Skip to main content

ਭਾਰਤ ਵਿੱਚ ਰਿੱਪਲ ਕਿਵੇਂ ਖਰੀਦੀਏ? (How To Buy Ripple In India?)

By ਅਕਤੂਬਰ 29, 2021ਮਈ 11th, 20226 minute read
buy-ripple-in-India

ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਇਸ ਯੁੱਗ ਵਿੱਚ ਕ੍ਰਿਪਟੋਕਰੰਸੀਆਂ ਵਿੱਚ ਨਿਵੇਸ਼ ਕਰਨ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਨਾ ਕੀਤਾ ਹੋਵੇ। ਭਾਵੇਂ ਕ੍ਰਿਪਟੋ ਵਿੱਚ ਤੇਜ਼ੀ ਹਾਲ ਵਿੱਚ 2020 ਵਿੱਚ ਹੀ ਸ਼ੁਰੂ ਹੋਈ ਜਦੋਂ ਮਹਾਮਾਰੀ ਨੇ ਦੁਨੀਆਂ ਦੀਆਂ ਅਰਥਵਿਵਸਥਾਵਾਂ ਨੂੰ ਇੱਕ ਅਨਿਯੰਤ੍ਰਿਤ ਚੱਕਰ ਵਿੱਚ ਸੁੱਟ ਦਿੱਤਾ, ਪਰ ਇਹ ਟ੍ਰੈਂਡ ਅਜੇ ਵੀ ਮਜ਼ਬੂਤ ਹੈ ਅਤੇ ਉਸ ਤੋਂ ਇੱਕ ਸਾਲ ਬਾਅਦ ਇਸ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ। ਹਾਲਾਂਕਿ ਆਮ ਜਨਤਾ ਕ੍ਰਿਪਟੋਕਰੰਸੀਆਂ ਦੇ ਬਾਰੇ ਕਾਫ਼ੀ ਹੱਦ ਤੱਕ ਗ਼ੈਰ-ਵਿਸ਼ਵਾਸਯੋਗ ਰਹੀ ਹੈ ਪਰ ਨਕਾਰਾਤਮਕ ਪ੍ਰੈੱਸ ਅਤੇ ਉਨ੍ਹਾਂ ਦੇ ਆਲੇ-ਦੁਆਲੇ ਸਰਕਾਰੀ ਨਿਯਮਾਂ ਦਾ ਧੰਨਵਾਦ ਕਿ ਉਹ ਹੁਣ ਇਸ ‘ਤੇ ਵਿਸ਼ਵਾਸ ਕਰਨ ਲੱਗੇ ਹਨ। ਕ੍ਰਿਪਟੋਕਰੰਸੀਆਂ ਹੁਣ ਸਿਰਫ਼ ਉਹ ਸੰਕਲਪ ਨਹੀਂ ਰਹਿ ਗਏ ਹਨ ਜਿਨ੍ਹਾਂ ਨੂੰ ਤਕਨੀਕੀ-ਮਾਹਰ ਜਾਂ ਉਤਸ਼ਾਹੀ ਲੋਕ ਹੀ ਸਮਝ ਸਕਦੇ ਹਨ। ਕ੍ਰਿਪਟੋ ਦਾ ਰੁਝਾਨ ਹੁਣ ਹਰ ਜਗ੍ਹਾ ਹੈ, ਸੋਸ਼ਲ ਮੀਡੀਆ ਤੋਂ ਲੈ ਕੇ ਤੁਹਾਡੀ ਨੌਕਰੀ, ਤੁਹਾਡੇ ਪਰਿਵਾਰ ਅਤੇ ਦੋਸਤਾਂ ਤੱਕ ਅਤੇ ਲਗਭਗ ਹਰ ਜਗ੍ਹਾ।

