Table of Contents
ਸਤਿ ਸ੍ਰੀ ਅਕਾਲ!
ਅਸੀਂ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਲਈ ਖੁਸ਼ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ WazirX ‘ਤੇ ਤੁਹਾਡੇ ਲਈ ਹਾਜ਼ਰ ਹਾਂ। ਨਾਲ ਹੀ, ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ ਤਾਂ ਤੁਸੀਂ ਹਮੇਸ਼ਾ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।
WazirX ਗਾਈਡ
- WazirX ‘ਤੇ ਇੱਕ ਖਾਤਾ ਕਿਵੇਂ ਖੋਲ੍ਹੀਏ?
- WazirX ‘ਤੇ KYC ਪ੍ਰਕਿਰਿਆ ਕਿਵੇਂ ਪੂਰੀ ਕਰੀਏ?
- WazirX ‘ਤੇ ਬੈਂਕ ਖਾਤਾ ਕਿਵੇਂ ਜੋੜੀਏ ਅਤੇ INR ਕਿਵੇਂ ਜਮ੍ਹਾਂ ਕਰੀਏ?
- Mobikwik ਰਾਹੀਂ ਆਪਣੇ WazirX ਵੌਲਿਟ ਵਿੱਚ INR ਕਿਵੇਂ ਜਮ੍ਹਾਂ ਕਰੀਏ?
- WazirX QuickBuy ਫੀਚਰ ਨਾਲ ਕ੍ਰਿਪਟੋ ਕਿਵੇਂ ਖਰੀਦੀਏ?
- WazirX ‘ਤੇ ਕ੍ਰਿਪਟੋ ਕਿਵੇਂ ਖਰੀਦੀਏ ਅਤੇ ਵੇਚੀਏ?
- WazirX ‘ਤੇ ਕ੍ਰਿਪਟੋ ਕਿਵੇਂ ਜਮ੍ਹਾਂ ਕਰਵਾਈਏ ਅਤੇ ਕਢਵਾਈਏ?
- WazirX ‘ਤੇ ਟ੍ਰੇਡਿੰਗ ਫੀਸ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ?
- ਸਟਾਪ-ਲਿਮਿਟ ਆਰਡਰ ਕਿਵੇਂ ਲਾਈਏ?
- WazirX ‘ਤੇ ਟ੍ਰੇਡਿੰਗ ਰਿਪੋਰਟ ਕਿਵੇਂ ਡਾਊਨਲੋਡ ਕਰੀਏ?
- WazirX P2P ਦੀ ਵਰਤੋਂ ਕਿਵੇਂ ਕਰੀਏ?
- WazirX ਕਨਵਰਟ ਕ੍ਰਿਪਟੋ ਡਸਟ ਫੀਚਰ ਦੀ ਵਰਤੋਂ ਕਿਵੇਂ ਕਰੀਏ?
- WazirX ਰੈਫ਼ਰਲ ਫੀਚਰ ਦੇ ਕੀ ਲਾਭ ਹਨ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇ?
- ਅਧੀਕਾਰਕ WazirX ਚੈਨਲ ਕਿਹੜੇ ਹਨ ਅਤੇ WazirX Support ਤੱਕ ਕਿਵੇਂ ਪਹੁੰਚ ਕਰੀਏ?
ਟ੍ਰੇਡਿੰਗ ਫੀਸ ਕੈਲਕੂਲੇਸ਼ਨ
WazirX ‘ਤੇ ਟ੍ਰੇਡਾਂ ਦੀਆਂ ਦੋ ਕਿਸਮਾਂ ਹਨ:
- ਸਪੋਟ ਟ੍ਰੇਡ: ਕੋਇਨ ਦੇ ਅਨੁਸਾਰ ਫੀਸ ਡਿਸਟ੍ਰੀਬਿਊਸ਼ਨ ਵਾਸਤੇ, ਕਿਰਪਾ ਕਰਕੇ ਇਸ ‘ਤੇ ਜਾਓ: https://wazirx.com/fees
- P2P: ਕੋਈ ਫੀਸ ਲਾਗੂ ਨਹੀਂ ਹੈ।
ਤੁਹਾਡੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਪ੍ਰਭਾਵੀ ਟ੍ਰੇਡਿੰਗ ਫੀਸ WazirX ‘ਤੇ ਤੁਹਾਡੇ ਦੁਆਰਾ ਧਾਰਿਤ WRX ਦੀ ਰਕਮ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ। ਤੁਸੀਂ ਜਿੰਨਾ ਜ਼ਿਆਦਾ WRX ਰੱਖੋਂਗੇ, ਤੁਹਾਡੀ ਟ੍ਰੇਡਿੰਗ ਫੀਸ ਓਨੀ ਹੀ ਘੱਟ ਹੋਵੇਗੀ। ਟ੍ਰੇਡ ਦੇ ਸਮੇਂ ਤੁਹਾਡੇ WRX ਹੋਲਡਿੰਗ ਦੇ ਆਧਾਰ ‘ਤੇ, ਤੁਹਾਡਾ ਟ੍ਰੇਡਿੰਗ ਫੀਸ ਰੇਟ ਅੱਗੇ ਦੱਸੇ ਅਨੁਸਾਰ ਨਿਰਧਾਰਿਤ ਕੀਤਾ ਜਾਵੇਗਾ:
WRX ਹੋਲਡਿੰਗਜ਼ | ਟ੍ਰੇਡਿੰਗ ਫੀਸ ਭੁਗਤਾਨਯੋਗ |
0-10 WRX | 0.20% |
10-200 WRX | 0.17% |
200-1000 WRX | 0.15% |
>1000 WRX | 0.10% |
ਉਦਾਹਰਨ ਲਈ ਮੰਨ ਲਓ ਕਿ ਤੁਹਾਡੇ ਕੋਲ WazirX ‘ਤੇ 250 WRX ਹਨ, ਅਤੇ ਤੁਸੀਂ USDT ਮਾਰਕੀਟ ਵਿੱਚ BTC ਦੇ ਮੁੱਲ ਦੇ 100 USDT ਖਰੀਦਦੇ ਹੋ। ਇਸ ਮਾਮਲੇ ਵਿੱਚ, ਤੁਹਾਨੂੰ ਇਸ ਆਰਡਰ ‘ਤੇ 0.15% ਦੀ ਟ੍ਰੇਡਿੰਗ ਫੀਸ ਦੇਣ ਹੋਵੇਗੀ, ਯਾਨੀ ਕਿ 0.15 USDT.
‘WRX ਨਾਲ ਟ੍ਰੇਡਿੰਗ ਫੀਸ ਦਾ ਭੁਗਤਾਨ ਕਰੋ’ ਵਿਕਲਪ ਨੂੰ ਸਮਰੱਥ/ਅਸਮਰੱਥ ਕਿਵੇਂ ਕਰੀਏ?
ਕਦਮ 1: ਖਾਤਾ ਸੈਟਿੰਗਾਂ ‘ਤੇ ਜਾਓ
ਮੋਬਾਈਲ:
ਵੈੱਬ:
ਕਦਮ 2: ਫੀਸ ਸੈਟਿੰਗ ‘ਤੇ ਕਲਿੱਕ ਕਰੋ
ਮੋਬਾਈਲ:
ਵੈੱਬ:
ਕਦਮ 3: ‘WRX ਨਾਲ ਟ੍ਰੇਡਿੰਗ ਫੀਸ ਦਾ ਭੁਗਤਾਨ ਕਰੋ’ ਨੂੰ ਸਮਰੱਥ/ਅਸਮਰੱਥ ਕਰਨ ਲਈ ਰੇਡੀਓ ਬਟਨ ‘ਤੇ ਕਲਿੱਕ ਕਰੋ
ਅਕਸਰ ਪੁੱਛੇ ਜਾਣ ਵਾਲੇ ਸਵਾਲ
- ‘WRX ਨਾਲ ਟ੍ਰੇਡਿੰਗ ਫੀਸ ਦੀ ਅਦਾਇਗੀ ਕਰੋ’ ਫੀਚਰ ਨੂੰ ਸਮਰੱਥ ਕਰਨ ਤੋਂ ਬਾਅਦ, ਮੇਰੀ ਟ੍ਰੇਡਿੰਗ ਫੀਸ ਦੀ ਗਣਨਾ ਕਿਵੇਂ ਕੀਤੀ ਜਾਵੇਗੀ?
ਮੰਨ ਲਓ ਤੁਸੀਂ BTC/USDT ਮਾਰਕੀਟ ਵਿੱਚ ਟ੍ਰੇਡ ਕੀਤਾ ਹੈ, ਅਤੇ ਇਸ ਟ੍ਰੇਡ ਦੀ ਗਣਨਾ ਕੀਤੀ ਗਈ ਕੁੱਲ ਫੀਸ 2 USDT ਸੀ ਅਤੇ 1 WRX ਦਾ ਮੌਜੂਦਾ ਮਾਰਕੀਟ ਮੁੱਲ 1 USDT ਹੈ। ਇਸ ਪਰਿਦ੍ਰਿਸ਼ ਵਿੱਚ, ਤੁਹਾਨੂੰ ਟ੍ਰੇਡਿੰਗ ਫੀਸ ਵਜੋਂ 2 WRX ਦਾ ਭੁਗਤਾਨ ਕਰਨਾ ਹੋਵੇਗਾ।
2. “WRX ਨਾਲ ਟ੍ਰੇਡਿੰਗ ਫੀਸ ਦਾ ਭੁਗਤਾਨ ਕਰੋ” ਸੁਵਿਧਾ ਨੂੰ ਸਮਰੱਥ ਕਰਨ ਤੋਂ ਬਾਅਦ, ਮੇਰੇ ਖਾਤੇ ਵਿੱਚ ਨਾਕਾਫੀ WRX ਹਨ; ਕੀ ਹੋਵੇਗਾ?
ਇਸ ਮਾਮਲੇ ਵਿੱਚ, ਤੁਸੀਂ ਜਿਸ ਮਾਰਕੀਟ ਵਿੱਚ ਟ੍ਰੇਡ ਕਰ ਰਹੇ ਹੋ, ਉਸ ਦੇ ਆਧਾਰ ‘ਤੇ ਤੁਸੀਂ INR, USDT, ਜਾਂ BTC ਵਿੱਚ ਫੀਸ ਦਾ ਭੁਗਤਾਨ ਕਰੋਗੇ।
3. ਮੇਰੇ ਕੋਲ ਅਣਲੌਕ ਸ਼ੈਡਿਊਲ ਦੇ ਅਨੁਸਾਰ ਟ੍ਰੇਡਿੰਗ ਫੀਸ ਵਾਸਤੇ WRX ਰਾਂਖਵਾ ਹੈ, ਕੀ ਮੈਨੂੰ ਹੁਣ ਵੀ ਇਸ ਫੀਚਰ ਨੂੰ ਸਮਰੱਥ ਕਰਨਾ ਹੈ?
ਹਾਂ, WRX, ਕਿਉਂਕਿ ਫੀਸ ਦੀ ਵਰਤੋਂ ਸਿਰਫ਼ ਉਦੋਂ ਕੀਤੀ ਜਾਵੇਗੀ ਜਦੋਂ ਤੁਸੀਂ ਇਸ ਵਿਕਲਪ ਨੂੰ ਚਾਲੂ ਕੀਤਾ ਹੋਵੇ।
ਜੇਕਰ ਤੁਹਾਡੇ ਕੋਈ ਹੋਰ ਸਵਾਲ ਹਨ, ਤਾਂ ਹੇਠਾਂ ਟਿੱਪਣੀਆਂ ਵਿੱਚੋਂ ਸਾਡੇ ਨਾਲ ਬੇਝਿਝਕ ਸੰਪਰਕ ਕਰੋ। ਸਾਨੂੰ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ।
ਹੈਪੀ ਟ੍ਰੇਡਿੰਗ!
ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।