Skip to main content

WazirX ‘ਤੇ ਟ੍ਰੇਡਿੰਗ ਫੀਸ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ? (How is trading fee calculated on WazirX?)

By ਮਈ 11, 2022ਜੂਨ 20th, 20223 minute read

ਸਤਿ ਸ੍ਰੀ ਅਕਾਲ!

ਅਸੀਂ ਤੁਹਾਡੇ ਕ੍ਰਿਪਟੋ ਸਫ਼ਰ ਦਾ ਹਿੱਸਾ ਬਣਨ ਲਈ ਖੁਸ਼ ਹਾਂ। ਕਿਰਪਾ ਕਰਕੇ ਭਰੋਸਾ ਰੱਖੋ ਕਿ ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਅਸੀਂ WazirX ‘ਤੇ ਤੁਹਾਡੇ ਲਈ ਹਾਜ਼ਰ ਹਾਂ। ਨਾਲ ਹੀ, ਸਾਡੀ ਗਾਈਡ ਨੂੰ ਪੜ੍ਹਨ ਤੋਂ ਬਾਅਦ ਜੇਕਰ ਤੁਹਾਨੂੰ ਕੋਈ ਚਿੰਤਾਵਾਂ ਹਨ ਤਾਂ ਤੁਸੀਂ ਹਮੇਸ਼ਾ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।

WazirX ਗਾਈਡ

ਟ੍ਰੇਡਿੰਗ ਫੀਸ ਕੈਲਕੂਲੇਸ਼ਨ

WazirX ‘ਤੇ ਟ੍ਰੇਡਾਂ ਦੀਆਂ ਦੋ ਕਿਸਮਾਂ ਹਨ:

  • ਸਪੋਟ ਟ੍ਰੇਡ: ਕੋਇਨ ਦੇ ਅਨੁਸਾਰ ਫੀਸ ਡਿਸਟ੍ਰੀਬਿਊਸ਼ਨ ਵਾਸਤੇ, ਕਿਰਪਾ ਕਰਕੇ ਇਸ ‘ਤੇ ਜਾਓ: https://wazirx.com/fees 
  • P2P: ਕੋਈ ਫੀਸ ਲਾਗੂ ਨਹੀਂ ਹੈ।

ਤੁਹਾਡੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਪ੍ਰਭਾਵੀ ਟ੍ਰੇਡਿੰਗ ਫੀਸ WazirX ‘ਤੇ ਤੁਹਾਡੇ ਦੁਆਰਾ ਧਾਰਿਤ WRX ਦੀ ਰਕਮ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ। ਤੁਸੀਂ ਜਿੰਨਾ ਜ਼ਿਆਦਾ WRX ਰੱਖੋਂਗੇ, ਤੁਹਾਡੀ ਟ੍ਰੇਡਿੰਗ ਫੀਸ ਓਨੀ ਹੀ ਘੱਟ ਹੋਵੇਗੀ। ਟ੍ਰੇਡ ਦੇ ਸਮੇਂ ਤੁਹਾਡੇ WRX ਹੋਲਡਿੰਗ ਦੇ ਆਧਾਰ ‘ਤੇ, ਤੁਹਾਡਾ ਟ੍ਰੇਡਿੰਗ ਫੀਸ ਰੇਟ ਅੱਗੇ ਦੱਸੇ ਅਨੁਸਾਰ ਨਿਰਧਾਰਿਤ ਕੀਤਾ ਜਾਵੇਗਾ:

Get WazirX News First

* indicates required
WRX ਹੋਲਡਿੰਗਜ਼ਟ੍ਰੇਡਿੰਗ ਫੀਸ ਭੁਗਤਾਨਯੋਗ
0-10 WRX0.20%
10-200 WRX0.17%
200-1000 WRX0.15%
>1000 WRX0.10%

ਉਦਾਹਰਨ ਲਈ ਮੰਨ ਲਓ ਕਿ ਤੁਹਾਡੇ ਕੋਲ WazirX ‘ਤੇ 250 WRX ਹਨ, ਅਤੇ ਤੁਸੀਂ USDT ਮਾਰਕੀਟ ਵਿੱਚ BTC ਦੇ ਮੁੱਲ ਦੇ 100 USDT ਖਰੀਦਦੇ ਹੋ। ਇਸ ਮਾਮਲੇ ਵਿੱਚ, ਤੁਹਾਨੂੰ ਇਸ ਆਰਡਰ ‘ਤੇ 0.15% ਦੀ ਟ੍ਰੇਡਿੰਗ ਫੀਸ ਦੇਣ ਹੋਵੇਗੀ, ਯਾਨੀ ਕਿ 0.15 USDT.