ਅਸਲ ਵਿੱਚ, ਕ੍ਰਿਪਟੋਕਰੰਸੀ 2021 ਵਿੱਚ ਨਿਵੇਸ਼ ਦਾ ਸਭ ਤੋਂ ਪ੍ਰਸਿੱਧ ਵਿਕਲਪ ਬਣ ਲਈ ਆਪਣੀ ਸਥਾਪਨਾ ਤੋਂ ਬਾਅਦ ਬਹੁਤ ਲੰਬਾ ਸਫ਼ਰ ਤੈਅ ਕਰ ਚੁੱਕੀ ਹੈ। ਆਪਣੀ ਪ੍ਰਕਿਰਤੀ ਕਰਕੇ ਕ੍ਰਿਪਟੋ ਬਾਜ਼ਾਰ ਅਲਪਕਾਲ ਵਿੱਚ ਘੱਟ ਤੋਂ ਘੱਟ ਜੋਖਿਮ ਅਤੇ ਬੇਮਿਸਾਲ ਪੁਰਸਕਾਰ ਦੀ ਪੇਸ਼ਕਸ਼ ਕਰਦੇ ਹਨ। ਅਤੇ ਜੇਕਰ ਤੁਸੀਂ ਮੌਜੂਦਾ ਕੇਂਦਰੀਕਿਰਤ ਵਿੱਤੀ ਸੇਵਾਵਾਂ ਅਤੇ ਉਤਪਾਦਾਂ ‘ਤੇ ਇੱਕ ਨਜ਼ਰ ਮਾਰਦੇ ਹੋ ਤਾਂ ਕ੍ਰਿਪਟੋਕਰੰਸੀ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਵਿੱਤੀ ਸੁਤੰਤਰਤਾ ਅਤੇ ਹੋਰ ਲਾਭ ਬੇਜੋੜ ਹਨ। ਇਸ ਤਰ੍ਹਾਂ ਦੀ ਆਕਰਸ਼ਕ ਧਾਰਨਾ ਹੁੰਦੇ ਹੋਏ, ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੇ ਸਭ ਤੋਂ ਪ੍ਰਸਿੱਧ ਬਿੱਟਕੌਇਨ ਤੋਂ ਲੈ ਕੇ ਹੋਰ ਅਲਟਕੌਇਨ ਜਿਵੇਂ ਕਿ ਈਥੋਰਿਅਮ, ਡੌਗਕੌਇਨ, ਕਾਰਡਾਨੋ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਕ੍ਰਿਪਟੋਕਰੰਸੀਆਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕੀਤਾ ਹੈ।

ਜਿੱਥੇ ਬਿੱਟਕੌਇਨ ਬਾਜ਼ਾਰ ਪੂੰਜੀਕਰਨ ਅਤੇ ਕੀਮਤ ਪ੍ਰਦਰਸ਼ਨ ਦੇ ਸੰਦਰਭ ਵਿੱਚ ਕ੍ਰਿਪਟੋ ਬਾਜ਼ਾਰ ਦਾ ਮੋਹਰੀ ਬਣਿਆ ਹੋਇਆ ਹੈ ਉੱਥੇ ਹੋਰ ਕਈ ਅਲਟਕੌਇਨਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਅਤੇ ਇਨ੍ਹਾਂ ਦਿਨਾਂ ਵਿੱਚ, ਰਿੱਪਲ (XRP) ਕ੍ਰਿਪਟੋ ਬਾਜ਼ਾਰ ਵਿੱਚ ਸਭ ਤੋਂ ਪ੍ਰਚਲਤ ਕ੍ਰਿਪਟੋ ਹੈ। ਤੁਸੀਂ ਭਾਰਤ ਵਿੱਚ ਰਿੱਪਲ ਕਿਵੇਂ ਖਰੀਦ ਸਕਦੇ ਹੋ, ਦੇ ਨਾਲ-ਨਾਲ ਇੱਥੇ ਤੁਹਾਨੂੰ ਰਿੱਪਲ ਬਾਰੇ ਸਭ ਕੁੱਝ ਜਾਣਨ ਦੀ ਲੋੜ ਹੈ। 

ਰਿੱਪਲ (XRP) ਕੀ ਹੁੰਦਾ ਹੈ?

ਅਮਰੀਕਾ (US) ਦੀ ਟੈਕ ਕੰਪਨੀ Ripple Labs ਦੁਆਰਾ ਬਣਾਇਆ ਅਤੇ ਵਿਕਸਿਤ ਕੀਤਾ, XRP ਇੱਕ ਅਸਲ ਸਮਾਂ ਸੰਪੂਰਨ ਨਿਪਟਾਨ ਸਿਸਟਮ, ਕਰੰਸੀ ਐਕਸਚੇਂਜ ਅਤੇ ਰੈਮਿਟੈਂਸ ਨੈੱਟਵਰਕ ਹੈ। ਰਿੱਪਲ ਅਤੇ XRP ਸ਼ਬਦਾਂ ਨੂੰ ਅਕਸਰ ਇੱਕ-ਦੂਜੇ ਦੀ ਥਾਂ ‘ਤੇ ਵਰਤਿਆ ਜਾਂਦਾ ਹੈ ਜਦਕਿ ਵਾਸਤਵ ਵਿੱਚ ਰਿੱਪਲ ਕੰਪਨੀ ਦਾ ਨਾਮ ਹੈ ਅਤੇ XRP ਦਾ ਬੁਨਿਆਦੀ ਨੈੱਟਵਰਕ ਹੈ। ਇਸ ਦੇ ਉਲਟ, Ripple Labs ਦੇ ਉਤਪਾਦਾਂ ਲਈ XRP ਮੂਲ ਕ੍ਰਿਪਟੋਕਰੰਸੀ ਹੈ।

Get WazirX News First

* indicates required

ਰਿੱਪਲ ਮੁੱਖ ਤੌਰ ‘ਤੇ ਖੁਦ ਦਾ ਪ੍ਰਚਾਰ ਇੱਕ ਵਿਸ਼ਵ-ਵਿਆਪੀ ਭੁਗਤਾਨ ਨੈੱਟਵਰਕ ਵਜੋਂ ਕਰਦਾ ਹੈ ਜਿਸਦੇ ਗਾਹਕਾਂ ਦੇ ਰੂਪ ਵਿੱਚ ਪ੍ਰਮੁੱਖ ਬੈਂਕ ਅਤੇ ਵਿੱਤੀ ਸੰਸਥਾਵਾਂ ਹਨ ਅਤੇ ਰਿੱਪਲ ਦੇ ਉਤਪਾਦਾਂ ਵਿੱਚ XRP ਦੀ ਵਰਤੋਂ ਵੱਖ-ਵੱਖ ਕਰੰਸੀਆਂ ਵਿਚਕਾਰ ਤਤਕਾਲ ਨਿਪਟਾਰੇ ਲਈ ਕੀਤੀ ਜਾਂਦੀ ਹੈ ਜੋ 3-5 ਸਕਿੰਟ ਤੋਂ ਵੱਧ ਸਮੇਂ ਲਈ ਨਹੀਂ ਰਹਿੰਦਾ ਹੈ। ਲੈਣ-ਦੇਣਾਂ ਨੂੰ ਪ੍ਰਮਾਣਿਤ ਕਰਨ ਲਈ ਬਲੌਕਚੇਨ ਮਾਈਨਿੰਗ ਦੀ ਵਰਤੋਂ ਕਰਨ ਦੀ ਬਜਾਏ, ਰਿੱਪਲ ਨੈੱਟਵਰਕ ਇੱਕ ਵਿਲੱਖਣ ਵਿਤਰਿਤ ਸਰਵ-ਸੰਮਤੀ ਵਿਧੀ ਦੀ ਵਰਤੋਂ ਕਰਦਾ ਹੈ ਜਿਸ ਵਿੱਚ ਭਾਗ ਲੈਣ ਵਾਲੇ ਨੋਡਸ ਲੈਣ-ਦੇਣ ਦੀ ਮੰਨਣਯੋਗਤਾ ਦੀ ਤਸਦੀਕ ਕਰਨ ਲਈ ਵੋਟਿੰਗ ਦਾ ਆਯੋਜਨ ਕਰਦੇ ਹਨ। ਅਤੇ ਇਹੀ ਹੈ ਜੋ ਰਿੱਪਲ ਨੂੰ ਕੇਂਦਰੀ ਅਥੌਰਿਟੀ ਦੀ ਲੋੜ ਤੋਂ ਬਿਨਾਂ ਨੇੜੇ-ਨੇੜੇ ਦੀਆਂ ਤਤਕਾਲ ਪੁਸ਼ਟੀਆਂ ਕਰਨ ਦੇ ਯੋਗ ਬਣਾਉਂਦਾ ਹੈ। 

ਨਤੀਜੇ ਵਜੋਂ, XRP ਵਿਕੇਂਦਰੀਕਿਰਤ ਰਹਿੰਦਾ ਹੈ ਅਤੇ ਸਪੀਡ ਅਤੇ ਭਰੋਸੇਯੋਗਤਾ ਦੇ ਮਾਮਲੇ ਵਿੱਚ ਆਪਣੇ ਕਈ ਪ੍ਰਤਿਯੋਗੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਾ ਹੈ। ਇਸ ਤੋਂ ਇਲਾਵਾ, XRP ਲੈਣ-ਦੇਣਾਂ ਨੂੰ ਵਰਕ ਔਫ਼ ਪਰੂਫ਼ ਦੀ ਲੋੜ ਤੋਂ ਬਿਨਾਂ ਤੇਜ਼ੀ ਨਾਲ ਹੱਲ ਕੀਤਾ ਜਾ ਸਕਦਾ ਹੈ ਜੋ ਮਾਈਨਿੰਗ ਵਿੱਚ ਲੱਗਣ ਵਾਲੀ ਊਰਜਾ ਨੂੰ ਬਚਾਉਂਦਾ ਹੈ। XRP ਦਾ ਸਰਵ-ਸੰਮਤੀ ਵਾਲਾ ਸਿਸਟਮ ਘੱਟ ਤੋਂ ਘੱਟ ਊਰਜਾ ਦੀ ਵਰਤੋਂ ਕਰਦਾ ਹੈ, ਜੋ ਵੱਡੀ ਮਾਤਰਾ ਵਿੱਚ ਊਰਜਾ ਦਾ ਇਸਤੇਮਾਲ ਕਰਨ ਵਾਲੇ ਬਿੱਟਕੌਇਨ ਦੀ ਤੁਲਨਾ ਵਿੱਚ ਇਸ ਨੂੰ ਪਰਿਆਵਰਨਕ ਰੂਪ ਵਿੱਚ ਵੱਧ ਟਿਕਾਊ ਬਣਾਉਂਦੀ ਹੈ। ਦੁਨੀਆਂ ਭਰ ਦੇ 150 ਤੋਂ ਵੱਧ ਤਸਦੀਕਕਰਤਾਵਾਂ ਦੇ ਵਿਕੇਂਦਰੀਕਿਰਤ ਨੈੱਟਵਰਕ ਦੁਆਰਾ ਸੰਚਾਲਿਤ, XRP ਅਤਿਅਧਿਕ ਸਕੇਲੇਬਲ ਵੀ ਹੈ ਅਤੇ Visa ਭੁਗਤਾਨ ਨੈੱਟਵਰਕ ਦੀ ਤਰ੍ਹਾਂ ਹੀ ਪ੍ਰਵਾਹ ਸਮਰੱਥਾ ਨੂੰ ਪੂਰਾ ਕਰਦੇ ਹੋਏ, ਦਿਨ ਦੇ 24 ਘੰਟਿਆਂ ਵਿੱਚ ਅਤੇ ਹਫ਼ਤੇ ਦੇ ਸੱਤ ਦਿਨਾਂ ਵਿੱਚ ਪ੍ਰਤਿ ਸਕਿੰਟ 1,500 ਤੋਂ ਵੱਧ ਲੈਣ-ਦੇਣ ਸੰਭਾਲ ਸਕਦਾ ਹੈ।

ਇਸ ਸਮੇਂ, XRP ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਛੇਵੀਂ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਹੈ ਅਤੇ ਇਸਦਾ $1.14 ਦਾ ਲੈਣ-ਦੇਣ ਕੀਤਾ ਜਾਂਦਾ ਹੈ। ਭਾਰਤ ਵਿੱਚ ਰਿੱਪਲ ਦੀ ਕੀਮਤ ₹88.9997 ਹੈ। ਭਾਰਤ ਵਿੱਚ ਕ੍ਰਿਪਟੋਕਰੰਸੀ ਦੇ ਆਉਣ ਨਾਲ, ਭਵਿੱਖ ਵਿੱਚ ਆਉਣ ਵਾਲੇ ਨਿਵੇਸ਼ਕਾਂ ਲਈ ਚੁਣਨ ਵਾਸਤੇ ਕ੍ਰਿਪਟੋ ਐਕਸਚੇਂਜਾਂ ਦਾ ਢੇਰ ਹੈ। ਜੇਕਰ ਤੁਸੀਂ ਔਨਲਾਈਨ ਰਿੱਪਲ ਖਰੀਦਣ ਲਈ ਸਭ ਤੋਂ ਵਧੀਆ ਪਲੇਟਫਾਰਮ ਦੀ ਤਲਾਸ਼ ਵਿੱਚ ਹੋ ਤਾਂ WazirX ਤੁਹਾਡੀ ਸਭ ਤੋਂ ਬਿਹਤਰ ਚੋਣ ਹੈ। 

ਭਾਰਤ ਵਿੱਚ ਰਿੱਪਲ ਖਰੀਦਣ ਲਈ WazirX ਬਿਹਤਰ ਕਿਉਂ ਹੈ

ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਭਰੋਸੇਮੰਦ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ, WazirX ਦੀਆਂ ਕੁੱਝ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਸਰਵਸ਼੍ਰੇਸ਼ਠ ਬਣਾਉਂਦੀਆਂ ਹਨ। ਪਲੇਟਫਾਰਮ ਦੀਆਂ ਕੁੱਝ ਮੁੱਖ ਵਿਸ਼ੇਸ਼ਤਾਵਾਂ ਵਿੱਚ ਉੱਤਮ ਸੁਰੱਖਿਆ, ਤੇਜ਼ KYC ਪ੍ਰਕਿਰਿਆਵਾਂ ਅਤੇ ਤਤਕਾਲ ਲੈਣ-ਦੇਣ, ਕਈ ਪਲੇਟਫਾਰਮਾਂ ਤੱਕ ਪਹੁੰਚਯੋਗਤਾ, ਅਸਾਨ ਅਤੇ ਨੈਵੀਗੇਟ ਕਰਨ ਵਿੱਚ ਅਸਾਨ ਇੰਟਰਫੇਸ ਸ਼ਾਮਲ ਹਨ ਅਤੇ ਸੱਚ ਇਹ ਹੈ ਕਿ ਪਲੇਟਫਾਰਮ ਉਤਸ਼ਾਹੀ ਬਲੌਕਚੇਨ ਸਮਰਥਕਾਂ ਦੀ ਇੱਕ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ ਜੋ ਮੰਨਦੇ ਹਨ ਕਿ ਕ੍ਰਿਪਟੋ ਹੀ ਭਵਿੱਖ ਹੈ। ਭਾਰਤ ਵਿੱਚ WazirX ਨਾ ਸਿਰਫ਼ ਰਿੱਪਲ ਖਰੀਦਣ ਲਈ ਸਭ ਤੋਂ ਵਧੀਆ ਹੈ – ਬਲਕਿ ਇਹ ਕੁੱਝ ਹੋਰ ਮਹੱਤਵਪੂਰਨ ਕ੍ਰਿਪਟੋਕਰੰਸੀਆਂ ਜਿਵੇਂ ਕਿ ਬਿੱਟਕੌਇਨ, ਇਥੋਰਿਅਮ, ਪੋਲੀਗਨ (ਪਿਛਲਾ ਮੈਟਿਕ ਨੈੱਟਵਰਕ) ਆਦਿ ਲਈ ਵੀ ਸਭ ਤੋਂ ਵਧੀਆ ਪਲੇਟਫਾਰਮ ਹੈ। 

ਇਸ ਤੋਂ ਇਲਾਵਾ, ਪਲੇਟਫਾਰਮ ਦਾ WRX ਟੋਕਨ ਦੇ ਨਾਮ ਵਾਲਾ ਖੁਦ ਦਾ ਯੁਟੀਲਿਟੀ ਟੋਕਨ ਵੀ ਹੈ। WRX ਟੋਕਨ ਦਾ ਪ੍ਰਾਥਮਿਕ ਉਦੇਸ਼ ਪਲੇਟਫਾਰਮ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਲਈ WazirX ਭਾਈਚਾਰੇ ਵਿੱਚ ਸ਼ਾਮਲ ਹੋਣਾ ਅਤੇ ਉਨ੍ਹਾਂ ਦੇ ਯੋਗਦਾਨਾਂ ਲਈ ਉਨ੍ਹਾਂ ਨੂੰ ਪੁਰਸਕਾਰ ਦੇਣਾ ਹੈ।

ਆਓ ਹੁਣ ਦੇਖਦੇ ਹਾਂ ਕਿ ਤੁਸੀਂ ਭਾਰਤ ਵਿੱਚ ਰਿੱਪਲ ਕਿਵੇਂ ਖਰੀਦ ਸਕਦੇ ਹੋ।

WazirX ਨਾਲ ਰਿੱਪਲ ਔਨਲਾਈਨ ਖਰੀਦੋ

WazirX ਰਾਹੀਂ ਔਨਲਾਈਨ ਰਿੱਪਲ ਖਰੀਦਣ ਲਈ, ਤੁਹਾਨੂੰ ਪਹਿਲਾਂ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਤੁਸੀਂ ਪਲੇਟਫਾਰਮ ‘ਤੇ ਰਜਿਸਟ੍ਰੇਸ਼ਨ ਕੀਤਾ ਹੋਇਆ ਹੈ। ਜੇਕਰ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈ ਤਾਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ। 

  1. ਖਾਤਾ ਬਣਾਓ

Google Play Store ਜਾਂ App Store ਤੋਂ WazirX ਐਪ ਡਾਊਨਲੋਡ ਕਰੋ ਜਾਂ WazirX ਦੀ ਵੈੱਬਸਾਈਟ ‘ਤੇ ਜਾਓ। 

ਆਪਣਾ ਈਮੇਲ ਪਤਾ ਅਤੇ ਪਾਸਵਰਡ ਭਰ ਕੇ ਪਲੇਟਫਾਰਮ ਵਿੱਚ ਸਾਈਨ ਅੱਪ ਕਰੋ।

ਇਸ ਤੋਂ ਅੱਗੇ, ਆਪਣੇ ਈਮੇਲ ਪਤੇ ਦੀ ਤਸਦੀਕ ਕਰੋ। 

2. ਆਪਣਾ ਖਾਤਾ ਸੁਰੱਖਿਅਤ ਕਰੋ

  • ਤੁਸੀਂ Authenticator ਐਪ ਦੀ ਵਰਤੋਂ ਕਰਕੇ ਜਾਂ ਮੋਬਾਈਲ SMS ਰਾਹੀਂ ਆਪਣਾ ਖਾਤਾ ਸੁਰੱਖਿਅਤ ਕਰ ਸਕਦੇ ਹੋ। ਤੁਹਾਡੇ ਕੋਲ ਇਸ ਪ੍ਰਕਿਰਿਆ ਨੂੰ ਛੱਡਣ ਦਾ ਵਿਕਲਪ ਵੀ ਹੁੰਦਾ ਹੈ ਪਰ ਆਮ ਤੌਰ ‘ਤੇ ਤੁਹਾਡੀ ਸੁਰੱਖਿਆ ਲਈ 2-ਫੈਕਟਰ ਪ੍ਰਮਾਣੀਕਰਨ ਦੇ ਨਾਲ ਤੁਹਾਡੇ ਖਾਤੇ ਨੂੰ ਸੁਰੱਖਿਅਤ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

3. KYC ਦੀ ਤਸਦੀਕ ਕਰੋ

  • ਅਗਲਾ ਕਦਮ KYC ਤਸਦੀਕ ਹੈ ਜੋ ਕ੍ਰਿਪਟੋ ਵਿੱਚ ਲੈਣ-ਦੇਣ ਕਰਨ ਲਈ ਮਹੱਤਵਪੂਰਨ ਕਦਮ ਹੈ। WazirX ਟੌਪ-ਔਫ਼-ਦ-ਲਾਈਨ ਪਛਾਣ ਤਸਦੀਕ ਸਿਸਟਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਤੁਹਾਡੀ KYC ਦੀ ਸਭ ਤੋਂ ਤੇਜ਼ ਤਰੀਕੇ ਨਾਲ ਪ੍ਰਕਿਰਿਆ ਕਰਦਾ ਹੈ, ਇਸ ਤਰ੍ਹਾਂ ਲੈਣ-ਦਣ ਦੇ ਸਹਿਜ ਅਨੁਭਵ ਲਈ ਤੁਹਾਡੀ ਔਨਬੋਰਡਿੰਗ ਪ੍ਰਕਿਰਿਆ ਨੂੰ ਤੇਜ਼ ਬਣਾਉਂਦਾ ਹੈ।

4. ਫੰਡ ਜਮ੍ਹਾ ਕਰਵਾਓ

ਅਗਲਾ ਕਦਮ ਆਪਣੇ ਫੰਡ ਨੂੰ ਪਲੇਟਫਾਰਮ ‘ਤੇ ਜਮ੍ਹਾਂ ਕਰਵਾਉਣਾ ਹੈ। ਤੁਸੀਂ ਜਾਂ ਤਾਂ INR ਜਾਂ ਕ੍ਰਿਪਟੋਕਰੰਸੀ ਰਾਹੀਂ ਆਪਣੇ ਫੰਡ ਜਮ੍ਹਾ ਕਰ ਸਕਦੇ ਹੋ।

INR ਫੰਡ ਜਮ੍ਹਾ ਕਰਵਾਉਣ ਲਈ, ਖਾਤਾ ਨੰਬਰ, ਬੈਂਕ ਦਾ ਨਾਮ, IFSC ਕੋਡ ਅਤੇ ਹੋਰ ਸੰਬੰਧਿਤ ਜਾਣਕਾਰੀ ਸਬਮਿਟ ਕਰਵਾਓ। ਤੁਸੀਂ UPI, IMPS, NEFT, ਅਤੇ RTGS ਵਰਗੇ ਵੱਖ-ਵੱਖ ਭੁਗਤਾਨ ਤਰੀਕਿਆਂ ਰਾਹੀਂ ਆਪਣੇ ਬੈਂਕ ਖਾਤੇ ਤੋਂ ਅਸਾਨੀ ਨਾਲ ਆਪਣੇ WazirX ਖਾਤੇ ਵਿੱਚ INR ਫੰਡ ਜਮ੍ਹਾ ਕਰਵਾ ਸਕਦੇ ਹੋ।

ਇਸ ਤੋਂ ਇਲਾਵਾ ਆਪਣੇ ਵੌਲਿਟ (ਜਾਂ ਹੋਰ ਐਕਸਚੇਂਜਾਂ) ਤੋਂ ਕ੍ਰਿਪਟੋਕਰੰਸੀ ਫੰਡ ਜਮ੍ਹਾ ਕਰਵਾਉਣਾ ਵੀ ਕਾਫ਼ੀ ਸਿੱਧੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਕੋਈ ਚਾਰਜ ਨਹੀਂ ਲੱਗਦਾ ਹੈ। ਇਸ ਲਈ, ਪਹਿਲਾਂ ਆਪਣੇ WazirX ਵੌਲਿਟ ‘ਤੇ ਜਾਓ ਅਤੇ ਆਪਣਾ ਡਿਪਾਜ਼ਿਟ ਪਤਾ ਪ੍ਰਾਪਤ ਕਰੋ। ਫਿਰ ਆਪਣੀ ਕ੍ਰਿਪਟੋਕਰੰਸੀ ਟ੍ਰਾਂਸਫਰ ਕਰਨ ਲਈ, ਬੱਸ ਇਸ ਪਤੇ ਨੂੰ ਆਪਣੇ ਵੌਲਿਟ ਦੇ ‘ਪਤਾ ਭੇਜੋ’ ਭਾਗ ਵਿੱਚ ਸਾਂਝਾ ਕਰੋ।

5. XRP ਖਰੀਦੋ

  • ਆਪਣੇ WazirX ਵੌਲਿਟ ਵਿੱਚ ਫੰਡ ਜਮ੍ਹਾ ਕਰਵਾਉਣ ਤੋਂ ਬਾਅਦ ਤੁਸੀਂ ਅੱਗੇ ਵਧਣ ਲਈ ਤਿਆਰ ਹੋ ਜਾਂਦੇ ਹੋ। WazirX ਐਕਸਚੇਂਜ ‘ਤੇ ਜਾਓ ਅਤੇ ਭਾਰਤ ਵਿੱਚ ਵਰਤਮਾਨ ਰਿੱਪਲ ਕੀਮਤ ਦੇਣ ਲਈ “XRP/INR” ਚੁਣੋ।
  • “ਖਰੀਦੋ” ਅਤੇ “ਵੇਚੋ” ਦਰਸਾਉਣ ਵਾਲੇ ਬਾਕਸ ‘ਤੇ, ਤੁਹਾਡੇ ਦੁਆਰਾ ਖਰੀਦੇ ਜਾਣ ਵਾਲੇ XRP ਦੀ INR ਰਕਮ ਦਰਜ ਕਰੋ, “ਖਰੀਦੋ” ਬਟਨ ‘ਤੇ ਕਲਿੱਕ ਕਰੋ ਅਤੇ ਆਰਡਰ ਲੱਗਣ ਤੋਂ ਬਾਅਦ ਆਪਣੇ ਵੌਲਿਟ ਵਿੱਚ XRP ਟ੍ਰਾਂਸਫਰ ਕੀਤੇ ਜਾਣ ਤੱਕ ਉਡੀਕ ਕਰੋ। 

ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਔਨਲਾਈਨ ਰਿੱਪਲ ਖਰੀਦਣ ਲਈ ਬੱਸ ਐਨਾ ਹੀ ਕਰਨਾ ਪੈਂਦਾ ਹੈ। WazirX ਬਾਰੇ ਹੋਰ ਜਾਣਨ ਲਈ, ਇੱਥੇ ਕਲਿੱਕ ਕਰੋ

ਹੋਰ ਪੜ੍ਹੋ:

ਰਿੱਪਲ (XRP) ਕੀ ਹੈ?

ਰਿੱਪਲ (XRP) ਕਿਵੇਂ ਖਰੀਦੀਏ

ਬਿੱਟਕੌਇਨ ਅਤੇ ਰਿੱਪਲ ਵਿੱਚ ਕੀ ਅੰਤਰ ਹਨ?

ਰਿੱਪਲ (XRP) ਅਤੇ ਇਥੋਰਿਅਮ (ETH) ਵਿੱਚ ਕੀ ਅੰਤਰ ਹਨ?

ਰਿੱਪਲ (XRP) ਬਾਰੇ 5 ਮਿੱਥਾਂ ਜਿਨ੍ਹਾਂ ‘ਤੇ ਤੁਹਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ

ਰਿੱਪਲ (XRP) ਵਿੱਚ ਨਿਵੇਸ਼ ਕਰਨ ਦੇ 8 ਫਾਇਦੇ 

ਲਾਈਟਕੌਇਨ (LTC) ਅਤੇ ਰਿੱਪਲ (XRP) ਵਿੱਚ ਅੰਤਰ 

ਭਾਰਤ ਵਿੱਚ ਬਿੱਟਕੌਇਨ ਕਿਵੇਂ ਖਰੀਦੀਏ?

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply