ਪ੍ਰਕਿਰਿਆ ਨੂੰ ਸਰਵਸੰਮਤੀ ਐਲਗੋਰਿਧਮ ਕਿਹਾ ਜਾਂਦਾ ਹੈ, ਖ਼ਾਸ ਤੌਰ ‘ਤੇ ਕਾਰਜ ਪ੍ਰਮਾਣ ਸਰਬਸੰਮਤੀ ਐਲਗੋਰਿਧਮ। 

ਭਾਗੀਦਾਰਾਂ ਨੂੰ ਪ੍ਰੋਤਸਾਹਨ ਵਜੋਂ ਕ੍ਰਿਪਟੋਕਰੰਸੀ ਟੋਕਨ ਦਿੱਤੇ ਜਾਂਦੇ ਹਨ। ਈਥਰਿਅਮ ਸਿਸਟਮ ਵਿੱਚ ਇਹਨਾਂ ਟੋਕਨਾਂ ਨੂੰ ਈਥਰ (ETH) ਕਿਹਾ ਜਾਂਦਾ ਹੈ। ਈਥਰ ਇੱਕ ਵਰਚੁਅਲ ਕਰੰਸੀ ਹੈ ਜਿਸ ਦੀ ਵਰਤੋਂ ਵਿੱਤੀ ਟ੍ਰਾਂਜੈਕਸ਼ਨਾਂ, ਨਿਵੇਸ਼ ਦੇ ਨਾਲ-ਨਾਲ ਮੁੱਲ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਈਥਰ ਨੂੰ ਈਥਰਿਅਮ ਬਲੌਕਚੈਨ ਨੈੱਟਵਰਕ ‘ਤੇ ਆਯੋਜਿਤ ਅਤੇ ਐਕਸਚੇਂਜ ਕੀਤਾ ਜਾਂਦਾ ਹੈ। ETH ਤੋਂ ਬਾਹਰ, ਇਹ ਨੈੱਟਵਰਕ ਕਈ ਹੋਰ ਸੇਵਾਵਾਂ ਪ੍ਰਦਾਨ ਕਰਦਾ ਹੈ।

ਡੇਟਾ ਸਟੋਰ ਕੀਤਾ ਜਾ ਸਕਦਾ ਹੈ, ਵਿਕੇਂਦਰੀਕਿਰਤ ਐਪਾਂ ਨੂੰ ਈਥਰਿਅਮ ਨੈੱਟਵਰਕ ‘ਤੇ ਪ੍ਰੋਸੈੱਸ ਕੀਤਾ ਜਾ ਸਕਦਾ ਹੈ। ਲੋਕ ਗੂਗਲ ਅਤੇ ਐਮਾਜ਼ੋਨ ਦੀ ਮਲਕੀਅਤ ਅਤੇ ਨਿਯੰਤਰਿਤ ਸਰਵਰ ਦੀ ਬਜਾਏ ਈਥਰਿਅਮ ਬਲੌਕਚੈਨ ‘ਤੇ ਸੌਫ਼ਟਵੇਅਰ ਹੋਸਟ ਕਰ ਸਕਦੇ ਹਨ, ਜਿੱਥੇ ਸਿਰਫ਼ ਇੱਕ ਕਾਰੋਬਾਰੀ ਡੇਟਾ ਨੂੰ ਨਿਯੰਤ੍ਰਿਤ ਕੀਤਾ ਜਾਂਦਾ ਹੈ। ਕਿਉਂਕਿ ਕਿਸੇ ਵੀ ਚੀਜ਼ ਨੂੰ ਵਿਨਿਯਮਿਤ ਕਰਨ ਵਾਲਾ ਕੋਈ ਇਕਹਿਰਾ ਕਨੂੰਨ ਨਹੀਂ ਹੈ, ਵਰਤੋਂਕਾਰਾਂ ਨੂੰ ਆਪਣੇ ਡੇਟਾ ਅਤੇ ਐਪ ‘ਤੇ ਐਕਸੈਸ ਕਰਨ ਦਾ ਪੂਰਾ ਨਿਯੰਤਰਣ ਹੁੰਦਾ ਹੈ। 