‘WRX ਨਾਲ ਟ੍ਰੇਡਿੰਗ ਫੀਸ ਦਾ ਭੁਗਤਾਨ ਕਰੋ’ ਵਿਕਲਪ ਨੂੰ ਸਮਰੱਥ/ਅਸਮਰੱਥ ਕਿਵੇਂ ਕਰੀਏ?

ਕਦਮ 1: ਖਾਤਾ ਸੈਟਿੰਗਾਂ ‘ਤੇ ਜਾਓ

ਮੋਬਾਈਲ:

ਵੈੱਬ:

Graphical user interface, application, TeamsDescription automatically generated

ਕਦਮ 2: ਫੀਸ ਸੈਟਿੰਗ ‘ਤੇ ਕਲਿੱਕ ਕਰੋ

ਮੋਬਾਈਲ:

Graphical user interface, applicationDescription automatically generated

ਵੈੱਬ:

ਕਦਮ 3: ‘WRX ਨਾਲ ਟ੍ਰੇਡਿੰਗ ਫੀਸ ਦਾ ਭੁਗਤਾਨ ਕਰੋ’ ਨੂੰ ਸਮਰੱਥ/ਅਸਮਰੱਥ ਕਰਨ ਲਈ ਰੇਡੀਓ ਬਟਨ ‘ਤੇ ਕਲਿੱਕ ਕਰੋ

TableDescription automatically generated

ਅਕਸਰ ਪੁੱਛੇ ਜਾਣ ਵਾਲੇ ਸਵਾਲ

  1. ‘WRX ਨਾਲ ਟ੍ਰੇਡਿੰਗ ਫੀਸ ਦੀ ਅਦਾਇਗੀ ਕਰੋ’ ਫੀਚਰ ਨੂੰ ਸਮਰੱਥ ਕਰਨ ਤੋਂ ਬਾਅਦ, ਮੇਰੀ ਟ੍ਰੇਡਿੰਗ ਫੀਸ ਦੀ ਗਣਨਾ ਕਿਵੇਂ ਕੀਤੀ ਜਾਵੇਗੀ?

ਮੰਨ ਲਓ ਤੁਸੀਂ BTC/USDT ਮਾਰਕੀਟ ਵਿੱਚ ਟ੍ਰੇਡ ਕੀਤਾ ਹੈ, ਅਤੇ ਇਸ ਟ੍ਰੇਡ ਦੀ ਗਣਨਾ ਕੀਤੀ ਗਈ ਕੁੱਲ ਫੀਸ 2 USDT ਸੀ ਅਤੇ 1 WRX ਦਾ ਮੌਜੂਦਾ ਮਾਰਕੀਟ ਮੁੱਲ 1 USDT ਹੈ। ਇਸ ਪਰਿਦ੍ਰਿਸ਼ ਵਿੱਚ, ਤੁਹਾਨੂੰ ਟ੍ਰੇਡਿੰਗ ਫੀਸ ਵਜੋਂ 2 WRX ਦਾ ਭੁਗਤਾਨ ਕਰਨਾ ਹੋਵੇਗਾ।

2. “WRX ਨਾਲ ਟ੍ਰੇਡਿੰਗ ਫੀਸ ਦਾ ਭੁਗਤਾਨ ਕਰੋ” ਸੁਵਿਧਾ ਨੂੰ ਸਮਰੱਥ ਕਰਨ ਤੋਂ ਬਾਅਦ, ਮੇਰੇ ਖਾਤੇ ਵਿੱਚ ਨਾਕਾਫੀ WRX ਹਨ; ਕੀ ਹੋਵੇਗਾ?

ਇਸ ਮਾਮਲੇ ਵਿੱਚ, ਤੁਸੀਂ ਜਿਸ ਮਾਰਕੀਟ ਵਿੱਚ ਟ੍ਰੇਡ ਕਰ ਰਹੇ ਹੋ, ਉਸ ਦੇ ਆਧਾਰ ‘ਤੇ ਤੁਸੀਂ INR, USDT, ਜਾਂ BTC ਵਿੱਚ ਫੀਸ ਦਾ ਭੁਗਤਾਨ ਕਰੋਗੇ।

3. ਮੇਰੇ ਕੋਲ ਅਣਲੌਕ ਸ਼ੈਡਿਊਲ ਦੇ ਅਨੁਸਾਰ ਟ੍ਰੇਡਿੰਗ ਫੀਸ ਵਾਸਤੇ WRX ਰਾਂਖਵਾ ਹੈ, ਕੀ ਮੈਨੂੰ ਹੁਣ ਵੀ ਇਸ ਫੀਚਰ ਨੂੰ ਸਮਰੱਥ ਕਰਨਾ ਹੈ?

ਹਾਂ, WRX, ਕਿਉਂਕਿ ਫੀਸ ਦੀ ਵਰਤੋਂ ਸਿਰਫ਼ ਉਦੋਂ ਕੀਤੀ ਜਾਵੇਗੀ ਜਦੋਂ ਤੁਸੀਂ ਇਸ ਵਿਕਲਪ ਨੂੰ ਚਾਲੂ ਕੀਤਾ ਹੋਵੇ।

ਜੇਕਰ ਤੁਹਾਡੇ ਕੋਈ ਹੋਰ ਸਵਾਲ ਹਨ, ਤਾਂ ਹੇਠਾਂ ਟਿੱਪਣੀਆਂ ਵਿੱਚੋਂ ਸਾਡੇ ਨਾਲ ਬੇਝਿਝਕ ਸੰਪਰਕ ਕਰੋ। ਸਾਨੂੰ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ। 

ਹੈਪੀ ਟ੍ਰੇਡਿੰਗ!

ਬੇਦਾਅਵਾ: ਕ੍ਰਿਪਟੋਕਰੰਸੀ ਇੱਕ ਕਨੂੰਨੀ ਟੈਂਡਰ ਨਹੀਂ ਹੈ ਅਤੇ ਵਰਤਮਾਨ ਵਿੱਚ ਅਣਰੈਗੂਲੇਟਿਡ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਕ੍ਰਿਪਟੋਕਰੰਸੀ ਦਾ ਵਪਾਰ ਕਰਦੇ ਸਮੇਂ ਕਾਫ਼ੀ ਜੋਖਿਮ ਮੁਲਾਂਕਣ ਕਰਦੇ ਹੋ ਕਿਉਂਕਿ ਉਹ ਅਕਸਰ ਉੱਚ ਮੁੱਲ ਅਸਥਿਰਤਾ ਦੇ ਅਧੀਨ ਹਨ। ਇਸ ਸੈਕਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਨਿਵੇਸ਼ ਸਲਾਹ ਜਾਂ ਵਜ਼ੀਰ ਐਕਸ (WazirX) ਦੀ ਅਧਿਕਾਰਕ ਸਥਿਤੀ ਦੀ ਅਗਵਾਈ ਨਹੀਂ ਕਰਦੀ ਹੈ। ਵਜ਼ੀਰ ਐਕਸ (WazirX) ਆਪਣੇ ਵਿਵੇਕਾਧਿਕਾਰ ਵਿੱਚ ਇਸ ਬਲੌਗ ਪੋਸਟ ਨੂੰ ਕਿਸੇ ਵੀ ਸਮੇਂ ਅਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਕਾਰਨ ਸੰਸ਼ੋਧਿਤ ਕਰਨ ਜਾਂ ਬਦਲਣ ਦਾ ਅਧਿਕਾਰ ਸੁਰੱਖਿਅਤ ਰਖਦਾ ਹੈ।

Leave a Reply