ਕ੍ਰਿਪਟੋ ਦੁਨੀਆ ਵਿੱਚ ਸਮਾਰਟ ਕੰਟ੍ਰੈਕਟ ਵਜੋਂ ਮਸ਼ਹੂਰ ਸਵੈ-ਨਿਸ਼ਪਾਦਿਤ ਇਕਰਾਰਨਾਮਾ, ਸ਼ਾਇਦ ਈਥਰ ਅਤੇ ਈਥਰਿਅਮ ਲਈ ਸਭ ਤੋਂ ਸੰਮੋਹਕ ਵਰਤੋਂ ਦੇ ਮਾਮਲਿਆਂ ਵਿੱਚੋਂ ਇੱਕ ਹੈ। ਰਿਵਾਇਤੀ ਇਕਰਾਰਨਾਮਿਆਂ ਦੇ ਉਲਟ, ਵਕੀਲਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ: ਇਕਰਾਰਨਾਮੇ ਨੂੰ ਈਥਰਿਅਮ ਬਲੌਕਚੈਨ ‘ਤੇ ਕੋਡਬੱਧ ਕੀਤਾ ਜਾਂਦਾ ਹੈ, ਅਤੇ ਇਹ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਈਥਰ ਨੂੰ ਉਚਿਤ ਪਾਰਟੀ ਨੂੰ ਸਵੈ-ਨਿਸ਼ਪਾਦਿਤ ਅਤੇ ਵਿਤਰਿਤ ਕਰਦਾ ਹੈ। 

ਈਥਰਿਅਮ ਸਮਾਰਟ ਕੰਟ੍ਰੈਕਟ NFT ਦੇ ਬਿਲਡਿੰਗ ਬਲੌਕ ਹਨ ਅਤੇ ਸੈਂਕੜੇ ਵਿੱਤੀ ਉਤਪਾਦਾਂ ਅਤੇ ਸਪਲਾਈ ਚੈਨ ਪ੍ਰਕਿਰਿਆਵਾਂ ਨੂੰ ਸਵੈ-ਚਲਿਤ ਕਰ ਸਕਦੇ ਹਨ। ਡਿਸੈਂਟ੍ਰੀਲਾਈਜ਼ ਐਕਸਚੇਂਜ (DEX) ਅਤੇ ਆਟੋਮੇਟਿਡ ਮਾਰਕੀਟ ਮੇਕਰ (AMM) ਬਣਾਏ ਜਾ ਸਕਦੇ ਹਨ।

ਈਥਰਿਅਮ ਇੱਕ ਚੰਗਾ ਨਿਵੇਸ਼ ਕਿਵੇਂ ਹੈ:

ਈਥਰਿਅਮ ਦੇ ਉੱਤਮ ਪ੍ਰਦਰਸ਼ਨ ਨੇ ਰਿਵਾਇਤੀ ਅਤੇ ਸੰਸਥਾਗਤ ਨਿਵੇਸ਼ਕਾਂ ਦੋਵਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਰਿਵਾਇਤੀ ਨਿਵੇਸ਼ ਦੀ ਤੁਲਨਾ ਵਿੱਚ, ਈਥਰਿਅਮ ਦੇ ਅੱਗੇ ਦਿੱਤੇ ਲਾਭ ਹਨ:

  • ਅਸਥਿਰਤਾ: ਹਾਲਾਂਕਿ, ਇਸ ਨੂੰ ਇੱਕ ਵਾਰ ਨਕਾਰਾਤਮਕ ਤੌਰ ‘ਤੇ ਵੇਖਿਆ ਗਿਆ ਸੀ, ਚਲਾਕ ਨਿਵੇਸ਼ਕਾਂ ਨੇ ਮਾਰਕੀਟ ਸਾਇਕਲ ਪੈਟਰਨਾਂ ਨੂੰ ਪਛਾਣ ਲਿਆ ਅਤੇ ਜਿਸ ਨਾਲ ਮਾਰਕੀਟ ਬੱਬਲਜ਼ ਪੈਰਾਬੋਲਿਕ ਲਾਭਾਂ ਤੋਂ ਲਾਭ ਮਿਲ ਸਕਦਾ ਹੈ।
  • ਲਿਕੁਡਿਟੀ: ਟ੍ਰੇਡਿੰਗ ਪਲੇਟਫਾਰਮ, ਐਕਸਚੇਂਜ ਅਤੇ ਔਨਲਾਈਨ ਬ੍ਰੋਕਰੇਜ ਦੀ ਵਿਸ਼ਵ ਪੱਧਰ ‘ਤੇ ਸਥਾਪਨਾ ਕਰਕੇ, ਈਥਰਿਅਮ ਸ਼ਾਇਦ ਸਭ ਤੋਂ ਵੱਧ ਲਿਕੁਇਡ ਨਿਵੇਸ਼ ਸੰਪੱਤੀਆਂ ਵਿੱਚੋਂ ਇੱਕ ਹੈ। ਸੰਬੰਧਿਤ ਘੱਟ ਖ਼ਰਚਿਆਂ ਦੇ ਨਾਲ, ਤੁਸੀਂ ਈਥਰਿਅਮ ਨੂੰ ਫੀਏਟ ਜਾਂ ਦੂਜੀਆਂ ਕ੍ਰਿਪਟੋ ਸੰਪੱਤੀਆਂ ਲਈ ਟ੍ਰੇਡ ਕਰ ਸਕਦੇ ਹੋ।
  • ਘੱਟ ਮਹਿੰਗਾਈ ਜੋਖਮ: ਈਥਰਿਅਮ ਦਾ ਵਿਕੇਂਦਰੀਕਰਨ ਅਤੇ ਈਥਰਿਅਮ ਦੀ 18 ਮਿਲੀਅਨ ETH ਦੀ ਵੱਧ ਤੋਂ ਵੱਧ ਸਾਲਾਨਾ ਸੀਮਾ ਇਸ ਨੂੰ ਫਿਏਟ ਨਾਲੋਂ ਘੱਟ ਮਹਿੰਗਾਈ ਬਣਾਉਂਦੀ ਹੈ। 
  • ਵਿਕੇਂਦਰੀਕਿਰਤ ਫਾਇਨੈਂਸ: ਈਥਰਿਅਮ ਦੁਆਰਾ ਲਿਆਈ ਗਈ ਸਭ ਤੋਂ ਵੱਡੀ ਉਪਲਬਧੀ ਵਜੋਂ ਘੋਸ਼ਿਤ, DeFi ਨੇ ਦੁਨੀਆਂ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਜਿਵੇਂ ਕੋਈ ਹੋਰ ਨਹੀਂ। ਇੱਕ ਮੁਕਾਬਲਤਨ ਨਵੀਂ ਅਵਧਾਰਨਾ ਹੋਣ ਦੇ ਬਾਵਜੂਦ, ਪਿਛਲੇ ਕੁਝ ਸਾਲਾਂ ਵਿੱਚ DeFi ਸਪੇਸ ਵਿੱਚ ਜਬਰਦਸਤ ਵਾਧਾ ਹੋਇਆ ਹੈ, ਅਤੇ dApps ਦਾ ਸਮਰਥਨ ਕਰਨ ਲਈ ਈਥਰਿਅਮ ਦੀ ਸਮਰੱਥਾ ਦੇ ਕਾਰਨ ਜ਼ਿਆਦਾਤਰ ਨਵੀਨ ਪਾਰਿਸਥਿਤਕ ਤੰਤਰ ਦੀ ਅਗਵਾਈ ਕੀਤੀ ਗਈ ਸੀ। 

ਇਸ ਤੋਂ ਇਲਾਵਾ, ਈਥਰਿਅਮ ਦੇ ਕੁਝ ਅਸਲ-ਦੁਨੀਆ (ਵਰਤਮਾਨ ਅਤੇ ਸੰਭਾਵੀ ਭਵਿੱਖ) ਵਰਤੋਂ ਦੇ ਮਾਮਲੇ ਇਹ ਹਨ:

ਵੋਟਿੰਗ ਸਿਸਟਮ

ਈਥਰਿਅਮ ਦੀ ਵਰਤੋਂ ਵੋਟਿੰਗ ਸਿਸਟਮ ਵਿੱਚ ਕੀਤੀ ਜਾ ਰਹੀ ਹੈ। ਪੋਲ ਦੀਆਂ ਅਨਿਯਮਿਤਤਾਵਾਂ ਨੂੰ ਦੂਰ ਕਰਕੇ ਇੱਕ ਪਾਰਦਰਸ਼ੀ ਅਤੇ ਨਿਰਪੱਖ ਲੋਕਤੰਤਰ ਪ੍ਰਕਿਰਿਆ ਨੂੰ ਯਕੀਨੀ ਬਣਾਉਂਦੇ ਹੋਏ ਪੋਲ ਨਤੀਜਿਆਂ ਨੂੰ ਜਨਤਕ ਕੀਤਾ ਜਾਂਦਾ ਹੈ।

ਬੈਂਕਿੰਗ ਸਿਸਟਮ

ਈਥਰਿਅਮ ਆਪਣੀ ਵਿਕੇਂਦਰੀਕਿਰਤ ਪ੍ਰਕਿਰਤੀ ਕਰਕੇ ਬਹੁਤ ਜਲਦ ਬੈਂਕਿੰਗ ਸਿਸਟਮ ਵਿੱਚ ਸ਼ਾਮਲ ਹੋ ਸਕਦਾ ਹੈ, ਜਿਸ ਨਾਲ ਹੈਕਰਾਂ ਲਈ ਅਵੈਧ ਪਹੁੰਚ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹ ਈਥਰਿਅਮ-ਆਧਾਰਿਤ ਨੈੱਟਵਰਕ ‘ਤੇ ਭੁਗਤਾਨ ਕਰਨ ਦੀ ਵੀ ਆਗਿਆ ਦਿੰਦਾ ਹੈ। ਇਸ ਤਰ੍ਹਾਂ ਬੈਂਕ ਭਵਿੱਖ ਦੇ ਰੇਮਿੱਟੈਂਸਾਂ ਅਤੇ ਭੁਗਤਾਨ ਕਰਨ ਲਈ ਈਥਰਿਅਮ ‘ਤੇ ਵਿਚਾਰ ਕਰ ਰਹੇ ਹੋਣਗੇ।

ਸ਼ਿਪਿੰਗ

ਸ਼ੀਪਿੰਗ ਵਿੱਚ ਈਥਰਿਅਮ ਦੀ ਵਰਤੋਂ ਕਾਰਗੋ ਟ੍ਰੈਕਿੰਗ ਵਿੱਚ ਸਹਾਇਤਾ ਕਰਦਾ ਹੈ ਅਤੇ ਵਸਤਾਂ ਨੂੰ ਗਲਤ ਸਥਾਨ ਜਾਂ ਨਕਲੀ ਹੋਣ ਤੋਂ ਰੋਕਦਾ ਹੈ। ਈਥਰਿਅਮ ਸਪਲਾਈ ਚੈਨ ਵਿੱਚ ਵਰਤੋਂ ਕੀਤੀ ਜਾਣ ਵਾਲੀ ਕਿਸੇ ਵੀ ਵਸਤੂ ਲਈ ਇੱਕ ਖੇਤਰ ਅਤੇ ਟ੍ਰੈਕਿੰਗ ਢਾਂਚਾ ਪ੍ਰਦਾਨ ਕਰਦਾ ਹੈ।

ਇਕਰਾਰਨਾਮੇ

ਈਥਰਿਅਮ ਸਮਾਰਟ ਕੰਟ੍ਰੈਕਟਾਂ ਦੀ ਵਰਤੋਂ ਕਰਕੇ ਇਕਰਾਰਨਾਮਿਆਂ ਨੂੰ ਬਿਨਾਂ ਕਿਸੇ ਸੰਸ਼ੋਧਨ ਦੇ ਰੱਖਿਆ ਅਤੇ ਲਾਗੂ ਕੀਤਾ ਜਾ ਸਕਦਾ ਹੈ। ਈਥਰਿਅਮ ਦੀ ਵਰਤੋਂ ਸਮਾਰਟ ਕੰਟਰੈਕਟਾਂ ਦੀ ਸਥਾਪਨਾ ਲਈ ਇੱਕ ਸਿਸਟਮ ਵਜੋਂ ਕੀਤੀ ਜਾ ਸਕਦੀ ਹੈ ਅਤੇ ਇੱਕ ਅਜਿਹੇ ਖੇਤਰ ਵਿੱਚ ਉਹਨਾਂ ‘ਤੇ ਆਧਾਰਿਤ ਇਕਰਾਰਨਾਮਿਆਂ ਅਤੇ ਟ੍ਰਾਂਜੈਕਸ਼ਾਂ ਨੂੰ ਡਿਜ਼ੀਟਲ ਤੌਰ ‘ਤੇ ਰੱਖਿਅਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਭਾਗੀਦਾਰਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਗਿਆ ਹੈ, ਵਿਵਾਦਾਂ ਦੀ ਚਪੇਟ ਵਿੱਚ ਹਨ ਅਤੇ ਡਿਜ਼ੀਟਲ ਇਕਰਾਰਨਾਮਿਆਂ ਦੀ ਮੌਜੂਦਗੀ ਦੀ ਲੋੜ ਹੈ।

ਇਸ ਦੀ ਵਧਦੀ ਪ੍ਰਸਿੱਧੀ, ਵੱਧਦੇ ਮੁਲਾਂਕਣ ਅਤੇ ਇਸ ਨੂੰ ਸਵੀਕਾਰ ਕਰਨ ਵਾਲੀਆਂ ਐਕਸਚੇਂਜਾਂ ਦੀ ਵੱਧਦੀ ਗਿਣਤੀ ਸਮੇਤ ਵੱਖ-ਵੱਖ ਕਾਰਨਾਂ ਤੋਂ ਨਿਵੇਸ਼ਕ ਈਥਰਿਅਮ ਵਿੱਚ ਆ ਰਹੇ ਹਨ। ਈਥਰਿਅਮ ਵਿੱਚ ਕ੍ਰਿਪਟੋ ਇੰਡਸਟਰੀ ਵਿੱਚ ਉੱਚਤਰ ਵਧਣ-ਫੁੱਲਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ, ਇਸ ਤਰ੍ਹਾਂ ਇਹ ਇੱਕ ਬਿਹਤਰੀਨ ਨਿਵੇਸ਼ਨ ਵਿਕਲਪ ਬਨ ਗਿਆ ਹੈ। 

ਜੇਕਰ ਤੁਸੀਂ ਵੱਧ ਜਾਣਨਾ ਚਾਹੁੰਦੇ ਹੋ, ਤਾਂ ਅਸੀਂ ਇੱਥੇ ਪਹਿਲੇ ਈਥਰਿਅਮ ਦੇ ਵਰਤੋਂਕਾਰ ਐਪਲੀਕੇਸ਼ਨਾਂ ‘ਤੇ ਬਲਾਗ ਪ੍ਰਕਾਸ਼ਿਤ ਕੀਤੇ ਹਨ। 

ਹਾਲਾਂਕਿ, ਭਾਰਤ ਵਿੱਚ ਈਥਰਿਅਮ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਖ਼ਤਰਿਆਂ ਬਾਰੇ ਇੱਕ ਵਿੱਤੀ ਸਲਾਹਕਾਰ ਦੇ ਨਾਲ ਚਰਚਾ ਕਰਨ ‘ਤੇ ਵਿਚਾਕਰ ਕਰੋ। ਇੱਥੋਂ ਤੱਕ ਕਿ ਜੇਕਰ ਤੁਸੀਂ ਈਥਰਿਅਮ ਦੇ ਭਵਿੱਖ ਵਿੱਚ ਭਰੋਸਾ ਕਰਦੇ ਹੋ, ਤਾਂ ਯਕੀਨੀ ਬਣਾਓ ਕਿ ਉਹ ਪੈਸਾ ਹੈ ਜਿਸ ਨੂੰ ਤੁਸੀਂ ਗੁਆ ਸਕਦੇ ਹੋ, ਵਾਧੂ ਜੋਖਿਮ ਚੁੱਕ ਸਕਦੇ ਹੋ ਅਤੇ ਇਸ ਮਾਰਕੀਟ ਵਿੱਚ ਅਸਥਿਰਤਾ ਹੈ।

ਭਾਰਤ ਵਿੱਚ ਈਥਰਿਅਮ ਨੂੰ ਕਿਵੇਂ ਖਰੀਦੀਏ

ਜੇਕਰ ਤੁਸੀਂ ਇੱਕ ਭਾਰਤੀ ਹੋ ਅਤੇ ਭਾਰਤ ਵੱਚ ਈਥਰਿਅਮ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਐਕਸਚੇਂਜ ਦੀ ਵਰਤੋਂ ਕਰਨੀ ਹੋਵੇਗੀ ਜੋ INR ਪੇਅਰ ਨੂੰ ਸੰਭਾਲਦੀ ਹੈ। ਘੱਟ ਲਾਗਤ ‘ਤੇ ਅਤੇ ਸਰਵੋਤਮ ਸੁਰੱਖਿਆ ਨਾਲ ਈਥਰਿਅਮ ਅਤੇ INR ਵਰਗੀਆਂ ਕ੍ਰਿਪਟੋਕਰੰਸੀਆਂ ਦਾ ਟ੍ਰੇਡ ਕਰਨ ਅਤੇ ਰੂਪਾਂਤਰਣ ਕਰਨ ਲਈ ਇੱਕ ਸਰਲ, ਭਰੋਸੇਮੰਦ ਅਤੇ ਸ਼ਾਨਦਾਰ ਤਰੀਕੇ ਲਈ WazirX ਵੇਖੋ। ਤੁਸੀਂ ਅੱਗੇ ਦਿੱਤੇ ਕਰਮਾਂ ਰਾਹੀਂ WazirX ਦੁਆਰਾ ਭਾਰਤ ਵਿੱਚ ਈਥਰਿਅਮ ਖ਼ਰੀਦ ਸਕਦੇ ਹੋ:

  1. ਵੈੱਬ ਜਾਂ ਮੋਬਾਈਲਐਪ ਰਾਹੀਂ WazirX ਵਿੱਚ ਸਾਈਨ ਅੱਪ ਕਰੋ ਜਾਂ ਜੇਕਰ ਪਹਿਲਾਂ ਤੋਂ ਹੀ ਸਾਈਨ ਅੱਪ ਕੀਤਾ ਹੋਇਆ ਹੈ, ਤਾਂ ਸਾਈਨ ਇਨ ਕਰੋ।
Sign up on WazirX
  1. ਤੁਹਾਡੇ ਜ਼ਿਕਰ ਕੀਤੇ ਈਮੇਲ ਪਤੇ ‘ਤੇ ਇੱਕ ਪੁਸ਼ਟੀਕਰਨ ਈਮੇਲ ਭੇਜੀ ਜਾਵੇਗੀ।
Verification email - WazirX
  1. ਪੁਸ਼ਟੀਕਰਨ ਈਮੇਲ ਰਾਹੀਂ ਦਿੱਤਾ ਗਿਆ ਲਿੰਕ ਕੁਝ ਮਿੰਟਾਂ ਲਈ ਹੀ ਸਰਗਰਮ ਰਹੇਗਾ, ਇਸਲਈ ਇਸ ‘ਤੇ ਜਲਦੀ ਤੋਂ ਜਲਦੀ ਕਲਿੱਕ ਕਰਨ ਨੂੰ ਯਕੀਨੀ ਬਣਾਓ।
Verify your Email - WazirX
  1. ਲਿੰਕ ਤੁਹਾਡੇ ਈਮੇਲ ਪਤੇ ਦੀ ਸਫ਼ਲਤਾਪੂਰਵਕ ਪੁਸ਼ਟੀ ਕਰੇਗਾ।
Email Has been verified successfully
  1. ਅਗਲਾ ਕਦਮ ਸੁਰੱਖਿਆ ਸੈੱਟਅੱਪ ਲਈ ਹੈ, ਇਸਲਈ ਉਸ ਵਿਕਲਪ ਦੀ ਚੋਣ ਕਰੋ ਜੋ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਸਵੋਤਮ ਫਿੱਟ ਬੈਠਦਾ ਹੈ।
Set up security - WazirX
  1. ਤੁਹਾਡੇ ਦੁਆਰਾ ਸੁਰੱਖਿਆ ਸੈੱਟ ਅੱਪ ਕਰਨ ਤੋਂ ਬਾਅਦ, ਤੁਹਾਨੂੰ KYC ਪ੍ਰਕਿਰਿਆ ਨੂੰ ਪੂਰਾ ਕਰਨ ਜਾਂ ਨਾ ਕਰਕਨ ਦਾ ਵਿਕਲਪ ਦਿੱਤਾ ਜਾਵੇਗਾ।
KYC Procedure - WazirX
  1. ਉਸ ਤੋਂ ਬਾਅਦ, ਤੁਹਾਨੂੰ ਫੰਡ ਅਤੇ ਟ੍ਰਾਂਸਫਰ ਪੰਨੇ ‘ਤੇ ਭੇਜ ਦਿੱਤਾ ਜਾਵੇਗਾ।
Funds and Transfers page - WazirX
  1. “ਫੰਡ” ਅਤੇ ਫਿਰ “INR ਵਿੱਚ ਜਮ੍ਹਾਂ ਕਰੋ” ਨੂੰ ਚੁਣੋ। ਆਪਣੇ ਖਾਤੇ ਵਿੱਚ ਜਮ੍ਹਾਂ ਕਰੋ।
INR Deposit - WazirX
  1. ਸਕ੍ਰੀਨ ਦੇ ਸਿਖਰ ‘ਤੇ, “ਐਕਸਚੇਂਜ” ਦੀ ਚੋਣ ਕਰੋ।
Crypto Exchange
  1. ETH/INR ਮਾਰਕੀਟ ‘ਤੇ “ਖਰੀਦੋ” ਪੰਨੇ ਦੀ ਚੋਣ ਕਰੋ।
ETH/INR market - WazirX
  1. ਉਹ ਰਕਮ ਦਾਖ਼ਲ ਕਰੋ ਜੋ ਤੁਸੀਂ INR ਵਿੱਚ ਖ਼ਰਚ ਕਰਨਾ ਜਾਂ ਜਿਸ ਨਾਲ ਤੁਸੀਂ ਖ਼ਰੀਦਣਾ ਚਾਹੁੰਦੇ ਹੋ।
  2. ਟ੍ਰਾਂਜੈਕਸ਼ਨ ਦੀਆਂ ਖ਼ਾਸੀਅਤਾਂ ਨੂੰ ਜਾਂਚੋ ਅਤੇ “ETH ਖਰੀਦੋ” ਦੀ ਚੋਣ ਕਰੋ 
Buy ETH - WazirX

ਸਿੱਟਾ

ਇਸ ਦੇ ਨਾਲ ਹੀ, ਸਾਨੂੰ ਉਮੀਦ ਹੈ ਕਿ ਭਾਰਤ ਵਿੱਚ ਈਥਰਿਅਮ ਖਰੀਦਣ ਬਾਰੇ ਤੁਹਾਨੂੰ ਜੋ ਕੁਝ ਵੀ ਜਾਣਨ ਦੀ ਜ਼ਰੂਰਤ ਹੈ, ਉਹ ਸਭ ਕੁਝ ਪ੍ਰਦਾਨ ਕਰ ਦਿੱਤਾ ਹੈ। ਜੇਕਰ ਤੁਸੀਂ ਕ੍ਰਿਪਟੋਕਰੰਸੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਅਤੇ ਕ੍ਰਿਪਟੋ ਖੇਤਰ ਵਿੱਚ ਨਵੀਨਤਮ ਖ਼ਬਰਾਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਸਾਡੇ ਬਲਾਗ ਨੂੰ ਪੜ੍ਹਨਾ ਯਕੀਨੀ ਬਣਾਓ। ਧਿਆਨ ਰੱਖੋ ਕਿ ਈਥਰਿਅਮ ਵਰਗੀਆਂ ਕ੍ਰਿਪਟੋਕਰੰਸੀਆਂ ਬੇਹੱਦ ਅਸਥਿਰ ਹਨ ਅਤੇ ਇਹਨਾਂ ਨੂੰ ਬਹੁਤ ਜ਼ਿਆਦਾ ਜ਼ੋਖਿਮ ਭਰਿਆ ਮੰਨਿਆ ਜਾਂਦਾ ਹੈ। ਇਹ ਲੇਖ ਨਿਵੇਸ਼ ਸਲਾਹ ਦਾ ਗਠਨ ਨਹੀਂ ਕਰਦਾ ਹੈ, ਪਰ ਸਿਰਫ਼ ਇੱਕ ਗਾਈਡ ਹੈ ਕਿ ਈਥਰਿਅਮ ਕੀ ਪ੍ਰਦਾਨ ਕਰਦਾ ਹੈ ਅਤੇ ਤੁਸੀਂ ਭਾਰਤ ਵਿੱਚ ਈਥਰਿਅਮ ਕਿਵੇਂ ਖਰੀਦ ਸਕਦੇ ਹੋ। ਅਸੀਂ ਤੁਹਾਨੂੰ ਕੋਈ ਵੀ ਮੌਦਰਿਕ/ਨਿਵੇਸ਼ ਨਿਰਣਾ ਲੈਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੋਧ ਕਰਨ ਦੀ ਦ੍ਰਿੜ੍ਹਤਾ ਨਾਲ ਸਿਫਾਰਿਸ਼ ਕਰਦੇ ਹਾਂ।

ਭਵਿੱਖੀ ਰੀਡਿੰਗ:

ਭਾਰਤ ਵਿੱਚ ਕ੍ਰਿਪਟੋਕਰੰਸੀਆਂ ਕਿਵੇਂ ਖਰੀਦੀਏ?

2021 ਵਿੱਚ ਭਾਰਤ ਵਿੱਚ ਬਿੱਟਕੌਇਨ ਕਿਵੇਂ ਖਰੀਦੀਏ

ਰਿੱਪਲ (XRP) ਕਿਵੇਂ ਖਰੀਦੀਏ

ਕੀ ਤੁਸੀਂ ਬਿੱਟਕੌਇਨ ਵਿੱਚ ਸ਼ੇਅਰਾਂ ਨੂੰ ਖਰੀਦ ਸਕਦੇ ਹੋ?

ਡੌਗਕੌਇਨ ਕੀ ਹੈ? ਭਾਰਤ ਵਿੱਚ ਡੌਗਕੌਇਨ ਕਿਵੇਂ ਖਰੀਦੀਏ?

ਈਥਰਿਅਮ ਨੂੰ ਖਰੀਦਣ ਜਾਂ ਵੇਚਣ ਦੌਰਾਨ ਧਿਆਨ ਰੱਖਣਯੋਗ 5 ਗਲਾਂ

ਭਾਰਤ ਵਿੱਚ ਕਾਰਡਾਨੋ ਕਿਵੇਂ ਖਰੀਦੀਏ

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply